ETV Bharat / entertainment

'ਟਾਈਗਰ' ਦੀ ਐਂਟਰੀ 'ਤੇ ਬੇਕਾਬੂ ਹੋਏ ਪ੍ਰਸ਼ੰਸਕ, ਥੀਏਟਰ ਦੇ ਅੰਦਰ ਹੀ ਚਲਾਏ ਪਟਾਕੇ, 2 'ਤੇ FIR ਦਰਜ - ਟਾਈਗਰ

Tiger 3 Latest News: ਸਲਮਾਨ ਖਾਨ ਅਤੇ ਕੈਟਰੀਨਾ ਕੈਫ ਸਟਾਰਰ ਐਕਸ਼ਨ ਫਿਲਮ ਟਾਈਗਰ 3 ਨੂੰ ਲੈ ਕੇ ਪ੍ਰਸ਼ੰਸਕਾਂ ਵਿੱਚ ਕਾਫੀ ਕ੍ਰੇਜ਼ ਹੈ। ਇਸ ਦੀ ਇੱਕ ਮਿਸਾਲ ਸਾਹਮਣੇ ਆਈ ਹੈ। ਮਹਾਰਾਸ਼ਟਰ ਦੇ ਇੱਕ ਥੀਏਟਰ ਵਿੱਚ ਟਾਈਗਰ 3 ਨੂੰ ਦੇਖ ਰਹੇ ਦਰਸ਼ਕਾਂ ਨੇ ਥੀਏਟਰ ਵਿੱਚ ਆਤਿਸ਼ਬਾਜ਼ੀ ਚਲਾਈ। ਇਸ ਮਾਮਲੇ ਵਿੱਚ ਸਥਾਨਕ ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

Salman Khan Tiger 3
Salman Khan Tiger 3
author img

By ETV Bharat Entertainment Team

Published : Nov 13, 2023, 3:02 PM IST

ਮੁੰਬਈ (ਬਿਊਰੋ): ਦੀਵਾਲੀ ਦੇ ਦਿਨ ਰਿਲੀਜ਼ ਹੋਈ ਸਲਮਾਨ ਖਾਨ ਦੀ ਬਹੁ-ਚਰਚਿਤ ਫਿਲਮ 'ਟਾਈਗਰ 3' ਨੇ ਪ੍ਰਸ਼ੰਸਕਾਂ 'ਚ ਹਲਚਲ ਮਚਾ ਦਿੱਤੀ ਹੈ। 'ਟਾਈਗਰ 3' ਦੇ ਨਾਲ-ਨਾਲ ਸਲਮਾਨ ਦੇ ਪ੍ਰਸ਼ੰਸਕ ਦੀਵਾਲੀ ਦਾ ਜਸ਼ਨ ਮਨਾ ਰਹੇ ਹਨ। ਫਿਲਮ ਨੂੰ ਬਾਕਸ ਆਫਿਸ 'ਤੇ ਸ਼ਾਨਦਾਰ ਓਪਨਿੰਗ ਮਿਲੀ ਹੈ ਅਤੇ ਇਸ ਦੌਰਾਨ ਇੱਕ ਵੱਡਾ ਹਾਦਸਾ ਵੀ ਸਾਹਮਣੇ ਆਇਆ ਹੈ।

ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ਦੇ ਇੱਕ ਸਿਨੇਮਾ ਹਾਲ 'ਚ 'ਟਾਈਗਰ 3' ਦੇਖਣ ਵਾਲਿਆਂ ਵਿੱਚੋਂ ਕੁੱਝ ਦਰਸ਼ਕਾਂ ਨੇ ਕਾਫੀ ਹੰਗਾਮਾ ਕੀਤਾ। ਇੱਥੇ ਦਰਸ਼ਕਾਂ ਨੇ 'ਟਾਈਗਰ 3' ਦੇ ਨਾਲ ਥੀਏਟਰ ਵਿੱਚ ਦੀਵਾਲੀ ਦਾ ਜਸ਼ਨ ਮਨਾਇਆ ਅਤੇ ਥੀਏਟਰ ਦੇ ਅੰਦਰ ਆਤਿਸ਼ਬਾਜ਼ੀ ਵੀ ਚਲਾਈ। ਮੌਕੇ ਤੋਂ ਸਾਹਮਣੇ ਆਈ ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਦਰਸ਼ਕ 'ਟਾਈਗਰ 3' ਦਾ ਜਸ਼ਨ ਮਨਾਉਣ ਦੇ ਨਾਲ-ਨਾਲ ਥੀਏਟਰ 'ਚ ਪਟਾਕੇ ਵੀ ਚਲਾ ਰਹੇ ਹਨ। ਇਸ ਸੰਬੰਧੀ ਕਾਰਵਾਈ ਕਰਦਿਆਂ ਸਥਾਨਕ ਪੁਲਿਸ ਨੇ ਅਣਪਛਾਤੇ ਦਰਸ਼ਕਾਂ ਖ਼ਿਲਾਫ਼ ਐਫ.ਆਈ.ਆਰ ਦਰਜ ਕੀਤੀ ਹੈ।

ਇਹ ਮਾਮਲਾ ਮਾਲੇਗਾਓ ਦੇ ਮੋਹਨ ਸਿਨੇਮਾ ਦਾ ਹੈ, ਜਿੱਥੇ ਸਲਮਾਨ ਖਾਨ ਦੀ ਫਿਲਮ 'ਟਾਈਗਰ 3' ਦੀ ਸਕ੍ਰੀਨਿੰਗ ਚੱਲ ਰਹੀ ਸੀ। ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਆਤਿਸ਼ਬਾਜ਼ੀ ਤੋਂ ਬਾਅਦ ਕਈ ਦਰਸ਼ਕ ਸੁਰੱਖਿਅਤ ਜਗ੍ਹਾ ਦੀ ਤਲਾਸ਼ ਕਰ ਰਹੇ ਹਨ। ਪੁਲਿਸ ਮੁਤਾਬਕ ਇਹ ਵੱਡਾ ਹਾਦਸਾ ਹੈ, ਇਸ ਮਾਮਲੇ ਵਿੱਚ ਸਥਾਨਕ ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਐਫਆਈਆਰ ਦਰਜ ਕੀਤੀ ਹੈ। ਦੱਸ ਦੇਈਏ ਕਿ ਜਦੋਂ ਸਲਮਾਨ ਖਾਨ ਫਿਲਮ ਵਿੱਚ ਆਏ ਤਾਂ ਪ੍ਰਸ਼ੰਸਕਾਂ ਨੇ ਥੀਏਟਰ ਵਿੱਚ ਪਟਾਕੇ ਚਲਾਉਣੇ ਸ਼ੁਰੂ ਕਰ ਦਿੱਤੇ।

ਸਲਮਾਨ ਦੇ ਐਂਟਰੀ 'ਤੇ ਥਿਏਟਰ 'ਚ ਇੱਕ ਰਾਕੇਟ ਚਲਾਇਆ ਗਿਆ, ਜੋ ਦਰਸ਼ਕਾਂ ਉਤੇ ਡਿੱਗ ਗਿਆ। ਇਸ ਦੇ ਨਾਲ ਹੀ ਸਿਲਵਰ ਸਕਰੀਨ ਦੇ ਸਾਹਮਣੇ ਇੱਕ ਮਿੰਟ ਤੋਂ ਵੱਧ ਸਮੇਂ ਤੱਕ ਆਤਿਸ਼ਬਾਜ਼ੀ ਅਤੇ ਪਟਾਕੇ ਚਲਾਏ ਗਏ। ਅਜਿਹੇ 'ਚ ਸਿਨੇਮਾਘਰ 'ਚ ਮੌਜੂਦ ਦਰਸ਼ਕ ਆਪਣੀ ਜਾਨ ਬਚਾਉਣ ਲਈ ਫਿਲਮ ਛੱਡ ਕੇ ਭੱਜਣ ਲਈ ਮਜ਼ਬੂਰ ਹੋ ਗਏ।

ਉਲੇਖਯੋਗ ਹੈ ਕਿ ਪੁਲਿਸ ਨੇ ਇਸ ਮਾਮਲੇ ਵਿੱਚ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸੰਬੰਧੀ ਮੋਹਨ ਥੀਏਟਰ ਦੇ ਮਾਲਕ ਖ਼ਿਲਾਫ਼ ਥਾਣਾ ਛਾਉਣੀ ਵਿਖੇ ਧਾਰਾ 112 ਤਹਿਤ ਕੇਸ ਵੀ ਦਰਜ ਕੀਤਾ ਗਿਆ ਹੈ। ਇਸ ਦੌਰਾਨ ਪੁਲਿਸ ਨੇ ਮੌਕੇ ਤੋਂ ਦੋ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ।

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਵੀਡੀਓ 'ਤੇ ਲੋਕ ਕਾਫੀ ਤਿੱਖੀ ਪ੍ਰਤੀਕਿਰਿਆ ਦੇ ਰਹੇ ਹਨ। ਵੀਡੀਓ 'ਤੇ ਟਿੱਪਣੀ ਕਰਦੇ ਹੋਏ ਇੱਕ ਯੂਜ਼ਰ ਨੇ ਲਿਖਿਆ, 'ਕੀ ਹੋ ਰਿਹਾ ਹੈ? ਇਹ ਲੋਕ ਥੀਏਟਰ ਦੇ ਅੰਦਰ ਇੰਨੇ ਪਟਾਕੇ ਕਿਵੇਂ ਲੈ ਕੇ ਗਏ? ਇੱਕ ਹੋਰ ਨੇ ਲਿਖਿਆ ਹੈ, 'ਇਹ ਲਾਪਰਵਾਹੀ ਦਾ ਸਿਖਰ ਹੈ। ਜੇਕਰ ਕਿਸੇ ਨੂੰ ਕੁਝ ਹੋ ਗਿਆ ਤਾਂ ਕੌਣ ਜ਼ਿੰਮੇਵਾਰ ਹੋਵੇਗਾ? ਇੱਕ ਹੋਰ ਨੇ ਲਿਖਿਆ ਹੈ, 'ਕੀ ਕਰੀਏ ਭਾਈ, ਕ੍ਰੇਜ਼ ਹੀ ਐਸਾ ਹੈ।'

ETV Bharat Logo

Copyright © 2024 Ushodaya Enterprises Pvt. Ltd., All Rights Reserved.