ETV Bharat / entertainment

Warning 2 New Release Date: ਫਿਰ ਬਦਲੀ ਗਿੱਪੀ ਗਰੇਵਾਲ-ਧੀਰਜ ਕੁਮਾਰ ਦੀ ਫਿਲਮ 'ਵਾਰਨਿੰਗ 2' ਦੀ ਰਿਲੀਜ਼ ਮਿਤੀ, ਹੁਣ ਅਗਲੇ ਸਾਲ ਹੋਵੇਗੀ ਰਿਲੀਜ਼ - pollywood news

Warning 2: ਗਿੱਪੀ ਗਰੇਵਾਲ ਦੀ ਆਉਣ ਵਾਲੀ ਐਕਸ਼ਨ ਥ੍ਰਿਲਰ ਫਿਲਮ 'ਵਾਰਨਿੰਗ 2' ਦੀ ਰਿਲੀਜ਼ ਮਿਤੀ ਬਦਲ ਦਿੱਤੀ ਗਈ ਹੈ, ਫਿਲਮ ਹੁਣ ਅਗਲੇ ਸਾਲ ਰਿਲੀਜ਼ ਹੋਵੇਗੀ।

Warning 2 New Release Date
Warning 2 New Release Date
author img

By ETV Bharat Punjabi Team

Published : Sep 30, 2023, 11:32 AM IST

ਚੰਡੀਗੜ੍ਹ: ਗਿੱਪੀ ਗਰੇਵਾਲ ਇੰਨੀਂ ਦਿਨੀਂ ਆਪਣੀ ਫਿਲਮ 'ਮੌਜਾਂ ਹੀ ਮੌਜਾਂ' ਦੇ ਪ੍ਰਮੋਸ਼ਨ ਵਿੱਚ ਰੁੱਝੇ ਹੋਏ ਹਨ, ਇਹ ਫਿਲਮ ਆਉਣ ਵਾਲੇ ਮਹੀਨੇ ਯਾਨੀ ਕਿ 20 ਅਕਤੂਬਰ ਨੂੰ ਰਿਲੀਜ਼ ਹੋਵੇਗੀ। ਇਸ ਫਿਲਮ ਤੋਂ ਇਲਾਵਾ ਗਿੱਪੀ ਗਰੇਵਾਲ ਆਪਣੀ ਫਿਲਮ 'ਵਾਰਨਿੰਗ 2' ਨੂੰ ਲੈ ਕੇ ਵੀ ਚਰਚਾ ਵਿੱਚ ਹਨ, ਪਹਿਲਾਂ ਇਹ ਫਿਲਮ ਇਸ ਸਾਲ ਦੇ ਨਵੰਬਰ ਮਹੀਨੇ ਵਿੱਚ ਰਿਲੀਜ਼ ਹੋਣੀ ਸੀ। ਪਰ ਹੁਣ ਨਿਰਮਾਤਾਵਾਂ ਨੇ ਇਸ ਦੀ ਰਿਲੀਜ਼ ਮਿਤੀ (Warning 2 New Release Date) ਨੂੰ ਬਦਲ ਦਿੱਤਾ ਹੈ।

ਜੀ ਹਾਂ, ਤੁਸੀਂ ਸਹੀ ਪੜ੍ਹਿਆ ਹੈ...ਹਾਲ ਹੀ ਵਿੱਚ ਫਿਲਮ ਦੇ ਮੁੱਖ ਕਿਰਦਾਰ ਧੀਰਜ ਕੁਮਾਰ ਨੇ ਆਪਣੇ ਇੰਸਟਾਗ੍ਰਾਮ ਉਤੇ ਇੱਕ ਐਕਸ਼ਨ ਸੀਨ ਸਾਂਝਾ ਕੀਤਾ ਅਤੇ ਉਸ ਪੋਸਟ ਦੇ ਥੱਲੇ ਅਦਾਕਾਰ ਨੇ 'ਵਾਰਨਿੰਗ 2' ਦੀ ਰਿਲੀਜ਼ ਮਿਤੀ ਦਿੱਤੀ ਹੋਈ, ਜਿਸ ਵਿੱਚ ਅਦਾਕਾਰ ਨੇ ਲਿਖਿਆ ਸੀ ਕਿ ਇਹ ਫਿਲਮ ਅਗਲੇ ਸਾਲ 2 ਫਰਵਰੀ ਨੂੰ ਰਿਲੀਜ਼ ਹੋਵੇਗੀ।

ਫਿਲਮ (Warning 2 New Release Date) ਬਾਰੇ ਹੋਰ ਗੱਲ ਕਰੀਏ ਤਾਂ ਇਹ ਫਿਲਮ ਗਿੱਪੀ ਗਰੇਵਾਲ ਦੁਆਰਾ ਲਿਖੀ ਗਈ ਹੈ, ਇਸ ਫਿਲਮ ਦਾ ਨਿਰਦੇਸ਼ਨ ਅਮਰ ਹੁੰਦਲ ਨੇ ਕੀਤਾ ਹੈ। ਗਿੱਪੀ ਗਰੇਵਾਲ ਤੋਂ ਇਲਾਵਾ ਇਸ ਫਿਲਮ ਵਿੱਚ ਧੀਰਜ ਕੁਮਾਰ, ਪ੍ਰਿੰਸ ਕੰਵਲਜੀਤ ਸਿੰਘ, ਰਘਵੀਰ ਬੋਲੀ, ਜੈਸਮੀਨ ਭਸੀਨ ਅਤੇ ਹੋਰਾਂ ਵੀ ਮੰਝੇ ਹੋਏ ਕਲਾਕਾਰ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ।

'ਵਾਰਨਿੰਗ 2' ਨੇ ਪੰਜਾਬੀ ਸਿਨੇਮਾ ਵਿੱਚ ਅਪਰਾਧ ਥ੍ਰਿਲਰ ਲਈ ਕਈ ਮਾਪਦੰਡ ਸਥਾਪਤ ਕੀਤੇ ਹਨ। ਪਰ ਹੁਣ ਅਸੀਂ ਇਸਦੇ ਸੀਕਵਲ ਤੋਂ ਹੋਰ ਉਮੀਦਾਂ ਰੱਖਦੇ ਹਾਂ। ਨਾਲ ਹੀ ਸ਼ਾਨਦਾਰ ਕਾਸਟ ਨੇ ਦਰਸ਼ਕਾਂ ਵਿੱਚ ਹੋਰ ਉਤਸ਼ਾਹ ਪੈਦਾ ਕੀਤਾ ਹੈ।

ਫਿਲਮ ਦੇ ਮੁੱਖ ਕਿਰਦਾਰ ਗਿੱਪੀ ਗਰੇਵਾਲ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਗਿੱਪੀ ਕੋਲ ਇਸ ਸਮੇਂ ਕਾਫੀ ਫਿਲਮਾਂ ਹਨ, ਜੋ ਰਿਲੀਜ਼ ਲਈ ਤਿਆਰ ਹਨ, ਜਿਸ ਵਿੱਚ ਹਿਨਾ ਖਾਨ ਨਾਲ 'ਸ਼ਿੰਦਾ ਸ਼ਿੰਦਾ ਨੋ ਪਾਪਾ', ਸੰਜੇ ਦੱਤ ਨਾਲ 'ਸ਼ੇਰਾਂ ਦੀ ਕੌਮ ਪੰਜਾਬ' ਆਦਿ ਸ਼ਾਮਿਲ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.