ETV Bharat / entertainment

Yaaran Da Rutbaa First Look Poster: ਦੇਵ ਖਰੌੜ ਦੀ ਫਿਲਮ 'ਯਾਰਾਂ ਦਾ ਰੁਤਬਾ' ਦਾ ਪਹਿਲਾਂ ਪੋਸਟਰ ਰਿਲੀਜ਼, ਦਮਦਾਰ ਲੁੱਕ 'ਚ ਨਜ਼ਰ ਆਏ ਅਦਾਕਾਰ - ਪੰਜਾਬੀ ਇੰਡਸਟਰੀ

Yaaran Da Rutbaa first look Poster: ਦੇਵ ਖਰੌੜ ਦੀ ਬਹੁਤ ਸਮੇਂ ਤੋਂ ਉਡੀਕੀ ਜਾ ਰਹੀ ਫਿਲਮ 'ਯਾਰਾਂ ਦਾ ਰੁਤਬਾ' ਦਾ ਪਹਿਲਾ ਲੁੱਕ ਰਿਲੀਜ਼ ਹੋ ਗਿਆ ਹੈ, ਅਦਾਕਾਰ ਕਾਫ਼ੀ ਦਮਦਾਰ ਕਿਰਦਾਰ ਵਿੱਚ ਨਜ਼ਰ ਆ ਰਹੇ ਹਨ।

Yaaran Da Rutbaa first look Poster
Yaaran Da Rutbaa first look Poster
author img

By

Published : Mar 28, 2023, 1:39 PM IST

ਚੰਡੀਗੜ੍ਹ: ਜਿਵੇਂ ਕਿ ਪੰਜਾਬੀ ਇੰਡਸਟਰੀ ਇਸ ਸਾਲ ਸ਼ਾਨਦਾਰ ਫਿਲਮਾਂ ਨਾਲ ਆਪਣੇ ਦਰਸ਼ਕਾਂ ਦਾ ਮੰਨੋਰੰਜਨ ਕਰਨ ਦਾ ਕੋਈ ਮੌਕਾ ਨਹੀਂ ਛੱਡ ਰਹੀ ਅਤੇ ਨਿੱਤ ਫਿਲਮਾਂ ਦੀ ਰਿਲੀਜ਼ ਮਿਤੀ ਅਤੇ ਐਲਾਨ ਹੋ ਰਹੇ ਹਨ, ਇਸੇ ਐਪੀਸੋਡ ਵਿੱਚ ਪੰਜਾਬੀ ਸਿਨੇਮਾ ਦੇ ਦੋ ਵੱਡੇ ਸਿਤਾਰੇ ਦੇਵ ਖਰੌੜ ਅਤੇ ਪ੍ਰਿੰਸ ਕੰਵਲਜੀਤ ਸਿੰਘ ਜਲਦੀ ਹੀ 'ਯਾਰਾਂ ਦਾ ਰੁਤਬਾ' ਨਾਮ ਦੀ ਬਹੁਤ ਹੀ ਉਡੀਕੀ ਜਾ ਰਹੀ ਫਿਲਮ ਲੈ ਕੇ ਆ ਰਹੇ ਹਨ, ਜਿਸ ਬਾਰੇ ਉਨ੍ਹਾਂ ਨੇ ਪਹਿਲਾਂ ਐਲਾਨ ਕੀਤਾ ਸੀ ਅਤੇ ਹੁਣ ਖੁਸ਼ੀ ਦੀ ਗੱਲ ਇਹ ਹੈ ਕਿ ਫਿਲਮ ਦੇ ਮੇਕਰਸ ਨੇ ਹਾਲ ਹੀ ਵਿੱਚ ਫਿਲਮ ਦੇ ਫਰਸਟ ਲੁੱਕ ਪੋਸਟਰ ਦੇ ਨਾਲ ਪ੍ਰਸ਼ੰਸਕਾਂ ਨਾਲ ਅਪਡੇਟ ਸਾਂਝੀ ਕੀਤੀ ਹੈ।

ਦੇਵ ਖਰੌੜ ਨੇ ਹਾਲ ਹੀ ਵਿੱਚ ਆਪਣੇ ਇੰਸਟਾਗ੍ਰਾਮ 'ਤੇ ਫਿਲਮ 'ਯਾਰਾਂ ਦਾ ਰੁਤਬਾ' ਦਾ ਪਹਿਲਾ ਲੁੱਕ ਪੋਸਟਰ ਸਾਂਝਾ ਕੀਤਾ ਜੋ ਕਿ 14 ਅਪ੍ਰੈਲ 2023 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ।

ਹੁਣ ਇਥੇ ਜੇਕਰ ਪੋਸਟਰ ਬਾਰੇ ਗੱਲ ਕਰੀਏ ਤਾਂ ਇਸ ਵਿੱਚ ਦੇਵ ਖਰੌੜ ਅਤੇ ਪ੍ਰਿੰਸ ਕੰਵਲਜੀਤ ਸਿੰਘ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਨਾਲ ਪਿੱਠਭੂਮੀ ਵਿੱਚ ਬੰਦੂਕਾਂ ਨਾਲ ਗੋਲੀਬਾਰੀ ਅਤੇ ਕਈ ਗੋਲੀਆਂ ਦਿਖਾਈਆਂ ਗਈਆਂ ਹਨ। ਪੋਸਟਰ 'ਚ ਦੋਹਾਂ ਕਲਾਕਾਰਾਂ ਦੇ ਐਕਸਪ੍ਰੈਸ ਕਾਫੀ ਜ਼ਬਰਦਸਤ ਨਜ਼ਰ ਆ ਰਹੇ ਹਨ। ਰੰਗਾਂ ਦੀ ਸਹੀ ਰਚਨਾ ਨਾਲ ਪੋਸਟਰ ਆਕਰਸ਼ਕ ਲੱਗ ਰਿਹਾ ਹੈ।

ਫਿਲਮ ਬਾਰੇ ਹੋਰ: ਫਿਲਮ 'ਯਾਰਾਂ ਦਾ ਰੁਤਬਾ' ਔਰੇਂਜ ਸਟੂਡੀਓਜ਼ ਦੁਆਰਾ ਪੇਸ਼ ਕੀਤੀ ਗਈ ਹੈ। ਫਿਲਮ ਨੂੰ ਮਨਦੀਪ ਬੈਨੀਪਾਲ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਹੈ ਅਤੇ ਰਮਨ ਅਗਰਵਾਲ, ਨਿਤਿਨ ਤਲਵਾਰ ਅਤੇ ਅਮਨਦੀਪ ਸਿੰਘ ਦੁਆਰਾ ਨਿਰਮਿਤ ਹੈ। ਫਿਲਮ ਦੀ ਕਹਾਣੀ ਸ਼੍ਰੀ ਬਰਾੜ ਨੇ ਲਿਖੀ ਹੈ।

ਦੇਵ ਖਰੌੜ ਅਤੇ ਪ੍ਰਿੰਸ ਕੰਵਲਜੀਤ ਸਿੰਘ ਦੇ ਨਾਲ ਫਿਲਮ ਵਿੱਚ ਰਾਹੁਲ ਦੇਵ, ਯੇਸ਼ਾ ਸਾਗਰ, ਕਰਨਵੀਰ ਖੁੱਲਰ, ਰਮਨ ਢੱਗਾ ਵੀ ਮੁੱਖ ਭੂਮਿਕਾਵਾਂ ਵਿੱਚ ਹਨ। ਇਸ ਦੇ ਰਿਲੀਜ਼ ਹੋਣ 'ਚ ਅੱਧੇ ਮਹੀਨੇ ਤੋਂ ਵੀ ਘੱਟ ਸਮਾਂ ਰਹਿ ਗਿਆ ਹੈ, ਨਿਰਮਾਤਾ ਜਲਦ ਹੀ ਫਿਲਮ ਦਾ ਟ੍ਰੇਲਰ ਰਿਲੀਜ਼ ਕਰਨਗੇ। ਹੁਣ ਟ੍ਰੇਲਰ ਦੇ ਰਿਲੀਜ਼ ਅਤੇ ਕੁਝ ਹੋਰ ਅਪਡੇਟਸ ਦੀ ਉਡੀਕ ਕਰ ਰਹੇ ਹਾਂ।

ਹੁਣ ਇਥੇ ਜੇਕਰ ਦੇਵ ਖਰੌੜ ਦੇ ਵਰਕਫੰਟ ਦੀ ਗੱਲ ਕਰੀਏ ਤਾਂ ਹਾਲ ਹੀ ਵਿੱਚ ਦੇਵ ਦੀ ਐਮੀ ਵਿਰਕ ਨਾਲ ਫਿਲਮ ਮੌੜ ਬਾਰੇ ਅਪਡੇਟ ਆਈ ਸੀ, ਜਿਸ ਅਨੁਸਾਰ ਫਿਲਮ ਇਸ ਸਾਲ 16 ਜੂਨ ਨੂੰ ਰਿਲੀਜ਼ ਹੋ ਜਾਵੇਗੀ। ਫਿਲਮ ਦੀ ਅਪਡੇਟ ਨਾਲ ਅਦਾਕਾਰ ਨੇ ਇੱਕ ਦਿਲਚਸਪ ਫੋਟੋ ਵੀ ਸਾਂਝੀ ਕੀਤੀ ਹੈ। ਫੋਟੋ ਵਿੱਚ ਐਮੀ ਇੱਕ ਘੋੜੇ ਉਤੇ ਹਥਿਆਰਾਂ ਸਮੇਤ ਨਜ਼ਰ ਆ ਰਹੇ ਹਨ।

ਇਹ ਵੀ ਪੜ੍ਹੋ:Gaddi Jaandi Ae Chalaangaan Maardi: ਹੁਣ ਜੂਨ ਨਹੀਂ ਜੁਲਾਈ 'ਚ ਕਰਨਗੇ ਐਮੀ-ਬਿਨੂੰ ਧਮਾਕਾ, ਇਸ ਦਿਨ ਰਿਲੀਜ਼ ਹੋਵੇਗੀ 'ਗੱਡੀ ਜਾਂਦੀ ਏ ਛਲਾਂਗਾਂ ਮਾਰਦੀ'

ETV Bharat Logo

Copyright © 2024 Ushodaya Enterprises Pvt. Ltd., All Rights Reserved.