ਚੰਡੀਗੜ੍ਹ: ਪੰਜਾਬੀ ਫਿਲਮ ਇੰਡਸਟਰੀ ਵਿੱਚ ਬਹੁਤ ਥੋੜੇ ਜਿਹੇ ਸਮੇਂ ਦੌਰਾਨ ਬਤੌਰ ਲੇਖਕ ਸ਼ਾਨਦਾਰ ਪਹਿਚਾਣ ਕਾਇਮ ਕਰ ਲੈਣ ਵਿੱਚ ਸਫ਼ਲ ਰਹੇ ਹਨ ਇੰਦਰਪਾਲ ਸਿੰਘ, ਜੋ ਹੁਣ ਬਤੌਰ ਨਿਰਦੇਸ਼ਕ ਆਪਣੀ ਦੂਸਰੀ ਪੰਜਾਬੀ ਫਿਲਮ 'ਸੰਗਰਾਂਦ' ਲੈ ਕੇ ਸਾਹਮਣੇ ਆਉਣ ਜਾ ਰਹੇ ਹਨ, ਜਿਸ ਦਾ ਪਹਿਲਾਂ ਲੁੱਕ ਜਾਰੀ ਕਰ ਦਿੱਤਾ ਗਿਆ ਹੈ।
'ਵਨ ਅਬੋਵ ਫਿਲਮਜ਼' ਅਤੇ 'ਗੈਵੀ ਚਾਹਲ ਫਿਲਮਜ਼' ਵੱਲੋਂ ਸੁਯੰਕਤ ਰੂਪ ਵਿੱਚ ਬਣਾਈ ਗਈ ਇਸ ਫਿਲਮ ਦਾ ਨਿਰਮਾਣ ਰੀਤੂ ਸਿੰਘ ਚੀਮਾ ਅਤੇ ਵੀਪੀ ਸਿੰਘ ਦੁਆਰਾ ਕੀਤਾ ਗਿਆ ਹੈ, ਜਦਕਿ ਇਸ ਦਾ ਲੇਖਨ ਅਤੇ ਨਿਰਦੇਸ਼ਨ ਦੋਨੋਂ ਜਿੰਮੇਵਾਰੀਆਂ ਇੰਦਰਪਾਲ ਸਿੰਘ ਵੱਲੋਂ ਹੀ ਨਿਭਾਈਆਂ ਗਈਆਂ ਹਨ।
ਪੰਜਾਬ ਦੇ ਮਾਲਵਾ ਖਿੱਤੇ ਅਧੀਨ ਆਉਂਦੇ ਜਿਲ੍ਹੇ ਬਠਿੰਡਾ ਲਾਗਲੇ ਪਿੰਡਾਂ ਅਤੇ ਚੰਡੀਗੜ੍ਹ ਆਦਿ ਵਿਖੇ ਫਿਲਮਾਈ ਗਈ ਇਸ ਅਰਥ-ਭਰਪੂਰ ਫਿਲਮ ਵਿੱਚ ਲੀਡ ਜੋੜੀ ਦੇ ਤੌਰ 'ਤੇ ਗੈਵੀ ਚਾਹਲ ਅਤੇ ਸ਼ਰਨ ਕੌਰ ਨਜ਼ਰ ਆਉਣਗੇ, ਜਿੰਨ੍ਹਾਂ ਤੋਂ ਇਲਾਵਾ ਸ਼ਵਿੰਦਰ ਮਾਹਲ, ਸਰਦਾਰ ਸੋਹੀ, ਨੀਟੂ ਪੰਧੇਰ, ਯਾਦ ਗਰੇਵਾਲ, ਗੁਰਪ੍ਰੀਤ ਭੰਗੂ, ਗੁਰਮੀਤ ਸਾਜਨ, ਮਹਾਂਵੀਰ ਭੁੱਲਰ, ਸੰਜੂ ਸੋਲੰਕੀ, ਰੁਪਿੰਦਰ ਰੂਪੀ, ਅਮਨ ਸੁਤਧਾਰ, ਡੈਵੀ ਸਿੰਘ, ਲੱਖਾ ਲਹਿਰੀ, ਸਤਵੰਤ ਕੌਰ, ਰਾਜ ਧਾਲੀਵਾਲ ਆਦਿ ਜਿਹੇ ਮੰਨੇ-ਪ੍ਰਮੰਨੇ ਪੰਜਾਬੀ ਸਿਨੇਮਾ ਐਕਟਰਜ਼ ਵੀ ਮਹੱਤਵਪੂਰਨ ਕਿਰਦਾਰਾਂ ਵਿੱਚ ਵਿਖਾਈ ਦੇਣਗੇ।
- Film Sangrand: ਲੇਖ਼ਕ ਇੰਦਰਪਾਲ ਸਿੰਘ ਬਤੌਰ ਨਿਰਦੇਸ਼ਕ ਆਪਣੀ ਦੂਜੀ ਪੰਜਾਬੀ ਫਿਲਮ 'ਸੰਗ਼ਰਾਦ' ਦਾ ਕਰਨ ਜਾ ਰਹੇ ਨਿਰਦੇਸ਼ਨ, ਲੀਡ ਭੂਮਿਕਾ 'ਚ ਗੈਵੀ ਚਾਹਲ ਆਉਣਗੇ ਨਜ਼ਰ
- Punjabi Film Sangrand Shooting: ਮਾਲਵਾ ’ਚ ਸੰਪੂਰਨ ਹੋਈ ਪੰਜਾਬੀ ਫਿਲਮ ‘ਸੰਗਰਾਂਦ’, ਇੰਦਰਪਾਲ ਸਿੰਘ ਵੱਲੋਂ ਕੀਤਾ ਗਿਆ ਹੈ ਲੇਖਨ ਅਤੇ ਨਿਰਦੇਸ਼ਨ
- ਪੰਜਾਬੀ ਫਿਲਮ ‘ਸੰਗਰਾਂਦ’ ਦਾ ਪ੍ਰਭਾਵੀ ਹਿੱਸਾ ਬਣੇ ਅਦਾਕਾਰ ਨੀਟੂ ਪੰਧੇਰ, ਵੱਖਰੇ ਕਿਰਦਾਰ ਵਿਚ ਆਉਣਗੇ ਨਜ਼ਰ
ਪਰਿਵਾਰਿਕ ਡਰਾਮਾ ਕਹਾਣੀ ਦੇ ਇਰਦ ਗਿਰਦ ਬੁਣੀ ਗਈ ਅਤੇ ਪੰਜਾਬੀਅਤ ਕਦਰਾਂ-ਕੀਮਤਾਂ ਅਤੇ ਅਸਲ ਪੰਜਾਬ ਦੇ ਪੁਰਾਤਨ ਰੰਗਾਂ ਦੀ ਤਰਜ਼ਮਾਨੀ ਕਰਦੀ ਇਸ ਫਿਲਮ ਦੇ ਸੁਪਰਵਾਈਜਿੰਗ ਨਿਰਮਾਤਾ ਬੰਟੀ ਭੱਟੀ, ਲਾਈਨ ਨਿਰਮਾਤਾ ਜੋਲੀ ਡਾਂਡੀਵਾਲ, ਸਿਨੇਮਾਟੋਗ੍ਰਾਫ਼ਰ ਬਰਿੰਦਰ ਸਿੱਧੂ, ਐਕਸ਼ਨ ਡਾਇਰੈਕਟਰ ਕੇ ਗਣੇਸ਼, ਕੋਰਿਓਗ੍ਰਾਫਰ ਵਿਸ਼ਣੂਦੇਵਾ, ਕਾਸਟਿਊਮ ਡਿਜ਼ਾਈਨਰ ਨਵਦੀਪ ਅਗਰੋਈਆ, ਸੰਗੀਤਕਾਰ ਨਿੱਕ ਧੰਮੂ, ਮਨੀ ਔਜਲਾ, ਈਐਮ ਸਿੰਘ ਹਨ ਅਤੇ ਗੀਤਾਂ ਦੀ ਰਚਨਾ ਵੀਤ ਬਲਜੀਤ, ਵਿੰਦਰ ਨੱਥੂਮਾਜਰਾ ਦੀ ਹੈ, ਜਿੰਨ੍ਹਾਂ ਦੇ ਲਿਖੇ ਗੀਤਾਂ ਨੂੰ ਪਿੱਠਵਰਤੀ ਆਵਾਜ਼ ਰਾਹਤ ਫ਼ਤਿਹ ਅਲੀ ਖਾਨ, ਪ੍ਰਭ ਗਿੱਲ, ਨਛੱਤਰ ਗਿੱਲ, ਸੁਰਜੀਤ ਖਾਨ, ਅਰਸ਼ ਸੋਹੇਲ ਆਦਿ ਨੇ ਦਿੱਤੀਆਂ ਹਨ।
ਮੇਨ ਸਟਰੀਮ ਸਿਨੇਮਾ ਤੋਂ ਬਿਲਕੁਲ ਅਲਹਦਾ ਹੱਟ ਕੇ ਬਣਾਈ ਗਈ ਇਸ ਪ੍ਰਭਾਵਪੂਰਨ ਫਿਲਮ ਦੇ ਲੇਖਕ ਅਤੇ ਨਿਰਦੇਸ਼ਕ ਇੰਦਰਪਾਲ ਸਿੰਘ ਦੇ ਹਾਲੀਆਂ ਸਿਨੇਮਾ ਸਫ਼ਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਉਨ੍ਹਾਂ ਵੱਲੋਂ ਲਿਖੀਆਂ ਫਿਲਮਾਂ ਟਿਕਟ ਖਿੜ੍ਹਕੀ 'ਤੇ ਆਪਾਰ ਕਾਮਯਾਬੀ ਅਤੇ ਸਲਾਹੁਤਾ ਹਾਸਿਲ ਕਰਨ ਵਿੱਚ ਸਫ਼ਲ ਰਹੀਆਂ ਹਨ, ਜਿੰਨ੍ਹਾਂ ਵਿੱਚ 'ਰੁਪਿੰਦਰ ਗਾਂਧੀ 2', 'ਡਾਕੂਆਂ ਦਾ ਮੁੰਡਾ', 'ਜਿੰਦੜੀ', 'ਬਲੈਕੀਆ', 'ਜਖਮੀ', 'ਸ਼ਰੀਕ 2' ਆਦਿ ਸ਼ੁਮਾਰ ਰਹੀਆਂ ਹਨ।
ਇਸ ਤੋਂ ਇਲਾਵਾ ਉਨਾਂ ਦੀਆਂ ਲੇਖਕ ਦੇ ਰੂਪ ਵਿੱਚ ਆਉਣ ਵਾਲੀਆਂ ਫਿਲਮਾਂ ਵਿੱਚ ਬਾਲੀਵੁੱਡ ਦੇ ਵੱਡੇ ਫਿਲਮ ਨਿਰਮਾਣ ਹਾਊਸਜ਼ ਵਿਚੋਂ ਇੱਕ 'ਪਨੋਰਮਾ ਸਟੂਡਿਓ' ਦੀ 'ਨੂਰਾਨੀ ਚਿਹਰਾ' ਵੀ ਪ੍ਰਮੁੱਖ ਹੈ, ਜਿਸ ਵਿੱਚ ਨਵਾਜੂਦੀਨ ਸਿੱਦਿਕੀ, ਨੂਪੁਰ ਸੈਨਨ, ਸੋਨਾਲੀ ਸੇਗਲ, ਆਸਿਫ਼ ਖਾਨ, ਜੱਸੀ ਗਿੱਲ ਆਦਿ ਲੀਡਿੰਗ ਭੂਮਿਕਾਵਾਂ ਅਦਾ ਕਰ ਰਹੇ ਹਨ।