ਚੰਡੀਗੜ੍ਹ: ਅੱਜ 19 ਮਈ ਨੂੰ ਨਵਾਜ਼ੂਦੀਨ ਸਿੱਦੀਕੀ ਦਾ ਜਨਮਦਿਨ ਹੈ, ਸਿੱਦੀਕੀ ਦਾ ਜਨਮ 19 ਮਈ 1974 ਨੂੰ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਹੋਇਆ ਹੈ। ਨਵਾਜ਼ ਅੱਜ ਬਾਲੀਵੁੱਡ ਦਾ ਉਹ ਨਾਮ ਹੈ, ਜਿਸ ਨੇ ਆਪਣੀ ਅਦਾਕਾਰੀ ਦੇ ਦਮ 'ਤੇ ਕਰੋੜਾਂ ਦਿਲਾਂ 'ਤੇ ਰਾਜ ਕੀਤਾ ਹੈ।
ਛੋਟੇ ਜਿਹੇ ਸ਼ਹਿਰ ਤੋਂ ਨਿਕਲਿਆ ਨਵਾਜ਼ ਅੱਜ ਕਿਸੇ ਪਛਾਣ 'ਤੇ ਨਿਰਭਰ ਨਹੀਂ ਹੈ। ਉਸ ਨੇ ਆਪਣੇ ਕਰੀਅਰ ਵਿੱਚ ਕਾਫੀ ਸੰਘਰਸ਼ ਕੀਤਾ ਅਤੇ ਫਿਰ ਆਪਣੀ ਮਿਹਨਤ ਦੇ ਬਲਬੂਤੇ ਇਹ ਮੁਕਾਮ ਹਾਸਲ ਕੀਤਾ। ਨਵਾਜ਼ੂਦੀਨ ਨੇ ਇਸ ਸਫਲਤਾ ਦੀ ਬੁਲੰਦੀ 'ਤੇ ਪਹੁੰਚਣ ਲਈ ਸਖਤ ਮਿਹਨਤ ਕੀਤੀ ਹੈ। ਸਿੱਦੀਕੀ ਦੇ ਜਨਮਦਿਨ ਦੇ ਮੌਕੇ 'ਤੇ ਅਸੀਂ ਉਨ੍ਹਾਂ ਨਾਲ ਜੁੜੀਆਂ ਕੁਝ ਖਾਸ ਗੱਲਾਂ ਦੱਸਣ ਜਾ ਰਹੇ ਹਾਂ।
ਨਵਾਜ਼ ਨੇ ਚੌਕੀਦਾਰ ਦੇ ਤੌਰ 'ਤੇ ਵੀ ਕੰਮ ਕੀਤਾ ਹੈ: ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਉਨ੍ਹਾਂ ਦੇ ਚਹੇਤੇ ਨਵਾਜ਼ ਜਿੱਥੇ ਹਨ, ਉੱਥੇ ਪਹੁੰਚਣ ਲਈ ਉਨ੍ਹਾਂ ਨੂੰ ਕਾਫੀ ਮਿਹਨਤ ਕਰਨੀ ਪਈ ਹੈ। ਹਰਿਦੁਆਰ ਦੀ ਗੁਰੂਕੁਲ ਕਾਂਗੜੀ ਯੂਨੀਵਰਸਿਟੀ ਤੋਂ ਕੈਮਿਸਟਰੀ ਵਿੱਚ ਬੀਐਸਸੀ ਕਰਨ ਤੋਂ ਬਾਅਦ ਨਵਾਜ਼ ਨੇ ਗੁਜਰਾਤ ਵਿੱਚ ਇੱਕ ਕੰਪਨੀ ਵਿੱਚ ਕੈਮਿਸਟ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ। ਪਰ ਸਾਲ 1996 ਵਿੱਚ ਉਸਨੇ ਆਪਣੇ ਅਦਾਕਾਰੀ ਦੇ ਸੁਪਨੇ ਨੂੰ ਪੂਰਾ ਕਰਨ ਲਈ 'ਨੈਸ਼ਨਲ ਸਕੂਲ ਆਫ਼ ਡਰਾਮਾ' ਵਿੱਚ ਦਾਖਲਾ ਲਿਆ। ਇਸ ਦੌਰਾਨ ਉਹ ਆਪਣੇ ਜੇਬ ਖਰਚੇ ਨੂੰ ਪੂਰਾ ਕਰਨ ਲਈ ਚੌਕੀਦਾਰ ਦਾ ਕੰਮ ਵੀ ਕਰਦਾ ਸੀ।
- Munda Southal Da Release Date: ਤਨੂੰ ਗਰੇਵਾਲ-ਅਰਮਾਨ ਬੇਦਿਲ ਦੀ ਫਿਲਮ 'ਮੁੰਡਾ ਸਾਊਥਾਲ ਦਾ' ਦੀ ਰਿਲੀਜ਼ ਮਿਤੀ ਦਾ ਐਲਾਨ, ਇਸ ਸਤੰਬਰ ਹੋਵੇਗੀ ਰਿਲੀਜ਼
- The Kerala Story: ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਬੰਗਾਲ 'ਚ ਫਿਲਮ 'ਦਿ ਕੇਰਲਾ ਸਟੋਰੀ' 'ਤੇ ਲੱਗੀ ਪਾਬੰਦੀ ਹਟਾਈ
- ਫਿਲਮ ਦੇ ਸੈੱਟ 'ਤੇ ਮਿਲੀ ਬਜ਼ੁਰਗ ਔਰਤ ਨੂੰ ਦੇਖ ਕੇ ਸੋਨਮ ਬਾਜਵਾ ਨੂੰ ਆਈ ਆਪਣੀ ਦਾਦੀ ਦੀ ਯਾਦ, ਸਾਂਝੀ ਕੀਤੀ ਪੋਸਟ
ਫਿਲਮ ਵਿੱਚ ਡੈਬਿਊ: ਤੁਹਾਨੂੰ ਦੱਸ ਦੇਈਏ ਕਿ ਨਵਾਜ਼ੂਦੀਨ ਸਿੱਦੀਕੀ ਨੇ ਪਹਿਲੀ ਵਾਰ ਸਾਲ 2006 'ਚ ਫਿਲਮ 'ਸਰਫਰੋਸ਼' ਨਾਲ ਫਿਲਮਾਂ 'ਚ ਡੈਬਿਊ ਕੀਤਾ ਸੀ। ਹਾਲਾਂਕਿ ਇਸ ਫਿਲਮ 'ਚ ਉਸ ਦੀ ਛੋਟੀ ਜਿਹੀ ਭੂਮਿਕਾ ਸੀ, ਜਿਸ 'ਚ ਉਸ ਨੇ ਇਕ ਅਪਰਾਧੀ ਦੀ ਭੂਮਿਕਾ ਨਿਭਾਈ ਸੀ। ਇਸ ਛੋਟੀ ਜਿਹੀ ਭੂਮਿਕਾ ਵਿੱਚ ਉਸ ਦੀ ਅਦਾਕਾਰੀ ਨੂੰ ਖੂਬ ਸਲਾਹਿਆ ਗਿਆ ਸੀ। ਇਸ ਤੋਂ ਬਾਅਦ ਨਵਾਜ਼ ਨੇ ਸਾਲ 1999 'ਚ ਫਿਲਮ 'ਸ਼ੂਲ' 'ਚ ਵੇਟਰ ਦੀ ਭੂਮਿਕਾ ਨਿਭਾਈ ਸੀ।
ਕਿਵੇਂ ਬਣੇ ਵੱਡੇ ਸਟਾਰ: ਹਾਲਾਂਕਿ ਨਵਾਜ਼ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1999 'ਚ ਫਿਲਮ 'ਸਰਫਰੋਸ਼' ਨਾਲ ਕੀਤੀ ਸੀ ਅਤੇ ਇਸ ਤੋਂ ਬਾਅਦ ਵੀ ਉਨ੍ਹਾਂ ਨੇ ਕਈ ਫਿਲਮਾਂ 'ਚ ਛੋਟੀਆਂ-ਛੋਟੀਆਂ ਭੂਮਿਕਾਵਾਂ ਕੀਤੀਆਂ। ਪਰ ਇਸ ਸਭ ਦੇ ਬਾਵਜੂਦ ਉਸ ਨੂੰ ਸਫਲਤਾ ਨਹੀਂ ਮਿਲੀ। ਉਨ੍ਹਾਂ ਦੀ ਕਿਸਮਤ ਦਾ ਸਿਤਾਰਾ ਉਦੋਂ ਚਮਕਿਆ ਜਦੋਂ ਸਾਲ 2012 'ਚ ਉਨ੍ਹਾਂ ਨੂੰ ਅਨੁਰਾਗ ਕਸ਼ਯਪ ਦੀ ਫਿਲਮ 'ਗੈਂਗਸ ਆਫ ਵਾਸੇਪੁਰ' ਮਿਲੀ। ਇਸ ਫਿਲਮ ਵਿੱਚ ਅਨੁਰਾਗ ਦੁਆਰਾ ਦਿੱਤੇ ਗਏ ਫੈਜ਼ਲ ਦੇ ਰੋਲ ਨੇ ਉਸਨੂੰ ਹਰ ਘਰ ਵਿੱਚ ਮਸ਼ਹੂਰ ਕਰ ਦਿੱਤਾ ਸੀ।
ਨਵਾਜ਼ੂਦੀਨ ਸਿੱਦੀਕੀ ਵਰਕ ਫਰੰਟ: ਵਰਕ ਫਰੰਟ ਦੀ ਗੱਲ ਕਰੀਏ ਤਾਂ ਨਵਾਜ਼ੂਦੀਨ ਸਿੱਦੀਕੀ ਨੂੰ ਪਿਛਲੇ ਸਮੇਂ ਵਿੱਚ ਫਿਲਮ 'ਅਫਵਾਹ' ਵਿੱਚ ਦੇਖਿਆ ਗਿਆ ਸੀ, ਜਿਸ ਵਿੱਚ ਉਸਨੇ ਸੁਮੀਤ ਵਿਆਸ ਅਤੇ ਭੂਮੀ ਪੇਡਨੇਕਰ ਨਾਲ ਕੰਮ ਕੀਤਾ ਸੀ। ਹੁਣ ਬਹੁਤ ਜਲਦ ਅਦਾਕਾਰਾ 'ਜੋਗੀਰਾ ਸਾਰਾ ਰਾ ਰਾ' ਵਿੱਚ ਨੇਹਾ ਸ਼ਰਮਾ ਨਾਲ ਨਜ਼ਰ ਆਉਣ ਵਾਲੇ ਹਨ। ਕੁਝ ਦਿਨ ਪਹਿਲਾਂ ਇਸ ਫਿਲਮ ਦਾ ਟ੍ਰੇਲਰ ਲਾਂਚ ਹੋਇਆ ਸੀ, ਜਿਸ ਨੂੰ ਪ੍ਰਸ਼ੰਸਕਾਂ ਨੇ ਕਾਫੀ ਪਸੰਦ ਕੀਤਾ ਸੀ। ਇਸ ਤੋਂ ਇਲਾਵਾ ਅਦਾਕਾਰ ਕੋਲ 'ਹੱਡੀ' ਫਿਲਮ ਵੀ ਹੈ, ਜਿਸ ਦੀ ਪ੍ਰਸ਼ੰਸਕ ਕਾਫੀ ਉਡੀਕ ਕਰ ਰਹੇ ਹਨ।