ETV Bharat / entertainment

Ess Jahano Door Kitte Chal Jindiye: ਸਾਹਮਣੇ ਆਇਆ ਫਿਲਮ ਦਾ ਨਵਾਂ ਪੋਸਟਰ, ਸਟਾਰ ਕਾਸਟ ਦਾ ਹੋਇਆ ਐਲਾਨ - Ess Jahano Door Kitte Chal Jindiye movie

ਸਾਲ 2023 ਵਿੱਚ ਪੰਜਾਬੀ ਸਿਨੇਮਾ ਕਾਫ਼ੀ ਚੰਗੀਆਂ ਫਿਲਮਾਂ ਲੈ ਕੇ ਆ ਰਿਹਾ ਹੈ, ਜਿਹਨਾਂ ਦਾ ਆਏ ਦਿਨ ਐਲਾਨ ਹੁੰਦਾ ਰਹਿੰਦਾ ਹੈ, ਹੁਣ ਪੰਜਾਬੀ ਦੇ ਦਿੱਗਜਾਂ ਨਾਲ ਭਰੀ ਹੋਈ ਫਿਲਮ 'ਏਸ ਜਹਾਨੋ ਦੂਰ ਕਿਤੇ ਚੱਲ ਜਿੰਦੀਏ' ਦਾ ਐਲਾਨ ਕੀਤਾ ਗਿਆ ਹੈ। ਇਸ ਫਿਲਮ ਦਾ ਟੀਜ਼ਰ ਅੱਜ ਸ਼ਾਮ ਨੂੰ ਰਿਲੀਜ਼ ਹੋ ਜਾਵੇਗਾ।

Ess Jahano Door Kitte Chal Jindiye
Ess Jahano Door Kitte Chal Jindiye
author img

By

Published : Feb 6, 2023, 10:19 AM IST

ਚੰਡੀਗੜ੍ਹ: ਪੰਜਾਬੀ ਦੀ ਦਿੱਗਜ ਅਦਾਕਾਰਾ ਨੀਰੂ ਬਾਜਵਾ ਇੰਨੀਂ ਦਿਨੀਂ ਫਿਲਮ 'ਕਲੀ ਜੋਟਾ' ਦੀ ਅਦਾਕਾਰੀ ਲਈ ਸੁਰਖ਼ੀਆਂ ਵਿੱਚ ਹੈ, ਪ੍ਰਸ਼ੰਸਕਾਂ ਨੇ ਸਰਤਾਜ ਅਤੇ ਨੀਰੂ ਦੀ ਕੈਮਿਸਟਰੀ ਦੀ ਰੱਜ ਕੇ ਪ੍ਰਸ਼ੰਸਾ ਕੀਤੀ ਅਤੇ ਹੁਣ ਅਦਾਕਾਰਾ ਨੇ ਪ੍ਰਸ਼ੰਸਕਾਂ ਨੂੰ ਇੱਕ ਹੋਰ ਖੁਸ਼ਖਬਰੀ ਦਿੱਤੀ ਹੈ...ਜੀ ਹਾਂ ਅਦਾਕਾਰਾ ਨੇ ਆਪਣੀ ਨਵੀਂ ਫਿਲਮ 'ਏਸ ਜਹਾਨੋ ਦੂਰ ਕਿਤੇ ਚੱਲ ਜਿੰਦੀਏ' ਦਾ ਐਲਾਨ ਕੀਤਾ ਹੈ।

ਨੀਰੂ ਬਾਜਵਾ ਅਤੇ ਕੁਲਵਿੰਦਰ ਬਿੱਲਾ ਨੇ ਆਪਣੇ ਇੰਸਟਾਗ੍ਰਾਮ ਉਤੇ ਇਸ ਫਿਲਮ ਦਾ ਐਲਾਨ ਕੀਤਾ ਅਤੇ ਨਾਲ ਹੀ ਇਹ ਵੀ ਦੱਸਿਆ ਕਿ ਫਿਲਮ ਦਾ ਟੀਜ਼ਰ ਅੱਜ (6 ਫਰਵਰੀ) ਸ਼ਾਮ 5 ਵਜੇ ਰਿਲੀਜ਼ ਕਰ ਦਿੱਤਾ ਜਾਵੇਗਾ। ਗਾਇਕ ਅਤੇ ਅਦਾਕਾਰ ਕੁਲਵਿੰਦਰ ਬਿੱਲਾ ਨੇ ਫਿਲਮ ਨਾਲ ਸੰਬੰਧਿਤ ਇੱਕ ਪੋਸਟਰ ਸਾਂਝਾ ਕੀਤਾ ਅਤੇ ਲਿਖਿਆ ' ਕੱਲ ਨੂੰ 5 ਵਜੇ ਆਪਣੀ ਫਿਲਮ 'ਏਸ ਜਹਾਨੋ ਦੂਰ ਕਿਤੇ “ਚੱਲ ਜਿੰਦੀਏ” ਦਾ teaser ਆ ਜਾਣਾ, ਬੱਸ ਇਨ੍ਹਾਂ ਈ ਕਹਾਂਗੇ ਕਿ ਇਹ ਫਿਲਮ ਬਹੁਤ ਕੁਝ ਕਹੇਗੀ। ਪੰਜਾਬੀਆਂ ਦੀ ਫਿਲਮ ਪੰਜਾਬੀ ਤੋਂ ਹੁੰਗਾਰੇ ਦੀ ਆਸ ਕਰਦੀ ਹੈ'।

ਇਸ ਫਿਲਮ ਦੀ ਸਟਾਰ ਕਾਸਟ ਬਾਰੇ ਗੱਲ ਕਰੀਏ ਤਾਂ ਨੀਰੂ ਬਾਜਵਾ, ਕੁਲਵਿੰਦਰ ਬਿੱਲਾ, ਗੁਰਪ੍ਰੀਤ ਘੁੱਗੀ, ਅਦਿਤੀ ਸ਼ਰਮਾ, ਜੱਸ ਬਾਜਵਾ ਅਤੇ ਰੁਪਿੰਦਰ ਰੂਪੀ ਆਦਿ ਹਨ।

ਫਿਲਮ ਦਾ ਨਾਂ ਪੰਜਾਬੀ ਗਾਇਕ-ਅਦਾਕਾਰ ਅਮਰਿੰਦਰ ਗਿੱਲ ਦੇ ਸੁਪਰਹਿੱਟ ਅਤੇ ਸੁਰੀਲੇ ਗੀਤ ‘ਚੱਲ ਜਿੰਦੀਏ’ ਤੋਂ ਲਿਆ ਗਿਆ ਹੈ। ਫਿਲਮ ਦੇ ਪੋਸਟਰ ਨੇ ਯਕੀਨੀ ਤੌਰ ‘ਤੇ ਸੰਕੇਤ ਦਿੱਤਾ ਹੈ ਕਿ ਇਸ ਦੀ ਕਹਾਣੀ ਪਰਵਾਸ ਦੇ ਦੁਆਲੇ ਘੁੰਮਣ ਜਾ ਰਹੀ ਹੈ। ਕਿਉਂਕਿ ਪੋਸਟਰ ਉਤੇ ਲਿਖਿਆ ਹੈ ' ਜਿਨ੍ਹਾਂ ਦੇ ਸਫ਼ਰ ਕਹਾਣੀਆਂ ਬਣ ਜਾਂਦੇ ਹਨ'।

ਇਹ ਫਿਲਮ ਘੈਂਟ ਬੁਆਏਜ਼ ਐਂਟਰਟੇਨਮੈਂਟ ਅਤੇ ਨੀਰੂ ਬਾਜਵਾ ਐਂਟਰਟੇਨਮੈਂਟ ਦੁਆਰਾ ਓਮਜੀ ਸਟਾਰ ਸਟੂਡੀਓਜ਼ ਦੇ ਸਹਿਯੋਗ ਨਾਲ ਪੇਸ਼ ਕੀਤੀ ਜਾ ਰਹੀ ਹੈ। ਇਸ ਦਾ ਨਿਰਦੇਸ਼ਨ ਉਦੈ ਪ੍ਰਤਾਪ ਸਿੰਘ ਨੇ ਦੁਆਰਾ ਕੀਤਾ ਗਿਆ ਹੈ ਜਦਕਿ ਇਸ ਦੀ ਕਹਾਣੀ ਜਗਦੀਪ ਵੜਿੰਗ ਦੁਆਰਾ ਲਿਖੀ ਗਈ ਹੈ। ਦੂਜੇ ਪਾਸੇ ਫਿਲਮ ਨੂੰ ਹੈਰੀ ਕਾਹਲੋਂ, ਕੁਲਵਿੰਦਰ ਬਿੱਲਾ ਅਤੇ ਸੰਤੋਸ਼ ਸੁਭਾਸ਼ ਥੀਟੇ ਪ੍ਰੋਡਿਊਸ ਕਰ ਰਹੇ ਹਨ।

ਇਹ ਵੀ ਪੜ੍ਹੋ: Nigah Marda Ayi Ve Release Date: ਹੁਣ 'ਸੁਰਖੀ ਬਿੰਦੀ' ਤੋਂ ਬਾਅਦ ਇਸ ਫਿਲਮ ਵਿੱਚ ਰੁਮਾਂਸ ਕਰਦੇ ਨਜ਼ਰ ਆਉਣਗੇ ਸਰਗੁਣ-ਗੁਰਨਾਮ, ਫਿਲਮ ਇਸ ਦਿਨ ਹੋਵੇਗੀ ਰਿਲੀਜ਼

ETV Bharat Logo

Copyright © 2025 Ushodaya Enterprises Pvt. Ltd., All Rights Reserved.