ਚੰਡੀਗੜ੍ਹ: ਨਵਾਂ ਸਾਲ, ਨਵਾਂ ਸਿਨੇਮਾ, ਨਵੀਆਂ ਫਿਲਮਾਂ। ਜੀ ਹਾਂ...ਮੰਨੋਰੰਜਨ ਦੇ ਲਿਹਾਜ਼ ਨਾਲ 2023 ਨੇ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਇਹ ਇਸ ਸਾਲ ਦਾ ਪੰਜਵਾਂ ਮਹੀਨਾ ਹੈ ਅਤੇ ਪਹਿਲਾਂ ਹੀ ਬਹੁਤ ਸਾਰੀਆਂ ਵੱਡੀਆਂ ਫਿਲਮਾਂ ਦਾ ਐਲਾਨ ਹੋ ਚੁੱਕਿਆ ਹੈ ਅਤੇ ਬਹੁਤ ਸਾਰੀਆਂ ਫਿਲਮਾਂ ਰਿਲੀਜ਼ ਦੀ ਲਾਈਨ ਵਿੱਚ ਲੱਗੀਆਂ ਹੋਈਆਂ ਹਨ। ਨਵਾਂ ਸਾਲ ਸਿਨੇਮਾ ਦਾ ਸਾਲ ਹੋਣ ਜਾ ਰਿਹਾ ਹੈ ਅਤੇ ਵੱਡੇ ਪੰਜਾਬੀ ਪ੍ਰੋਜੈਕਟਾਂ ਦੀ ਇੱਕ ਲਾਈਨਅੱਪ ਨਾਲ ਭਰਿਆ ਹੋਵੇਗਾ।
- " class="align-text-top noRightClick twitterSection" data="
">
ਅੱਜ ਇੱਕ ਹੋਰ ਵੱਡੀ ਫਿਲਮ ਦੀ ਪਹਿਲੀ ਝਲਕ ਸਾਹਮਣੇ ਆ ਗਈ ਹੈ। ਇਹ ਫਿਲਮ ਕੋਈ ਹੋਰ ਨਹੀਂ ਬਲਕਿ 'ਮਸਤਾਨੇ' ਹੈ। ਫਿਲਮ ਦਾ ਐਲਾਨ 2022 ਵਿੱਚ ਕੀਤਾ ਗਿਆ ਸੀ ਅਤੇ ਫਿਲਮ ਹੁਣ ਇਸ ਸਾਲ ਸਿਲਵਰ ਸਕ੍ਰੀਨ 'ਤੇ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ। ਫਿਲਮ ਦੀ ਪਹਿਲੀ ਝਲਕ ਨੂੰ ਸਾਂਝਾ ਕਰਦੇ ਹੋਏ ਗਾਇਕ-ਅਦਾਕਾਰ ਤਰਸੇਮ ਜੱਸੜ ਨੇ ਲਿਖਿਆ ਹੈ ਕਿ 'ਸਤਿ ਸ਼੍ਰੀ ਅਕਾਲ ਜੀ, ਇਕ ਉਹ ਅਹਿਸਾਸ ਆ ਅੱਜ ਜਿਵੇਂ ਤੁਸੀਂ ਆਪਣੇ ਸੁਪਨਿਆਂ ਦੀ ਦੁਨੀਆਂ ਵਿਚ ਹੋਵੋ, ਇਕ ਉਹ ਸੁਪਨਾ ਜਿਹਦੇ 'ਤੇ ਕਈ ਸਾਲ ਲੱਗ ਗਏ ਪੂਰਾ ਹੁੰਦੇ, ਅੱਜ ਓਨੇ ਹੀ ਚਾਅ ਨਾਲ ਤੁਹਾਡੇ ਨਾਲ ਉਹਦੀ ਪਹਿਲੀ ਝਲਕ ਸਾਂਝੀ ਕਰਨ ਲੱਗੇ ਹਾਂ, ਇਹ ਕੋਈ ਟੀਜ਼ਰ ਜਾਂ ਟ੍ਰੇਲਰ ਨਹੀਂ, ਸਿਰਫ ਇਕ ਝਲਕ “ਮਸਤਾਨੇ“ ਫਿਲਮ ਦੇ ਵਿਚੋਂ...ਮਾਹਰਾਜ ਸਭ ਨੂੰ ਚੜ੍ਹਦੀ ਕਲਾ ਵਿਚ ਰੱਖਣ, ਤੁਹਾਡੇ ਸਾਥ ਦੀ ਪਿਆਰ ਦੀ ਉਮੀਦ ਕਰਦੇ ਹਾਂ।'
- Ayushmann Khurrana Father: ਆਯੁਸ਼ਮਾਨ ਖੁਰਾਨਾ ਦੇ ਜੋਤਸ਼ੀ ਪਿਤਾ ਪੀ ਖੁਰਾਨਾ ਦਾ ਹੋਇਆ ਦੇਹਾਂਤ, ਪਿਆ ਦਿਲ ਦਾ ਦੌਰਾ
- Vicky Kaushal: ਕੈਟਰੀਨਾ ਤੋਂ ਇਲਾਵਾ ਇਸ ਸੁੰਦਰੀ ਨੇ ਅਗਲੇ ਸੱਤ ਲਈ ਮੰਗਿਆ ਵਿੱਕੀ ਨੂੰ, ਅਦਾਕਾਰ ਨੇ ਦਿੱਤਾ ਇਹ ਜੁਆਬ
- ਪੰਜਾਬੀ ਸਿਨੇਮਾ 'ਚ ਡੈਬਿਊ ਲਈ ਤਿਆਰ ਨੇ ਗਾਇਕ ਅਮਰਿੰਦਰ ਬੌਬੀ, ਇਸ ਫਿਲਮ 'ਚ ਆਉਣਗੇ ਨਜ਼ਰ
ਫਿਲਮ ਦੀ ਪਹਿਲੀ ਝਲਕ ਤੋਂ ਪਤਾ ਲੱਗਦਾ ਹੈ ਕਿ ਫਿਲਮ 'ਮਸਤਾਨੇ' ਸਿੱਖ ਸਾਮਰਾਜ ਦੇ ਉਭਾਰ ਤੋਂ ਲੈ ਕੇ ਸ਼ੇਰਦਿਲ ਯੋਧਿਆਂ ਦੀ ਇੱਕ ਮਹਾਂਕਾਵਿ ਕਹਾਣੀ ਹੋਵੇਗੀ। ਫਿਲਮ ਦੀ ਪਹਿਲੀ ਝਲਕ ਵਿੱਚ ਕੁੱਝ ਵੀ ਸਾਫ਼ ਨਜ਼ਰ ਨਹੀਂ ਆ ਰਿਹਾ ਹੈ, ਬਸ ਸਿੱਖੀ ਨਾਲ ਸੰਬੰਧਿਤ ਇਸ ਕਹਾਣੀ ਦਾ ਹੀ ਪਤਾ ਲੱਗ ਰਿਹਾ ਹੈ। ਪ੍ਰਸ਼ੰਸਕ ਫਿਲਮ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ ਅਤੇ ਇਸਦੀ ਉਡੀਕ ਕਰ ਰਹੇ ਹਨ।
'ਮਸਤਾਨੇ' ਵਿੱਚ ਤਰਸੇਮ ਜੱਸੜ ਅਤੇ ਸਿੰਮੀ ਚਾਹਲ ਮੁੱਖ ਭੂਮਿਕਾ ਵਿੱਚ ਹਨ। ਰੱਬ ਦਾ ਰੇਡੀਓ ਸੀਰੀਜ਼ ਤੋਂ ਬਾਅਦ ਜੋੜੀ ਨੂੰ ਪਹਿਲਾਂ ਹੀ ਸਰੋਤਿਆਂ ਦੁਆਰਾ ਪਿਆਰ ਕੀਤਾ ਜਾ ਰਿਹਾ ਹੈ। ਮੁੱਖ ਜੋੜੀ ਦੇ ਨਾਲ-ਨਾਲ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਹਨੀ ਮੱਟੂ, ਬਨਿੰਦਰ ਬੰਨੀ ਅਤੇ ਹੋਰ ਬਹੁਤ ਸਾਰੇ ਮੰਝੇ ਹੋਏ ਕਲਾਕਾਰ ਇਸ ਫਿਲਮ ਵਿੱਚ ਮੁੱਖ ਕਿਰਦਾਰ ਨਿਭਾਉਂਦੇ ਨਜ਼ਰ ਆਉਣ ਵਾਲੇ ਹਨ।
ਵੇਹਲੀ ਜਨਤਾ ਫਿਲਮਜ਼ ਅਤੇ ਓਮਜੀ ਸਟਾਰ ਸਟੂਡੀਓਜ਼ ਦੇ ਬੈਨਰ ਹੇਠ ਬਣੀ ਇਸ ਫਿਲਮ ਦਾ ਨਿਰਦੇਸ਼ਨ ਪ੍ਰਸਿੱਧ ਪੰਜਾਬੀ ਨਿਰਦੇਸ਼ਕ ਸ਼ਰਨ ਆਰਟ ਕਰ ਰਹੇ ਹਨ। ਫਿਲਮ ਦੀ ਸ਼ੂਟਿੰਗ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ।