ETV Bharat / entertainment

Singer Geeta Zaildar: ਗੁਰੂਨਗਰੀ ਅੰਮ੍ਰਿਤਸਰ 'ਚ ਗੀਤ ਸ਼ੂਟਿੰਗ ਕਰਨ ਪਹੁੰਚੇ ਗਾਇਕ ਗੀਤਾ ਜ਼ੈਲਦਾਰ, ਸਾਂਝੀਆਂ ਕੀਤੀ ਦਿਲ ਦੀਆਂ ਗੱਲ਼ਾਂ

ਪੰਜਾਬੀ ਗਾਇਕ ਗੀਤਾ ਜ਼ੈਲਦਾਰ ਇੰਨੀਂ ਦਿਨੀਂ ਆਪਣੇ ਨਵੇਂ ਗੀਤ 'ਨਿਸ਼ਾਨ ਪੈ ਗਿਆ' ਦੀ ਸ਼ੂਟਿੰਗ ਵਿੱਚ ਰੁੱਝੇ ਹੋਏ ਹਨ, ਇਸ ਬਾਬਤ ਗਾਇਕ ਨੇ ਗੁਰੂਨਗਰੀ ਅੰਮ੍ਰਿਤਸਰ ਦਾ ਦੌਰਾ ਕੀਤਾ ਅਤੇ ਉਥੇ ਕਈ ਗੱਲ਼ਾਂ ਸਾਂਝੀਆਂ ਕੀਤੀਆਂ।

Singer Geeta Zaildar
Singer Geeta Zaildar
author img

By

Published : Feb 25, 2023, 1:12 PM IST

Updated : Feb 25, 2023, 1:25 PM IST

Singer Geeta Zaildar

ਅੰਮ੍ਰਿਤਸਰ: 'ਚਿੱਟੇ ਸੂਟ 'ਤੇ ਦਾਗ਼ ਪੈ ਗਏ' ਫੇਮ ਗਾਇਕ ਗੀਤਾ ਜ਼ੈਲਦਾਰ ਨੇ ਪਿਛਲੇ ਦਿਨੀਂ ਗੁਰੂਨਗਰੀ ਅੰਮ੍ਰਿਤਸਰ ਵਿਖੇ ਦੌਰਾ ਕੀਤਾ। ਉਥੇ ਗਾਇਕ ਨੇ ਅੰਮ੍ਰਿਤਸਰ ਦੇ ਪੁਰਾਣਿਕ ਸ਼ਹਿਰ ਦੇ ਹਿੱਸੇ ਵਿੱਚ ਪਹੁੰਚਿਆ ਅਤੇ ਗੁਰੂਨਗਰੀ ਦੀ ਪੁਰਾਤਨ ਲੁੱਕ ਦੀ ਸ਼ਲਾਘਾ ਕੀਤੀ। ਅਤੇ ਨਾਲ ਹੀ ਅੰਮ੍ਰਿਤਸਰ ਦੇ ਮਜੀਠ ਮੰਡੀ ਦੇ ਵਪਾਰੀਆਂ ਨਾਲ ਮੁਲਾਕਾਤ ਵੀ ਕੀਤੀ।

ਉਥੇ ਅੰਮ੍ਰਿਤਸਰ ਸੁੱਕੇ ਮੇਵੇ ਦੇ ਵਪਾਰੀ ਸੰਦੀਪ ਭਾਟੀਆ ਵੱਲੋ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ, ਅਤੇ ਨਾਲ ਹੀ ਗੀਤਾ ਜੈਲਦਾਰ ਵੱਲੋਂ ਗੁਰੂਨਗਰੀ ਅੰਮ੍ਰਿਤਸਰ ਪਹੁੰਚਣ 'ਤੇ ਮਿਲੀ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ 'ਉਹ ਅਕਸਰ ਗੀਤ ਦੀ ਸ਼ੂਟਿੰਗ ਸੰਬੰਧੀ ਅੰਮ੍ਰਿਤਸਰ ਦੇ ਬਜ਼ਾਰਾਂ ਵਿੱਚ ਆਉਂਦੇ ਰਹਿੰਦੇ ਹਨ ਅਤੇ ਹੁਣ ਵੀ ਇੱਕ ਗੀਤ ਦੀ ਸ਼ੂਟਿੰਗ ਸੰਬੰਧੀ ਅੰਮ੍ਰਿਤਸਰ ਪਹੁੰਚੇ ਹਾਂ ਕਿਉਂਕਿ ਮੈਨੂੰ ਅੰਮ੍ਰਿਤਸਰ ਦੇ ਪੁਰਾਣਿਕ ਲੁੱਕ ਦੇ ਬਜ਼ਾਰ ਅਤੇ ਇਮਾਰਤਾਂ ਚੰਗੀਆਂ ਲੱਗਦੀਆਂ ਹਨ ਅਤੇ ਇਹਨਾਂ ਬਜ਼ਾਰਾਂ ਦੇ ਵਪਾਰੀਆਂ ਵੱਲੋਂ ਅੱਜ ਇਥੇ ਪਹੁੰਚਣ 'ਤੇ ਜੋ ਸਨਮਾਨ ਮਿਲਿਆ ਹੈ ਉਸ ਨਾਲ ਮਨ ਨੂੰ ਬਹੁਤ ਚੰਗਾ ਲੱਗਿਆ ਹੈ ਅਤੇ ਪੰਜਾਬੀ ਮਾਂ ਬੋਲੀ ਅਤੇ ਪੰਜਾਬੀ ਸਭਿਆਚਾਰ ਨੂੰ ਸੰਭਾਲਣ ਅਤੇ ਪੰਜਾਬੀ ਮਾਂ ਬੋਲੀ ਨੂੰ ਪ੍ਰਫੂੱਲਿਤ ਕਰਨ ਦੇ ਲਈ ਜੋ ਪੰਜਾਬ ਸਰਕਾਰ ਨੇ ਉਪਰਾਲਾ ਕੀਤਾ ਹੈ, ਉਹ ਸ਼ਲਾਘਾਯੋਗ ਉਪਰਾਲਾ ਹੈ।

ਫਿਲਮ 'ਯਾਰਾਨਾ' ਤੋਂ ਲੀਡ ਐਕਟਿੰਗ ਵਿੱਚ ਆਪਣੀ ਸ਼ੁਰੂਆਤ ਕਰਨ ਵਾਲੇ ਗੀਤਾ ਨੇ ਗਾਇਕੀ ਵਿੱਚ ਆਉਣ ਤੋਂ ਪਹਿਲਾਂ ਕੈਨੇਡਾ ਵਿੱਚ ਟਰੱਕਾਂ ਅਤੇ ਹੋਰ ਕਈ ਕੰਮਾਂ ਵਿੱਚ ਵੀ ਕੰਮ ਕੀਤਾ ਹੈ। ਗਾਇਕੀ ਵਿੱਚ ਆਉਣ ਬਾਰੇ ਗੀਤਾ ਨੇ ਦੱਸਿਆ ਸੀ ਕਿ 'ਉਸ ਨੇ ਅਸਲ ਵਿੱਚ ਸਕੂਲ ਦੇ ਦਿਨਾਂ ਤੋਂ ਹੀ ਗੀਤ ਲਿਖਣੇ ਸ਼ੁਰੂ ਕਰ ਦਿੱਤੇ ਸਨ। ਉਸਨੇ ਕਦੇ ਵੀ ਆਪਣੇ ਮਾਤਾ-ਪਿਤਾ ਨੂੰ ਗਾਇਕ ਬਣਨ ਦੀ ਇੱਛਾ ਬਾਰੇ ਨਹੀਂ ਦੱਸਿਆ। ਉਹ ਖੁਦ ਗੀਤ ਲਿਖਦਾ ਸੀ ਅਤੇ ਆਪਣੇ ਸਕੂਲ ਦੇ ਦੋਸਤਾਂ ਨੂੰ ਸੁਣਾਉਂਦਾ ਸੀ। ਇਸੇ ਤਰ੍ਹਾਂ 18 ਸਾਲ ਦੀ ਉਮਰ ਵਿੱਚ ਉਹ ਕੈਨੇਡਾ ਚਲਾ ਗਿਆ। ਉਥੇ ਅਜੀਬ ਕੰਮ ਕਰਦੇ ਰਹੇ। ਉਹ ਜਿਸ ਨੂੰ ਵੀ ਮਿਲਦਾ ਆਪਣੇ ਗੀਤ ਸੁਣਾਉਂਦਾ ਸੀ। ਇਸ ਦੌਰਾਨ ਕਈ ਲੋਕਾਂ ਨੇ ਕਿਹਾ ਕਿ ਤੁਸੀਂ ਗਾਇਕੀ ਵਿੱਚ ਆਪਣੀ ਕਿਸਮਤ ਕਿਉਂ ਨਹੀਂ ਅਜ਼ਮਾਉਂਦੇ। ਪਰ ਜਾਣਦਾ ਸੀ ਕਿ ਪਰਿਵਾਰ ਵਾਲੇ ਨਹੀਂ ਮੰਨਣਗੇ।'

'ਇੱਕ ਦਿਨ ਮੈਂ ਫੈਸਲਾ ਕੀਤਾ ਕਿ ਹੁਣ ਮੈਂ ਆਪਣੀ ਐਲਬਮ ਰਿਲੀਜ਼ ਕਰਾਂਗਾ। ਇਸ ਦੌਰਾਨ 2005 ਵਿੱਚ ਭਾਰਤ ਪਰਤਿਆ ਅਤੇ ਆਪਣੀ ਪਹਿਲੀ ਐਲਬਮ 'ਦਿਲ ਦੀ ਯਾਰੀ' ਲਾਂਚ ਕੀਤੀ। ਇਸ ਐਲਬਮ ਤੋਂ ਬਾਅਦ ਕੁਝ ਆਤਮਵਿਸ਼ਵਾਸ ਮਿਲਿਆ ਅਤੇ ਇਸ ਤੋਂ ਬਾਅਦ ਇਸ ਨੂੰ ਆਪਣਾ ਪੇਸ਼ਾ ਬਣਾ ਲਿਆ।' ਉਹਨਾਂ ਨੇ ਅੱਗੇ ਕਿਹਾ ਕਿ 'ਅੱਜ ਲੋੜ ਹੈ ਆਪਣੇ ਸਭਿਆਚਾਰ ਅਤੇ ਮਾਂ ਬੋਲੀ ਪੰਜਾਬੀ ਨੂੰ ਬਚਾਉਣ ਦੀ। ਜਿਸ ਲਈ ਸਾਡੀ ਸਾਰਿਆਂ ਦੀ ਜਿੰਮੇਵਾਰੀ ਬਣਦੀ ਹੈ ਕਿ ਅਸੀ ਇਸ ਪ੍ਰਤੀ ਸਹਿਯੋਗ ਕਰੀਏ।'

ਇਹ ਵੀ ਪੜ੍ਹੋ: Nawazuddin Siddiqui: ਪਹਿਲੀ ਪਤਨੀ ਨੇ ਨਵਾਜ਼ੂਦੀਨ ਸਿੱਦੀਕੀ 'ਤੇ ਲਗਾਇਆ ਬਲਾਤਕਾਰ ਦਾ ਇਲਜ਼ਾਮ, ਕਿਹਾ...

Last Updated : Feb 25, 2023, 1:25 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.