ਚੰਡੀਗੜ੍ਹ: ਕੁਝ ਦਿਨ ਪਹਿਲਾਂ 'ਕੈਰੀ ਆਨ ਜੱਟਾ 3' ਦੇ ਨਿਰਮਾਤਾਵਾਂ ਨੇ ਫਿਲਮ ਦੀ ਪਹਿਲੀ ਝਲਕ ਭਾਵ ਫਿਲਮ ਦਾ ਪਹਿਲਾਂ ਪੋਸਟਰ ਰਿਲੀਜ਼ ਕੀਤਾ ਸੀ ਅਤੇ ਹੁਣ ਉਹ ਫਿਲਮ ਦੇ ਟੀਜ਼ਰ ਨਾਲ ਦਰਸ਼ਕਾਂ ਨੂੰ ਜੋੜਨ ਦੀ ਯੋਜਨਾ ਬਣਾ ਰਹੇ ਹਨ। ਜੀ ਹਾਂ...ਤੁਸੀਂ ਠੀਕ ਪੜ੍ਹਿਆ ਹੈ, ਪਾਲੀਵੁੱਡ ਦੀ ਬਹੁਤ ਸਮੇਂ ਤੋਂ ਉਡੀਕੀ ਜਾ ਰਹੀ ਫਿਲਮ 'ਕੈਰੀ ਆਨ ਜੱਟਾ 3' ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ।
ਗਿੱਪੀ ਗਰੇਵਾਲ, ਜੋ ਫਿਲਮ ਦੇ ਮੁੱਖ ਕਿਰਦਾਰਾਂ ਵਿੱਚੋਂ ਇੱਕ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ, ਨੇ ਪ੍ਰਸ਼ੰਸਕਾਂ ਨਾਲ ਖ਼ਬਰ ਸਾਂਝੀ ਕਰਨ ਲਈ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਗਏ। ਉਸਨੇ ਟੀਜ਼ਰ ਦਾ ਐਲਾਨ ਕਰਦੇ ਹੋਏ ਲਿਖਿਆ ਹੈ ' CARRY ON JATTA 3 ਦੇ ਟੀਜ਼ਰ ਨਾਲ ਇਹ ਨਾ ਰੁਕਣ ਵਾਲੇ ਹਾਸਿਆਂ ਦੀ ਸ਼ੁਰੂਆਤ ਹੈ।'
- " class="align-text-top noRightClick twitterSection" data="
">
ਹੁਣ ਇਥੇ ਜੇਕਰ ਟੀਜ਼ਰ ਦੀ ਗੱਲ ਕਰੀਏ ਤਾਂ ਟੀਜ਼ਰ ਪੋਸਟਰ ਦੀ ਤਰ੍ਹਾਂ ਹੀ ਦਮਦਾਰ ਹੈ, ਟੀਜ਼ਰ ਵਿੱਚ ਸਭ ਦਾ ਲੁੱਕ ਧੂੰਮਾਂ ਪਾ ਰਿਹਾ ਸੀ, ਉਥੇ ਹੀ ਸੋਨਮ ਬਾਜਵਾ ਬਹੁਤ ਹੀ ਬੋਲਡ ਲੁੱਕ ਵਿੱਚ ਨਜ਼ਰ ਆਈ, ਜਿਸ ਨੇ ਸਭ ਦਾ ਧਿਆਨ ਖਿੱਚਿਆ। ਫਿਲਮ ਵਿੱਚ ਗਰੇਵਾਲ ਦਾ ਲਾਡਲਾ ਸ਼ਿੰਦਾ ਵੀ ਕਾਫੀ ਰੌਚਿਕ ਕਿਰਦਾਰ ਨਿਭਾਉਂਦਾ ਨਜ਼ਰ ਆਇਆ ਹੈ, ਫਿਲਮ ਜ਼ਬਰਦਸਤ ਕਾਮੇਡੀ ਨਾਲ ਭਰਪੂਰ ਹੈ, ਇਹ ਟੀਜ਼ਰ ਤੋਂ ਜਾਪਦਾ ਹੈ।
'ਕੈਰੀ ਆਨ ਜੱਟਾ 3' ਦਾ ਨਿਰਦੇਸ਼ਨ ਇੱਕ ਵਾਰ ਫਿਰ ਸਮੀਪ ਕੰਗ ਕਰ ਰਹੇ ਹਨ ਅਤੇ ਫਿਲਮ ਹੰਬਲ ਮੋਸ਼ਨ ਪਿਕਚਰਜ਼ ਦੁਆਰਾ ਪੇਸ਼ ਕੀਤੀ ਜਾ ਰਹੀ ਹੈ। ਇਹ 'ਕੈਰੀ ਆਨ ਜੱਟਾ 2' ਦਾ ਹੀ ਅਗਲਾ ਭਾਗ ਹੈ। ਜੋ 2018 ਵਿੱਚ ਰਿਲੀਜ਼ ਹੋਈ ਸੀ। ਫਿਲਮ ਵਿੱਚ ਗਿੱਪੀ ਗਰੇਵਾਲ ਅਤੇ ਸੋਨਮ ਬਾਜਵਾ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਪਾਕਿਸਤਾਨੀ ਅਦਾਕਾਰ ਨਾਸਿਰ ਚਿਨਯੋਤੀ, ਬੀਨੂੰ ਢਿੱਲੋਂ, ਜਸਵਿੰਦਰ ਭੱਲਾ, ਦਿੱਗਜ ਅਦਾਕਾਰ ਬੀ.ਐਨ. ਸ਼ਰਮਾ, ਕਾਮੇਡੀਅਨ ਕਰਮਜੀਤ ਅਨਮੋਲ ਅਤੇ ਉਪਾਸਨਾ ਸਿੰਘ ਅਤੇ ਜੋਤੀ ਸੇਠੀ ਸਹਾਇਕ ਭੂਮਿਕਾਵਾਂ ਵਿੱਚ ਹਨ। ਫਿਲਮ ਅਦਾਕਾਰ ਗਿੱਪੀ ਗਰੇਵਾਲ ਦੀ ਹੋਮ ਪ੍ਰੋਡਕਸ਼ਨ ਹੈ। ਫਿਲਮ ਦੀ ਪੂਰੀ ਸ਼ੂਟਿੰਗ ਨੌਰਫੋਕ, ਗ੍ਰੇਟ ਯਾਰਮਾਊਥ ਅਤੇ ਯੂਕੇ ਵਿੱਚ ਹੋਈ ਹੈ। 'ਕੈਰੀ ਆਨ ਜੱਟਾ 3' 29 ਜੂਨ 2023 ਨੂੰ ਦੁਨੀਆਂਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਵਾਲੀ ਹੈ।
ਹੁਣ ਇਥੇ ਜੇਕਰ ਗਿੱਪੀ ਗਰੇਵਾਲ ਦੇ ਵਰਕਫੰਟ ਦੀ ਗੱਲ ਕੀਤੀ ਜਾਵੇ ਤਾਂ ਅਦਾਕਾਰ ਕੋਲ 'ਕੈਰੀ ਆਨ ਜੱਟਾ 3' ਤੋਂ ਇਲਾਵਾ ਕਈ ਫਿਲਮਾਂ ਹੋਰ ਵੀ ਰਿਲੀਜ਼ਾਂ ਲਈ ਤਿਆਰ ਹਨ, ਜੋ ਜਲਦੀ ਹੀ ਸਿਨੇਮਾਘਰਾਂ ਵਿੱਚ ਆਉਣਗੀਆਂ। ਜਿਸ ਵਿੱਚ 'ਵਾਰਨਿੰਗ 2', 'ਮੌਜਾਂ ਹੀ ਮੌਜਾਂ', 'ਜੱਟ ਨੂੰ ਚੁੜੇਲ ਟੱਕਰੀ', 'ਫੱਟੇ ਦਿੰਦੇ ਚੱਕ ਪੰਜਾਬੀ', 'ਸ਼ੇਰਾਂ ਦੀ ਕੌਮ ਪੰਜਾਬੀ', 'ਮੰਜੇ ਬਿਸਤਰੇ 3' ਆਦਿ। ਕੁੱਝ ਫਿਲਮਾਂ ਦੀ ਇਸ ਸਾਲ ਅਤੇ ਕੁੱਝ ਦੀ ਅਗਲੇ ਸਾਲ ਰਿਲੀਜ਼ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ: Ammy Virk-Pari Pandher: ਐਮੀ ਵਿਰਕ ਨੇ ਪਰੀ ਪੰਧੇਰ ਨਾਲ ਸਾਂਝੀਆਂ ਕੀਤੀ ਖੂਬਸੂਰਤ ਤਸਵੀਰਾਂ, ਦੇਖੋ