ਮੁੰਬਈ: ਅਦਾਕਾਰ ਸ਼ਾਹਰੁਖ ਖਾਨ ਦੀ ਆਉਣ ਵਾਲੀ ਫਿਲਮ ਜਵਾਨ ਦੇ ਵੀਡੀਓ ਕਲਿੱਪ ਰਿਲੀਜ਼ ਹੋਣ ਤੋਂ ਪਹਿਲਾ ਹੀ ਲੀਕ ਹੋ ਗਏ ਹਨ। ਜਿਸ ਤੋਂ ਬਾਅਦ ਰੈੱਡ ਚਿਲੀਜ਼ ਐਂਟਰਟੇਨਮੈਂਟ ਦੇ ਮੁੱਖ ਵਿੱਤੀ ਅਧਿਕਾਰੀ ਪ੍ਰਦੀਪ ਨਿਮਾਣੀ ਦੁਆਰਾ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ। ਅਦਾਕਾਰ ਸ਼ਾਹਰੁਖ ਖਾਨ ਦੀ ਆਉਣ ਵਾਲੀ ਫਿਲਮ 'ਜਵਾਨ' ਦੀ ਕਲਿੱਪ ਰਿਲੀਜ਼ ਤੋਂ ਪਹਿਲਾ ਹੀ ਟਵਿੱਟਰ 'ਤੇ ਵਾਇਰਲ ਹੋ ਗਈ ਹੈ। ਇਸ ਸੰਬੰਧ 'ਚ ਰੈੱਡ ਚਿਲੀਜ਼ ਐਂਟਰਟੇਨਮੈਂਟ ਨੇ ਪੁਲਿਸ ਸਟੇਸ਼ਨ ਵਿੱਚ ਇੱਕ ਅਣਜਾਣ ਵਿਅਕਤੀ ਖਿਲਾਫ਼ ਸੂਚਨਾ ਤਕਨਾਲੋਜੀ ਐਕਟ ਦੇ ਤਹਿਤ ਸ਼ਿਕਾਇਤ ਦਰਜ ਕਰਵਾਈ ਹੈ।
ਦਰਜ ਕਰਵਾਈ ਗਈ ਸ਼ਿਕਾਇਤ: ਰੈੱਡ ਚਿਲੀਜ਼ ਐਂਟਰਟੇਨਮੈਂਟ ਦੇ ਮੁੱਖ ਵਿੱਤੀ ਅਫਸਰ ਪ੍ਰਦੀਪ ਨਿਮਾਣੀ ਦੁਆਰਾ ਪੁਲਿਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਇਹ ਮਾਮਲਾ ਦਰਜ ਕੀਤਾ ਗਿਆ ਹੈ। ਅਦਾਕਾਰ ਸ਼ਾਹਰੁਖ ਖਾਨ ਦੀ ਆਉਣ ਵਾਲੀ ਫਿਲਮ ਜਵਾਨ ਦੀ ਕਲਿੱਪ ਫਿਲਮ ਦੇ ਰਿਲੀਜ਼ ਤੋਂ ਪਹਿਲਾ ਹੀ ਟਵਿੱਟਰ 'ਤੇ ਵਾਇਰਲ ਹੋ ਗਈ ਹੈ। ਜਿਸਨੂੰ ਲੈ ਕੇ ਰੈੱਡ ਚਿਲੀਜ਼ ਐਂਟਰਟੇਨਮੈਂਟ ਨੇ ਪੁਲਿਸ ਸਟੇਸ਼ਨ 'ਚ ਇੱਕ ਅਣਜਾਣ ਵਿਅਕਤੀ ਖਿਲਾਫ਼ ਸੂਚਨਾ ਤਕਨਾਲੋਜੀ ਐਕਟ ਦੇ ਤਹਿਤ ਸ਼ਿਕਾਇਤ ਦਰਜ ਕਰਵਾਈ ਹੈ।
ਟਵਿੱਟਰ 'ਤੇ ਲੀਕ ਹੋਏ ਫਿਲਮ 'ਜਵਾਨ' ਦੇ ਸੀਨ: ਦਰਅਸਲ, ਇਹ ਕਾਪੀਰਾਈਟ ਉਲੰਘਣਾ ਦਾ ਮਾਮਲਾ ਹੈ। ਰੈੱਡ ਚਿਲੀਜ਼ ਐਂਟਰਟੇਨਮੈਂਟ ਨੇ ਇਸ ਫਿਲਮ ਦੀ ਸ਼ੂਟਿੰਗ ਦੌਰਾਨ ਮੋਬਾਈਲ ਫੋਨ ਅਤੇ ਰਿਕਾਰਡਿੰਗ ਡਿਵਾਈਸ ਨੂੰ ਸ਼ੂਟ ਵਾਲੀ ਜਗ੍ਹਾਂ 'ਤੇ ਲਿਆਉਣ ਦੀ ਰੋਕ ਲਗਾ ਦਿੱਤੀ ਸੀ। ਪਰ ਇਸਦੇ ਬਾਵਜੂਦ ਵੀ ਫਿਲਮ ਦੇ ਕੁਝ ਸੀਨ ਇੱਕ ਅਣਜਾਣ ਵਿਅਕਤੀ ਦੁਆਰਾ ਲੀਕ ਕਰ ਦਿੱਤੇ ਗਏ ਹਨ। ਇਸ ਸੰਬੰਧੀ ਪੁਲਿਸ ਸਟੇਸ਼ਨ 'ਚ ਦਰਜ ਕਰਵਾਈ ਗਈ ਸ਼ਿਕਾਇਤ 'ਚ ਕਿਹਾ ਗਿਆ ਹੈ ਕਿ ਅਜਿਹਾ ਕੰਪਨੀ ਨੂੰ ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਕੀਤਾ ਗਿਆ ਹੈ। ਰੈੱਡ ਚਿਲੀਜ਼ ਐਂਟਰਟੇਨਮੈਂਟ ਅਨੁਸਾਰ, ਫਿਲਮ 'ਜਵਾਨ' ਦੇ ਪੰਜ ਕਲਿੱਪ ਟਵਿੱਟਰ 'ਤੇ ਸ਼ੇਅਰ ਕੀਤੇ ਗਏ ਹਨ।
ਭੇਜਿਆ ਗਿਆ ਕਾਨੂੰਨੀ ਨੋਟਿਸ: ਇਸ ਸੰਬੰਧੀ ਟਵਿੱਟਰ ਹੈਂਡਲ ਨੂੰ ਕਾਨੂੰਨੀ ਨੋਟਿਸ ਵੀ ਭੋਜਿਆ ਗਿਆ ਹੈ। ਇਸ ਬਾਰੇ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਪੁਲਿਸ ਸਟੇਸ਼ਨ 'ਚ ਅਣਜਾਣ ਵਿਅਕਤੀ ਖਿਲਾਫ਼ ਭਾਰਤੀ ਦੰਡ ਸੰਵਿਧਾਨ ਦੀ ਧਾਰਾ 379 ਅਤੇ ਸੂਚਨਾ ਤਕਨਾਲੋਜੀ ਐਕਟ ਦੀ 43 ਬੀ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਸ਼ਾਹਰੁਖ ਖਾਨ ਦੀ ਪਤਨੀ ਗੌਰੀ ਖਾਨ ਅਤੇ ਗੌਰਵ ਵਰਮਾ ਨੇ ਰੈੱਡ ਚਿਲੀਜ਼ ਐਂਟਰਟੇਨਮੈਂਟ ਦੇ ਤਹਿਤ ਇਸ ਫਿਲਮ ਦਾ ਨਿਰਮਾਣ ਕੀਤਾ ਹੈ। ਇਸ ਫਿਲਮ 'ਚ ਸ਼ਾਹਰੁਖ ਖਾਨ ਨਾਲ ਨਯਨਤਾਰਾ, ਵਿਜੇ ਸੇਤੂਪਤੀ, ਦੀਪਿਕਾ ਪਾਦੁਕੋਣ, ਪ੍ਰਿਆਮਣੀ ਅਤੇ ਸਾਨਿਆ ਮਲਹੋਤਰਾ ਅਹਿਮ ਭੂਮਿਕਾਵਾਂ ਨਿਭਾਅ ਰਹੇ ਹਨ।