ਚੰਡੀਗੜ੍ਹ: ਪੰਜਾਬੀ ਗਾਇਕ ਪੰਮੀ ਬਾਈ ਦੇ ਫ਼ੈਨਜ਼ ਲਈ ਖੁਸ਼ਖਬਰੀ ਹੈ। ਜੀ ਹਾਂ...ਆਖਿਰ ਪੰਮੀ ਬਾਈ ਲੰਬੇ ਸਮੇਂ ਬਾਅਦ ਆਪਣਾ ਨਵਾਂ ਗੀਤ ਲੈਕੇ ਆ ਰਹੇ ਹਨ। ਨਵੇਂ ਗੀਤ ਦਾ ਨਾਂ 'ਸਦਕੇ ਮੈਂ ਤੇਰੇ'। ਇਸ ਨੂੰ ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਰਿਲੀਜ਼ ਕੀਤਾ ਗਿਆ। ਇਸ ਮੌਕੇ ਹੰਸ ਰਾਜ ਹੰਸ, ਮੁਹੰਮਦ ਸਦੀਕ, ਪੰਜਾਬੀ ਗਾਇਕ ਸਤਵਿੰਦਰ ਬਿੱਟੀ ਅਤੇ ਸੁੱਖੀ ਬਰਾੜ, ਸੰਗੀਤ ਨਿਰਦੇਸ਼ਕ ਸ਼ਿਆਮ ਭਾਈ, ਗੀਤਕਾਰ ਸਾਹਿਬ ਸਾਬੀ ਆਦਿ ਮੌਜੂਦ ਸਨ।
ਇਸ ਮੌਕੇ ਪੰਮੀ ਬਾਈ ਨੇ ਦੱਸਿਆ ਕਿ ਇਸ ਗੀਤ ਦੀ ਸ਼ੂਟਿੰਗ ਅਮਰੀਕਾ ਵਿੱਚ ਹੋਈ ਹੈ। ਉਨ੍ਹਾਂ ਕਿਹਾ ਕਿ ਰਵਾਇਤੀ ਗੀਤ ਦੇਸ਼ ਦੀ ਸੱਭਿਅਤਾ ਦੀ ਪਛਾਣ ਇਸ ਮਾਧਿਅਮ ਰਾਹੀਂ ਹੀ ਹੁੰਦੀ ਹੈ।
- " class="align-text-top noRightClick twitterSection" data="
">
ਇਸ ਮੌਕੇ ਹੰਸਰਾਜ ਹੰਸ ਨੇ ਕਿਹਾ ਕਿ ਗਾਇਕਾਂ 'ਤੇ ਕਿਸੇ ਵੀ ਸੱਭਿਅਤਾ ਦੀ ਉਸਾਰੀ ਨਹੀਂ ਹੁੰਦੀ। ਭਾਰਤੀ ਸੱਭਿਅਤਾ ਦੀ ਪਛਾਣ ਇਸ ਦੇ ਲੋਕ ਗੀਤ ਹਨ। ਇਸ ਮਾਮਲੇ ਵਿੱਚ ਪੰਮੀ ਬਾਈ ਨੇ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਵੀ ਆਪਣੀ ਥਾਂ ਬਣਾ ਲਈ ਹੈ।
ਤੁਹਾਨੂੰ ਦੱਸ ਦਈਏ ਗਾਇਕ ਪੰਮੀ ਬਾਈ ਦੇ ਨਵੇਂ ਗੀਤ `ਸਦਕੇ ਮੈਂ ਤੇਰੇ` `ਚ ਆਪਣੇ ਪੁਰਾਣੇ ਅਵਤਾਰ `ਚ ਨਹੀਂ ਬਲਕਿ ਨਵੇਂ ਅੰਦਾਜ਼ ਵਿੱਚ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਇਸ ਗੀਤ ਦਾ ਟੀਜ਼ਰ ਕੁੱਝ ਦਿਨ ਪਹਿਲਾਂ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝਾ ਕੀਤਾ ਸੀ।
ਦੱਸ ਦਈਏ ਕਿ ਪੰਮੀ ਬਾਈ ਦਾ ਇਹ ਗੀਤ 18 ਜਨਵਰੀ ਨੂੰ ਰਿਲੀਜ਼ ਕੀਤਾ ਗਿਆ। ਪਰ ਇਸ ਤੋਂ ਪਹਿਲਾਂ ਗਾਣੇ ਦੇ ਟੀਜ਼ਰ ਨੇ ਫ਼ੈਨਜ਼ ਦੀ ਬੇਤਾਬੀ ਵਧਾ ਦਿੱਤੀ ਸੀ। ਪੰਜਾਬ ਦੇ ਲੋਕ ਪੰਮੀ ਬਾਈ ਦੇ ਇਸ ਗੀਤ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਸਨ।
- " class="align-text-top noRightClick twitterSection" data="">
ਗੀਤ ਵਿੱਚ ਪਤਨੀ ਆਪਣੇ ਦੂਰ ਬੈਠੇ ਪਤੀ ਨੂੰ ਯਾਦ ਕਰਦੀ ਹੈ ਅਤੇ ਉਸਨੂੰ ਸੰਦੇਸ਼ ਭੇਜ ਰਹੀ ਹੈ ਨਾਲ ਹੀ ਕਹਿੰਦੀ ਹੈ ਕਿ ਇੱਕਲਾ ਬੈਠ ਕੇ ਇਹ ਸੰਦੇਸ਼ ਪੜ੍ਹ ਲਈ। ਦੂਜੇ ਪਾਸੇ ਪਤੀ ਉਸ ਇਹ ਕਹਿੰਦਾ ਨਜ਼ਰ ਆਉਂਦਾ ਹੈ ਕਿ ਤੂੰ ਹੀ ਮੇਰੀ ਤਾਕਤ ਹੈ, ਤੂੰ ਨਾਲ ਹੈ ਤਾਂ ਮੈਂ ਔਖੇ ਤੋਂ ਔਖੇ ਕੰਮ ਕਰ ਸਕਦਾ ਹਾਂ। ਪੰਮੀ ਬਾਈ ਨਾਲ ਇਹ ਗੀਤ ਹਰਸ਼ਦੀਪ ਕੌਰ ਨੇ ਗਾਇਆ ਹੈ।
ਇਹ ਵੀ ਪੜ੍ਹੋ:ਸ਼ਾਹਰੁਖ ਖਾਨ ਦਾ 32 ਸਾਲ ਪੁਰਾਣਾ ਸੁਪਨਾ ਹੋਇਆ ਸਾਕਾਰ, ਕਰਨਾ ਚਾਹੁੰਦੇ ਸੀ ਇਹ ਕੰਮ