ਚੰਡੀਗੜ੍ਹ: ਬੀਤੇ ਦਿਨੀਂ ਗਾਇਕ ਦਿਲਜੀਤ ਦੁਸਾਂਝ ਨੇ ਆਪਣਾ 39ਵਾਂ ਜਨਮਦਿਨ ਮਨਾਇਆ। ਜਨਮਦਿਨ ਉਤੇ ਬਹੁਤ ਸਾਰੇ ਦਿੱਗਜ ਅਦਾਕਾਰਾਂ-ਕਲਾਕਾਰਾਂ ਨੇ ਗਾਇਕ ਨੂੰ ਵਧਾਈਆਂ ਭੇਜੀਆਂ, ਇਸ ਲਾਈਨ ਵਿੱਚ ਹੀ ਨਿਰਦੇਸ਼ਕ ਅਤੇ ਲੇਖਕ ਜਗਦੀਪ ਸਿੱਧੂ ਆਉਂਦੇ ਹਨ। ਜਗਦੀਪ ਸਿੱਧੂ ਨੇ ਗਾਇਕ ਨਾਲ ਸੰਬੰਧਿਤ ਇੱਕ ਘਟਨਾ ਸਾਂਝੀ ਕਰਕੇ ਗਾਇਕ ਨੂੰ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ ਅਤੇ ਇੱਕ ਨਵੀਂ ਫਿਲਮ 'ਜ਼ੋਰਾ ਮਲਕੀ' ਦਾ ਐਲਾਨ (Jagdeep Sidhu film with Diljit) ਵੀ ਕੀਤਾ।
ਦਰਅਸਲ, ਨਿਰਦੇਸ਼ਕ ਨੇ ਆਪਣੇ ਇੰਸਟਾਗ੍ਰਾਮ ਉਤੇ ਪੋਸਟ ਸਾਂਝੀ ਕੀਤੀ ਅਤੇ ਲਿਖਿਆ 'ਮੋਹ ਤੋਂ ਬਾਅਦ ਫੈਸਲਾ ਨੀ ਕਰ ਪਾ ਰਿਹਾ ਸੀ … ਕਿ ਹੁਣ ਅੱਗੇ ਕੀ ਡਿਰੈਕਟ ਕਰਨਾ ਆ … ਮੋਹ ਮੇਰੇ ਦਿਲ ਦੇ ਬਹੁਤ ਨੇੜੇ ਸੀ ਅਤੇ ਹਮੇਸ਼ਾ ਰਹੂਗੀ…. ਸਭ ਤੋਂ ਵਧੀਆ ਸਮੀਖਿਆਵਾਂ ਆਈਆਂ ,, ਤਾਰੀਫ਼ ਬਹੁਤ ਹੋਈ ਸੀ ਪਰ ਉਸੇ ਸਮੇਂ ਬਾਕਸ-ਆਫਿਸ ਕਰ ਕੇ ਮੈਂ ਕੁਝ ਨਜ਼ਾਰੇ ਨੂੰ ਹੱਸ ਦੇ ਦੇਖਿਆ …. ਪਰਸਨਲ ਲੈਵਲ ਤੇ ਚਾਬੀ ਵਾਲਾ ਬਾਂਦਰ ਬਣਾਉਣ ਦੀ ਕੋਸ਼ਿਸ਼ ਕੀਤੀ ਪਰ… ਮੈਂ ਲੋਕਾਂ ਨੂੰ ਪਿੱਛੇ ਹੁੰਦੇ ਤੇ ਓਨਾ ਦਾ ਵਿਹਾਰ ਬਦਲ ਦੇ ਦੇਖਿਆ…. ਹੋਰ ਕੋਈ ਕਹਾਣੀ ਦਿਲ ਨੂੰ ਵੱਜ ਨਹੀਂ ਰਹੀ ਸੀ... ਸੋ ਤਾਂ ਇੱਕ ਲੇਖਕ ਦੇ ਰੂਪ ਵਿੱਚ ਕੰਮ ਕਰਨਾ ਜਿਆਦਾ ਠੀਕ ਲੱਗਿਆ ... ਪਰ ਇਸਨੂੰ ਮੇਰਾ ਬੈਕ ਸਟੈੱਪ ਸਮਝ ਕੇ ਬਹੁਤ ਕੁਝ ਸੁਣਨ ਨੂੰ ਮਿਲਿਆ ... ਕੈਰੀਅਰ ਦੇ ਇਹੋ ਜੇ ਮੋੜ ਤੇ ਜਦੋਂ ਆਪਣੇ ਆਪ ਲਈ ਫੈਸਲਾ ਨਹੀਂ ਕਰ ਰਿਹਾ ਸੀ ਤਾਂ ਦਿਲਜੀਤ ਬਾਈ ਨੇ ਪਤਾ ਹੀ ਨੀ ਲੱਗਿਆ ਕਿਥੋਂ ਆ ਕੇ ਹੱਥ ਫੜ੍ਹ ਲਿਆ … ਸਭ ਕੁਝ ਇਕ ਚਮਤਕਾਰ ਵਾਂਗੂ ਸੀ…ਧੰਨਵਾਦ @diljitdosanjh ਬਾਈ… ਧੰਨਵਾਦ ਨਿਰਮਾਤਾ @gunbir_whitehill @manmordsidhu, @manmordsidhu, @manmordsidhu। ਜਨਮਦਿਨ ਦੀਆਂ ਮੁਬਾਰਕਾਂ ਜ਼ੋਰੇ @diljitdosanjh…ਬਾਬਾ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ...ਇਹ ਫਿਲਮ ਜਿਸ ਟਾਈਮ ਤੇ ਆਉ ਮੈਨੂੰ ਹਮੇਸ਼ਾ ਯਾਦ ਰਹੂਗਾ...ਬਾਬਾ ਸਭ ਦੇ ਸੁਫਨੇ ਪੂਰੇ ਕਰੇ। 28 ਜੂਨ 2024 ਨੂੰ ਦੁਨੀਆ ਭਰ ਵਿੱਚ ਰਿਲੀਜ਼ ਹੋ ਰਹੀ ਹੈ।'
- " class="align-text-top noRightClick twitterSection" data="
">
ਇਸ ਦੇ ਨਾਲ ਹੀ ਗਾਇਕ ਨੇ ਇੱਕ ਪੋਸਟਰ ਵੀ ਸਾਂਝਾ ਕੀਤਾ, ਪੋਸਟਰ ਉਤੇ 'ਜ਼ੋਰਾ ਮਲਕੀ' (film Zora Malki) ਲਿਖਿਆ ਹੋਇਆ ਹੈ। ਤੁਹਾਨੂੰ ਦੱਸ ਦਈਏ ਕਿ ਫਿਲਮ ਵਿੱਚ ਜ਼ੋਰੇ ਦਾ ਕਿਰਦਾਰ ਦਿਲਜੀਤ ਦੁਸਾਂਝ ਨਿਭਾਉਂਦੇ ਨਜ਼ਰ ਆਉਣਗੇ। ਅਦਾਕਾਰਾ ਕੌਣ ਹੋਵੇਗੀ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਫਿਲਮ 'ਮੋਹ' ਦੇ ਕਲੈਕਸ਼ਨ ਤੋਂ ਨਿਰਾਸ਼ ਨਿਰਦੇਸ਼ਕ: ਸਰਗੁਣ ਮਹਿਤਾ ਅਤੇ ਗਿਤਾਜ਼ ਬਿੰਦਰਖੀਆ ਸਟਾਰਰ ਪੰਜਾਬੀ ਫਿਲਮ 'ਮੋਹ' 16 ਸਤੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ, ਫਿਲਮ ਬਾਰੇ ਕਈ ਤਰ੍ਹਾਂ ਦੇ ਚੰਗੇ ਰਿਵੀਊਜ਼ ਆਏ, ਫਿਲਮ ਨੂੰ ਚੰਗੀਆਂ ਫਿਲਮਾਂ ਵਿੱਚ ਗਿਣਿਆ ਵੀ ਗਿਆ ਪਰ ਫਿਰ ਵੀ ਫਿਲਮ ਦੇ ਕਲੈਕਸ਼ਨ ਨੂੰ ਲੈ ਕੇ ਫਿਲਮ ਦੇ ਨਿਰਦੇਸ਼ਕ ਜਗਦੀਪ ਸਿੱਧੂ ਖੁਸ਼ ਨਹੀਂ ਹਨ, ਸਿੱਧੂ ਨੇ ਇਨ੍ਹਾਂ ਭਾਵਾਂ ਨੂੰ ਵਿਅਕਤ ਕਰਨ ਲਈ ਪਹਿਲਾਂ ਵੀ ਸ਼ੋਸ਼ਲ ਮੀਡੀਆ ਦਾ ਸਹਾਰਾ ਲਿਆ। ਲਿਖਿਆ ਸੀ ਕਿ "ਸਭ ਤੋਂ ਚੰਗੇ ਰਿਵੀਊਜ਼...ਸੰਦੇਸ਼, ਸਟੋਰੀ ਟੈਗ...ਮੇਰੀ ਅੱਜ ਤੱਕ ਦੀ ਸਭ ਤੋਂ ਵਧੀਆ ਫਿਲਮ ਦੱਸਿਆ ਜਾ ਰਿਹਾ ਹੈ ਮੋਹ ਨੂੰ...ਪੰਜਾਬੀ ਸਿਨੇਮਾ ਲਈ ਨਾਜ਼ ਪਲ ਕਿਹਾ ਜਾ ਰਿਹਾ ਹੈ...ਪਰ ਇਮਾਨਦਾਰੀ ਨਾਲ ਕਹਾਂ ਤਾਂ ਬਾਕਸ ਆਫਿਸ ਕਲੈਕਸ਼ਨ ਠੀਕ ਹੀ ਰਿਹਾ ਹੈ...ਅਤੇ ਮੈਨੂੰ ਲੱਗਿਆ ਤੁਹਾਨੂੰ ਸੰਦੇਸ਼ ਲਿਖਣਾ ਜਿਆਦਾ ਠੀਕ ਹੈ...ਪ੍ਰੋਡਿਊਸਰ ਨੂੰ ਹਮਦਰਦੀ ਦੇ ਸੰਦੇਸ਼ ਲਿਖਣ ਨਾਲੋਂ, ਇਹੋ ਜਿਹੀਆਂ ਫਿਲਮਾਂ ਬਣਾਉਣ ਦਾ ਫਾਇਦਾ ਕੀ ਜਦੋਂ ਤੁਸੀਂ ਸਪੋਟ ਹੀ ਨਹੀਂ ਕਰਨਾ, ਕਿਉ ਮੈਂ ਕਿਸੇ ਪ੍ਰੋਡਿਊਸਰ ਦੇ ਪੈਸੇ ਖਰਾਬ ਕਰਾਂ...।" ਅਤੇ ਹੁਣ ਇੱਕ ਵਾਰ ਫਿਰ ਨਿਰਦੇਸ਼ਕ ਨੇ ਪੋਸਟ ਸਾਂਝੀ ਕਰਕੇ ਕਈ ਲੋਕਾਂ ਉਤੇ ਤੰਜ ਕੱਸਿਆ ਹੈ।
ਖੈਰ, ਹੁਣ ਉਹਨਾਂ ਦੀ ਫਿਲਮ ਦਿਲਜੀਤ ਨਾਲ ਆ ਰਹੀ ਹੈ, ਫਿਲਮ ਅਗਲੇ ਸਾਲ ਜੂਨ (film Zora Malki) ਵਿੱਚ ਰਿਲੀਜ਼ ਹੋਵੇਗੀ।
ਇਹ ਵੀ ਪੜ੍ਹੋ:ਤਾਜ ਮਹੱਲ ਦੇ ਸਾਹਮਣੇ ਖੜ੍ਹ ਕੇ ਗੁਰੂ ਰੰਧਾਵਾ ਨੇ ਸਿਖਾਇਆ ਅਨੁਪਮ ਖੇਰ ਨੂੰ ਗੀਤ, ਦੇਖੋ ਵੀਡੀਓ