ਫਰੀਦਕੋਟ: ਪੰਜਾਬੀ ਸਿਨੇਮਾਂ ਦੀਆਂ ਅਪਕਮਿੰਗ ਬਹੁਚਰਚਿਤ ਫ਼ਿਲਮਾਂ ਵਿਚ ਸ਼ਾਮਿਲ ਰੋਮਾਂਟਿਕ-ਕਾਮੇਡੀ ਫ਼ਿਲਮ ‘ਤੇਰੀਆਂ ਮੇਰੀਆਂ ਹੇਰਾ ਫ਼ੇਰੀਆਂ’ ਰਿਲੀਜ਼ ਲਈ ਤਿਆਰ ਹੈ, ਜਿਸ ਦੁਆਰਾ ਇਕ ਹੋਰ ਚਰਚਿਤ ਨਾਂ ਅਤੇ ਫ਼ੇਮਿਨਾ ਮਿਸ ਇੰਡੀਆਂ 2015 ਅਦਿੱਤੀ ਆਰਿਆਂ ਪੰਜਾਬੀ ਸਿਨੇਮਾਂ ’ਚ ਸ਼ਾਨਦਾਰ ਡੈਬਯੂ ਕਰੇਗੀ, ਜੋ ਅਦਾਕਾਰ ਪੁਖ਼ਰਾਜ਼ ਭੱਲਾ ਦੇ ਅੋਪੋਜਿਟ ਲੀਡ ਭੂਮਿਕਾ ਵਿਚ ਨਜ਼ਰ ਆਵੇਗੀ।
ਫ਼ਿਲਮ ‘ਤੇਰੀਆਂ ਮੇਰੀਆਂ ਹੇਰਾ ਫ਼ੇਰੀਆਂ’ 'ਚ ਇਹ ਸਿਤਾਰੇ ਆਉਣਗੇ ਨਜ਼ਰ: ਯੂਨਾਈਟਡ ਕਿੰਗਡਮ ਦੇ ਬਰਮਿੰਘਮ ਆਦਿ ਸਥਾਨਾਂ ਅਤੇ ਪੰਜਾਬ ਦੇ ਕੁਝ ਹਿੱਸਿਆ ਵਿਚ ਸ਼ੂਟ ਕੀਤੀ ਗਈ ਇਸ ਫ਼ਿਲਮ ਦਾ ਨਿਰਦੇਸ਼ਕ ਮਨੋਜ ਕੁਮਾਰ ਰਿੰਕੀ ਵੱਲੋਂ ਕੀਤਾ ਗਿਆ ਹੈ। ਇਸ ਫਿਲਮ ਦੀ ਸਟਾਰਕਾਸਟ ਵਿਚ ਉਪਾਸਨਾ ਸਿੰਘ, ਯੋਗਰਾਜ ਸਿੰਘ, ਜਸਵਿੰਦਰ ਭੱਲਾ, ਅਨੀਤਾ ਦੇਵਗਣ, ਰਾਣਾ ਜੰਗ ਬਹਾਦਰ, ਹਰਬੀ ਸੰਘਾ ਅਤੇ ਸ਼ਸ਼ੀ ਕਿਰਨ ਵੀ ਸ਼ਾਮਿਲ ਹਨ, ਜੋ ਇਸ ਫਿਲਮ ਵਿਚ ਮਹੱਤਵਪੂਰਨ ਕਿਰਦਾਰ ਅਦਾ ਕਰ ਰਹੇ ਹਨ।
- RARKPK: ਝੁਮਕਾ ਚੌਕ 'ਤੇ ਰਾਣੀ ਅਤੇ ਰੌਕੀ ਦਾ ਗਲੈਮਰਸ ਅਵਤਾਰ, ਇੱਕ ਝਲਕ ਪਾਉਣ ਲਈ ਉਤਾਵਲੇ ਹੋਏ ਪ੍ਰਸ਼ੰਸਕ
- Shilpa Shetty: ਟਮਾਟਰ ਦੀ ਪੋਸਟ ਦਾ ਚਮਤਕਾਰ, ਇੰਸਟਾਗ੍ਰਾਮ 'ਤੇ ਰਾਤੋ-ਰਾਤ ਵਧੀ ਸ਼ਿਲਪਾ ਸ਼ੈੱਟੀ ਦੇ ਫਾਲੋਅਰਜ਼ ਦੀ ਗਿਣਤੀ, ਅਦਾਕਾਰਾ ਮਨਾ ਰਹੀ ਹੈ ਜਸ਼ਨ
- Mouni Roy: ਹਸਪਤਾਲ 'ਚ 9 ਦਿਨਾਂ ਤੱਕ ਭਰਤੀ ਰਹਿਣ ਤੋਂ ਬਾਅਦ ਘਰ ਪਹੁੰਚੀ ਮੌਨੀ ਰਾਏ, ਸ਼ੇਅਰ ਕੀਤੀਆਂ ਆਪਣੇ ਪਤੀ ਨਾਲ ਤਸਵੀਰਾਂ
ਫ਼ਿਲਮ ‘ਤੇਰੀਆਂ ਮੇਰੀਆਂ ਹੇਰਾ ਫ਼ੇਰੀਆਂ' ਦੇ ਗੀਤਾਂ ਨੂੰ ਇਨ੍ਹਾਂ ਗਾਇਕਾਂ ਨੇ ਦਿੱਤੀ ਆਪਣੀ ਅਵਾਜ਼: ਅਦਿੱਤੀ ਆਰਿਆ, ਜੋ ‘ਫ਼ੇਮਿਨਾ ਮਿਸ ਇੰਡੀਆਂ 2015’ ਦਾ ਖ਼ਿਤਾਬ ਹਾਸਿਲ ਕਰਨ ਦੇ ਨਾਲ ‘ਮਿਸ ਵਰਲਡ ਪੈਜ਼ੇਟ 2015 ’ਚ ਬਤੌਰ ਮਾਡਲ ਭਾਰਤ ਦੀ ਨੁਮਾਇੰਦਗੀ ਵੀ ਕਰ ਚੁੱਕੀ ਹੈ। ਅਦਿੱਤੀ ਅਨੁਸਾਰ ਪੰਜਾਬੀ ਸਿਨੇਮਾਂ ਨਾਲ ਆਪਣੇ ਕਰਿਅਰ ਦਾ ਆਗਾਜ਼ ਕਰਨਾ ਉਸ ਲਈ ਕਾਫ਼ੀ ਮਾਣ ਵਾਲੀ ਗੱਲ ਹੈ ਕਿਉਂਕਿ ਪੰਜਾਬੀ ਫ਼ਿਲਮਾਂ ਆਪਣੀ ਸ਼ਾਨਦਾਰ ਮੌਜੂਦਗੀ ਦਰਜ਼ ਕਰਵਾਉਣ ਵੱਲ ਵਧ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਫ਼ਿਲਮ ਵਿਚ ਉਸ ਦਾ ਕਿਰਦਾਰ ਚਾਹੇ ਆਧੁਨਿਕ ਲੜ੍ਹਕੀ ਦਾ ਹੈ, ਪਰ ਉਸ ਵਿਚ ਠੇਠ ਪੇਂਡੂ ਟੱਚ ਵੀ ਨਜ਼ਰ ਆਵੇਗਾ।
ਜਿਸ ਲਈ ਆਪਣੀ ਭੂਮਿਕਾ ਨੁੂੰ ਰਿਅਲਸਿਟਕ ਟੱਚ ਦੇਣ ਲਈ ਉਸ ਵੱਲੋਂ ਆਪਣੇ ਕਿਰਦਾਰ ਤੇ ਕਾਫ਼ੀ ਮਿਹਨਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਨਿਰਦੇਸ਼ਕ ਮਨੋਜ ਰਿੱਕੀ ਵੱਲੋਂ ਵੀ ਆਪਣੀ ਜਿੰਮੇਵਾਰੀ ਚੰਗੀ ਤਰ੍ਹਾਂ ਨਿਭਾਈ ਗਈ ਹੈ, ਜਿੰਨ੍ਹਾਂ ਦੇ ਨਿਰਦੇਸ਼ਨ ਵਿਚ ਆਪਣੇ ਕਰਿਅਰ ਦੀ ਸ਼ੁਰੂਆਤ ਕਰਨਾ ਉਸ ਲਈ ਇਕ ਯਾਦਗਾਰੀ ਤਜੁਰਬੇ ਵਾਂਗ ਰਿਹਾ ਹੈ। ਪੰਜਾਬੀ ਅਤੇ ਹਿੰਦੀ ਦੋਨੋ ਸਿਨੇਮਾਂ ਖੇਤਰਾ ਵਿਚ ਅਲਹਦਾ ਪਹਿਚਾਣ ਸਥਾਪਿਤ ਕਰਨ ਦੀ ਤਾਂਘ ਰੱਖਦੀ ਅਦਿੱਤੀ ਦੀ ਇਸ ਪਹਿਲੀ ਫ਼ਿਲਮ ਦੇ ਗੀਤ ਸੰਗੀਤ ਪੱਖ ਵੀ ਬਹੁਤ ਕਮਾਲ ਦੇ ਹਨ। ਇਸ ਦੇ ਗੀਤਾਂ ਨੂੰ ਗਿੱਪੀ ਗਰੇਵਾਲ, ਅਖ਼ਿਲ, ਦਲੇਰ ਮਹਿੰਦੀ, ਮੰਨਤ ਨੂਰ, ਜਾਵੇਦ ਬਸ਼ੀਰ, ਹਰਦੀਪ, ਨਿਰਮਲ ਸਿੱਧੂ, ਗੁਰਮੀਤ ਸਿੰਘ, ਗੁਰਲੇਜ਼ ਅਖ਼ਤਰ ਆਦਿ ਜਿਹੇ ਨਾਮੀ ਗਾਇਕਾਂ ਵੱਲੋਂ ਆਪਣੀ ਆਵਾਜ਼ ਦਿੱਤੀ ਗਈ ਹੈ।