ਚੰਡੀਗੜ੍ਹ: ਗਿੱਪੀ ਗਰੇਵਾਲ ਇਸ ਸਮੇਂ ਪੰਜਾਬੀ ਫਿਲਮ ਇੰਡਸਟਰੀ ਦਾ ਵੱਡਾ ਨਾਂ ਹੈ, ਗਾਇਕ ਤੋਂ ਅਦਾਕਾਰ ਬਣੇ ਇਸ ਸਨੁੱਖੇ ਮੁੰਡੇ ਨੇ ਪਾਲੀਵੁੱਡ ਨੂੰ ਕਈ ਹਿੱਟ ਫਿਲਮਾਂ ਦਿੱਤੀਆਂ ਹਨ, ਅਦਾਕਾਰ ਇੰਨੀਂ ਦਿਨੀਂ ਆਪਣੀ ਹਾਲ ਹੀ ਵਿੱਚ ਰਿਲੀਜ਼ ਹੋਈ ਪੰਜਾਬੀ ਫਿਲਮ 'ਮੌਜਾਂ ਹੀ ਮੌਜਾਂ' ਦੇ ਪ੍ਰਮੋਸ਼ਨ ਵਿੱਚ ਰੁੱਝੇ ਹੋਏ ਹਨ, ਇਸ ਦੌਰਾਨ ਇੱਕ ਇੰਟਰਵਿਊ ਵਿੱਚ ਗੱਲਬਾਤ ਕਰਦੇ ਹੋਏ ਅਦਾਕਾਰ ਨੇ ਆਪਣੀ ਪ੍ਰੇਮ ਕਹਾਣੀ ਬਾਰੇ ਚਾਨਣਾ ਪਾਈ। ਅਦਾਕਾਰ ਨੇ ਦੱਸਿਆ ਕਿ ਕਿਵੇਂ ਉਹਨਾਂ ਦਾ ਵਿਆਹ ਹੋਇਆ ਅਤੇ ਕਿਵੇਂ ਇੱਕ ਸਾਧਾਰਨ ਜਿਹੇ ਵਿਅਕਤੀ ਤੋਂ ਗਿੱਪੀ ਗਰੇਵਾਲ ਬਣਿਆ ਅਤੇ ਪੰਜਾਬੀ ਫਿਲਮ ਇੰਡਸਟਰੀ ਵਿੱਚ ਛਾਇਆ।
ਇੰਟਰਵਿਊ ਦੌਰਾਨ ਜਦੋਂ ਅਦਾਕਾਰ ਨੂੰ ਲਵ ਲਾਈਫ ਬਾਰੇ ਦੱਸਣ ਬਾਰੇ ਕਿਹਾ ਗਿਆ ਤਾਂ ਗਿੱਪੀ ਨੇ ਕਿਹਾ ਕਿ 'ਮੈਂ ਅਤੇ ਮੇਰੀ ਪਤਨੀ ਚੰਡੀਗੜ੍ਹ ਵਿੱਚ ਮਿਲੇ ਸੀ, ਪਹਿਲਾਂ ਅਸੀਂ ਚੰਗੇ ਦੋਸਤ ਸੀ, ਫਿਰ ਸਾਨੂੰ ਲੱਗਿਆ ਕਿ ਸਾਨੂੰ ਇੱਕ ਦੂਜੇ ਨਾਲ ਹੀ ਰਹਿਣਾ ਚਾਹੀਦਾ। ਜਦੋਂ ਘਰੇ ਵਿਆਹ ਬਾਰੇ ਗੱਲ ਕੀਤੀ ਤਾਂ ਮੇਰੇ ਘਰ ਵਾਲਿਆਂ ਨੂੰ ਕੋਈ ਦਿੱਕਤ ਨਹੀਂ ਸੀ, ਪਰ ਰਵਨੀਤ ਦੇ ਘਰਦਿਆਂ ਦੀ ਦਿੱਕਤ ਸੀ, ਕਿਉਂਕਿ ਮੈਂ ਉਸ ਸਮੇਂ ਕੁੱਝ ਕੰਮ ਨਹੀਂ ਕਰਦਾ ਸੀ, ਫਿਰ ਮੁਸ਼ਕਿਲ ਨਾਲ ਵਿਆਹ ਹੋ ਗਿਆ।'
- Maujaan Hi Maujaan: ਗਿੱਪੀ ਗਰੇਵਾਲ ਸਮੇਤ ਫਿਲਮ 'ਮੌਜਾਂ ਹੀ ਮੌਜਾਂ' ਦੀ ਟੀਮ ਪਹੁੰਚੀ ਪਾਕਿਸਤਾਨ, ਸ੍ਰੀ ਕਰਤਾਰਪੁਰ ਸਾਹਿਬ ਵਿਖੇ ਟੇਕਿਆ ਮੱਥਾ
- Maujaan Hi Maujaan Mumbai Premiere: 'ਮੌਜਾਂ ਹੀ ਮੌਜਾਂ' ਦੇ ਪ੍ਰੀਮੀਅਰ ਵਿੱਚ ਪਹੁੰਚੇ ਸੰਜੇ ਦੱਤ, ਗੁਰਦਾਸ ਮਾਨ ਨੇ ਲਾਏ 'ਸੰਜੂ ਬਾਬਾ' ਦੇ ਪੈਰੀ ਹੱਥ
- Maujaan Hi Maujaan Box Office Collection: ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਗਿੱਪੀ ਗਰੇਵਾਲ ਦੀ ਫਿਲਮ 'ਮੌਜਾਂ ਹੀ ਮੌਜਾਂ', ਜਾਣੋ ਪਹਿਲੇ ਦਿਨ ਦੀ ਕਮਾਈ
- Carry On Jattiye: ਗਿੱਪੀ ਗਰੇਵਾਲ ਨੇ ਕੀਤਾ ਨਵੀਂ ਫਿਲਮ 'ਕੈਰੀ ਆਨ ਜੱਟੀਏ' ਦਾ ਐਲਾਨ, ਸੁਨੀਲ ਗਰੋਵਰ-ਜੈਸਮੀਨ ਭਸੀਨ ਸਮੇਤ ਇਹ ਕਲਾਕਾਰ ਆਉਣਗੇ ਨਜ਼ਰ
'ਕੈਰੀ ਆਨ ਜੱਟਾ' ਅਦਾਕਾਰ ਅੱਗੇ ਬੋਲੇ ਕਿ 'ਫਿਰ ਅਸੀਂ ਕੇਨੈਡਾ ਚਲੇ ਗਏ, ਉਥੇ ਜਾ ਕੇ ਮੇਰੀ ਪਤਨੀ ਮੇਰੇ ਤੋਂ ਜਿਆਦਾ ਪੈਸੇ ਕਮਾਉਂਦੀ ਸੀ, ਮੈਂ ਬਹੁਤ ਸਾਰੀਆਂ ਨੌਕਰੀਆਂ ਬਦਲੀਆਂ। ਮੈਂ ਇੱਕੋ ਸਮੇਂ ਤਿੰਨ ਨੌਕਰੀਆਂ ਕਰਦਾ ਸੀ। ਮੇਰੀ ਪਤਨੀ ਵੀ ਮੇਰੇ ਨਾਲ ਹੀ ਤਿੰਨ-ਤਿੰਨ ਨੌਕਰੀਆਂ ਕਰਦੀ ਸੀ, ਇਸ ਦੌਰਾਨ ਮੇਰੀ ਪਤਨੀ ਨੇ ਮੈਨੂੰ ਕਿਹਾ ਕਿ ਕੰਮ ਦੇ ਚੱਕਰ ਵਿੱਚ ਤੂੰ ਆਪਣੇ ਗਾਇਕੀ ਵਾਲੇ ਸੌਂਕ ਨੂੰ ਟਾਈਮ ਨਹੀਂ ਦੇ ਪਾ ਰਿਹਾ, ਇਸ ਲਈ ਤੈਨੂੰ ਕੰਮ ਛੱਡ ਕੇ ਬਸ ਰਿਆਜ ਕਰਨਾ ਚਾਹੀਦਾ। ਮੈਂ ਕੰਮ ਛੱਡ ਦਿੱਤਾ ਅਤੇ ਕਾਫੀ ਟਾਈਮ ਮੈਨੂੰ ਅਤੇ ਮੇਰੀ ਘਰ ਵਾਲੀ ਨੂੰ ਇਹ ਸੁਣਨਾ ਪਿਆ ਕਿ ਉਸ ਦਾ ਘਰ ਵਾਲਾ ਖੁਦ ਕੋਈ ਕੰਮ ਨਹੀਂ ਕਰਦਾ ਅਤੇ ਪਤਨੀ ਦੇ ਪੈਸਿਆਂ ਨਾਲ ਗੁਜ਼ਾਰਾ ਕਰਦਾ ਹੈ ਅਤੇ ਖੁਦ ਵਿਹਲਾ ਬੈਠਾ ਰਹਿੰਦਾ।'
ਆਪਣੀ ਪਤਨੀ ਦੀ ਤਾਰੀਫ਼ ਕਰਦੇ ਹੋਏ ਅਦਾਕਾਰ ਨੇ ਕਿਹਾ ਕਿ 'ਸਾਡੇ ਦੋਨਾਂ ਵਿੱਚ ਕਾਫੀ ਚੰਗੀ Bonding ਸੀ, ਮੇਰੀ ਪਤਨੀ ਨੇ ਹਮੇਸ਼ਾ ਹੀ ਮੈਨੂੰ ਕਈ ਕੰਮਾਂ ਨੂੰ ਕਰਨ ਲਈ ਉਤਸ਼ਾਹਿਤ ਕੀਤਾ ਸੀ, ਮੇਰੇ ਸੰਘਰਸ਼ ਦਾ ਬਹੁਤ ਵੱਡਾ ਭਾਗ ਮੇਰੀ ਘਰ ਵਾਲੀ ਦਾ ਹੈ, ਉਸ ਨੇ ਹੀ ਮੈਨੂੰ ਹਰ ਜਗ੍ਹਾਂ ਉਤੇ ਸਪੋਟ ਕੀਤਾ ਸੀ, ਉਸ ਨੇ ਮੈਨੂੰ ਐਲਬਮ ਲਈ ਪੈਸੇ ਦਿੱਤੇ। ਜੇ ਅੱਜ ਮੈਂ ਇਥੇ ਹੈਗਾ ਤਾਂ ਇਸ ਵਿੱਚ ਪੂਰਾ ਯੋਗਦਾਨ ਮੇਰੀ ਪਤਨੀ ਰਵਨੀਤ ਹੈ।' ਇਸ ਤੋਂ ਇਲਾਵਾ ਅਦਾਕਾਰ ਨੇ ਹੋਰ ਵੀ ਕਈ ਗੱਲ਼ਾਂ ਉਤੇ ਚਰਚਾ ਕੀਤੀ।
ਇਸ ਦੌਰਾਨ ਵਰਕਫਰੰਟ ਦੀ ਗੱਲ ਕਰੀਏ ਤਾਂ ਇੰਨੀਂ ਦਿਨੀਂ ਅਦਾਕਾਰ ਦੀ ਫਿਲਮ 'ਮੌਜਾਂ ਹੀ ਮੌਜਾਂ' ਸਿਨੇਮਾਘਰਾਂ ਵਿੱਚ ਲੱਗੀ ਹੋਈ ਹੈ, ਇਸ ਤੋਂ ਇਲਾਵਾ ਅਦਾਕਾਰ ਕੋਲ 'ਸ਼ਿੰਦਾ ਸ਼ਿੰਦਾ ਨੋ ਪਾਪਾ' ਵਰਗੀਆਂ ਕਈ ਫਿਲਮਾਂ ਰਿਲੀਜ਼ ਲਈ ਤਿਆਰ ਹਨ।