ETV Bharat / entertainment

Diwali 2023: ਰੌਸ਼ਨੀਆਂ ਨੇ ਜਗਮਗਾਏ ਪਾਲੀਵੁੱਡ-ਬਾਲੀਵੁੱਡ ਸ਼ਖਸ਼ੀਅਤਾਂ ਦੇ ਵਿਹੜੇ, ਧਰਮਿੰਦਰ ਤੋਂ ਲੈ ਕੇ ਜਿੰਮੀ ਸ਼ੇਰਗਿੱਲ ਤੱਕ ਨੇ ਦੀਵਾਲੀ ਨੂੰ ਲੈ ਕੇ ਸਾਂਝੇ ਕੀਤੇ ਆਪਣੇ ਮਨ ਦੇ ਭਾਵ - ਬਾਲੀਵੁੱਡ

Pollywood Celebrities: ਦੀਵਾਲੀ ਦੇ ਤਿਉਹਾਰ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ, ਇਸੇ ਤਰ੍ਹਾਂ ਪਾਲੀਵੁੱਡ ਅਤੇ ਬਾਲੀਵੁੱਡ ਦੇ ਸਿਤਾਰਿਆਂ ਨੇ ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਆਪਣੇ ਮਨ ਦੇ ਭਾਵ ਸਾਂਝੇ ਕੀਤੇ ਹਨ।

Diwali 2023
Diwali 2023
author img

By ETV Bharat Punjabi Team

Published : Nov 8, 2023, 4:23 PM IST

ਚੰਡੀਗੜ੍ਹ: ਬਾਲੀਵੁੱਡ-ਪਾਲੀਵੁੱਡ 'ਚ ਨਜ਼ਰ ਆਉਣ ਵਾਲੀਆਂ ਰੰਗੀਨੀਆਂ ਨੂੰ ਦੀਵਾਲੀ ਦੇ ਤਿਉਹਾਰ ਦੀਆਂ ਰੌਸ਼ਨੀਆਂ ਨੇ ਇੰਨ੍ਹੀਂ ਦਿਨ੍ਹੀਂ ਹੋਰ ਸੋਹਣੇ ਰੰਗ ਦੇਣੇ ਸ਼ੁਰੂ ਕਰ ਦਿੱਤੇ ਹਨ, ਜਿਸ ਦਾ ਇਜ਼ਹਾਰ ਦੀਵਿਆਂ ਦੀ ਚਕਾਚੌਂਧ ਨਾਲ ਜਗਮਗਾ ਰਿਹਾ ਹਰ ਸਿਨੇਮਾ ਸਖਸ਼ੀਅਤ ਦਾ ਘਰ ਭਲੀਭਾਂਤ ਕਰਵਾ ਰਿਹਾ ਹੈ, ਜਿੱਥੇ ਵੱਸਦੇ ਇੰਨ੍ਹਾਂ ਸਿਤਾਰਿਆਂ ਨੇ ਆਪਣੇ ਆਪਣੇ ਆਸ਼ਿਆਨਿਆਂ ਨੂੰ ਸਜਾਉਣ ਦੀ ਕਵਾਇਦ ਤੇਜ਼ ਕਰ ਦਿੱਤੀ ਹੈ। ਬੀ-ਟਾਊਨ ਦੇ ਪ੍ਰਮੁੱਖ ਬਾਜ਼ਾਰਾਂ ਵਿੱਚ ਆਪਣੀਆਂ ਪਸੰਦ ਦੀਆਂ ਵਸਤੂਆਂ ਅਤੇ ਰੰਗ-ਬਿਰੰਗੇ ਦਿਲਕਸ਼ ਪਹਿਰਾਵਿਆਂ ਦੀ ਚੋਣ ਅਤੇ ਖਰੀਦੋ-ਫਰੋਖ਼ਤ ਵਿੱਚ ਜੁਟੀਆਂ ਮਾਇਆਨਗਰੀ ਹਸਤੀਆਂ ਇਸ ਅਹਿਮ ਉਤਸਵ ਨੂੰ ਲੈ ਕੇ ਕੀ-ਕੀ ਖਾਸ ਤਿਆਰੀਆਂ ਨੂੰ ਅੰਜ਼ਾਮ ਦੇ ਰਹੀਆਂ ਹਨ ਅਤੇ ਇਸ ਦਿਨ ਦੀਆਂ ਕਿਹੜੀਆਂ ਯੋਜਨਾਵਾਂ ਦੀ ਵਿਉਂਤਬੰਦੀ ਕਰ ਰਹੀਆਂ ਹਨ, ਆਓ ਇਸੇ ਨੂੰ ਲੈ ਕੇ ਜਾਣਦੇ ਹਾਂ ਇੰਨ੍ਹਾਂ ਦੇ ਵਿਚਾਰ:

ਧਰਮਿੰਦਰ: ਬਾਲੀਵੁੱਡ ਦੇ ਸਤਿਕਾਰਿਤ ਫਿਲਮੀ ਪਰਿਵਾਰ ਵਜੋਂ ਚੋਖੀ ਭੱਲ ਕਾਇਮ ਕਰ ਚੁੱਕਾ ਦਿਓਲ ਪਰਿਵਾਰ ਇਸ ਤਿਓਹਾਰ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਅਤੇ ਤਿਆਰੀਆਂ ਵਿੱਚ ਰੁੱਝਿਆ ਹੋਇਆ ਨਜ਼ਰ ਆ ਰਿਹਾ ਹੈ, ਜਿਸ ਸੰਬੰਧੀ ਇੰਨ੍ਹਾਂ ਦੀਆਂ ਯੋਜਨਾਵਾਂ ਜਾਣਨ ਲਈ ਇੰਨ੍ਹੀਂ ਦਿਨ੍ਹੀਂ ਪੰਜਾਬ ਪੁੱਜੇ ਹੋਏ ਅਜ਼ੀਮ ਐਕਟਰ ਧਰਮਿੰਦਰ ਨਾਲ ਗੱਲ ਕੀਤੀ ਗਈ ਤਾਂ ਉਨਾਂ ਆਪਣੇ ਮਨ ਦੇ ਵਲਵਲ੍ਹੇ ਸਾਂਝੇ ਕਰਦਿਆਂ ਦੱਸਿਆ ਕਿ ਸੰਨੀ ਦੀ ਹਾਲ ਹੀ ਵਿੱਚ ਰਿਲੀਜ਼ ਹੋਈ 'ਗਦਰ 2' ਨੇ ਦੁਨੀਆਂ-ਭਰ ਵਿਚ ਕਾਮਯਾਬੀ ਦੇ ਨਵੇਂ ਕੀਰਤੀਮਾਨ ਸਥਾਪਿਤ ਕੀਤੇ ਹਨ, ਜਿਸ ਦੀ ਟਿਕਟ ਖਿੜਕੀ 'ਤੇ ਕਾਮਯਾਬੀ ਦਾ ਸਿਲਸਿਲਾ ਹਾਲੇ ਵੀ ਜਾਰੀ ਹੈ।

ਧਰਮਿੰਦਰ
ਧਰਮਿੰਦਰ

ਇਸ ਤੋਂ ਇਲਾਵਾ ਪੋਤੇ ਰਾਜਵੀਰ ਦਿਓਲ ਦਾ ਰਾਜਸ੍ਰੀ ਪ੍ਰੋਡੋਕਸਨ ਦੀ 'ਦੋਨੋ' ਨਾਲ ਹੋਇਆ ਸ਼ਾਨਦਾਰ ਡੈਬਿਊ ਅਤੇ ਕਰਨ ਦਿਓਲ ਦੇ ਵਿਆਹ ਉਪਰੰਤ ਇਹ ਪਹਿਲੀ ਦੀਵਾਲੀ ਹੈ, ਜਿੰਨ੍ਹਾਂ ਸਾਰੀਆਂ ਖੁਸ਼ੀਆਂ ਦਾ ਇੱਕ ਸਾਂਝਾ ਜਸ਼ਨ ਦੀਵਾਲੀ ਦੇ ਰੂਪ ਵਿੱਚ ਆਪਣੇ ਜੁਹੂ ਮੁੰਬਈ ਸਥਿਤ ਘਰ ਅਤੇ ਲੋਨਾਵਾਲਾ ਦੇ ਫਾਰਮ ਹਾਊਸ ਤੇ ਸੈਲੀਬ੍ਰੇਟ ਕਰਾਂਗੇ। ਉਨ੍ਹਾਂ ਕਿਹਾ ਕਿ ਸਮੂਹ ਦੇਸ਼ਵਾਸੀਆਂ ਨੂੰ ਇਸ ਅਹਿਮ ਦਿਨ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਅਪੀਲ ਕਰਦਾ ਹਾਂ ਕਿ ਦੀਵਾਲੀ ਨੂੰ ਪਟਾਕਿਆਂ ਰਹਿਤ ਮਨਾਇਆ ਜਾਵੇ ਤਾਂ ਕਿ ਇੰਨ੍ਹਾਂ ਨਾਲ ਹੋਣ ਵਾਲੇ ਪ੍ਰਦੂਸ਼ਣ ਅਤੇ ਦੁਰਘਟਨਾਵਾਂ ਤੋਂ ਬਚਾਅ ਹੋ ਸਕੇ।

ਜਿੰਮੀ ਸ਼ੇਰਗਿੱਲ: ਪੰਜਾਬੀ ਹੋਣ ਨਾਤੇ ਇਹ ਤਿਓਹਾਰ ਦਾ ਸੰਬੰਧ ਬੰਦੀ ਛੋੜ ਦਿਵਸ ਨਾਲ ਵੀ ਹੈ, ਇਹ ਮੇਰੇ ਹੀ ਨਹੀਂ, ਬਲਕਿ ਸਾਡੇ ਪੂਰੇ ਪਰਿਵਾਰ ਲਈ ਹਰ ਵਾਰ ਬੇਹੱਦ ਖਾਸ ਰਹਿੰਦਾ ਹੈ, ਜਿਸ ਨੂੰ ਪਤਨੀ, ਬੱਚਿਆਂ ਸਮੇਤ ਪੂਰਾ ਜੋਸ਼ ਨਾਲ ਮਨਾਉਣਾ ਪਸੰਦ ਕਰਦਾ ਹਾਂ, ਪਰ ਇਸ ਵਾਰ ਇਹ ਰੰਗ ਥੋੜੇ ਫਿੱਕੇ ਮਹਿਸੂਸ ਕਰਾਂਗਾ, ਕਿਉਂਕਿ ਇਸ ਦੀਵਾਲੀ 'ਤੇ ਮੁੰਬਈ ਨਹੀਂ ਬਲਕਿ ਇੰਗਲੈਂਡ ਹੋਵਾਂਗਾ, ਜਿੱਥੇ ਮੇਰੀ ਨਵੀਂ ਹਿੰਦੀ ਫਿਲਮ 'ਪੂਨੀਆਂ ਕੀ ਦੁਨੀਆਂ' ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਪਰ ਫਿਰ ਵੀ ਕੋਸ਼ਿਸ਼ ਕਰਾਂਗਾ ਕਿ ਆਪਣੀ ਫਿਲਮੀ ਟੀਮ ਅਤੇ ਸਾਥੀਆਂ ਨਾਲ ਇਸ ਤਿਓਹਾਰ ਦੀਆਂ ਖੁਸ਼ੀਆਂ ਨੂੰ ਜ਼ਰੂਰ ਸਾਂਝਾ ਕਰਾਂ ਤਾਂ ਕਿ ਇਸ ਪ੍ਰਤੀ ਆਪਣੀ ਆਸਥਾ ਦਾ ਬਣਦਾ ਪ੍ਰਗਟਾਵਾ ਕੀਤਾ ਜਾ ਸਕੇ।

ਜਿੰਮੀ ਸ਼ੇਰਗਿੱਲ
ਜਿੰਮੀ ਸ਼ੇਰਗਿੱਲ

ਜਸਵੰਤ ਸਿੰਘ ਰਾਠੌਰ: ਦੀਵਾਲੀ ਸਾਰਿਆਂ ਦਾ ਸਾਂਝਾ ਤਿਓਹਾਰ ਹੈ, ਇਸ ਨਾਲ ਬਚਪਨ ਦੀਆਂ ਕਈ ਯਾਦਾਂ ਵੀ ਜੁੜੀਆਂ ਹੋਈਆਂ ਹਨ, ਉਦੋਂ ਵੀ ਚਾਅ ਨਾਲ ਇਹ ਦਿਨ ਮਨਾਉਂਦੇ ਸੀ ਅਤੇ ਅੱਜ ਵੀ ਇਹ ਸਿਲਸਿਲਾ ਬਾਦਸਤੂਰ ਜਾਰੀ ਹੈ, ਜਿਸ ਦੇ ਮੱਦੇਨਜ਼ਰ ਇਸ ਉਤਸਵ ਨੂੰ ਰੀਝਾਂ ਨਾਲ ਮਨਾਈਦਾ ਹੈ, ਜਿਸ ਦੀਆਂ ਖੁਸ਼ੀਆਂ ਆਪਣਿਆਂ ਦੇ ਨਾਲ-ਨਾਲ ਦੀਨ ਦੁਖੀਆਂ ਦੀ ਸੇਵਾ ਕਰਨ ਵਿੱਚ ਵੀ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰੀਦੀ ਹੈ।

ਜਸਵੰਤ ਸਿੰਘ ਰਾਠੌਰ
ਜਸਵੰਤ ਸਿੰਘ ਰਾਠੌਰ

ਆਪਣੇ ਵੱਲੋਂ ਇੱਕ ਅਪੀਲ ਵੀ ਕਰਨਾ ਚਾਹਾਂਗਾ ਕਿ ਸਾਨੂੰ ਸਾਰਿਆਂ ਨੂੰ ਦੀਵਿਆਂ ਆਦਿ ਦੀ ਖਰੀਦਦਾਰੀ ਉਨਾਂ ਕਿਰਤੀਆਂ ਪਾਸੋਂ ਹੀ ਕਰਨੀ ਚਾਹੀਦੀ ਹੈ, ਜੋ ਆਪਣੇ ਹੱਥੀ ਕਈ ਕਈ ਦਿਨ੍ਹਾਂ ਦੀ ਲੰਮੀ ਮਿਹਨਤ ਕਰਕੇ ਇੰਨ੍ਹਾਂ ਨੂੰ ਬਣਾਉਂਦੇ ਹਨ ਅਤੇ ਇਹ ਆਸ ਵੀ ਕਰਦੇ ਕਿ ਇਹੀ ਰੋਜ਼ੀ ਰੋਟੀ ਦਾ ਸਾਧਨ ਉਨਾਂ ਲਈ ਢੇਰ ਸਾਰੀਆਂ ਖੁਸ਼ੀਆਂ ਲੈ ਕੇ ਆਵੇਗਾ। ਇਸ ਲਈ ਇੰਨ੍ਹਾਂ ਪਾਸੋਂ ਵੱਧ ਤੋਂ ਵੱਧ ਇਹ ਖਰੀਦਣੇ ਚਾਹੀਦੇ ਹਨ ਤਾਂ ਕਿ ਇਹ ਮਿਹਨਤਕਸ਼ ਲੋਕ ਵੀ ਸਹੀ ਰੂਪ ਵਿਚ ਇਸ ਤਿਓਹਾਰ ਦਾ ਆਨੰਦ ਉਠਾ ਸਕਣ।

ਸੋਨੂੰ ਸੂਦ: ਜਦ ਵੀ ਇਹ ਤਿਓਹਾਰ ਨੇੜ੍ਹੇ ਆਉਂਦਾ ਹੈ ਤਾਂ ਪੰਜਾਬ ਦੇ ਮੋਗਾ ਵਿਖੇ ਸਥਿਤ ਉਹ ਜੱਦੀ ਘਰ ਅਤੇ ਉਸ ਨਾਲ ਜੁੜੇ ਦੀਵਾਲੀ ਮੰਜ਼ਰ ਮੁੜ ਅੱਖਾਂ ਮੂਹਰੇ ਮੁੜ ਜੀਵੰਤ ਹੋ ਜਾਂਦੇ ਹਨ। ਪਿਤਾ ਜੀ ਸ਼ਕਤੀ ਸੂਦ ਅਤੇ ਮਾਤਾ ਸਰੋਜ ਸੂਦ ਨਾਲ ਅਸੀਂ ਸਾਰੇ ਪਰਿਵਾਰਿਕ ਮੈਂਬਰ ਬਹੁਤ ਹੀ ਚਾਵਾਂ ਅਤੇ ਸੱਧਰਾਂ ਨਾਲ ਇਸ ਨੂੰ ਮਨਾਉਂਦੇ ਸੀ। ਉਕਤ ਅਹਿਮ ਦਿਨ ਦੇ ਕੁਝ ਸਮਾਂ ਪਹਿਲਾਂ ਹੀ ਨਵੇਂ ਕੱਪੜ੍ਹਿਆਂ ਤੋਂ ਲੈ ਕੇ ਮਠਿਆਈਆਂ ਆਦਿ ਘਰ ਵਿਚ ਲਿਆਉਣ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਸੀ, ਕਿਉਂਕਿ ਰਿਸ਼ਤੇਦਾਰਾਂ ਤੋਂ ਲੈ ਕੇ ਸਾਰੇ ਸਟਾਫ਼ ਮੈਂਬਰਜ਼ ਅਤੇ ਖਾਸ ਕਰ ਲੋੜ੍ਹਵੰਦਾਂ ਨਾਲ ਇਸ ਦੀਆਂ ਖੁਸ਼ੀਆਂ ਨੂੰ ਸਾਂਝੀਆਂ ਕਰਨਾ ਸਾਡੀਆਂ ਵਿਸ਼ੇਸ਼ ਪਹਿਲਕਦਮੀਆਂ ਵਿਚ ਸ਼ਾਮਿਲ ਰਹਿੰਦਾ ਸੀ।

ਸੋਨੂੰ ਸੂਦ
ਸੋਨੂੰ ਸੂਦ

ਮਾਤਾ-ਪਿਤਾ ਦੇ ਜਹਾਨੋਂ ਰੁਖ਼ਸਤ ਹੋ ਜਾਣ ਤੋਂ ਬਾਅਦ ਹੁਣ ਇਸ ਤਿਓਹਾਰ ਨੂੰ ਪਹਿਲਾਂ ਦੀ ਤਰ੍ਹਾਂ ਖੁਸ਼ੀਆਂ-ਖੇੜਿਆਂ ਨਾਲ ਮਨਾਉਣ ਦਾ ਮਨ ਨਹੀਂ ਰਹਿੰਦਾ। ਪਰ ਫਿਰ ਵੀ ਉਨਾਂ ਦੇ ਵਿਖਾਏ ਮਾਰਗਦਰਸ਼ਨ ਦੇ ਚੱਲਦਿਆਂ ਦੀਵਾਲੀ 'ਤੇ ਜਿੰਨ੍ਹਾਂ ਸੰਭਵ ਹੋ ਸਕੇ, ਜ਼ਰੂਰਤਮੰਦਾਂ ਦੀ ਸੇਵਾ ਕਰਨ ਦਾ ਯਤਨ ਕਰਦਾ ਹਾਂ, ਜਿਸ ਵਿੱਚ ਬੱਚਿਆਂ, ਪਤਨੀ ਅਤੇ ਭੈਣਾਂ ਦੀ ਵੀ ਬਰਾਬਰ ਸ਼ਮੂਲੀਅਤ ਰਹਿੰਦੀ ਹੈ, ਜੋ ਸਾਰੇ ਇਸ ਦਿਨ ਨੂੰ ਸੇਵਾ ਭਾਵਨਾ ਦੇ ਹੀ ਲੇਖਾ ਲਾਉਣਾ ਆਪਣਾ ਅਹਿਮ ਫ਼ਰਜ਼ ਸਮਝਦੇ ਹਨ।

ਕਰਨ ਨਾਥ: ਹਿੰਦੀ ਸਿਨੇਮਾ ਦੇ ਮਸ਼ਹੂਰ ਨਿਰਮਾਤਾ ਅਤੇ ਦਿੱਗਜ ਹਸਤੀਆਂ ਰਿੰਕੂ ਰਾਕੇਸ਼ ਨਾਥ ਅਤੇ ਰੀਮਾ ਰਾਕੇਸ਼ ਨਾਥ ਦੇ ਹੋਣਹਾਰ ਬੇਟੇ ਅਤੇ ਪੰਜਾਬੀ ਸਿਨੇਮਾ ਅਦਾਕਾਰਾ ਪ੍ਰੀਤੀ ਸਪਰੂ ਦੇ ਭਾਣਜੇ ਅਦਾਕਾਰ ਕਰਨ ਨਾਥ ਵੀ ਦੀਵਾਲੀ ਨੂੰ ਲੈ ਕੇ ਹਮੇਸ਼ਾ ਖਾਸੇ ਉਤਸ਼ਾਹਿਤ ਰਹਿੰਦੇ ਹਨ, ਜਿੰਨ੍ਹਾਂ ਇਸ ਤਿਓਹਾਰ ਸੰਬੰਧੀ ਆਪਣੇ ਮਨ ਦੇ ਵਲਵਲ੍ਹੇ ਸਾਂਝੇ ਕਰਦਿਆਂ ਦੱਸਿਆ ਕਿ ਬਚਪਨ ਸਮੇਂ ਤੋਂ ਹੀ ਇਹ ਦਿਨ ਸਾਡੇ ਸਾਰੇ ਪਰਿਵਾਰਿਕ ਮੈਂਬਰਾਂ ਲਈ ਕਾਫੀ ਚਾਵਾਂ-ਮਲਾਰ੍ਹਾਂ ਵਾਲਾ ਰਿਹਾ ਹੈ, ਕਿਉਂਕਿ ਇਸ ਦਿਨ ਜਿੱਥੇ ਫਿਲਮੀ ਸ਼ਖਸ਼ੀਅਤਾਂ ਦੀ ਘਰ ਵਿਚ ਆਮਦ ਬਣਦੀ ਸੀ, ਉਥੇ ਰਿਸ਼ਤੇਦਾਰ ਅਤੇ ਨਜ਼ਦੀਕੀ ਦੋਸਤਾਂ ਨਾਲ ਵੀ ਲੰਮੇਂ ਸਮੇਂ ਬਾਅਦ ਇਕੱਠਿਆਂ ਮਿਲ ਬੈਠਣ ਅਤੇ ਹਾਸੇ ਠੱਠਿਆਂ ਅਤੇ ਪਾਰਟੀ ਨਾਲ ਇਸ ਦਿਨ ਨੂੰ ਮਨਾਉਣ ਦਾ ਸਬੱਬ ਬਣਦਾ ਸੀ। ਪਰ ਹੁਣ ਸਮੇਂ ਦੇ ਅਨੁਸਾਰ ਪਹਿਲਾਂ ਪਟਾਖਿਆਂ, ਆਤਿਸ਼ਬਾਜੀ ਆਦਿ ਵਾਲਾ ਹੱਲਾ ਨਹੀਂ ਕਰੀਦਾ, ਬਲਕਿ ਗਰੀਨ ਦੀਵਾਲੀ ਦੇ ਰੂਪ ਵਿੱਚ ਇਸ ਨੂੰ ਸਮਰਪਿਤ ਰਹਿੰਦੇ ਹਾਂ ਤਾਂ ਕਿ ਸਮਾਜ ਨੂੰ ਵੀ ਇਸ ਦਿਸ਼ਾ ਵਿੱਚ ਪਹਿਲਕਦਮੀ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ ਜਾ ਸਕੇ।

ਕਰਨ ਨਾਥ
ਕਰਨ ਨਾਥ

ਪ੍ਰਵੀਨ ਡਬਾਸ-ਪ੍ਰੀਤੀ ਝਾਂਗਿਆਣੀ: ਬਾਲੀਵੁੱਡ ਦੀ ਚਰਚਿਤ ਅਤੇ ਖੂਬਸੂਰਤ ਜੋੜੀ ਵਜੋਂ ਸ਼ੁਮਾਰ ਕਰਵਾਉਂਦੇ ਇੰਨਾਂ ਸ਼ਾਨਦਾਰ ਐਕਟਰਜ਼ ਨੇ ਦੀਵਾਲੀ ਮਨਾਉਣ ਦੀਆਂ ਆਪਣੀਆਂ ਯੋਜਨਾਵਾਂ ਵੱਲ ਨਜ਼ਰਸਾਨੀ ਕਰਵਾਉਂਦਿਆਂ ਦੱਸਿਆ ਕਿ ਇਸ ਦਿਨ ਨੂੰ ਪਰਿਵਾਰ ਅਤੇ ਸਟਾਫ ਤੱਕ ਹੀ ਸੀਮਿਤ ਰੱਖਦਿਆਂ ਸ਼ਾਂਤਮਈ ਢੰਗ ਮਨਾਉਂਦੇ ਹਾਂ, ਜਿਸ ਦੇ ਮੱਦੇਨਜ਼ਰ ਲੱਛਮੀ ਪੂਜਾ, ਰੰਗੋਲੀ ਬਣਾਉਣ ਆਦਿ ਰਸਮਾਂ ਅਦਾ ਕਰਨ ਦੇ ਨਾਲ-ਨਾਲ ਗੁਰਦੁਆਰਾ ਸਾਹਿਬ ਵਿਖੇ ਵੀ ਕੁਝ ਸਮਾਂ ਗੁਰਬਾਣੀ ਰਸ ਦਾ ਆਨੰਦ ਮਾਣਦਿਆਂ ਬਿਤਾਉਂਦੇ ਹਾਂ ਤਾਂ ਕਿ ਬੱਚਿਆਂ ਨੂੰ ਅਸਲ ਜੜ੍ਹਾਂ, ਧਾਰਮਿਕ ਕਦਰਾਂ-ਕੀਮਤਾਂ ਨਾਲ ਜੋੜਿਆ ਜਾ ਸਕੇ। ਇਸੇ ਤਿਓਹਾਰ ਦੌਰਾਨ ਕੁਝ ਪਲ਼ ਸਮਾਜਿਕ ਕਾਰਜਾਂ ਦੇ ਵੀ ਅਸੀਂ ਦੋਨੋਂ ਪਤੀ ਪਤਨੀ ਲੇਖੇ ਲਾਉਂਦੇ ਹਾਂ, ਜਿਸ ਨਾਲ ਇਸ ਦਿਨ ਦੀਆਂ ਖੁਸ਼ੀਆਂ ਅਤੇ ਸਕੂਨ ਦੋਗੁਣਾ ਹੋ ਜਾਂਦਾ ਹੈ।

ਪ੍ਰਵੀਨ ਡਬਾਸ-ਪ੍ਰੀਤੀ ਝਾਂਗਿਆਣੀ
ਪ੍ਰਵੀਨ ਡਬਾਸ-ਪ੍ਰੀਤੀ ਝਾਂਗਿਆਣੀ

ਸੋਨਾਲੀ ਸੇਗਲ: ਬਹੁ-ਚਰਚਿਤ ਹਿੰਦੀ ਫਿਲਮ ‘ਪਿਆਰ ਕਾ ਪੰਚਨਾਮਾ' ਨਾਲ ਸਿਲਵਰ ਸਕਰੀਨ 'ਤੇ ਸ਼ਾਨਦਾਰ ਦਸਤਕ ਦੇਣ ਵਾਲੀ ਅਦਾਕਾਰਾ ਸੋਨਾਲੀ ਸੇਗਲ ਅਨੁਸਾਰ ਇਸ ਵਾਰ ਦਾ ਇਹ ਤਿਓਹਾਰ ਮੇਰੇ ਅਤੇ ਪੂਰੇ ਪਰਿਵਾਰ ਲਈ ਖਾਸੀ ਮਹੱਤਤਾ ਰੱਖਦਾ ਹੈ, ਜਿਸ ਦਾ ਕਾਰਨ ਆਸ਼ੀਸ਼ ਸਜਨਾਨੀ ਨਾਲ ਵਿਆਹ ਉਪਰੰਤ ਇਹ ਮੇਰੀ ਪਹਿਲੀ ਦੀਵਾਲੀ ਹੈ, ਜਿਸ ਨੂੰ ਅਸੀ ਦੋਨੋਂ ਜਣੇ ਆਪਣੇ ਦੋਹਾਂ ਪਰਿਵਾਰ ਦੀ ਮੌਜੂਦਗੀ ਵਿਚ ਸਾਂਝੇ ਤੌਰ 'ਤੇ ਬਹੁਤ ਹੀ ਗ੍ਰੈਂਡ ਪਾਰਟੀ ਦੇ ਰੂਪ ਵਿੱਚ ਸੈਲੀਬ੍ਰੇਟ ਕਰਾਂਗੇ, ਜਿਸ ਦੌਰਾਨ ਕਰੀਬੀ ਫਿਲਮੀ ਸਾਥੀਆਂ ਦੀ ਮੌਜੂਦਗੀ ਵੀ ਯਕੀਨੀ ਬਣਾਵਾਂਗੇ, ਜਿਸ ਨਾਲ ਇਸ ਦੀਵਾਲੀ ਦੀ ਰੌਣਕ ਨੂੰ ਹੋਰ ਚਾਰ ਚੰਨ ਲੱਗਣਗੇ।

ਸੋਨਾਲੀ ਸੇਗਲ
ਸੋਨਾਲੀ ਸੇਗਲ

ਰੋਸ਼ਨੀ ਸਹੋਤਾ: ਦੀਵਾਲੀ ਨੂੰ ਲੈ ਕੇ ਆਪਣੇ ਮਨ ਦੀਆਂ ਭਾਵਨਾਵਾਂ ਦੀ ਗੱਲ ਕਰਾਂ ਤਾਂ ਇਹ ਦਿਨ ਮੇਰੇ ਲਈ ਹਮੇਸ਼ਾ ਪ੍ਰਾਪਤੀਆਂ ਨੂੰ ਸ੍ਰੇਲੀਬੇਟ ਕਰਨ ਦਾ ਇਕ ਅਹਿਮ ਸਬੱਬ ਵੀ ਰਿਹਾ ਹੈ, ਜਿਸ ਤਹਿਤ ਹੀ ਇਸ ਵਾਰ ਵੀ ਹਾਲ ਹੀ ਵਿੱਚ ਮਿਲੀਆਂ ਵੱਡੀਆਂ ਸਾਊਥ ਫਿਲਮਾਂ ਦੀ ਖੁਸ਼ੀ ਮਨਾਵਾਂਗੀ, ਪਰ ਸ਼ੋਰ-ਸ਼ਰਾਬੇ ਨਾਲ ਨਹੀਂ, ਬਲਕਿ ਸਾਧਾਰਨ ਰੂਪ ਵਿੱਚ ਅਤੇ ਪਰਿਵਾਰ ਨਾਲ ਹੀ ਹੋ ਸਕਦਾ ਹੈ ਕਿ ਇਸ ਵਾਰ ਇਸ ਤਿਓਹਾਰ ਦੀਆਂ ਰੀਤਾਂ ਅਤੇ ਰਸਮਾਂ ਨੂੰ ਆਪਣੇ ਪੰਜਾਬ ਸਥਿਤ ਅਤੇ ਹੁਸ਼ਿਆਰਪੁਰ ਜਿਲ੍ਹੇ ਅਧੀਨ ਆਉਂਦੇ ਜੱਦੀ ਸ਼ਹਿਰ ਵਿਚ ਮਨਾਵਾਂ। ਪਰ ਇਹ ਤਾਂਘ ਮੁੰਬਈ ਅਤੇ ਹੈਦਰਾਬਾਦ ਦੇ ਸ਼ੂਟਿੰਗ ਰੁਝੇਵਿਆਂ ਮੱਦੇਨਜ਼ਰ ਪੂਰੀ ਹੋ ਪਾਵੇਗੀ ਜਾਂ ਨਹੀਂ ਇਸ ਬਾਰੇ ਹਾਲੇ ਤੱਕ ਕੁੱਝ ਨਹੀਂ ਕਿਹਾ ਜਾ ਸਕਦਾ।

ਸ਼ਰਹਾਨ ਸਿੰਘ: ਮਾਇਆਨਗਰੀ ਮੁੰਬਈ ਵਿੱਚ ਵਿਲੱਖਣ ਪਹਿਚਾਣ ਸਥਾਪਿਤ ਕਰਨ ਵਿਚ ਸਫਲ ਰਹੇ ਹਨ ਰਜਵਾੜ੍ਹਸ਼ਾਹੀ ਸ਼ਹਿਰ ਪਟਿਆਲਾ ਨਾਲ ਸੰਬੰਧ ਰੱਖਦੇ ਮਸ਼ਹੂਰ ਟੈਲੀਵਿਜ਼ਨ ਅਤੇ ਫਿਲਮ ਐਕਟਰ ਸ਼ਰਹਾਨ ਸਿੰਘ, ਜੋ ਅੱਜਕੱਲ੍ਹ ਸਟਾਰ ਪਲੱਸ ਦੇ ਸ਼ੋਅ 'ਤੇਰੀ ਮੇਰੀ ਡੋਰੀਆ' ਤੋਂ ਇਲਾਵਾ ਕਈ ਹੋਰਨਾਂ ਫਿਲਮ ਪ੍ਰੋਜੈਕਟਾਂ ਨਾਲ ਵੀ ਜੁੜੇ ਹੋਏ ਹਨ।

ਸ਼ਰਹਾਨ ਸਿੰਘ
ਸ਼ਰਹਾਨ ਸਿੰਘ

ਉਨ੍ਹਾਂ ਇਸ ਦਿਨ ਨੂੰ ਲੈ ਕੇ ਆਪਣੇ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ 'ਪੰਜਾਬ ਵਿੱਚ ਦੀਵਾਲੀ ਦਾ ਆਪਣਾ ਅਲਹਦਾ ਹੀ ਰੰਗ ਹੁੰਦਾ ਹੈ, ਜਿਸ ਦਾ ਆਨੰਦ ਬਚਪਨ ਤੋਂ ਅੱਲੜ੍ਹਪੁਣੇ ਤੱਕ ਉਠਾਉਣ ਨੂੰ ਮਿਲਦਾ ਰਿਹਾ ਹੈ, ਪਰ ਹੁਣ ਪਿਛਲੇ ਕਰੀਬ 20 ਸਾਲਾਂ ਤੋਂ ਗਲੈਮਰ ਦੀ ਦੁਨੀਆਂ ਮੁੰਬਈ ਵਿਖੇ ਹੀ ਇਸ ਤਿਓਹਾਰ ਨੂੰ ਮਾਨਣ ਦਾ ਚਾਅ ਪੂਰਾ ਕਰ ਰਿਹਾ ਹਾਂ, ਜਿਸ ਦੌਰਾਨ ਆਤਿਸ਼ਬਾਜੀਆਂ, ਪਟਾਕਿਆਂ ਆਦਿ ਤੋਂ ਜਿੱਥੇ ਖੁਦ ਦੂਰ ਰਹਿਣਾ ਪਸੰਦ ਕਰਦਾ ਹਾਂ, ਉਥੇ ਹੋਰਨਾਂ ਫਿਲਮੀ ਸਾਥੀਆਂ ਨੂੰ ਵੀ ਅਜਿਹਾ ਕਰਨੋਂ ਵਰਜਣਾ ਆਪਣਾ ਫ਼ਰਜ਼ ਜ਼ਰੂਰ ਸਮਝਦਾ ਹਾਂ। ਇਸ ਤੋਂ ਇਲਾਵਾ ਇਸ ਦਿਨ ਗੁਰਦੁਆਰਾ ਸਾਹਿਬ ਜਾਣਾ ਅਤੇ ਕੁਝ ਸਕੂਨ ਦੇ ਪਲ ਉਥੇ ਬਿਤਾਉਣਾ ਵੀ ਮੇਰੀ ਦੀਵਾਲੀ ਰੁਟੀਨ ਦਾ ਹਮੇਸ਼ਾ ਅਹਿਮ ਹਿੱਸਾ ਰਹਿੰਦਾ ਹੈ।

For All Latest Updates

ETV Bharat Logo

Copyright © 2024 Ushodaya Enterprises Pvt. Ltd., All Rights Reserved.