ETV Bharat / entertainment

ਸ਼ਾਹਰੁਖ ਖਾਨ ਦੀ ਫਿਲਮ 'ਡੰਕੀ' ਦਾ ਪਹਿਲਾਂ ਗੀਤ 'ਲੁੱਟ ਪੁੱਟ ਗਿਆ' ਹੋਇਆ ਰਿਲੀਜ਼, ਫਿਰ ਚੱਲਿਆ ਅਰਿਜੀਤ ਸਿੰਘ ਦੀ ਆਵਾਜ਼ ਦਾ ਜਾਦੂ - ਡੰਕੀ ਦਾ ਪਹਿਲਾਂ ਗੀਤ

Lutt Putt Gaya Song Release: ਸ਼ਾਹਰੁਖ ਖਾਨ ਦੀ ਬਹੁ-ਚਰਚਿਤ ਫਿਲਮ 'ਡੰਕੀ' ਦਾ ਪਹਿਲਾਂ ਗੀਤ 'ਲੁੱਟ ਪੁੱਟ ਗਿਆ' ਅੱਜ 22 ਨਵੰਬਰ ਨੂੰ ਰਿਲੀਜ਼ ਹੋ ਗਿਆ ਹੈ। ਦੇਖੋ...।

Lutt Putt Gaya Song Release
Lutt Putt Gaya Song Release
author img

By ETV Bharat Entertainment Team

Published : Nov 22, 2023, 4:07 PM IST

ਹੈਦਰਾਬਾਦ: ਸ਼ਾਹਰੁਖ ਖਾਨ, ਤਾਪਸੀ ਪੰਨੂ ਅਤੇ ਵਿੱਕੀ ਕੌਸ਼ਲ ਸਟਾਰਰ ਫਿਲਮ 'ਡੰਕੀ' ਦਾ ਪਹਿਲਾਂ ਗੀਤ 'ਲੁੱਟ ਪੁੱਟ ਗਿਆ' ਅੱਜ 22 ਨਵੰਬਰ ਨੂੰ ਰਿਲੀਜ਼ ਹੋ ਗਿਆ ਹੈ। ਸ਼ਾਹਰੁਖ ਖਾਨ ਨੇ 21 ਨਵੰਬਰ ਦੀ ਸ਼ਾਮ ਨੂੰ ਗੀਤ ਲੁੱਟ ਪੁੱਟ ਗਿਆ ਦਾ ਪੋਸਟਰ ਸ਼ੇਅਰ ਕਰਕੇ ਇਹ ਜਾਣਕਾਰੀ ਦਿੱਤੀ ਸੀ। ਇਸ ਪੋਸਟ ਵਿੱਚ ਸ਼ਾਹਰੁਖ ਕੌਫੀ ਕਲਰ ਦੀ ਕਾਰਗੋ ਪੈਂਟ ਅਤੇ ਸਕਾਈ ਕੁੜਤੇ ਵਿੱਚ ਨਜ਼ਰ ਆ ਰਹੇ ਹਨ ਅਤੇ ਫਿਲਮ ਡੰਕੀ ਦੀ ਲੀਡ ਅਦਾਕਾਰਾ ਤਾਪਸੀ ਸੂਟ ਸਲਵਾਰ ਵਿੱਚ ਦੇਸੀ ਲੁੱਕ ਵਿੱਚ ਨਜ਼ਰ ਆ ਰਹੀ ਹੈ। ਡੰਕੀ ਫਿਲਮ ਦੇ ਨਿਰਦੇਸ਼ਕ ਰਾਜਕੁਮਾਰ ਹਿਰਾਨੀ ਹਨ।

'ਲੁੱਟ ਪੁੱਟ ਗਿਆ' ਗੀਤ ਦੇ ਸੰਗੀਤ ਨਿਰਦੇਸ਼ਕ ਪ੍ਰੀਤਮ ਹਨ। ਇਸ ਗੀਤ ਨੂੰ ਅਰਿਜੀਤ ਸਿੰਘ ਨੇ ਗਾਇਆ ਹੈ। ਇਸ ਗੀਤ ਦੇ ਬੋਲ ਸਵਾਨੰਦ ਕਿਰਕੀਰੇ ਅਤੇ ਆਈਪੀ ਸਿੰਘ ਨੇ ਲਿਖੇ ਹਨ। ਗੀਤ ਨੂੰ ਮਸ਼ਹੂਰ ਕੋਰੀਓਗ੍ਰਾਫਰ ਗਣੇਸ਼ ਆਚਾਰੀਆ ਨੇ ਕੋਰੀਓਗ੍ਰਾਫ ਕੀਤਾ ਹੈ ਅਤੇ ਮਿਊਜ਼ਿਕ ਲੇਬਲ ਟੀ-ਸੀਰੀਜ਼ ਦਾ ਹੈ।

  • " class="align-text-top noRightClick twitterSection" data="">

ਕਦੋਂ ਰਿਲੀਜ਼ ਹੋਵੇਗੀ ਫਿਲਮ?: ਤੁਹਾਨੂੰ ਦੱਸ ਦੇਈਏ ਕਿ ਸ਼ਾਹਰੁਖ ਖਾਨ ਸਾਲ 2023 'ਚ ਆਪਣੀ ਤੀਜੀ ਫਿਲਮ ਨਾਲ ਬਾਕਸ ਆਫਿਸ 'ਤੇ ਧਮਾਕਾ ਕਰਨ ਜਾ ਰਹੇ ਹਨ। ਸ਼ਾਹਰੁਖ ਖਾਨ ਨੇ ਫਿਲਮ ਪਠਾਨ ਅਤੇ ਜਵਾਨ ਨਾਲ ਬਾਕਸ ਆਫਿਸ 'ਤੇ 1000 ਕਰੋੜ ਰੁਪਏ ਕਮਾਏ ਹਨ ਅਤੇ ਹੁਣ ਡੰਕੀ ਨਾਲ 1000 ਕਰੋੜ ਰੁਪਏ ਦੀ ਹੈਟ੍ਰਿਕ ਬਣਾਉਣ ਦੀ ਵਾਰੀ ਹੈ। ਇਹ ਪਹਿਲੀ ਵਾਰ ਹੈ ਜਦੋਂ ਸ਼ਾਹਰੁਖ ਖਾਨ 'ਲਗੇ ਰਹੋ ਮੁੰਨਾਭਾਈ', '3 ਇਡੀਅਟਸ' ਅਤੇ 'ਸੰਜੂ' ਦੇ ਨਿਰਦੇਸ਼ਕ ਰਾਜਕੁਮਾਰ ਹਿਰਾਨੀ ਨਾਲ ਕੰਮ ਕਰ ਰਹੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.