ਮੁੰਬਈ: ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਸਟਾਰਰ ਫਿਲਮ 'ਗਦਰ 2' 11 ਅਗਸਤ ਨੂੰ ਰਿਲੀਜ਼ ਹੋਈ ਸੀ। ਦਿਲਚਸਪ ਗੱਲ ਇਹ ਹੈ ਕਿ ਇਹ ਫਿਲਮ ਸਿਨੇਮਾਘਰਾਂ ਵਿੱਚ ਅਕਸ਼ੈ ਕੁਮਾਰ, ਪੰਕਜ ਤ੍ਰਿਪਾਠੀ ਅਤੇ ਯਾਮੀ ਗੌਤਮ ਦੀ ਫਿਲਮ 'ਓਐੱਮਜੀ 2' ਦੇ ਮੁਕਾਬਲੇ ਵਿੱਚ ਰਿਲੀਜ਼ ਹੋਈ ਸੀ। ਦੋਵੇਂ ਫਿਲਮਾਂ ਹੀ ਸੀਕਵਲ ਹਨ। 'ਗਦਰ 2' ਦਾ ਅਨਿਲ ਸ਼ਰਮਾ ਨੇ ਨਿਰਦੇਸ਼ਨ ਕੀਤਾ ਹੈ ਅਤੇ ਫਿਲਮ ਬਾਕਸ ਆਫਿਸ ਉਤੇ ਕਾਫੀ ਧਮਾਲ ਮਚਾ ਰਹੀ ਹੈ।
'ਗਦਰ 2' ਨੇ ਪਹਿਲੇ ਦਿਨ 40 ਕਰੋੜ ਤੋਂ ਜਿਆਦਾ ਦੀ ਕਮਾਈ ਕੀਤੀ ਸੀ, ਦੂਸਰੇ ਦਿਨ ਫਿਲਮ ਨੇ 43.18 ਕਰੋੜ ਦਾ ਕਲੈਕਸ਼ਨ ਕੀਤਾ ਸੀ ਜੋ ਕਿ ਪਹਿਲੇ ਦਿਨ ਨਾਲੋਂ ਕਾਫੀ ਜਿਆਦਾ ਸੀ। ਫਿਲਮ ਨੇ ਪਹਿਲੇ ਐਤਵਾਰ ਤਾਂ ਕਮਾਲ ਹੀ ਕਰ ਦਿੱਤੀ। ਫਿਲਮ ਨੇ ਪਹਿਲੇ ਐਤਵਾਰ 51.70 ਕਰੋੜ ਦੀ ਕਮਾਈ ਕੀਤੀ। ਇਸ ਤਰ੍ਹਾਂ ਪਹਿਲੇ ਹਫ਼ਤੇ ਤੋਂ ਬਾਅਦ ਸੰਨੀ ਦਿਓਲ ਦੀ ਇਸ ਫਿਲਮ ਦਾ ਕਲੈਕਸ਼ਨ 284.63 ਹੋ ਗਿਆ। ਜਦੋਂ ਕਿ ਫਿਲਮ ਨੇ ਪਹਿਲੇ ਹਫ਼ਤੇ ਦੇ ਲਗਭਗ 60 ਪ੍ਰਤੀਸ਼ਤ ਦੀ ਗਿਰਾਵਟ ਦੇ ਨਾਲ ਦੂਸਰੇ ਵੀਐਂਡ ਵਿੱਚ 114 ਕਰੋੜ ਦੀ ਕਮਾਈ ਕੀਤੀ।
- Singer Nirmal Sidhu in Canada: ਲਾਈਵ ਕੰਨਸਰਟ ਅਤੇ ਸ਼ੂਟਿੰਗ ਲਈ ਕੈਨੇਡਾ ਪੁੱਜੇ ਲੋਕ ਗਾਇਕ ਨਿਰਮਲ ਸਿੱਧੂ, ਬ੍ਰਿਟਿਸ਼ ਅਸੈਂਬਲੀ ਅਲਬਰਟਾ ਨੇ ਕੀਤਾ ਵਿਸ਼ੇਸ਼ ਸਨਮਾਨ
- Mastaney Box Office Collection 2: ਲੋਕਾਂ ਦੇ ਦਿਲਾਂ 'ਤੇ ਛਾਅ ਰਹੀ ਹੈ ਪੰਜਾਬੀ ਫਿਲਮ 'ਮਸਤਾਨੇ', ਦੂਜੇ ਦਿਨ ਕੀਤੀ ਇੰਨੀ ਕਮਾਈ
- Dream Girl 2 Collection Day 2: ਬਾਕਸ ਆਫ਼ਿਸ 'ਤੇ ਛਾਇਆ ਪੂਜਾ ਦਾ ਜਾਦੂ, ਦੂਜੇ ਦਿਨ ਆਯੁਸ਼ਮਾਨ ਦੀ ਫਿਲਮ ਨੇ ਕੀਤੀ ਧਮਾਕੇਦਾਰ ਕਮਾਈ
ਤੀਸਰੇ ਵੀਐਂਡ ਦੇ ਪਹਿਲੇ ਦਿਨ ਭਾਵ ਕਿ ਤੀਸਰੇ ਸ਼ੁੱਕਰਵਾਰ ਨੂੰ 'ਗਦਰ 2' ਦੀ ਕਮਾਈ ਵਿੱਚ ਗਿਰਾਵਟ ਦੇਖੀ ਗਈ। ਇਸ ਦਾ ਕਾਰਨ ਆਯੁਸ਼ਮਾਨ ਖੁਰਾਨਾ ਦੀ ਨਵੀਂ ਫਿਲਮ 'ਡ੍ਰੀਮ ਗਰਲ 2' ਦਾ ਰਿਲੀਜ਼ ਹੋਣਾ ਹੈ। 'ਗਦਰ 2' ਨੇ ਇਸ ਸ਼ੁੱਕਰਵਾਰ ਨੂੰ 7.10 ਕਰੋੜ ਦੀ ਕਮਾਈ ਕੀਤੀ। ਜੋ ਕਿ ਫਿਲਮ ਦਾ ਹੁਣ ਤੱਕ ਦਾ ਸਭ ਤੋਂ ਘੱਟ ਕਲੈਕਸ਼ਨ ਹੈ। ਤੀਸਰੇ ਸ਼ਨੀਵਾਰ ਨੂੰ 13.75 ਕਰੋੜ ਦੀ ਕਮਾਈ ਕੀਤੀ। ਇਸ ਤੋਂ ਬਾਅਦ ਐਤਵਾਰ ਭਾਵ ਕਿ ਕੱਲ੍ਹ ਫਿਲਮ ਨੇ 17.20 ਕਰੋੜ ਦਾ ਕਲੈਕਸ਼ਨ ਕੀਤਾ। ਫਿਲਮ ਨੇ ਤੀਸਰੇ ਵੀਐਂਡ ਉਤੇ 38 ਕਰੋੜ ਦੀ ਕਮਾਈ ਕੀਤੀ।
'ਪਠਾਨ' ਬਨਾਮ 'ਗਦਰ 2': ਬਾਕਸ ਆਫਿਸ 'ਤੇ 17 ਦਿਨਾਂ ਬਾਅਦ 'ਗਦਰ 2' ਦਾ ਕੁੱਲ ਕਲੈਕਸ਼ਨ 457.15 ਕਰੋੜ ਰੁਪਏ ਹੋ ਗਿਆ ਹੈ। ਕੀ 'ਗਦਰ 2' ਹੁਣ ਫਿਲਮ 'ਪਠਾਨ' ਦੇ ਜੀਵਨ ਭਰ ਦੇ ਕਾਰੋਬਾਰ ਨੂੰ ਮਾਤ ਦੇਣ ਅਤੇ ਹੁਣ ਤੱਕ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣਨ ਦੀ ਸਮਰੱਥਾ ਰੱਖਦੀ ਹੈ? ਇਹ ਆਉਣ ਵਾਲੇ ਦਿਨਾਂ ਵਿੱਚ ਸਾਹਮਣੇ ਆ ਜਾਵੇਗਾ।