ETV Bharat / entertainment

ਗਿੱਪੀ ਦੀ ਫਿਲਮ 'ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ' ਦਾ ਨਾਂ ਬਦਲਿਆ, ਇਹ ਹੈ ਨਵਾਂ ਨਾਂਅ - ਗਿੱਪੀ ਅਤੇ ਤਾਨੀਆ ਦੀ ਫਿਲਮ

ਗਿੱਪੀ ਅਤੇ ਤਾਨੀਆ ਦੀ ਜਿਸ ਫਿਲਮ ਨੂੰ ਹੁਣ ਤੱਕ 'ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ' ਕਿਹਾ ਜਾ ਰਿਹਾ ਸੀ। ਗਿੱਪੀ ਨੇ ਹੁਣ ਸਭ ਕੁਝ ਸਾਫ਼ ਕਰ ਦਿੱਤਾ ਹੈ। ਫਿਲਮ ਦਾ ਨਵਾਂ ਟਾਈਟਲ 'ਮਿੱਤਰਾਂ ਦਾ ਨਾਂ ਚੱਲਦਾ' ਹੈ। ਇਸ ਦੇ ਨਾਲ ਹੀ, ਅਦਾਕਾਰ ਨੇ ਫਿਲਮ ਦੇ ਦੋ ਪੋਸਟਰ ਵੀ ਸਾਂਝੇ ਕੀਤੇ ਹਨ।

Gippy Grewal and tania starrer
Gippy Grewal and tania starrer
author img

By

Published : Jan 21, 2023, 10:05 AM IST

ਚੰਡੀਗੜ੍ਹ: ਪਾਲੀਵੁੱਡ ਸੁਪਰਸਟਾਰ ਗਿੱਪੀ ਗਰੇਵਾਲ ਨੇ ਆਪਣੀ ਨਵੀਂ ਫਿਲਮ ਦੇ ਟਾਈਟਲ ਦਾ ਐਲਾਨ ਕਰ ਦਿੱਤਾ ਹੈ। ਜਿਸ ਫਿਲਮ ਨੂੰ ਹੁਣ ਤੱਕ 'ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ' ਕਿਹਾ ਜਾ ਰਿਹਾ ਸੀ। ਗਿੱਪੀ ਨੇ ਹੁਣ ਸਭ ਕੁਝ ਸਾਫ਼ ਕਰ ਦਿੱਤਾ ਹੈ। ਫਿਲਮ ਦਾ ਨਵਾਂ ਟਾਈਟਲ 'ਮਿੱਤਰਾਂ ਦਾ ਨਾਂ ਚੱਲਦਾ' ਹੈ। ਇਸ ਦੇ ਨਾਲ ਹੀ ਅਦਾਕਾਰ ਨੇ ਫਿਲਮ ਦੇ ਦੋ ਪੋਸਟਰ ਵੀ ਸਾਂਝੇ ਕੀਤੇ ਹਨ। ਜਿਸ ਵਿੱਚ ਗਿੱਪੀ ਗਰੇਵਾਲ ਅਤੇ ਤਾਨੀਆ ਜ਼ਬਰਦਸਤ ਲੁੱਕ ਵਿੱਚ ਨਜ਼ਰ ਆ ਰਹੇ ਹਨ।

ਜੀ ਹਾਂ...ਇਹ ਟਾਈਟਲ ਮਰਹੂਮ ਗਾਇਕ ਸਿੱਧੂ ਮੂਸੇ ਵਾਲਾ ਦੇ ਗੀਤ ਤੋਂ ਰੱਖਿਆ ਗਿਆ ਸੀ। ਪਰ ਹੁਣ ਮੇਕਰਸ ਨੇ ਇਸਦਾ ਨਾਮ ਬਦਲਣ ਦਾ ਫੈਸਲਾ ਕੀਤਾ ਹੈ। ਫਿਲਮ 'ਮਿੱਤਰਾਂ ਦਾ ਨਾ ਚੱਲਦਾ' ਜ਼ੀ ਸਟੂਡੀਓਜ਼, ਪੰਕਜ ਬੱਤਰਾ ਅਤੇ ਪ੍ਰੀਤਾ ਬੱਤਰਾ ਦੁਆਰਾ ਤਿਆਰ ਕੀਤਾ ਗਿਆ ਹੈ, ਇਸ ਨੂੰ ਰਾਕੇਸ਼ ਧਵਨ ਦੁਆਰਾ ਲਿਖਿਆ ਗਿਆ ਅਤੇ ਪੰਕਜ ਬੱਤਰਾ ਦੁਆਰਾ ਨਿਰਦੇਸ਼ਤ ਕੀਤਾ ਗਿਆ ਹੈ। ਫਿਲਮ 8 ਮਾਰਚ 2023 ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਫਿਲਮ ਰਿਲੀਜ਼ ਹੋਵੇਗੀ।

ਇਸ ਤੋਂ ਇਲਾਵਾ ਇਸ ਵਿਚ ਗਿੱਪੀ ਦੇ ਨਾਲ ਮੁੱਖ ਭੂਮਿਕਾ ਵਿਚ ਤਾਨੀਆ ਤੋਂ ਇਲਾਵਾ ਹੋਰ ਕੋਈ ਨਹੀਂ ਹੈ ਅਤੇ ਇਹ ਪਹਿਲੀ ਵਾਰ ਹੋਵੇਗਾ ਜਦੋਂ ਦੋਵਾਂ ਕਲਾਕਾਰਾਂ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਸਕ੍ਰੀਨ 'ਤੇ ਇਕੱਠੇ ਦੇਖਣਗੇ। ਨਾਲ ਹੀ ਜਦੋਂ ਫਿਲਮ ਬਾਰੇ ਹੋਰ ਗੱਲ ਕਰੀਏ, ਤਾਂ ਇਸ ਨੂੰ ਇੱਕ ਕਾਮੇਡੀ ਡਰਾਮਾ ਕਿਹਾ ਜਾਂਦਾ ਹੈ ਜੋ ਔਰਤਾਂ ਦੀਆਂ ਚੁਣੌਤੀਆਂ ਨੂੰ ਵੀ ਦਰਸਾਉਂਦਾ ਹੈ। ਗਿੱਪੀ ਗਰੇਵਾਲ ਅਤੇ ਤਾਨੀਆ ਤੋਂ ਇਲਾਵਾ ਫਿਲਮ ਵਿੱਚ ਰਾਜਦੀਪ ਸ਼ੋਕਰ, ਰੇਣੂ ਕੌਸ਼ਲ, ਸ਼ਵੇਤਾ ਤਿਵਾਰੀ, ਨਿਰਮਲ ਰਿਸ਼ੀ, ਅਨੀਤਾ ਦੇਵਗਨ ਅਤੇ ਹਰਦੀਪ ਗਿੱਲ ਵੀ ਸਹਾਇਕ ਭੂਮਿਕਾਵਾਂ ਵਿੱਚ ਨਜ਼ਰ ਆਉਣ ਵਾਲੇ ਹਨ।

ਪੋਸਟਰ ਦੀ ਗੱਲ ਕਰੀਏ ਤਾਂ ਗਿੱਪੀ ਗਰੇਵਾਲ ਦਾ ਜ਼ਬਰਦਸਤ ਰੋਹਬ ਵਾਲਾ ਲੁੱਕ ਨਜ਼ਰ ਆ ਰਿਹਾ ਹੈ ਅਤੇ ਤਾਨੀਆ ਦੇ ਪੋਸਟਰ ਵਿੱਚ ਤਾਨੀਆ ਚਿਲ ਮੂਡ ਵਿੱਚ ਨਜ਼ਰ ਆ ਰਹੀ ਹੈ।

ਦੋਵਾਂ ਕਲਾਕਾਰਾਂ ਦੇ ਵਰਕਫੰਟ ਦੀ ਗੱਲ ਕਰੀਏ ਤਾਂ ਗਿੱਪੀ ਗਰੇਵਾਲ ਨੇ ਦੋ ਫਿਲਮ, 'ਮੌਜਾਂ ਹੀ ਮੌਜਾਂ' ਅਤੇ 'ਕੈਰੀ ਆਨ ਜੱਟਾ 3' ਦੀ ਸ਼ੂਟਿੰਗ ਪੂਰੀ ਕਰ ਲਈ ਹੈ, ਇਸ ਫਿਲਮ ਵਿੱਚ ਅਦਾਕਾਰ ਨੇ ਨਾਲ ਦੋ ਕਾਮੇਡੀਅਨ ਬਿਨੂੰ ਢਿਲੋਂ ਅਤੇ ਕਰਮਜੀਤ ਅਨਮੋਲ ਭੂਮਿਕਾਵਾਂ ਨਿਭਾਉਂਦੇ ਨਜ਼ਰ ਆਉਣਗੇ, ਇਹਨਾਂ ਫਿਲਮਾਂ ਦੀ ਵੰਨਗੀ ਕਾਮੇਡੀ ਹੀ ਹੈ।

ਦੂਜੇ ਪਾਸੇ ਜੇਕਰ ਖੂਬਸੂਰਤ ਅਦਾਕਾਰਾ ਤਾਨੀਆ ਦੀ ਗੱਲ ਕਰੀਏ ਤਾਂ ਤਾਨੀਆ ਦੀ ਝੋਲੇ ਵਿੱਚ ਸੋਨਮ ਬਾਜਵਾ ਨਾਲ 'ਗੋਡੇ ਗੋਡੇ ਚਾਅ' ਅਤੇ ਇੱਕ ਹੋਰ ਖਾਸ ਫਿਲਮ 'ਕਣਕਾਂ ਦੇ ਉਹਲੇ' ਹੈ। ਫਿਲਮ 'ਕਣਕਾਂ ਦੇ ਉਹਲੇ' ਦਾ ਐਲਾਨ ਅਦਾਕਾਰਾ ਨੇ ਹਾਲ ਹੀ ਵਿੱਚ ਕੀਤਾ ਅਤੇ ਇਹ ਵੀ ਕਿਹਾ ਹੈ ਕਿ ਇਸ ਫਿਲਮ ਦਾ ਵਿਸ਼ਾ ਬਿਲਕੁੱਝ ਵੱਖਰਾ ਹੋਵੇਗਾ। 'ਕਣਕਾਂ ਦੇ ਉਹਲੇ' ਨੂੰ ਗੁਰਜਿੰਦ ਮਾਨ ਦੁਆਰਾ ਲਿਖਿਆ ਗਿਆ ਹੈ ਅਤੇ ਇਸ ਦਾ ਨਿਰਦੇਸ਼ਨ ਤੇਜਿੰਦਰ ਸਿੰਘ ਕਰਨਗੇ। ਫਿਲਮ ਦੀ ਰਿਲੀਜ਼ ਡੇਟ ਦਾ ਅਜੇ ਤੱਕ ਖੁਲਾਸਾ ਨਹੀਂ ਕੀਤਾ ਗਿਆ ਹੈ ਪਰ ਕਿਹਾ ਜਾ ਰਿਹਾ ਹੈ ਕਿ ਫਿਲਮ ਇਸ ਸਾਲ ਹੀ ਰਿਲੀਜ਼ ਹੋਵੇਗੀ।

ਇਹ ਵੀ ਪੜ੍ਹੋ:'ਇਕ ਚੜ੍ਹਦੇ ਤੋਂ, ਇਕ ਲਹਿੰਦੇ ਤੋਂ...ਦੇਖੋ ਕਿਹੜਾ ਭੱਜਦਾ, ਪੰਗਾ ਪੈਣਦੇ ਤੋਂ', ਬਿਨੂੰ ਢਿਲੋਂ ਦੀ ਨਵੀਂ ਫਿਲਮ ਦੀ ਸ਼ੂਟਿੰਗ ਸ਼ੁਰੂ

ETV Bharat Logo

Copyright © 2024 Ushodaya Enterprises Pvt. Ltd., All Rights Reserved.