ਹੈਦਰਾਬਾਦ: ਆਯੁਸ਼ਮਾਨ ਖੁਰਾਨਾ ਦੀ ਫਿਲਮ 'ਡ੍ਰੀਮ ਗਰਲ 2' ਬਾਕਸ ਆਫਿਸ ਉਤੇ ਸੰਨੀ ਦਿਓਲ ਦੀ ਫਿਲਮ 'ਗਦਰ 2' ਅਤੇ ਅਕਸ਼ੈ ਕੁਮਾਰ ਸਟਾਰਰ 'OMG 2' ਨੂੰ ਟੱਕਰ ਦੇ ਰਹੀ ਹੈ। 'ਗਦਰ 2' ਦੇ ਤੂਫਾਨ ਵਿੱਚ ਵੀ ਖੁਰਾਨਾ ਦੀ ਫਿਲਮ 'ਡ੍ਰੀਮ ਗਰਲ 2' ਨੇ ਆਪਣੀ ਜਗ੍ਹਾਂ ਬਣਾ ਲਈ ਹੈ। ਇੰਨਾ ਹੀ ਨਹੀਂ ਫਿਲਮ ਨੇ 'ਗਦਰ 2' ਨੂੰ ਵੀ ਟੱਕਰ ਦੇ ਦਿੱਤੀ ਹੈ। ਹੁਣ ਫਿਲਮ ਦਾ ਅੱਠਵੇਂ ਦਿਨ ਦਾ ਕਲੈਕਸ਼ਨ ਵੀ ਸਾਹਮਣੇ ਆ ਗਿਆ ਹੈ ਅਤੇ ਵੀਕਐਂਡ ਉਤੇ ਇਹ ਕਲੈਕਸ਼ਨ ਵੱਧ ਸਕਦਾ ਹੈ।
'ਡ੍ਰੀਮ ਗਰਲ 2' ਵਿੱਚ ਪੂਜਾ ਦੇ ਕਿਰਦਾਰ ਵਿੱਚ ਆਯੁਸ਼ਮਾਨ ਖੁਰਾਨਾ ਆਪਣੀ ਅਦਾਕਾਰੀ ਨਾਲ ਸਭ ਦਾ ਦਿਲ ਜਿੱਤ ਰਿਹਾ ਹੈ। ਫਿਲਮ ਨੇ ਰੱਖੜੀ ਉਤੇ ਕਾਫੀ ਵੱਡੀ ਛਾਲ ਮਾਰੀ ਹੈ ਅਤੇ ਚੰਗਾ ਕਲੈਕਸ਼ਨ ਕੀਤਾ ਹੈ। ਅੱਠਵੇਂ ਦਿਨ 'ਡ੍ਰੀਮ ਗਰਲ 2' ਨੇ ਬਹੁਤ ਚੰਗਾ ਕਲੈਕਸ਼ਨ ਕੀਤਾ ਹੈ। ਰਿਪੋਰਟਾਂ ਮੁਤਾਬਕ 'ਡ੍ਰੀਮ ਗਰਲ 2' ਨੇ ਅੱਠਵੇਂ ਦਿਨ ਲਗਭਗ 4 ਕਰੋੜ ਰੁਪਏ ਦਾ ਕਲੈਕਸ਼ਨ ਕੀਤਾ ਹੈ। ਜਿਸ ਨਾਲ ਸਾਰਾ ਕਲੈਕਸ਼ਨ 71 ਕਰੋੜ ਹੋ ਗਿਆ ਹੈ। 'ਡ੍ਰੀਮ ਗਰਲ 2' ਨੇ ਪਹਿਲੇ ਦਿਨ 10.69 ਕਰੋੜ, ਦੂਜੇ ਦਿਨ 14 ਕਰੋੜ, ਤੀਜੇ ਦਿਨ 16 ਕਰੋੜ, ਚੌਥੇ ਦਿਨ 5.42 ਕਰੋੜ, ਪੰਜਵੇਂ ਦਿਨ 5.87 ਕਰੋੜ, ਛੇਵੇਂ ਦਿਨ 7.5 ਕਰੋੜ ਅਤੇ ਸੱਤਵੇਂ ਦਿਨ 7.50 ਕਰੋੜ ਦਾ ਕਲੈਕਸ਼ਨ ਕੀਤਾ ਹੈ। ਫਿਲਮ ਦੇ 100 ਕਰੋੜ ਕਲੱਬ ਵਿੱਚ ਸ਼ਾਮਿਲ ਹੋਣ ਦਾ ਸਮਾਂ ਆ ਗਿਆ ਹੈ। ਹਾਲਾਂਕਿ ਵੀਕਐਂਡ ਉਤੇ ਚੰਗੀ ਕਮਾਈ ਕਰਕੇ ਫਿਲਮ 100 ਕਰੋੜ ਦਾ ਅੰਕੜਾ ਪਾਰ ਕਰ ਸਕਦੀ ਹੈ।
'ਗਦਰ 2' ਦਾ ਬਾਕਸ ਆਫਿਸ ਕਲੈਕਸ਼ਨ ਦਿਨ 22: 'ਗਦਰ 2' ਆਪਣੇ ਚੌਥੇ ਹਫ਼ਤੇ ਵਿੱਚ ਐਂਟਰੀ ਕਰ ਚੁੱਕੀ ਹੈ, ਇਸ ਦੇ ਨਾਲ ਹੀ ਫਿਲਮ ਦੇ ਕਲੈਕਸ਼ਨ ਦੀ ਰਫ਼ਤਾਰ ਵੀ ਧੀਮੀ ਹੁੰਦੀ ਜਾ ਰਹੀ ਹੈ। ਰੱਖੜੀ ਦੀ ਛੁੱਟੀ ਅਤੇ ਦੋ ਨਾਲ ਦੋ ਟਿਕਟਾਂ ਮੁਫ਼ਤ ਦੇ ਕਾਰਨ ਸੰਨੀ ਦਿਓਲ ਦੀ ਫਿਲਮ ਨੂੰ ਮਦਦ ਮਿਲੀ ਹੈ। ਫਿਲਮ ਨੇ 30 ਅਗਸਤ ਨੂੰ 8 ਕਰੋੜ ਅਤੇ 31 ਨੂੰ 8.10 ਕਰੋੜ ਰੁਪਏ ਦੀ ਕਮਾਈ ਕੀਤੀ। ਰਿਲੀਜ਼ ਦੇ 22ਵੇਂ ਦਿਨ ਦੀ ਗੱਲ ਕਰੀਏ ਤਾਂ ਫਿਲਮ ਨੇ 4 ਤੋਂ 5 ਕਰੋੜ ਰੁਪਏ ਦਾ ਕਲੈਕਸ਼ਨ ਕੀਤਾ ਹੈ। ਇਸ ਦੇ ਨਾਲ ਹੀ ਫਿਲਮ ਬਾਕਸ ਆਫਿਸ ਉਤੇ 500 ਕਰੋੜ ਦੇ ਨਜ਼ਦੀਕ ਪਹੁੰਚ ਰਹੀ ਹੈ। 'ਗਦਰ 2' ਦਾ ਵਰਲਡ ਵਾਈਡ ਕਲੈਕਸ਼ਨ 631.80 ਕਰੋੜ ਹੋ ਗਿਆ ਹੈ।
'OMG 2' ਬਾਕਸ ਆਫਿਸ ਕਲੈਕਸ਼ਨ ਦਿਨ 22: 'OMG 2' ਨੇ ਸਿਨੇਮਾਘਰਾਂ ਵਿੱਚ ਆਪਣੇ ਪਹਿਲੇ 21 ਦਿਨਾਂ ਦੌਰਾਨ ਵਧੀਆ ਪ੍ਰਦਰਸ਼ਨ ਕੀਤਾ ਅਤੇ ਭਾਰਤ ਵਿੱਚ ਲਗਭਗ 141.86 ਕਰੋੜ ਦੀ ਕਮਾਈ ਕੀਤੀ। ਇੱਥੇ 22ਵੇਂ ਦਿਨ 'OMG 2' ਦਾ ਬਾਕਸ ਆਫਿਸ ਕਲੈਕਸ਼ਨ ਸਾਹਮਣੇ ਆ ਗਿਆ ਹੈ। ਆਪਣੇ 22ਵੇਂ ਦਿਨ 'OMG 2' ਨੇ ਭਾਰਤ ਵਿੱਚ 2 ਤੋਂ 3 ਕਰੋੜ ਦੀ ਕਮਾਈ ਕੀਤੀ ਹੈ। 'OMG 2' ਦਾ ਕੁਲ ਕੁਲੈਕਸ਼ਨ 143 ਤੋਂ 144 ਕਰੋੜ ਰੁਪਏ ਹੋ ਗਿਆ।