ETV Bharat / entertainment

Karan Kundrra: ਤੇਜਸਵੀ ਪ੍ਰਕਾਸ਼ ਨਾਲ ਬ੍ਰੇਕਅੱਪ ਦੀਆਂ ਖਬਰਾਂ 'ਤੇ ਕਰਨ ਕੁੰਦਰਾ ਨੇ ਦਿੱਤਾ ਇਹ ਜੁਆਬ - ਕਰਨ ਕੁੰਦਰਾ ਅਤੇ ਤੇਜਸਵੀ ਪ੍ਰਕਾਸ਼

Karan Kundrra and Tejasswi Prakash: ਟੀਵੀ ਐਕਟਰ ਕਰਨ ਕੁੰਦਰਾ ਅਤੇ ਤੇਜਸਵੀ ਪ੍ਰਕਾਸ਼ ਦੇ ਰਿਸ਼ਤੇ ਨੂੰ ਲੈ ਕੇ ਕਈ ਖਬਰਾਂ ਇੰਨੀ ਦਿਨੀਂ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਹੁਣ ਅਦਾਕਾਰ ਨੇ ਖੁਦ ਸਪੱਸ਼ਟ ਕੀਤਾ ਹੈ ਕਿ ਦੋਵੇਂ ਅਜੇ ਵੀ ਇਕੱਠੇ ਹਨ ਅਤੇ ਖੁਸ਼ ਹਨ।

Karan Kundrra
Karan Kundrra
author img

By

Published : May 22, 2023, 3:35 PM IST

ਹੈਦਰਾਬਾਦ: ਕਰਨ ਕੁੰਦਰਾ ਅਤੇ ਤੇਜਸਵੀ ਪ੍ਰਕਾਸ਼ ਨੂੰ ਟੈਲੀਵਿਜ਼ਨ ਜਗਤ ਵਿੱਚ ਪ੍ਰਸਿੱਧ ਜੋੜੀ ਵਜੋਂ ਜਾਣਿਆ ਜਾਂਦਾ ਹੈ। ਕਰਨ-ਤੇਜਸਵੀ ਨੇ ਬਿੱਗ ਬੌਸ ਦੇ 15ਵੇਂ ਸੀਜ਼ਨ ਵਿੱਚ ਇਕੱਠੇ ਹਿੱਸਾ ਲਿਆ ਸੀ, ਇਸ ਸਾਲ ਦੀ ਸ਼ੁਰੂਆਤ 'ਚ ਜਦੋਂ ਕਰਨ ਕੁੰਦਰਾ ਅਤੇ ਤੇਜਸਵੀ ਪ੍ਰਕਾਸ਼ ਦੇ ਬ੍ਰੇਕਅੱਪ ਦੀ ਖਬਰ ਆਈ ਤਾਂ ਪ੍ਰਸ਼ੰਸਕਾਂ ਦਾ ਦਿਲ ਟੁੱਟ ਗਿਆ। ਬਾਅਦ 'ਚ ਜੋੜੇ ਨੇ ਆਪਣੇ ਅਨੋਖੇ ਅੰਦਾਜ਼ 'ਚ ਦੱਸਿਆ ਕਿ ਉਨ੍ਹਾਂ ਦੇ ਵੱਖ ਹੋਣ ਦੀਆਂ ਖਬਰਾਂ ਪੂਰੀ ਤਰ੍ਹਾਂ ਬੇਬੁਨਿਆਦ ਹਨ। ਕੁਝ ਮਹੀਨਿਆਂ ਬਾਅਦ 'ਤੇਰੇ ਇਸ਼ਕ ਮੇਂ ਘਾਇਲ' ਦੌਰਾਨ ਫਿਰ ਤੋਂ ਉਨ੍ਹਾਂ ਦੇ ਵੱਖ ਹੋਣ ਦੀ ਖ਼ਬਰ ਆਈ। ਹੁਣ ਇਕ ਇੰਟਰਵਿਊ ਦੌਰਾਨ ਕਰਨ ਕੁੰਦਰਾ ਨੇ ਦੋਹਾਂ ਦੇ ਰਿਸ਼ਤੇ ਨੂੰ ਲੈ ਕੇ ਚੱਲ ਰਹੀਆਂ ਗਲਤਫਹਿਮੀਆਂ 'ਤੇ ਜਵਾਬ ਦਿੱਤਾ ਹੈ।

ਕਰਨ ਕੁੰਦਰਾ ਨੇ ਸਾਫ਼ ਕਿਹਾ ਕਿ ਦੋਵੇਂ ਇਕੱਠੇ ਬਹੁਤ ਖੁਸ਼ ਹਨ ਅਤੇ ਤੇਜਸਵੀ ਉਨ੍ਹਾਂ ਦੀ ਗਰਲਫ੍ਰੈਂਡ ਹੈ। ਕਰਨ ਕੁੰਦਰਾ ਨੇ ਕਿਹਾ "ਮੇਰੇ ਕੋਲ ਬਹੁਤ ਸਾਰੇ ਲੋਕਾਂ ਲਈ ਇੱਕ ਸਲਾਹ ਹੈ, ਅਸੀਂ ਬਹੁਤ ਖੁਸ਼ ਹਾਂ। ਮੈਂ ਜਾਣਦਾ ਹਾਂ ਕਿ ਤੁਸੀਂ ਸਾਨੂੰ ਖੁਸ਼ ਦੇਖਣਾ ਚਾਹੁੰਦੇ ਹੋ। ਹਰ ਚੀਜ਼ ਸੋਸ਼ਲ ਮੀਡੀਆ 'ਤੇ ਸਹੀ ਨਹੀਂ ਆਉਂਦੀ ਹੈ। ਅਸੀਂ ਜਾਣਦੇ ਹਾਂ ਕਿ ਸਾਨੂੰ ਬਹੁਤ ਪਿਆਰ ਮਿਲਦਾ ਹੈ ਕਿਉਂਕਿ ਅਸੀਂ ਇਕੱਠੇ ਹਾਂ।"

  1. Web Series Outlaw: ਗਿੱਪੀ ਗਰੇਵਾਲ ਦੀ ਵੈੱਬਸੀਰੀਜ਼ 'ਆਊਟਲਾਅ' ਦੀ ਰਿਲੀਜ਼ ਮਿਤੀ ਦਾ ਐਲਾਨ, ਇਸ ਜੁਲਾਈ ਹੋਵੇਗੀ ਰਿਲੀਜ਼
  2. Director Raman Dhagga: ਲਘੂ ਫਿਲਮ 'ਬਾਪ ਹੋ ਤੋ ਐਸਾ’ ਲੈ ਕੇ ਦਰਸ਼ਕਾਂ ਦੇ ਸਨਮੁੱਖ ਹੋਏ ਨਿਰਦੇਸ਼ਕ ਰਮਨ ਢੱਗਾ
  3. Parineeti Chopra Raghav Chadha: ਮੰਗਣੀ ਵਾਲੇ ਦਿਨ ਰੋ ਪਈ ਸੀ ਪਰਿਣੀਤੀ ਚੋਪੜਾ, ਮੰਗੇਤਰ ਰਾਘਵ ਚੱਢਾ ਨਾਲ ਸਾਹਮਣੇ ਆਈਆਂ ਹਰ ਪਲ ਦੀਆਂ ਤਸਵੀਰਾਂ

ਕਰਨ ਅਤੇ ਤੇਜਸਵੀ ਦੇ ਬ੍ਰੇਕਅੱਪ ਦੀ ਖਬਰ ਦੂਜੀ ਵਾਰ ਸਾਹਮਣੇ ਆਈ ਸੀ ਜਦੋਂ ਅਦਾਕਾਰ ਨੇ ਟਵੀਟ ਕੀਤਾ "ਨਾ ਤੇਰੀ ਸ਼ਾਨ ਕਮ ਹੋਤੀ, ਨਾ ਰੁਤਬਾ ਘਟਾ ਹੋਤਾ। ਜੋ ਘੁਮੰਡ ਮੈਂ ਕਹਾਂ, ਵਹੀ ਹਸ ਕੇ ਕਹਾ ਹੋਤਾ।" ਇਸ ਸਾਲ ਮਾਰਚ ਵਿੱਚ ਲਿਖੀਆਂ ਇਨ੍ਹਾਂ ਲਾਈਨਾਂ ਨੂੰ ਯਾਦ ਕਰਦਿਆਂ ਕਰਨ ਕੁੰਦਰਾ ਨੇ ਕਿਹਾ "ਜੇਕਰ ਮੈਂ ਕੋਈ ਕਾਵਿਕ ਲਾਈਨਾਂ ਸਾਂਝੀਆਂ ਕਰ ਰਿਹਾ ਹਾਂ ਤਾਂ ਇਸਦਾ ਮਤਲਬ ਹੈ ਕਿ ਮੈਂ ਉਹਨਾਂ ਨੂੰ ਸਾਂਝਾ ਕਰਨਾ ਚਾਹੁੰਦਾ ਹਾਂ।"

ਕਰਨ ਕੁੰਦਰਾ ਨੇ ਕਿਹਾ "ਮੈਂ ਰੇਡੀਓ 'ਤੇ ਉਹ ਲਾਈਨਾਂ ਸੁਣੀਆਂ ਸਨ ਅਤੇ ਉਨ੍ਹਾਂ ਨੂੰ ਲਿਖ ਲਿਆ ਸੀ। ਇਸ ਦਾ ਤੇਜਸਵੀ ਨਾਲ ਕੋਈ ਲੈਣਾ-ਦੇਣਾ ਨਹੀਂ ਸੀ। ਉਹ ਮੇਰੀ ਪ੍ਰੇਮਿਕਾ ਹੈ। ਕਰਨ ਕੁੰਦਰਾ ਨੇ ਦੱਸਿਆ ਕਿ ਜੋ ਲੋਕ ਉਸ ਅਤੇ ਤੇਜਸਵੀ ਬਾਰੇ ਨਕਾਰਾਤਮਕ ਗੱਲਾਂ ਲਿਖਦੇ ਹਨ, ਉਹ ਉਨ੍ਹਾਂ ਦੇ ਪ੍ਰਸ਼ੰਸਕ ਨਹੀਂ ਹਨ ਸਗੋਂ ਉਹ ਲੋਕ ਹਨ ਜੋ ਉਨ੍ਹਾਂ ਨੂੰ ਖੁਸ਼ ਨਹੀਂ ਦੇਖਣਾ ਚਾਹੁੰਦੇ।

ਜਦੋਂ ਤੋਂ ਉਨ੍ਹਾਂ ਨੇ 2021 ਵਿੱਚ ਰਿਐਲਿਟੀ ਸ਼ੋਅ ਵਿੱਚ ਇੱਕ-ਦੂਜੇ ਲਈ ਆਪਣੇ ਪਿਆਰ ਦਾ ਜਨਤਕ ਤੌਰ 'ਤੇ ਐਲਾਨ ਕੀਤਾ ਸੀ, ਉਦੋਂ ਤੋਂ ਹੀ ਉਨ੍ਹਾਂ ਦੇ ਵਿਆਹ ਅਤੇ ਕੁੜਮਾਈ ਦੇ ਸੰਬੰਧ ਵਿੱਚ ਕਿਆਸਅਰਾਈਆਂ ਜ਼ੋਰਾਂ 'ਤੇ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.