ਚੰਡੀਗੜ੍ਹ: ਬੀਤੇ ਦਿਨੀਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਗੀਤ ਰਿਲੀਜ਼ ਹੋਇਆ। ਇਹ ਗੀਤ ਪੰਜਾਬ ਦੇ ਗੰਭੀਰ ਮੁੱਦਿਆਂ ਨੂੰ ਲੈ ਕੇ ਹੈ। ਗੀਤ ਦਾ ਸਿਰਲੇਖ ਐੱਸਵਾਈਐੱਲ ਹੈ। ਇਹ ਮਸਲਾ ਦਰਿਆਈ ਪਾਣੀਆਂ ਨੂੰ ਲੈ ਕੇ ਹੈ। ਜ਼ਿਕਰਯੋਗ ਹੈ ਕਿ ਇਸ ਗੀਤ ਦਾ ਹਰਿਆਣੇ ਦੇ ਕਈ ਗਾਇਕ ਵਿਰੋਧ ਕਰ ਰਹੇ ਹਨ।
ਰੈਪਰ ਕੁਲਬੀਰ ਦਨੋਦਾ ਨੇ ਸ਼ੋਸਲ ਮੀਡੀਆ ਰਾਹੀਂ ਆਪਣੀ ਗੱਲ ਰੱਖੀ ਅਤੇ ਕਿਹਾ 'ਮੈਂ ਸਿੱਧੂ ਦੇ ਪਰਿਵਾਰਾਂ ਅਤੇ ਟੀਮ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਉਹਨਾਂ ਨੂੰ ਗੀਤ ਨੂੰ ਰਿਲੀਜ਼ ਕਰਨ ਤੋਂ ਪਹਿਲਾਂ ਇਹ ਸੋਚਣਾ ਚਾਹੀਦਾ ਸੀ ਕਿ ਇਸ ਗੀਤ ਦਾ ਵਿਰੋਧ ਥੋੜ੍ਹਾ ਜਿਹਾ ਤਾਂ ਕੀਤਾ ਜਾਵੇਗਾ...ਦੂਜੀ ਗੱਲ ਮੈਂ ਸਿੱਧੂ ਦੀ ਵਿਚਾਰਧਾਰਾ ਨਾਲ ਪਹਿਲਾਂ ਵੀ ਸਹਿਮਤ ਨਹੀਂ ਸੀ, ਪਰ ਉਹਨਾਂ ਦੀ ਲਿਖਤ ਮੈਨੂੰ ਠੀਕ ਲੱਗਦੀ ਸੀ, ਸਿੱਧੂ ਦਾ ਇਸ ਤਰ੍ਹਾਂ ਕਤਲ ਕਰ ਦੇਣਾ ਸਹੀ ਨਹੀਂ ਸੀ ਇਹ ਉਹਨਾਂ ਦੇ ਮਾਂ ਪਿਓ ਲਈ ਬਹੁਤ ਵੱਡਾ ਦੁੱਖ ਸੀ ਅਤੇ ਹਰਿਆਣਾ ਦੇ ਗਇਕਾਂ ਨੇ ਇਸ ਘਟਨਾ ਦਾ ਵਿਰੋਧ ਵੀ ਕੀਤਾ ਸੀ, ਇਹ ਪੀੜਾ ਸਭ ਦੀ ਸਾਂਝੀ ਸੀ।'
- " class="align-text-top noRightClick twitterSection" data="
">
ਅੱਗੇ ਉਹਨਾਂ ਨੇ ਕਿਹਾ 'ਹਰਿਆਣਾ ਦੇ ਕਈ ਵਿਅਕਤੀ ਇਸ ਗੀਤ ਨੂੰ ਸਮਝਾਉਣ ਦੀ ਕੋਸ਼ਿਸ ਕਰ ਰਹੇ ਹਨ, ਜਿਸਦਾ ਕਾਰਨ ਸ਼ੁਰੂ ਦੀਆਂ ਦੋ ਸਤਰਾਂ ਹਨ ਕਿ ਪੰਜਾਬ ਨੂੰ ਹਰਿਆਣਾ ਅਤੇ ਹਿਮਾਚਲ ਦੇਂਦੇ, ਪਰ ਨਾਲ ਹੀ ਇਹ ਵੀ ਕਿਹਾ ਗਿਆ ਕਿ ਅਸੀਂ ਪਾਣੀ ਦਾ ਤੁਪਕਾ ਨਹੀਂ ਦੇਣਾ ਤਾਂ ਇਹਨਾਂ ਗੱਲਾਂ ਦਾ ਕੀ ਭਾਵ ਹੈ।'
ਅੱਗੇ ਉਹਨਾਂ ਨੇ ਇੱਕ ਸਟੋਰੀ ਰਾਹੀਂ ਇਹ ਗੱਲ ਸਮਝਾਈ ਅਤੇ ਕਿਸਾਨ ਅੰਦੋਲਨ ਨੂੰ ਇਹਨਾਂ ਗੱਲਾਂ ਨਾਲ ਜੋੜ ਕੇ ਉਹਨਾਂ ਨੇ ਕਿਹਾ ਕਿ ਹਰਿਆਣਾ ਅਤੇ ਪੰਜਾਬ ਦੀ ਭਾਈਚਾਰਾ ਬਣਾ ਰਹਿਣਾ ਚਾਹੀਦਾ ਹੈ।ਅੱਗੇ ਉਹਨਾਂ ਨੇ ਕਿਹਾ ਕਿ ਗੀਤ ਨੂੰ ਸਮਝਾਉਣ ਵਾਲਿਆਂ ਨੂੰ ਕਿ ਗੀਤ ਨੂੰ ਸਮਝਾਉਣ ਦੀ ਕੋਈ ਜ਼ਰੂਰਤ ਨਹੀਂ ਹੈ। ਉਹਨਾਂ ਦੇ ਘਰਦਿਆਂ ਨੂੰ ਇਹ ਗੀਤ ਡਿਲੀਟ ਕਰ ਦੇਣਾ ਚਾਹੀਦਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਇਸ ਗੀਤ ਦਾ ਕੀ ਨਤੀਜਾ ਨਿਕਲਦਾ ਹੈ ਅਤੇ ਕੌਣ ਇਸਦੇ ਪੱਖ ਅਤੇ ਕੌਣ ਵਿਰੋਧ ਵਿੱਚ ਉਤਰਦਾ ਹੈ।
- " class="align-text-top noRightClick twitterSection" data="">
ਤੁਹਾਨੂੰ ਦੱਸ ਦਈਏ ਕਿ ਗੀਤ ਦੇ ਕਈ ਬੋਲ ਪਹਿਲਾਂ ਦੀ ਲੀਕ ਹੋ ਗਏ ਸਨ, ਤੁਹਾਨੂੰ ਦੱਸ ਦਈਏ ਕਿ ਗਾਇਕ ਦੇ ਗੀਤ ਐੱਸਵਾਈਐੱਲ ਪੰਜਾਬ ਦੇ ਦਰਿਆਈ ਪਾਣੀਆਂ ਨਾਲ ਜੁੜਿਆ ਹੋਇਆ ਮੁੱਦਾ ਹੈ। ਗੀਤ ਵਿੱਚ ਗਾਇਕ ਮੂਸੇਵਾਲਾ ਨੇ 1990 ਦਹਾਕੇ ਦੀ ਚਰਚਿਤ ਸਖ਼ਸ਼ੀਅਤ ਬਲਵਿੰਦਰ ਜਟਾਣਾ ਦਾ ਜਿਕਰ ਕੀਤਾ ਹੈ। ਗੀਤ ਵਿੱਚ ਪੰਜਾਬ ਦੇ ਹੱਕਾਂ ਦੀ ਗੱਲ਼ ਕੀਤੀ ਗਈ ਹੈ, ਗੀਤ ਵਿੱਚ ਬੰਦੀ ਸਿੰਘਾਂ ਦੀ ਗੱਲ ਵੀ ਕੀਤੀ ਗਈ ਹੈ ਅਤੇ ਸਿਆਸਤ ਉਤੇ ਕਰਾਰੀ ਸੱਟ ਮਾਰੀ ਗਈ ਹੈ। ਗੀਤ ਵਿੱਚ ਜਰਨਲ ਅਡਵਾਇਰ ਦੀ ਗੱਲ ਵੀ ਕੀਤੀ ਗਈ ਹੈ।
ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦਾ ਗੀਤ ਐੱਸਵਾਈਐੱਲ ਛਾਇਆ, 16 ਘੰਟੇ ਵਿੱਚ ਕਰੋੜਾਂ ਵਾਰ ਗਿਆ ਦੇਖਿਆ