ਚੰਡੀਗੜ੍ਹ: ਹਾਲ ਹੀ 'ਚ ਜੋਤੀ ਨੂਰਾਂ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਲਾਈਵ ਹੋਈ, ਜਿੱਥੇ ਉਸ ਨੇ ਖੁਲਾਸਾ ਕੀਤਾ ਸੀ ਕਿ ਹੁਣ ਉਹ ਦੋਵੇਂ ਭੈਣਾਂ ਇਕੱਠੇ ਪਰਫਾਰਮ ਨਹੀਂ ਕਰਨਗੀਆਂ। ਇਸ ਤੋਂ ਇਲਾਵਾ ਉਸਨੇ ਖੁਲਾਸਾ ਕੀਤਾ ਕਿ ਉਹ ਹੁਣ ਆਪਣੀ ਛੋਟੀ ਭੈਣ ਰੀਤੂ ਨੂਰਾਂ ਨਾਲ ਸ਼ੋਅ ਕਰੇਗੀ।
ਅੱਲਗ ਹੋਣ ਦੇ ਪਿੱਛੇ ਦਾ ਸਹੀ ਕਾਰਨ ਅਜੇ ਸਾਹਮਣੇ ਨਹੀਂ ਆਇਆ ਹੈ ਪਰ ਇਸ ਖਬਰ ਨੇ ਜ਼ਰੂਰ ਪ੍ਰਸ਼ੰਸਕਾਂ ਨੂੰ ਦੁਖੀ ਕੀਤਾ ਹੈ। ਜੋਤੀ ਨੇ ਆਪਣੇ ਇੰਸਟਾਗ੍ਰਾਮ ਉਤੇ ਲਾਈਵ ਹੋ ਕੇ 'ਇਸ ਨੂੰ 'ਮੌਲਾ ਦਾ ਕਰਮ' ਕਿਹਾ।
- " class="align-text-top noRightClick twitterSection" data="
">
ਉਸਨੇ ਪੋਸਟ ਦੇ ਕੈਪਸ਼ਨ ਵਿੱਚ ਲਿਖਿਆ "ਦੁਨੀਆ ਯਾਦ ਰੱਖੇਗੀ, ਇਕ ਥੀ ਸੁਲਤਾਨਾ ਅਤੇ ਇਕ ਥੀ ਜੋਤੀ ਅਤੇ ਦੋਨੋਂ ਇਕ ਦੂਜੇ ਦੀ ਜਾਨ ਥੀ। ਸ਼ਾਇਦ ਅੱਜ ਮੁਸਕਰਾਉਣੇ ਕਾ ਕਰਜ ਅਦਾ ਹੋ ਗਿਆ ਹੈ, ਸ਼ਾਇਦ ਅੱਜ ਹਸਨੇ ਕਾ ਕਰਜ਼ ਅਦਾ ਹੋ ਗਿਆ ਹੈ, ਜਾਂ ਫਿਰ ਸ਼ਾਇਦ ਅੱਜ ਬੇਪਨਾਹ ਮੁਹੱਬਤ ਕਾ ਕਰਜ਼ ਅਦਾ ਹੋ ਗਿਆ ਹੈ, ਜੋ ਵੀ ਹੋਗਾ ਗਿਆ ਹੈ ਹਮ ਯਾਦ ਰੱਖਾਂਗੇ ਜੋਤੀ ਔਰ ਦੋਨੋਂ ਆਈ ਕਰਤੀ ਥੀ ਔਰ ਹਮ ਸਬ ਕੋ ਦੀਵਾਨਾ ਕਰ ਕੇ ਚਲੀ ਜਾਤੀ ਥੀ। ਹਮ ਸਭ ਕੋ ਆਪ ਨੇ ਇਤਨਾ ਦੀਆ ਹਮ ਤੁਹਾਡੀ ਕਮੀ ਮਹਿਸੂਸ ਕਰਾਂਗੇ। ਅਜ ਸੇ ਹਮ ਇੰਤਜ਼ਾਰ ਮੇਂ ਰਹੇ ਗੀ ਕੇ ਕਬ ਵਾਪਿਸ ਆਏ ਗੀ ਨੂਰ ਭੈਣਾਂ ਜੋ ਦਿਖਨੇ ਮੇਂ ਦੋ ਹੈਂ ਮਗਰ ਹੈਂ ਏਕ ਹੀ।”
- " class="align-text-top noRightClick twitterSection" data="
">
ਤੁਹਾਨੂੰ ਦੱਸ ਦੇਈਏ ਕਿ ਨੂਰਾਂ ਸਿਸਟਰਜ਼ ਦੇ ਨਾਂ ਨਾਲ ਮਸ਼ਹੂਰ ਸੁਲਤਾਨਾ ਨੂਰਾਂ ਅਤੇ ਜੋਤੀ ਨੂਰਾਂ ਜਲੰਧਰ ਨਾਲ ਸਬੰਧਤ ਹਨ। ਜੋਤੀ ਨੂਰਾਂ ਅਤੇ ਸੁਲਤਾਨਾ ਨੂਰਾਂ, ਦੋਵਾਂ ਨੇ ਹੁਣ ਤੱਕ ਕਈ ਸੁਪਰਹਿੱਟ ਗੀਤਾਂ ਨੂੰ ਆਵਾਜ਼ ਦਿੱਤੀ ਹੈ। ਜੋਤੀ-ਸੁਲਤਾਨਾ ਨੂੰ ਪੂਰੀ ਦੁਨੀਆ ਵਿੱਚ ਮਹਿਲਾ ਸੂਫੀ ਗਾਇਕਾਂ ਵਜੋਂ ਜਾਣਿਆ ਜਾਂਦਾ ਹੈ। ਇੱਕ ਸੂਫੀ ਸੰਗੀਤਕ ਪਰਿਵਾਰ ਵਿੱਚ ਜਨਮੇ, ਇਸ ਜੋੜੀ ਨੇ 2015 ਵਿੱਚ ਆਪਣੀ ਪਹਿਲੀ ਐਲਬਮ 'ਯਾਰ ਗਰੀਬਾਂ ਦਾ' ਨਾਲ ਪ੍ਰਸਿੱਧੀ ਪ੍ਰਾਪਤ ਕੀਤੀ।
ਉਂਝ ਤਾਂ ਨੂਰਾਂ ਸਿਸਟਰਜ਼ ਦਾ ਨਾਂ ਆਲੀਆ ਭੱਟ ਦੀ ਸੁਪਰਹਿੱਟ ਫਿਲਮ 'ਹਾਈਵੇ' ਦੇ ਗੀਤ 'ਪਟਾਖਾ ਗੁੱਡੀ' ਨਾਲ ਚਰਚਾ 'ਚ ਆਇਆ ਸੀ। ਇਸ ਤੋਂ ਇਲਾਵਾ ਨੂਰਾਂ ਭੈਣਾਂ ਨੇ ਬਾਲੀਵੁੱਡ ਦੀਆਂ ਫਿਲਮਾਂ 'ਸੁਲਤਾਨ', 'ਮਿਰਜ਼ਿਆ', 'ਦੰਗਲ', 'ਜਬ ਹੈਰੀ ਮੇਟ ਸੇਜਲ' ਅਤੇ 'ਭਾਰਤ' ਵਰਗੀਆਂ ਹਿੱਟ ਫਿਲਮਾਂ ਵਿੱਚ ਗੀਤ ਗਾਏ ਹਨ।