ਹੈਦਰਾਬਾਦ: ਬਾਲੀਵੁੱਡ ਸੁਪਰਸਟਾਰ ਆਮਿਰ ਖਾਨ ਆਪਣੀਆਂ ਪਿਛਲੀਆਂ ਕੁਝ ਫਿਲਮਾਂ 'ਚ ਫਲਾਪ ਰਹੇ ਹਨ ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਆਮਿਰ ਖਾਨ ਉਹ ਸੁਪਰਸਟਾਰ ਹਨ, ਜਿਨ੍ਹਾਂ ਦੀ ਫਿਲਮ ਨੇ ਭਾਰਤੀ ਸਿਨੇਮਾ (ਬਾਲੀਵੁੱਡ-ਦੱਖਣੀ) 'ਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਦਾ ਖਿਤਾਬ ਆਪਣੇ ਨਾਂ ਕੀਤਾ ਹੈ।
ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਫਿਲਮ ਦੰਗਲ ਦੀ। ਆਮਿਰ ਖਾਨ ਸਟਾਰਰ ਫਿਲਮ ਦੰਗਲ ਨੇ ਅੱਜ 23 ਦਸੰਬਰ ਨੂੰ 7 ਸਾਲ ਪੂਰੇ ਕਰ ਲਏ ਹਨ। ਦੰਗਲ ਭਾਰਤੀ ਸਿਨੇਮਾ ਵਿੱਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਹੈ। ਦੰਗਲ ਨੇ ਇਸ ਕਮਾਈ ਸੂਚੀ ਵਿੱਚ RRR, KGF 2 ਅਤੇ ਬਾਹੂਬਲੀ 2 ਦੀਆਂ ਚੋਟੀ ਦੀਆਂ 3 ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫਿਲਮਾਂ ਨੂੰ ਹਰਾਇਆ ਹੈ।
ਕੌਣ ਹਨ ਦੰਗਲ ਦੇ ਨਿਰਦੇਸ਼ਕ: 'ਚਿੱਲੜ ਪਾਰਟੀ', 'ਭੂਤਨਾਥ ਰਿਟਰਨਜ਼', 'ਛੀਛੋਰੇ', 'ਬ੍ਰੇਕ ਪੁਆਇੰਟ' ਅਤੇ 'ਬਵਾਲ' ਵਰਗੀਆਂ ਫਿਲਮਾਂ ਦਾ ਨਿਰਦੇਸ਼ਨ ਕਰਨ ਵਾਲੇ ਨਿਰਦੇਸ਼ਕ ਨਿਤੇਸ਼ ਤਿਵਾਰੀ ਨੇ ਦੰਗਲ ਬਣਾਈ ਹੈ। ਦੰਗਲ ਦੀ ਕਹਾਣੀ, ਡਾਇਲਾਗ ਅਤੇ ਸਕ੍ਰੀਨਪਲੇਅ ਨਿਤੇਸ਼ ਨੇ ਖੁਦ ਲਿਖੇ ਹਨ।
- " class="align-text-top noRightClick twitterSection" data="">
ਦੰਗਲ ਦੀ ਸਟਾਰ ਕਾਸਟ: ਆਮਿਰ ਖਾਨ ਨੇ ਫਿਲਮ 'ਚ ਪਹਿਲਵਾਨ ਮਹਾਵੀਰ ਸਿੰਘ ਫੋਗਟ ਦਾ ਕਿਰਦਾਰ ਨਿਭਾਇਆ ਹੈ। ਜਦਕਿ ਸਾਕਸ਼ੀ ਤੰਵਰ ਨੇ ਮਹਾਵੀਰ ਦੀ ਪਤਨੀ ਦਾ ਕਿਰਦਾਰ ਨਿਭਾਇਆ ਹੈ। ਗੀਤਾ ਦਾ ਕਿਰਦਾਰ ਫਾਤਿਮਾ ਸਨਾ ਸ਼ੇਖ ਨੇ ਅਤੇ ਸਾਨਿਆ ਮਲਹੋਤਰਾ ਨੇ ਬਬੀਤਾ ਕੁਮਾਰੀ ਦਾ ਕਿਰਦਾਰ ਨਿਭਾਇਆ ਹੈ। ਦੋਵੇਂ ਪਹਿਲਵਾਨ ਗੀਤਾ ਅਤੇ ਬਬੀਬਾ ਮਹਾਵੀਰ ਦੀਆਂ ਚੈਂਪੀਅਨ ਧੀਆਂ ਹਨ। ਦੰਗਲ 23 ਦਸੰਬਰ 2016 ਨੂੰ ਰਿਲੀਜ਼ ਹੋਈ ਸੀ। ਦੱਸ ਦੇਈਏ ਕਿ ਦੰਗਲ ਨੂੰ ਬਣਾਉਣ 'ਚ ਸਿਰਫ 70 ਕਰੋੜ ਰੁਪਏ ਖਰਚ ਹੋਏ ਸਨ।
- Song Arjan Vailly Views On YouTube: ਸੋਸ਼ਲ ਮੀਡੀਆ 'ਤੇ ਲੋਕਾਂ ਦੀ ਪਹਿਲੀ ਪਸੰਦ ਬਣਿਆ ਭੁਪਿੰਦਰ ਬੱਬਲ ਦਾ ਗਾਣਾ 'ਅਰਜਨ ਵੈਲੀ', ਹੁਣ ਤੱਕ ਮਿਲੇ ਇੰਨੇ ਵਿਊਜ਼
- Animal Break Gadar Record: 'ਐਨੀਮਲ' ਨੇ 'ਗਦਰ 2' ਨੂੰ ਛੱਡਿਆ ਪਿੱਛੇ, ਬਣੀ ਬਾਲੀਵੁੱਡ ਦੀ ਚੌਥੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ
- Year Ender 2023: 'ਪਠਾਨ' ਤੋਂ ਲੈ ਕੇ 'ਐਨੀਮਲ' ਤੱਕ, ਇਹ ਰਹੀਆਂ ਸਾਲ ਦੀਆਂ ਸਭ ਤੋਂ ਜਿਆਦਾ ਵਿਵਾਦਿਤ ਫਿਲਮਾਂ, ਦੇਖੋ ਪੂਰੀ ਲਿਸਟ
ਦੰਗਲ ਦਾ ਕਲੈਕਸ਼ਨ?: ਆਮਿਰ ਖਾਨ ਦੀ ਫਿਲਮ 'ਦੰਗਲ' ਨੇ ਭਾਰਤ 'ਚ ਪਹਿਲੇ ਦਿਨ 29.78 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਮੀਡੀਆ ਰਿਪੋਰਟਾਂ ਦੇ ਅਨੁਸਾਰ ਦੰਗਲ ਦਾ ਵਿਸ਼ਵਵਿਆਪੀ ਕਲੈਕਸ਼ਨ 2023.81 ਕਰੋੜ ਰੁਪਏ ਹੈ, ਜਿਸ ਵਿੱਚੋਂ ਭਾਰਤ ਵਿੱਚ 542.34 ਰੁਪਏ ਅਤੇ ਵਿਦੇਸ਼ ਵਿੱਚ 1357.01 ਰੁਪਏ ਸੀ।
ਵਿਸ਼ਵਵਿਆਪੀ ਪ੍ਰਮੁੱਖ ਕਲੈਕਸ਼ਨ:
- ਦੰਗਲ: 2023.81 ਕਰੋੜ ਰੁਪਏ (ਭਾਰਤ 542.34 ਰੁਪਏ)
- ਜਵਾਨ: 1148.32 ਕਰੋੜ
- ਪਠਾਨ: 1050.30 ਕਰੋੜ (524 ਕਰੋੜ ਘਰੇਲੂ)
- ਬਜਰੰਗੀ ਭਾਈਜਾਨ: 969.06 ਕਰੋੜ ਰੁਪਏ (ਘਰੇਲੂ 432.46 ਕਰੋੜ)
- ਸੀਕਰੇਟ ਸੁਪਰਸਟਾਰ: 905.7 ਕਰੋੜ (80 ਕਰੋੜ ਘਰੇਲੂ)
- ਐਨੀਮਲ: 862 ਕਰੋੜ (ਕਮਾਈ ਚੱਲ ਰਹੀ ਹੈ...)
- PK: 769.89 ਕਰੋੜ ਰੁਪਏ (ਭਾਰਤ 340.8 ਕਰੋੜ ਰੁਪਏ)
- ਗਦਰ 2: 691 ਕਰੋੜ ਰੁਪਏ (ਭਾਰਤ 524 ਕਰੋੜ ਰੁਪਏ)
- ਸੁਲਤਾਨ: 614.49 ਕਰੋੜ (300.45 ਕਰੋੜ)
ਦੱਖਣੀ ਸਿਨੇਮਾ ਦੀਆਂ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫਿਲਮਾਂ:
- ਬਾਹੂਬਲੀ 2: 1810.59
- RRR: 1387.26 ਕਰੋੜ
- KGF 2: 1250 ਕਰੋੜ
- 2.0: 699 ਕਰੋੜ
- ਜੇਲਰ: 650 ਕਰੋੜ
- ਬਾਹੂਬਲੀ 1: 650 ਕਰੋੜ
- ਲਿਓ: 625 ਕਰੋੜ