ETV Bharat / entertainment

Gippy Grewal-Binnu Dhillon And Karamjit Anmol: 'ਮੌਜਾਂ ਹੀ ਮੌਜਾਂ' ਤੋਂ ਇਲਾਵਾ ਇਨ੍ਹਾਂ ਫਿਲਮਾਂ 'ਚ ਅਦਾਕਾਰੀ ਦਾ ਕਮਾਲ ਦਿਖਾ ਚੁੱਕੀ ਹੈ ਇਹ ਤਿੱਕੜੀ, ਜਾਣੋ ਕਿਹੜੀ ਫਿਲਮ ਹੋਈ ਹੈ ਪੂਰੀ ਦੁਨੀਆਂ 'ਚ ਹਿੱਟ - ਕੈਰੀ ਆਨ ਜੱਟਾ

Gippy And Binnu And karamjit Anmol Together Movies: ਇੱਥੇ ਅਸੀਂ ਬਿਨੂੰ ਢਿੱਲੋਂ, ਗਿੱਪੀ ਗਰੇਵਾਲ ਅਤੇ ਕਰਮਜੀਤ ਅਨਮੋਲ ਦੁਆਰਾ ਇੱਕਠਿਆਂ ਕੀਤੀਆਂ ਫਿਲਮਾਂ ਦੀ ਸੂਚੀ ਲੈ ਕੇ ਆਏ ਹਾਂ, ਇਸ ਤਿੱਕੜੀ ਨੇ ਹੁਣ ਤੱਕ 8 ਦੇ ਕਰੀਬ ਇੱਕਠੇ ਫਿਲਮਾਂ ਕੀਤੀਆਂ ਹਨ।

Gippy Grewal-Binnu Dhillon And Karamjit Anmol

author img

By ETV Bharat Punjabi Team

Published : Oct 18, 2023, 3:49 PM IST

ਚੰਡੀਗੜ੍ਹ: ਜਦੋਂ ਪੰਜਾਬੀ ਕਾਮੇਡੀ ਫਿਲਮਾਂ ਦੀ ਗੱਲ ਚੱਲਦੀ ਹੈ ਤਾਂ ਸਭ ਤੋਂ ਪਹਿਲਾਂ ਸਾਨੂੰ ਗਿੱਪੀ ਗਰੇਵਾਲ, ਬਿਨੂੰ ਢਿੱਲੋਂ ਅਤੇ ਕਰਮਜੀਤ ਅਨਮੋਲ ਦੀ ਤਿੱਕੜੀ ਦੀ ਯਾਦ ਆਉਂਦੀ ਹੈ, ਇਹ ਪਾਲੀਵੁੱਡ ਦੀ ਅਜਿਹੀ ਤਿੱਕੜੀ ਹੈ, ਜਿਸ ਨੇ ਇੱਕਠੇ ਕਈ ਪੰਜਾਬੀ ਫਿਲਮਾਂ ਪਾਲੀਵੁੱਡ ਨੂੰ ਦਿੱਤੀਆਂ ਹਨ। ਇਹ ਤਿੱਕੜੀ ਇੰਨੀ ਦਿਨੀਂ ਫਿਲਮ 'ਮੌਜਾਂ ਹੀ ਮੌਜਾਂ' ਨੂੰ ਲੈ ਕੇ ਚਰਚਾ ਵਿੱਚ ਹੈ।

'ਮੌਜਾਂ ਹੀ ਮੌਜਾਂ' ਇਸ ਮਹੀਨੇ ਦੀ 20 ਤਾਰੀਖ ਨੂੰ ਰਿਲੀਜ਼ ਹੋਣ ਜਾ ਰਹੀ ਹੈ, ਇਸ ਤੋਂ ਪਹਿਲਾਂ ਇਸ ਤਿੱਕੜੀ ਨੇ ਇਸ ਸਾਲ 'ਕੈਰੀ ਆਨ ਜੱਟਾ 3' ਦਿੱਤੀ ਸੀ, 'ਕੈਰੀ ਆਨ ਜੱਟਾ 3' ਨੇ ਪੂਰੀ ਦੁਨੀਆਂ ਤੋਂ ਵਾਹ-ਵਾਹ ਖੱਟੀ ਸੀ। ਆਓ ਹੁਣ ਇਸ ਤਿੱਕੜੀ ਦੀਆਂ ਪਹਿਲਾਂ ਕੀਤੀਆਂ ਫਿਲਮਾਂ ਬਾਰੇ ਸਰਸਰੀ ਨਜ਼ਰ ਮਾਰੀਏ...।

ਜਿਹਨੇ ਮੇਰਾ ਦਿਲ ਲੁੱਟਿਆ: 'ਜਿਹਨੇ ਮੇਰਾ ਦਿਲ ਲੁੱਟਿਆ' ਫਿਲਮ 29 ਜੁਲਾਈ 2011 ਵਿੱਚ ਰਿਲੀਜ਼ ਹੋਈ ਸੀ, ਇਸ ਫਿਲਮ ਦਾ ਨਿਰਦੇਸ਼ਨ ਮਨਦੀਪ ਕੁਮਾਰ ਵੱਲੋ ਕੀਤਾ ਗਿਆ ਸੀ। ਗਿੱਪੀ ਗਰੇਵਾਲ, ਬਿਨੂੰ ਢਿੱਲੋਂ ਅਤੇ ਕਰਮਜੀਤ ਅਨਮੋਲ ਤੋਂ ਇਲਾਵਾ ਇਸ ਫਿਲਮ ਵਿੱਚ ਨੀਰੂ ਬਾਜਵਾ ਅਤੇ ਦਿਲਜੀਤ ਦੁਸਾਂਝ ਵੀ ਸਨ। ਫਿਲਮ ਵਿੱਚ ਗਿੱਪੀ ਗਰੇਵਾਲ ਨੇ ਯੁਵਰਾਜ ਰੰਧਾਵਾ, ਕਰਮਜੀਤ ਅਨਮੋਲ ਨੇ ਕਰਮਾ ਅਤੇ ਬਿਨੂੰ ਢਿਲੋਂ ਨੇ ਕਰਨਵੀਰ ਨਾਂ ਦੇ ਕਿਰਦਾਰ ਨਿਭਾਏ ਸਨ।

ਕੈਰੀ ਆਨ ਜੱਟਾ: 'ਕੈਰੀ ਆਨ ਜੱਟਾ' 27 ਜੁਲਾਈ 2012 ਵਿੱਚ ਰਿਲੀਜ਼ ਹੋਈ ਸੀ, ਫਿਲਮ ਦਾ ਨਿਰਦੇਸ਼ਨ ਸਮੀਪ ਕੰਗ ਦੁਆਰਾ ਕੀਤਾ ਗਿਆ ਸੀ। ਫਿਲਮ ਵਿੱਚ ਗਿੱਪੀ, ਬਿਨੂੰ ਅਤੇ ਕਰਮਜੀਤ ਅਨਮੋਲ ਕ੍ਰਮਵਾਰ ਜੱਸ, ਗੋਲਡੀ ਅਤੇ ਤਾਜੀ ਦੇ ਕਿਰਦਾਰ ਵਿੱਚ ਨਜ਼ਰ ਆਏ ਸਨ। ਫਿਲਮ ਨੇ ਉਸ ਸਮੇਂ ਲਗਭਗ 10 ਕਰੋੜ ਰੁਪਏ ਦੀ ਕਮਾਈ ਕੀਤੀ ਸੀ।

ਲੱਕੀ ਦੀ ਅਨਲੱਕੀ ਸਟੋਰੀ: ਇਸ ਤਿੱਕੜੀ ਦੀ ਇਹ ਫਿਲਮ 26 ਅਪ੍ਰੈਲ 2013 ਵਿੱਚ ਰਿਲੀਜ਼ ਹੋਈ ਸੀ, ਇਸ ਫਿਲਮ ਦਾ ਨਿਰਦੇਸ਼ਨ ਵੀ ਸਮੀਪ ਕੰਗ ਦੁਆਰਾ ਹੀ ਕੀਤਾ ਗਿਆ ਸੀ। ਇਸ ਫਿਲਮ ਦੇ ਗੀਤ ਅੱਜ ਵੀ ਵਿਆਹਾਂ-ਸ਼ਾਦੀਆਂ ਵਿੱਚ ਵਜਾਏ ਜਾਂਦੇ ਹਨ। ਇਸ ਕਾਮੇਡੀ ਫਿਲਮ ਵਿੱਚ ਗਿੱਪੀ ਗਰੇਵਾਲ ਨੇ ਲੱਕੀ, ਬਿਨੂੰ ਢਿੱਲੋਂ ਨੇ ਡਿੰਮੀ ਅਤੇ ਕਮਜੀਤ ਅਨਮੋਲ ਨੇ ਡਿੰਪੀ ਦੇ ਜੀਜੇ ਦਾ ਕਿਰਦਾਰ ਨਿਭਾਇਆ ਸੀ।

ਬੈਸਟ ਆਫ਼ ਲੱਕ: 26 ਜੁਲਾਈ 2013 ਨੂੰ ਰਿਲੀਜ਼ ਹੋਈ 'ਬੈਸਟ ਆਫ ਲੱਕ' ਫਿਲਮ ਵਿੱਚ ਗਾਇਕ ਜ਼ੈਜੀ ਬੀ ਮੁੱਖ ਭੂਮਿਕਾ ਵਿੱਚ ਸਨ, ਫਿਲਮ ਨੇ ਉਸ ਸਮੇਂ ਕਾਫੀ ਪ੍ਰਸਿੱਧੀ ਹਾਸਿਲ ਕੀਤੀ ਸੀ, ਇਸ ਫਿਲਮ ਵਿੱਚ ਗਿੱਪੀ, ਬਿਨੂੰ ਅਤੇ ਕਰਮਜੀਤ ਅਨਮੋਲ ਕ੍ਰਮਵਾਰ ਕੁੱਲੂ, ਹੈਪੀ ਅਤੇ ਨੌਕਰ ਬੱਲੂ ਦੇ ਕਿਰਦਾਰ ਵਿੱਚ ਨਜ਼ਰ ਆਏ ਸਨ।

ਕੈਰੀ ਆਨ ਜੱਟਾ 2: ਸਮੀਪ ਕੰਗ ਦੁਆਰਾ ਨਿਰਦੇਸ਼ਿਤ 2018 ਵਿੱਚ ਆਈ ਫਿਲਮ 'ਕੈਰੀ ਆਨ ਜੱਟਾ 2' ਅੱਜ ਵੀ ਪੰਜਾਬੀ ਦੀ ਚੌਥੀ ਸਭ ਤੋਂ ਜਿਆਦਾ ਕਮਾਈ ਕਰਨ ਵਾਲੀ ਪੰਜਾਬੀ ਫਿਲਮ ਹੈ, ਇਹ ਫਿਲਮ 'ਕੈਰੀ ਆਨ ਜੱਟਾ' ਦਾ ਸੀਕਵਲ ਸੀ, ਇਸ ਫਿਲਮ ਨੇ ਪੂਰੀ ਦੁਨੀਆਂ ਵਿੱਚੋਂ 59 ਕਰੋੜ ਦੀ ਸ਼ਾਨਦਾਰ ਕਮਾਈ ਕੀਤੀ ਸੀ। ਇਸ ਫਿਲਮ ਵਿੱਚ ਗਿੱਪੀ ਗਰੇਵਾਲ ਜੱਸ, ਬਿਨੂੰ ਢਿੱਲੋਂ ਗੋਲਡੀ ਅਤੇ ਕਰਮਜੀਤ ਅਨਮੋਲ ਟੋਨੀ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਏ ਸਨ।

ਮਰ ਗਏ ਓਏ ਲੋਕੋ: ਸਿਮਰਜੀਤ ਸਿੰਘ ਦੁਆਰਾ ਨਿਰਦੇਸ਼ਿਤ ਪੰਜਾਬੀ ਫਿਲਮ 'ਮਰ ਗਏ ਓਏ ਲੋਕੋ' 2018 ਦੀ ਹਿੱਟ ਫਿਲਮ ਸਾਬਿਤ ਹੋਈ ਸੀ, ਫਿਲਮ ਦੀ ਵੰਨਗੀ ਕਾਮੇਡੀ ਸੀ, ਇਸ ਫਿਲਮ ਵਿੱਚ ਗਿੱਪੀ ਗਰੇਵਾਲ ਨੇ ਟੀਟੂ, ਬਿਨੂੰ ਢਿੱਲੋਂ ਨੇ ਗਿੱਲ ਬਾਈ ਅਤੇ ਕਰਮਜੀਤ ਅਨਮੋਲ ਨੇ ਹਰਲਚੂ ਜਮਦੂਤ ਦਾ ਕਿਰਦਾਰ ਨਿਭਾਇਆ ਸੀ। ਇਹ ਫਿਲਮ 2018 ਦੀ 5ਵੀਂ ਸਭ ਤੋਂ ਜਿਆਦਾ ਕਮਾਈ ਕਰਨ ਵਾਲੀ ਪੰਜਾਬੀ ਫਿਲਮ ਹੈ।

ਕੈਰੀ ਆਨ ਜੱਟਾ 3: 'ਕੈਰੀ ਆਨ ਜੱਟਾ 3' ਇਸ ਸਾਲ ਦੀ ਸਭ ਤੋਂ ਸਫ਼ਲ ਫਿਲਮ ਹੈ, ਇਹ ਫਿਲਮ ਹੁਣ ਤੱਕ ਦੀ ਸਭ ਤੋਂ ਜਿਆਦਾ ਕਮਾਈ ਕਰਨ ਵਾਲੀ ਪੰਜਾਬੀ ਫਿਲਮ ਹੈ, ਇਹ ਪਹਿਲੀ ਪੰਜਾਬੀ ਫਿਲਮ ਹੈ, ਜਿਸ ਨੇ 100 ਕਰੋੜ ਦੇ ਕਲੱਬ ਵਿੱਚ ਐਂਟਰੀ ਕੀਤੀ ਹੈ। ਇਸ ਫਿਲਮ ਦਾ ਨਿਰਦੇਸ਼ਨ ਸਮੀਪ ਕੰਗ ਦੁਆਰਾ ਕੀਤਾ ਗਿਆ ਹੈ। ਇਸ ਫਿਲਮ ਵਿੱਚ ਤਿੱਕੜੀ ਨੇ ਕਾਫੀ ਚੰਗੇ ਕਿਰਦਾਰ ਨਿਭਾਏ ਹਨ।

ਮੌਜਾਂ ਹੀ ਮੌਜਾਂ: ਇਸ ਲਿਸਟ ਵਿੱਚ ਸਭ ਤੋਂ ਅੰਤ ਉਤੇ 20 ਅਕਤੂਬਰ ਨੂੰ ਰਿਲੀਜ਼ ਹੋਣ ਵਾਲੀ ਪੰਜਾਬੀ ਫਿਲਮ 'ਮੌਜਾਂ ਹੀ ਮੌਜਾਂ' ਹੈ, ਫਿਲਮ ਦੇ ਟ੍ਰੇਲਰ ਨੇ ਲੋਕਾਂ ਨੂੰ ਕਾਫੀ ਖਿੱਚਿਆ ਹੈ, ਇਸ ਫਿਲਮ ਵਿੱਚ ਇਹ ਤਿੱਕੜੀ ਕਾਫੀ ਦਿਲਚਸਪ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਅਦਾਕਾਰ ਇਸ ਸਮੇਂ ਫਿਲਮ ਦੇ ਪ੍ਰਮੋਸ਼ਨ ਵਿੱਚ ਰੁੱਝੇ ਹੋਏ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.