ETV Bharat / entertainment

Furteela Release Date Out: ਜੱਸੀ ਗਿੱਲ ਅਤੇ ਅਮਾਇਰਾ ਦਸਤੂਰ ਦੀ ਫਿਲਮ 'ਫੁਰਤੀਲਾ' ਦੀ ਰਿਲੀਜ਼ ਮਿਤੀ ਦਾ ਐਲਾਨ, ਦੇਖੋ ਫਿਲਮ ਦਾ ਮਜ਼ੇਦਾਰ ਪੋਸਟਰ - ਪੰਜਾਬੀ ਸਿਨੇਮਾ

Jassie Gill And Amyra Dastur Film Furteela: ਹਾਲ ਹੀ ਵਿੱਚ ਜੱਸੀ ਗਿੱਲ ਨੇ ਆਪਣੀ ਨਵੀਂ ਪੰਜਾਬੀ ਫਿਲਮ 'ਫੁਰਤੀਲਾ' ਦਾ ਐਲਾਨ ਕੀਤਾ ਹੈ ਅਤੇ ਨਾਲ ਹੀ ਅਦਾਕਾਰ ਨੇ ਫਿਲਮ ਦੀ ਰਿਲੀਜ਼ ਮਿਤੀ ਵੀ ਦੱਸ ਦਿੱਤੀ ਹੈ।

Furteela Release Date Out
Furteela Release Date Out
author img

By ETV Bharat Punjabi Team

Published : Oct 24, 2023, 12:31 PM IST

ਚੰਡੀਗੜ੍ਹ: ਪੰਜਾਬੀ ਸਿਨੇਮਾ ਪ੍ਰੇਮੀਆਂ ਲਈ 2023 ਦੀ ਤਰ੍ਹਾਂ ਹੀ 2024 ਦਾ ਸਾਲ ਵੀ ਕਾਫੀ ਰੌਚਿਕ ਹੋਣ ਵਾਲਾ ਹੈ, ਕਿਉਂਕਿ ਆਏ ਦਿਨ ਨਵੀਆਂ ਅਲਹਦਾ ਵਿਸ਼ੇ ਵਾਲੀਆਂ ਫਿਲਮਾਂ ਦਾ ਐਲਾਨ ਹੁੰਦਾ ਰਹਿੰਦਾ ਹੈ, ਇਸੇ ਤਰ੍ਹਾਂ ਹਾਲ ਹੀ ਵਿੱਚ ਮਸ਼ਹੂਰ ਅਦਾਕਾਰ ਜੱਸੀ ਗਿੱਲ ਨੇ ਆਪਣੀ ਨਵੀਂ ਫਿਲਮ ਦਾ ਐਲਾਨ ਕੀਤਾ ਹੈ। ਇਸ ਦਾ ਨਾਂ ਹੈ 'ਫੁਰਤੀਲਾ'। ਫਿਲਮ ਦੇ ਐਲਾਨ ਤੋਂ ਇਲਾਵਾ ਜੱਸੀ ਗਿੱਲ ਨੇ ਫਿਲਮ ਦੀ ਰਿਲੀਜ਼ ਮਿਤੀ (film Furteela release date out) ਅਤੇ ਇੱਕ ਮਜ਼ੇਦਾਰ ਪੋਸਟਰ ਵੀ ਸਾਂਝਾ ਕੀਤਾ ਹੈ।

ਤੁਹਾਨੂੰ ਦੱਸ ਦਈਏ ਕਿ ਜੱਸੀ ਗਿੱਲ ਪੰਜਾਬੀ ਅਤੇ ਹਿੰਦੀ ਸਿਨੇਮਾ ਵਿੱਚ ਇੱਕ ਜਾਣਿਆ-ਪਛਾਣਿਆ ਚਿਹਰਾ ਹੈ, ਜੋ ਵੱਖ-ਵੱਖ ਫਿਲਮਾਂ ਅਤੇ ਗੀਤਾਂ ਵਿੱਚ ਯਾਦਗਾਰੀ ਅਦਾਕਾਰੀ ਅਤੇ ਗਾਇਕੀ ਲਈ ਜਾਣਿਆ ਜਾਂਦਾ ਹੈ। ਦੂਜੇ ਪਾਸੇ ਬਾਲੀਵੁੱਡ ਅਤੇ ਦੱਖਣ ਭਾਰਤੀ ਸਿਨੇਮਾ ਵਿੱਚ ਆਪਣਾ ਨਾਮ ਕਮਾਉਣ ਵਾਲੀ ਅਮਾਇਰਾ ਦਸਤੂਰ ਹੁਣ ਪੰਜਾਬੀ ਫਿਲਮ ਇੰਡਸਟਰੀ ਵਿੱਚ ਆਪਣੀ ਖੂਬਸੂਰਤੀ ਦਿਖਾ ਰਹੀ ਹੈ।

'ਫੁਰਤੀਲਾ' ਫਿਲਮ ਬਾਰੇ ਸਾਂਝਾ ਕਰਦੇ ਹੋਏ ਅਦਾਕਾਰ ਜੱਸੀ ਗਿੱਲ ਨੇ ਕਿਹਾ ਹੈ ਕਿ 'ਮਿਤੀ ਨੋਟ ਕਰੋ, "ਫੁਰਤੀਲਾ" 26 ਅਪ੍ਰੈਲ 2024 ਨੂੰ ਰਿਲੀਜ਼ ਹੋ ਰਹੀ ਹੈ।' ਫੁਰਤੀਲਾ ਫਿਲਮ ਬਾਰੇ ਹੋਰ ਗੱਲ ਕਰੀਏ ਤਾਂ ਫਿਲਮ ਦੀ ਵੰਨਗੀ ਇੱਕ ਕਾਮੇਡੀ ਰੁਮਾਂਟਿਕ ਹੋਵੇਗੀ। ਫਿਲਮ ਪੰਜਾਬੀ ਕਦਰਾਂ-ਕੀਮਤਾਂ ਨਾਲ ਲਬਰੇਜ਼ ਹੋਣ ਦਾ ਵਾਅਦਾ ਕਰਦੀ ਹੈ। ਇਹ ਫਿਲਮ 26 ਅਪ੍ਰੈਲ 2024 ਨੂੰ ਸਿਨੇਮਾਘਰਾਂ ਵਿੱਚ ਦਸਤਕ (film Furteela release date out) ਦੇਵੇਗੀ।

ਦੋਵੇਂ ਕਲਾਕਾਰਾਂ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਜੱਸੀ ਗਿੱਲ ਨੂੰ ਪਿਛਲੀ ਵਾਰ ਸਲਮਾਨ ਖਾਨ ਦੀ ਫਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਵਿੱਚ ਦੇਖਿਆ ਗਿਆ ਸੀ। ਫਿਲਮ ਨੇ ਬਾਕਸ ਆਫਿਸ ਉਤੇ ਜਿਆਦਾ ਚੰਗਾ ਪ੍ਰਦਰਸ਼ਨ ਨਹੀਂ ਕੀਤਾ ਸੀ। ਦੂਜੇ ਪਾਸੇ ਅਮਾਇਰਾ ਦਸਤੂਰ ਦੀ ਗੱਲ ਕਰੀਏ ਤਾਂ ਅਦਾਕਾਰਾ ਦੀਆਂ ਹਾਲ ਹੀ ਵਿੱਚ ਪਾਲੀਵੁੱਡ ਵਿੱਚ ਦੋ ਫਿਲਮਾਂ ਰਿਲੀਜ਼ ਹੋਈਆਂ ਹਨ, ਜਿਸ ਵਿੱਚ ਹਰੀਸ਼ ਵਰਮਾ ਨਾਲ 'ਐਨੀ ਹਾਓ ਮਿੱਟੀ ਪਾਓ' ਅਤੇ 'ਚਿੜੀਆ ਦਾ ਚੰਬਾ' ਸ਼ਾਮਿਲ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.