ETV Bharat / entertainment

Gurpreet Ghuggi Met Vicky Kaushal: ਗੁਰਪ੍ਰੀਤ ਘੁੱਗੀ ਨੇ ਵਿੱਕੀ ਕੌਸ਼ਲ ਨਾਲ ਮਿਲਣੀ ਦੀ ਸਾਂਝੀ ਕੀਤੀ ਬਿਹਤਰੀਨ ਤਸਵੀਰ, ਤੁਸੀਂ ਵੀ ਦੇਖੋ - ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ

ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਨੇ ਹਾਲ ਹੀ ਵਿੱਚ ਲੰਬੇ ਸਮੇਂ ਬਾਅਦ ਆਪਣੇ ਪਿੰਡ ਯਾਨੀ ਕਿ ਪੰਜਾਬ ਦਾ ਦੌਰਾ ਕੀਤਾ ਅਤੇ ਸੋਸ਼ਲ ਮੀਡੀਆ 'ਤੇ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ। ਹੁਣ ਅਦਾਕਾਰ ਦੇ ਨਾਲ ਪੰਜਾਬੀ ਦੇ ਕਾਮੇਡੀ ਗੁਰਪ੍ਰੀਤ ਘੁੱਗੀ ਨੇ ਫੋਟੋ ਸਾਂਝੀ ਕੀਤੀ ਹੈ। ਦੇਖੋ ਫੋਟੋ...।

Gurpreet Ghuggi Met Vicky Kaushal
Gurpreet Ghuggi Met Vicky Kaushal
author img

By

Published : Jan 30, 2023, 3:31 PM IST

ਚੰਡੀਗੜ੍ਹ: ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਜੋ ਕਿ "ਉੜੀ: ਦਿ ਸਰਜੀਕਲ ਸਟ੍ਰਾਈਕ" ਵਰਗੀਆਂ ਫਿਲਮਾਂ ਵਿੱਚ ਆਪਣੀਆਂ ਭੂਮਿਕਾਵਾਂ ਲਈ ਜਾਣੇ ਜਾਂਦੇ ਹਨ, ਨੇ ਹਾਲ ਹੀ ਵਿੱਚ ਲੰਬੇ ਸਮੇਂ ਬਾਅਦ ਆਪਣੇ ਜੱਦੀ ਪਿੰਡ ਦਾ ਦੌਰਾ ਕੀਤਾ ਅਤੇ ਸੋਸ਼ਲ ਮੀਡੀਆ 'ਤੇ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ।

ਤੁਹਾਨੂੰ ਦੱਸ ਦਈਏ ਕਿ ਅਦਾਕਾਰ ਵਿੱਕੀ ਕੌਸ਼ਲ ਪੰਜਾਬ ਤੋਂ ਹੈ, ਤਾਂ ਇਸ ਦੌਰਾਨ ਅਦਾਕਾਰ ਨੇ "ਪਿੰਡ" ਦੀ ਆਪਣੀ ਯਾਤਰਾ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਆਪਣੀਆਂ ਜੜ੍ਹਾਂ ਨਾਲ ਦੁਬਾਰਾ ਜੁੜਨ 'ਤੇ ਖੁਸ਼ੀ ਜ਼ਾਹਰ ਕੀਤੀ।

ਵਿੱਕੀ ਨੇ ਆਪਣੀ ਪੋਸਟ ਵਿੱਚ ਇਹ ਵੀ ਦੱਸਿਆ ਸੀ ਕਿ ਕਿਵੇਂ ਉਹ ਆਪਣੇ ਪਰਿਵਾਰ ਅਤੇ ਦੋਸਤਾਂ ਨੂੰ ਯਾਦ ਕਰਦਾ ਹੈ ਅਤੇ ਘਰ ਵਾਪਸ ਆ ਕੇ ਉਸ ਨੂੰ ਕਿੰਨਾ ਚੰਗਾ ਲੱਗ ਰਿਹਾ ਹੈ। ਅਦਾਕਾਰ ਦੀ ਪੋਸਟ ਪਰਿਵਾਰ ਅਤੇ ਅਜ਼ੀਜ਼ਾਂ ਦੀ ਮਹੱਤਤਾ ਦੀ ਯਾਦ ਦਿਵਾਉਂਦੀ ਹੈ।

ਹੁਣ ਅਦਾਕਾਰ ਦੇ ਨਾਲ ਪੰਜਾਬੀ ਕਾਮੇਡੀਅਨ ਗੁਰਪ੍ਰੀਤ ਘੁੱਗੀ ਨੇ ਫੋਟੋ ਸਾਂਝੀ ਕੀਤੀ ਹੈ ਅਤੇ ਅਦਾਕਾਰ ਲਈ ਪਿਆਰ ਜ਼ਾਹਿਰ ਕੀਤਾ ਹੈ, ਘੁੱਗੀ ਨੇ ਲਿਖਿਆ ' ਛੋਟੇ ਵੀਰ ਵਿੱਕੀ ਕੌਸ਼ਲ ਨੂੰ ਮਿਲਣਾ ਬਹੁਤ ਹੀ ਪਿਆਰਾ ਸੀ, ਇੱਕ ਅਜਿਹਾ ਪਿਆਰਾ ਵਿਅਕਤੀ ਅਤੇ ਇੱਕ ਸ਼ਾਨਦਾਰ ਅਦਾਕਾਰ।' ਤੁਹਾਨੂੰ ਦੱਸ ਦਈਏ ਕਿ ਇਸ ਤਸਵੀਰ ਵਿੱਚ ਵਿੱਕੀ ਦੇ ਨਾਲ ਅਦਾਕਾਰ ਬਿਨੂੰ ਢਿਲੋਂ ਵੀ ਨਜ਼ਰ ਆ ਰਹੇ ਹਨ।

ਹੁਣ ਪ੍ਰਸ਼ੰਸਕ ਵੀ ਕਾਫੀ ਖੂਬਸੂਰਤ ਕਮੈਂਟ ਕਰ ਰਹੇ ਹਨ। ਇੱਕ ਨੇ ਲਿਖਿਆ 'ਹਾਂ ਵਿੱਕੀ ਡਾਊਨ ਟੂ ਅਰਥ ਮੁੰਡਾ ਹੈ'। ਇੱਕ ਹੋਰ ਨੇ ਲਿਖਿਆ ' ਬੀਨੂੰ, ਵਿੱਕੀ ਅਤੇ ਘੁੱਗੀ ਜੀ... ਮੇਰੇ ਸਾਰੇ ਮਨਪਸੰਦ। ਤੁਹਾਨੂੰ ਸਭ ਨੂੰ ਪਿਆਰ।'

ਵਿੱਕੀ ਕੌਸ਼ਲ ਦੇ ਵਰਕਫੰਟ ਦੀ ਗੱਲ ਕਰੀਏ ਤਾਂ ਅਦਾਕਾਰ ਨੂੰ ਸ਼ਸ਼ਾਂਕ ਖੇਤਾਨ ਦੁਆਰਾ ਨਿਰਦੇਸ਼ਿਤ ਫਿਲਮ 'ਗੋਵਿੰਦਾ ਨਾਮ ਮੇਰਾ' ਜੋ ਕਿ ਡਿਜ਼ਨੀ ਪਲੱਸ ਹੌਟਸਟਾਰ 'ਤੇ ਪ੍ਰਸਾਰਿਤ ਹੋ ਰਹੀ ਹੈ, ਵਿੱਚ ਦੇਖਿਆ ਗਿਆ। ਫਿਲਮ ਵਿੱਚ ਭੂਮੀ ਪੇਡਨੇਕਰ ਅਤੇ ਕਿਆਰਾ ਅਡਵਾਨੀ ਵੀ ਮੁੱਖ ਭੂਮਿਕਾਵਾਂ ਵਿੱਚ ਸਨ।

ਦੂਜੇ ਪਾਸੇ ਪੰਜਾਬੀ ਅਦਾਕਾਰ ਗੁਰਪ੍ਰੀਤ ਘੁੱਗੀ ਦੇ ਵਰਕਫੰਟ ਦੀ ਗੱਲ ਕਰੀਏ ਤਾਂ ਅਦਾਕਾਰ ਇੰਨੀਂ ਦਿਨੀਂ ਫਿਲਮ 'ਕਣਕਾਂ ਦੇ ਓਹਲੇ' ਨੂੰ ਲੈ ਕੇ ਚਰਚਾ ਵਿੱਚ ਹਨ, ਇਸ ਫਿਲਮ ਵਿੱਚ ਅਦਾਕਾਰ ਨਾਲ ਤਾਨੀਆ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ।

ਇਹ ਵੀ ਪੜ੍ਹੋ:Noorie-Sardool Wedding Anniversary: ਇਸ ਤਰ੍ਹਾਂ ਸ਼ੁਰੂ ਹੋਈ ਸੀ ਸਰਦੂਲ-ਨੂਰੀ ਦੀ ਪ੍ਰੇਮ ਕਹਾਣੀ, ਕਾਗਜ਼ ਉਤੇ ਲਿਖਿਆ ਸੀ ਇਹ ਸ਼ਬਦ

ETV Bharat Logo

Copyright © 2024 Ushodaya Enterprises Pvt. Ltd., All Rights Reserved.