ETV Bharat / entertainment

Gurmeet Saajan: ਅਦਾਕਾਰੀ ਦੇ ਨਾਲ-ਨਾਲ ਪੰਜਾਬੀ ਗਾਇਕੀ ’ਚ ਵੀ ਕੁਝ ਨਿਵੇਕਲਾ ਕਰਨ ਲਈ ਯਤਨਸ਼ੀਲ ਹੋਏ ਗੁਰਮੀਤ ਸਾਜਨ, ਪਹਿਲਾਂ ਗੀਤ ਲੈ ਕੇ ਜਲਦ ਆਉਣਗੇ ਸਾਹਮਣੇ

Gurmeet Saajan Song: ਦਿੱਗਜ ਅਦਾਕਾਰ ਗੁਰਮੀਤ ਸਾਜਨ ਅਦਾਕਾਰੀ ਦੇ ਨਾਲ-ਨਾਲ ਪੰਜਾਬੀ ਗਾਇਕੀ ’ਚ ਵੀ ਕੁਝ ਨਿਵੇਕਲਾ ਕਰਨ ਲਈ ਯਤਨਸ਼ੀਲ ਹੋ ਰਹੇ ਹਨ, ਅਦਾਕਾਰ ਦਾ ਜਲਦ ਹੀ ਨਵਾਂ ਗੀਤ ਰਿਲੀਜ਼ ਹੋ ਜਾਵੇਗਾ।

author img

By ETV Bharat Punjabi Team

Published : Sep 25, 2023, 1:31 PM IST

Gurmeet Saajan
Gurmeet Saajan

ਚੰਡੀਗੜ੍ਹ: ਪੰਜਾਬੀ ਸਿਨੇਮਾ ਖੇਤਰ ਵਿਚ ਮਾਣ ਭਰੀ ਪਹਿਚਾਣ ਅਤੇ ਸਫ਼ਲ ਵਜ਼ੂਦ ਸਥਾਪਿਤ ਕਰਨ ਵਿਚ ਸਫ਼ਲ ਰਹੇ ਹਨ ਮੰਝੇ ਹੋਏ ਅਦਾਕਾਰ ਗੁਰਮੀਤ ਸਾਜਨ, ਜੋ ਹੁਣ ਬਤੌਰ ਗਾਇਕ ਵੀ ਕੁਝ ਨਵਾਂ ਅਤੇ ਮਿਆਰੀ ਕਰਨ ਲਈ ਯਤਨਸ਼ੀਲ ਹੋਏ ਹਨ, ਜਿੰਨ੍ਹਾਂ ਵੱਲੋਂ ਗਾਇਆ ਪਲੇਠਾ ਗਾਣਾ ‘ਫਿਕਰ-ਏ-ਪੰਜਾਬ’ ਜਲਦ ਰਿਲੀਜ਼ ਹੋਣ ਜਾ ਰਿਹਾ ਹੈ।

ਸੰਗੀਤਕ ਖੇਤਰ ਵਿਚ ਸਤਿਕਾਰਿਤ ਸ਼ਖ਼ਸ਼ੀਅਤ ਵਜੋਂ ਜਾਣੇ ਜਾਂਦੇ ਗੀਤਕਾਰ ਜਸਵੀਰ ਭਲੂਰੀਆਂ ਵੱਲੋਂ ਲਿਖੇ ਅਤੇ ਪੇਸ਼ ਕੀਤੇ ਜਾ ਰਹੇ ਉਕਤ ਗਾਣੇ ਦਾ ਮਿਊਜ਼ਿਕ ਬਿੱਟਾ ਗਿੱਲ ਦੁਆਰਾ ਤਿਆਰ ਕੀਤਾ ਗਿਆ ਹੈ। ਪੰਜਾਬ ਦੇ ਕਰੰਟ ਮੁੱਦਿਆਂ ਦੀ ਤਰਜ਼ਮਾਨੀ ਕਰਦੇ ਇਸ ਗਾਣੇ ਸੰਬੰਧੀ ਜਾਣਕਾਰੀ ਦਿੰਦਿਆਂ ਅਦਾਕਾਰ-ਗਾਇਕ ਗੁਰਮੀਤ ਸਾਜਨ (Gurmeet Saajan latest news) ਨੇ ਦੱਸਿਆ ਕਿ ਕਿਸੇ ਸਮੇਂ ਖੁਸ਼ਹਾਲੀ ਦਾ ਪ੍ਰਤੀਕ ਅਤੇ ਸੋਨੇ ਦੀ ਚਿੜ੍ਹੀ ਮੰਨੇ ਜਾਂਦੇ ਇਸ ਸੂਬੇ ਨੂੰ ਕਈ ਤਰ੍ਹਾਂ ਦੀਆਂ ਤ੍ਰਾਸਦੀਆਂ ਨੇ ਡੂੰਘੇ ਮੱਕੜ੍ਹਜ਼ਾਲ ਵਿੱਚ ਉਲਝਾ ਲਿਆ ਹੈ, ਜਿਸ ਵਿਚ ਨਸ਼ਿਆਂ ਅਤੇ ਹੋਰ ਕਈ ਅਲਾਮਤਾ ਦੇ ਪ੍ਰਭਾਵ ਨੇ ਇਸ ਦੇ ਸ਼ਾਨਦਾਰ ਅਤੇ ਆਣ, ਬਾਨ ਅਤੇ ਸ਼ਾਨ ਭਰੇ ਵਜ਼ੂਦ ਨੂੰ ਖੋਰਾ ਲਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ।

ਗੁਰਮੀਤ ਸਾਜਨ
ਗੁਰਮੀਤ ਸਾਜਨ

ਉਨ੍ਹਾਂ ਦੱਸਿਆ ਕਿ ਜਿੱਥੇ ਹੁਣ ਤੱਕ ਅਭਿਨੈ ਸਫ਼ਰ ਹਮੇਸ਼ਾ ਮਿਆਰੀ ਕੰਮ ਕਰਨ ਨੂੰ ਤਰਜ਼ੀਹ ਦਿੱਤੀ ਹੈ, ਉਥੇ ਸਮਾਜ ਪ੍ਰਤੀ ਬਣਦੀਆਂ ਜਿੰਮੇਵਾਰੀਆਂ ਨੂੰ ਵੀ ਸਮੇਂ-ਸਮੇਂ ਨਿਭਾਉਣ ਲਈ ਜੀਅ ਜਾਨ ਨਾਲ ਯਤਨ ਕਰਨ ਦਾ ਤਰੱਦਦ ਕਰ ਰਿਹਾ ਹੈ, ਜਿਸ ਸੰਬੰਧੀ ਕੀਤੇ ਜਾ ਰਹੇ ਕਾਰਜਾਂ ਦੀ ਲੜੀ ਵਜੋਂ ਹੀ ਦਰਸ਼ਕਾਂ ਦੇ ਸਨਮੁੱਖ ਕਰ ਰਿਹਾ ਹਾਂ ਇਹ ਗਾਣਾ, ਜੋ ਕਿ ਬਹੁਤ ਹੀ ਦਿਲ ਨੂੰ ਛੂਹ ਜਾਣ ਵਾਲੇ ਸ਼ਬਦਾਂ ਆਧਾਰਿਤ ਹੈ।

ਗੁਰਮੀਤ ਸਾਜਨ
ਗੁਰਮੀਤ ਸਾਜਨ

ਉਨ੍ਹਾਂ ਦੱਸਿਆ (Gurmeet Saajan latest news) ਕਿ ਇਸ ਗਾਣੇ ਵਿਚ ਪੰਜਾਬ ਦੇ ਫ਼ਿਕਰਾਂ ਨੂੰ ਉਜਾਗਰ ਕਰਨ ਦੇ ਨਾਲ-ਨਾਲ ਇੰਨ੍ਹਾਂ ਦਾ ਹੱਲ ਕਰਨ ਲਈ ਹਰ ਵਰਗ ਅਤੇ ਲੋਕਾਂ ਨੂੰ ਰਲ ਮਿਲ ਕੇ ਹੰਬਲਾ ਮਾਰਨ ਲਈ ਵੀ ਅਪੀਲ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਗਾਇਕ ਦੇ ਰੂਪ ਵਿਚ ਆਪਣੇ ਵੱਲੋਂ ਸੋ ਫੀਸਦੀ ਦੇਣ ਦੀ ਕੋਸ਼ਿਸ਼ ਕਰ ਰਿਹਾ ਹਾਂ ਅਤੇ ਉਮੀਦ ਕਰਦਾ ਹਾਂ ਕਿ ਫਿਲਮਾਂ ਦੀ ਤਰ੍ਹਾਂ ਗਾਇਕੀ ਖਿੱਤੇ ਵਿਚ ਕੀਤੀਆਂ ਜਾ ਰਹੀਆਂ ਇੰਨ੍ਹਾਂ ਅਲਹਦਾ ਕੋਸ਼ਿਸ਼ਾਂ ਨੂੰ ਵੀ ਚਾਹੁੰਣ ਵਾਲੇ ਭਰਪੂਰ ਹੁੰਗਾਰਾ ਦੇਣਗੇ।

ਗੁਰਮੀਤ ਸਾਜਨ
ਗੁਰਮੀਤ ਸਾਜਨ

ਮੂਲ ਰੂਪ ਵਿਚ ਪੰਜਾਬ (Gurmeet Saajan films) ਦੇ ਮਾਲਵਾ ਅਧੀਨ ਆਉਂਦੇ ਜ਼ਿਲ੍ਹਾਂ ਫ਼ਰੀਦਕੋਟ ਦੇ ਕਸਬੇ ਕੋਟਕਪੂਰਾ ਨਾਲ ਸੰਬੰਧਤ ਹਨ, ਇਹ ਪ੍ਰਭਾਵੀ ਐਕਟਰ, ਜਿੰਨ੍ਹਾਂ ਵੱਲੋਂ ਹਾਲੀਆਂ ਸਮੇਂ ਕੀਤੀਆਂ ‘ਯਮਲਾ-ਪਗਲਾ-ਦੀਵਾਨਾ 2’, ‘ਨਿੱਕਾ ਜ਼ੈਲਦਾਰ’, ‘ਰੱਬ ਦਾ ਰੇਡਿਓ’, ‘ਕੁੜਮਾਈਆਂ’, ‘ਵਿਚ ਬੋਲੂਗਾਂ ਤੇਰੇ’, ‘ਤੂੰ ਮੇਰਾ ਕੀ ਲੱਗਦਾ’, ‘ਥਾਨਾ ਸਦਰ’, ‘ਨਿਸ਼ਾਨਾ’ ਆਦਿ ਜਿਹੀਆਂ ਕਈ ਚਰਚਿਤ ਅਤੇ ਸਫ਼ਲ ਹਿੰਦੀ, ਪੰਜਾਬੀ ਫਿਲਮਾਂ ਨੇ ਉਨਾਂ ਦਾ ਰੁਤਬਾ ਸਿਨੇਮਾ ਖੇਤਰ ਵਿਚ ਬੁਲੰਦ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਹੈ।

ਪੜ੍ਹਾਅ ਦਰ ਪੜ੍ਹਾਅ ਹੋਰ ਉੱਚ ਬੁਲੰਦੀਆਂ ਵੱਲ ਵੱਧ ਰਹੇ ਇਸ ਬਾਕਮਾਲ ਅਦਾਕਾਰ ਨੇ ਦੱਸਿਆ ਕਿ ਪੰਜਾਬੀ ਸਿਨੇਮਾ ਦੀਆਂ ਕਈ ਆਉਣ ਵਾਲੀਆਂ ਫਿਲਮਾਂ ਵਿਚ ਵੀ ਉਨਾਂ ਵੱਲੋਂ ਕਾਫੀ ਮਹੱਤਵਪੂਰਨ ਭੂਮਿਕਾਵਾਂ ਨਿਭਾਈਆਂ ਜਾ ਰਹੀਆਂ ਹਨ, ਜਿੰਨ੍ਹਾਂ ਵਿਚੋਂ 'ਬੂ ਮੈਂ ਡਰਗੀ', 'ਸੰਗਰਾਂਦ', 'ਬਲੈਕੀਆਂ 2' ਆਦਿ ਅਗਲੇ ਦਿਨ੍ਹਾਂ ਵਿਚ ਰਿਲੀਜ਼ ਹੋਣਗੀਆਂ।

ETV Bharat Logo

Copyright © 2024 Ushodaya Enterprises Pvt. Ltd., All Rights Reserved.