ਚੰਡੀਗੜ੍ਹ: ਹਰਦੀਪ ਗਰੇਵਾਲ ਪੰਜਾਬੀ ਸੰਗੀਤ ਜਗਤ ਵਿੱਚ ਪ੍ਰੇਰਨਾਦਾਇਕ ਗੀਤਾਂ ਲਈ ਜਾਣਿਆ ਜਾਂਦਾ ਹੈ, ਗਰੇਵਾਲ ਨੇ ਸਿਰਫ਼ ਗੀਤ ਹੀ ਨਹੀਂ ਬਲਕਿ ਅਦਾਕਾਰੀ ਨਾਲ ਵੀ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ। ਪਿਛਲੇ ਸਾਲਾਂ ਦੌਰਾਨ ਅਦਾਕਾਰ-ਗਾਇਕ ਨੇ 'ਟੁਣਕਾ-ਟੁਣਕਾ' ਅਤੇ 'ਬੈਚ 2013' ਨਾਲ ਲੋਕਾਂ ਦਾ ਦਿਲ ਜਿੱਤਿਆ ਹੈ। ਹੁਣ ਅਦਾਕਾਰ ਨੇ ਆਪਣੇ ਨਵੇਂ ਈਪੀ ਟਰੈਕ ਦਾ ਐਲਾਨ ਕੀਤਾ ਹੈ। ਇਹ 5 ਸਤੰਬਰ ਨੂੰ ਰਿਲੀਜ਼ ਹੋ ਜਾਵੇਗਾ। ਇਸ ਦਾ ਨਾਂ 'ਪੌਜੀਟਿਵ ਵਾਈਬਜ਼' ਹੈ।
ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਅਦਾਕਾਰ-ਗਾਇਕ ਹਰਦੀਪ ਗਰੇਵਾਲ ਨੇ ਪੋਸਟ ਸਾਂਝੀ ਕੀਤੀ ਅਤੇ ਲਿਖਿਆ 'ਪੌਜੀਟਿਵ ਵਾਈਬਜ਼, 5 ਸਤੰਬਰ ਨੂੰ ਰਿਲੀਜ਼ ਹੋ ਰਹੀ ਆਪਣੀ ਈਪੀ ਦੀ ਟਰੈਕ ਲਿਸਟ...ਕਿਉਂਕਿ ਸਾਡੇ ਆਲੇ-ਦੁਆਲੇ ਕਾਫ਼ੀ ਨਫ਼ਰਤ ਅਤੇ ਨਕਾਰਾਤਮਕਤਾ ਹੈ, ਇਸ ਲਈ ਮੈਂ ਸੋਚਿਆ ਕਿ ਆਓ ਕੁਝ ਸਕਾਰਾਤਮਕਤਾ ਫੈਲਾਉਣ ਦੀ ਕੋਸ਼ਿਸ਼ ਕਰੀਏ, ਘੱਟੋ-ਘੱਟ ਪੌਜੀਟਿਵ ਤਾਂ ਕਰ ਹੀ ਸਕਦੇ ਹਾਂ।'
- Mastaney Collection Week 1: ਪਹਿਲੇ ਹਫ਼ਤੇ 'ਚ 20 ਕਰੋੜ ਦੇ ਨੇੜੇ ਪਹੁੰਚੀ 'ਮਸਤਾਨੇ', ਇਥੇ ਸੱਤਵੇਂ ਦਿਨ ਦਾ ਕਲੈਕਸ਼ਨ ਜਾਣੋ
- Sara Gurpal: ਬਿਕਨੀ 'ਚ ਮਾਲਦੀਵ ਦੀਆਂ ਲਹਿਰਾਂ ਦਾ ਆਨੰਦ ਮਾਣਦੀ ਨਜ਼ਰ ਆਈ ਸਾਰਾ ਗੁਰਪਾਲ, ਸਾਂਝੀਆਂ ਕੀਤੀਆਂ ਬੇਹੱਦ ਹੌਟ ਤਸਵੀਰਾਂ
- Dev Kharoud Blackia 2 Postponed: ਫਿਰ ਬਦਲੀ 'ਬਲੈਕੀਆ 2' ਦੀ ਰਿਲੀਜ਼ ਡੇਟ, ਸਾਹਮਣੇ ਆਇਆ ਇਹ ਵੱਡਾ ਕਾਰਨ
ਈਪੀ ਟਰੈਕ ਲਿਸਟ ਨੂੰ ਸਾਂਝਾ ਕਰਦੇ ਹੋਏ ਉਹਨਾਂ ਨੇ ਪੰਜ ਗੀਤਾਂ ਦੇ ਨਾਂ ਦਿੱਤੇ ਹਨ, ਜਿਸ ਵਿੱਚ 'ਗ੍ਰੇਟਿਊਡ', 'ਕੋਈ ਨਾ', 'ਰਜ਼ਾ', 'ਮੈਰਾਥਨ' ਅਤੇ 'ਚੱਲ ਯਾਰਾਂ' ਨਾਂ ਦੇ ਗੀਤ ਸ਼ਾਮਿਲ ਹਨ। ਹੁਣ ਜਦੋਂ ਤੋਂ ਗਾਇਕ ਨੇ ਇਸ ਦਾ ਐਲਾਨ ਕੀਤਾ ਹੈ, ਪ੍ਰਸ਼ੰਸਕਾਂ ਨੇ ਟਿੱਪਣੀ ਬਾਕਸ ਨੂੰ ਕਮੈਂਟਸ ਨਾਲ ਭਰ ਦਿੱਤਾ ਹੈ। ਪ੍ਰਸ਼ੰਸਕ ਇਸ ਦਾ ਹੋਰ ਇੰਤਜ਼ਾਰ ਨਹੀਂ ਕਰ ਸਕਦੇ।
ਹਰਦੀਪ ਗਰੇਵਾਲ ਦੇ ਈਪੀ ਟਰੈਕ ਬਾਰੇ ਹੋਰ ਗੱਲ ਕਰੀਏ ਇਸ ਨੂੰ ਹਰਦੀਪ ਗਰੇਵਾਲ ਦੁਆਰਾ ਗਾਇਆ ਗਿਆ ਹੈ ਅਤੇ ਆਰ ਗੁਰੂ ਇਸਦੇ ਸੰਗੀਤ ਨਿਰਦੇਸ਼ਕ ਹਨ, ਇਹ 5 ਸਤੰਬਰ ਨੂੰ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ਉਤੇ ਰਿਲੀਜ਼ ਹੋ ਜਾਵੇਗੀ।
ਈਪੀ ਟਰੈਕ ਕੀ ਹੈ: ਈਪੀ ਰਿਕਾਰਡ ਕੀਤੇ ਗੀਤਾਂ ਦਾ ਸਮੂਹ ਹੁੰਦਾ ਹੈ, ਇਸ ਵਿੱਚ ਇੱਕ ਤੋਂ ਜਿਆਦਾ ਗੀਤ ਹੁੰਦੇ ਹਨ, ਪਰ ਐਲਬਮ ਤੋਂ ਘੱਟ ਹੁੰਦੇ ਹਨ। ਇਸ ਲਈ ਇਸ ਨੂੰ ਐਲਬਮ ਨਹੀਂ ਬਲਕਿ ਈਪੀ ਕਿਹਾ ਜਾਂਦਾ ਹੈ।