ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਨੂੰ ਵੱਖ ਵੱਖ ਵੰਨਗੀਆਂ ਦੇ ਗੀਤ ਦੇਣ ਵਾਲੀ ਜੋੜੀ ਅਮਨ ਰੋਜ਼ੀ ਅਤੇ ਆਤਮਾ ਸਿੰਘ ਦੇ ਪ੍ਰਸ਼ੰਸਕਾਂ ਲਈ ਇੱਕ ਬੁਰੀ ਖਬਰ ਸਾਹਮਣੇ ਆ ਰਹੀ ਹੈ, ਜਾਣਕਾਰੀ ਅਨੁਸਾਰ ਹੁਣ ਤੁਹਾਨੂੰ ਇਹ ਜੋੜੀ ਇੱਕ ਸਾਥ ਦੇਖਣ ਨੂੰ ਨਹੀਂ ਮਿਲੇਗੀ, ਕਿਉਂਕਿ ਦੋਗਾਣਾ ਜੋੜੀ ਅਮਨ ਰੋਜ਼ੀ ਅਤੇ ਆਤਮਾ ਸਿੰਘ 18 ਸਾਲ ਬਾਅਦ ਅਲੱਗ ਹੋ ਚੁੱਕੇ ਹਨ। ਇਸ ਗੱਲ ਦੀ ਜਾਣਕਾਰੀ ਖੁਦ ਗਾਇਕਾ ਅਮਨ ਰੋਜ਼ੀ ਨੇ ਦਿੱਤੀ ਹੈ।
ਦੱਸ ਦਈਏ ਕਿ ਪੰਜਾਬੀ ਦੀ ਦੋਗਾਣਾ ਜੋੜੀ ਅਮਨ ਰੋਜ਼ੀ ਅਤੇ ਆਤਮਾ ਸਿੰਘ ਹੁਣ ਇੱਕਠੇ ਗਾਉਂਦੇ ਨਹੀਂ ਦਿੱਸਣ ਗੇ। ਗਾਇਕ ਅਮਨ ਰੋਜ਼ੀ ਨੇ ਇੰਸਟਾਗ੍ਰਾਮ ਉਤੇ ਲਾਈਵ ਹੋ ਕੇ ਇਸ ਗੱਲ ਬਾਰੇ ਦੱਸਿਆ। ਗਾਇਕਾ ਨੇ ਕਿਹਾ ਕਿ ਮੈਂ ਅਤੇ ਆਤਮਾ ਸਿੰਘ ਹੁਣ ਅਲ਼ੱਗ ਹੋ ਚੁੱਕੇ ਹਾਂ ਅਤੇ ਹੁਣ ਮੇਰੇ ਨਾਂ ਉਤੇ ਕਿਸੇ ਵੀ ਤਰ੍ਹਾਂ ਦਾ ਸ਼ੋਅ ਬੁੱਕ ਕਰਨ ਦੀ ਮੈਂ ਜ਼ਿੰਮੇਵਾਰ ਨਹੀਂ ਹਾਂ।
- " class="align-text-top noRightClick twitterSection" data="
">
ਇਸ ਤੋਂ ਇਲਾਵਾ ਰੋਜ਼ੀ ਨੇ ਆਪਣੀ ਸਿਹਤ ਬਾਰੇ ਬੋਲਦਿਆਂ ਕਿਹਾ ਕਿ ਮੈਂ ਬਿਲਕੁੱਲ ਠੀਕ ਹਾਂ, ਮੈਨੂੰ ਕੋਈ ਵੀ ਬਿਮਾਰੀ ਨਹੀਂ ਹੈ, ਪਰ ਤੁਹਾਨੂੰ ਇਹ ਹੀ ਦੱਸਣਾ ਸੀ ਕਿ ਮੈਂ ਅਤੇ ਆਤਮਾ ਸਿੰਘ ਹੁਣ ਇੱਕਠੇ ਕੰਮ ਨਹੀਂ ਕਰ ਰਹੇ, ਕਿਉਂਕਿ ਸਾਡਾ ਕੰਟਰੈਕਟ ਖਤਮ ਹੋ ਗਿਆ ਹੈ।
ਤੁਹਾਨੂੰ ਦੱਸ ਦਈਏ ਕਿ ਇਹ ਜੋੜੀ ਪਿਛਲੇ 18 ਸਾਲਾਂ ਤੋਂ ਲੋਕਾਂ ਦਾ ਮੰਨੋਰੰਜਨ ਕਰ ਰਹੀ ਹੈ, ਇਸ ਜੋੜੀ ਨੇ ਜੀਜਾ ਸਾਲੀ ਦੇ ਰਿਸ਼ਤੇ, ਪਿਆਰ, ਧਾਰਮਿਕ, ਦਿਉਰ ਭਰਜਾਈ ਆਦਿ ਮੁੱਦਿਆਂ ਉਤੇ ਪੰਜਾਬੀ ਜਗਤ ਨੂੰ ਬੇਹਤਰੀਨ ਗੀਤ ਦਿੱਤੇ, ਜੋ ਕਿ ਸਭ ਦੇ ਦਿਲਾਂ ਉਤੇ ਛਾਏ ਹੋਏ ਹਨ।
ਇਹ ਵੀ ਪੜ੍ਹੋ:ਗਾਇਕ ਪਰਮੀਸ਼ ਵਰਮਾ ਨੇ ਸਾਂਝੀ ਕੀਤੀ ਆਪਣੀ ਲਾਡਲੀ 'ਸਦਾ' ਦੀ ਤਸਵੀਰ, ਦੇਖੋ ਅਣਦੇਖੀ ਤਸਵੀਰ