ਚੰਡੀਗੜ੍ਹ: ਜਿਸ ਤਰ੍ਹਾਂ 2024 ਦੀਆਂ ਫਿਲਮਾਂ ਦਾ ਐਲਾਨ ਹੋ ਰਿਹਾ ਹੈ ਤਾਂ ਯਕੀਨਨ ਅਸੀਂ ਕਹਿ ਸਕਦੇ ਹਾਂ ਕਿ ਅਗਲਾ ਸਾਲ ਵੀ ਖੁਸ਼ੀ ਅਤੇ ਮੰਨੋਰੰਜਨ ਨਾਲ ਭਰਪੂਰ ਹੋਵੇਗਾ, ਜਿਸ ਵਿੱਚ ਕਈ ਨਵੀਆਂ ਫਿਲਮਾਂ ਰਿਲੀਜ਼ ਹੋਣ ਲਈ ਤਿਆਰ ਹਨ। ਇਸ ਤਰ੍ਹਾਂ ਹੀ ਆਉਣ ਵਾਲੇ ਸਾਲ ਵਿੱਚ ਇੱਕ ਹੋਰ ਵੱਡੀ ਫਿਲਮ ਰਿਲੀਜ਼ ਹੋਣ ਦਾ ਐਲਾਨ ਕੀਤਾ ਗਿਆ ਹੈ ਅਤੇ ਇਹ ਆਉਣ ਵਾਲੀ ਫਿਲਮ ਪਿਆਰ ਅਤੇ ਰੁਮਾਂਸ ਨਾਲ ਭਰਪੂਰ ਹੋਵੇਗੀ।
ਇਸ ਨਵੀਂ ਫਿਲਮ ਦਾ ਨਾਂ 'ਜਿਸਮਾਂ ਤੋਂ ਪਾਰ ਦੀ ਗੱਲ ਐ' ਹੈ। ਤੁਹਾਨੂੰ ਦੱਸ ਦਈਏ ਕਿ ਇਹ ਲਾਈਨ ਸਰਗੀ ਮਾਨ ਦੇ ਮਸ਼ਹੂਰ ਗੀਤ ਦੀ ਹੈ, ਜੋ ਹਾਲ ਹੀ 'ਚ ਇੰਸਟਾਗ੍ਰਾਮ 'ਤੇ ਕਾਫੀ ਵਾਇਰਲ ਹੋਇਆ ਹੈ। ਜਿਵੇਂ ਕਿ ਫਿਲਮ ਦੇ ਸਿਰਲੇਖ ਤੋਂ ਪਤਾ ਚੱਲਦਾ ਹੈ, ਇਹ ਫਿਲਮ ਇੱਕ ਰੁਮਾਂਟਿਕ ਡਰਾਮਾ ਹੋਵੇਗੀ ਅਤੇ ਸਿਲਵਰ ਸਕਰੀਨ 'ਤੇ ਇੱਕ ਅਸਾਧਾਰਨ ਤੌਰ 'ਤੇ ਖੂਬਸੂਰਤ ਪ੍ਰੇਮ ਕਹਾਣੀ ਦਾ ਪ੍ਰਦਰਸ਼ਨ ਕਰੇਗੀ।
- " class="align-text-top noRightClick twitterSection" data="
">
ਰਾਕੇਸ਼ ਧਵਨ ਦਾ ਬਤੌਰ ਨਿਰਮਾਤਾ ਡੈਬਿਊ: ਫੈਮਿਲੀ ਫਿਲਮਜ਼ ਅਤੇ ਧਵਨ ਐਂਟਰਟੇਨਮੈਂਟ ਦੇ ਲੇਬਲ ਹੇਠ ਬਣੀ ਇਸ ਫਿਲਮ ਨੂੰ ਰਾਕੇਸ਼ ਧਵਨ ਦੁਆਰਾ ਪੇਸ਼ ਕੀਤਾ ਗਿਆ ਹੈ। ਇਸ ਫਿਲਮ ਨਾਲ ਰਾਕੇਸ਼ ਧਵਨ ਪੰਜਾਬੀ ਇੰਡਸਟਰੀ ਵਿੱਚ ਬਤੌਰ ਨਿਰਮਾਤਾ ਡੈਬਿਊ ਕਰਨਗੇ। ਫਿਲਮ ਦੇ ਨਿਰਮਾਣ ਦੇ ਨਾਲ-ਨਾਲ ਰਾਕੇਸ਼ ਧਵਨ ਇਸ ਨਵੇਂ ਪ੍ਰੋਜੈਕਟ ਦੇ ਲੇਖਕ ਅਤੇ ਨਿਰਦੇਸ਼ਕ ਵੀ ਹਨ।
ਫਿਲਮ ਦੀ ਸਟਾਰ ਬਾਰੇ ਗੱਲ ਕਰੀਏ ਤਾਂ ਅਦਾਕਾਰ ਅਤੇ ਗਾਇਕ ਐਮੀ ਵਿਰਕ ਇਸ ਲਵ ਡਰਾਮਾ ਫਿਲਮ ਵਿੱਚ ਮੁੱਖ ਹੀਰੋ ਦੀ ਭੂਮਿਕਾ ਨਿਭਾਏਗਾ। ਇਸ ਤੋਂ ਇਲਾਵਾ ਫਿਲਮ ਵਿੱਚ ਹੈਪੀ ਰਾਏਕੋਟੀ ਵੀ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਮੁੱਖ ਅਦਾਕਾਰਾ ਬਾਰੇ ਅਜੇ ਤੱਕ ਵੇਰਵੇ ਸਾਹਮਣੇ ਨਹੀਂ ਆਏ ਹਨ।
ਫਿਲਮ ਦਾ ਪੋਸਟਰ: ਫਿਲਮ ਦਾ ਐਲਾਨ ਪੋਸਟਰ ਰਿਲੀਜ਼ ਹੋ ਗਿਆ ਹੈ, ਰੁਮਾਂਟਿਕ ਫਿਲਮ ਹੋਣ ਦੇ ਕਾਰਨ ਇਹ ਫਿਲਮ ਅਗਲੇ ਸਾਲ ਵੈਲੇਨਟਾਈਨ ਡੇਅ 'ਤੇ ਰਿਲੀਜ਼ ਹੋਵੇਗੀ। ਫਿਲਮ ਪਿਆਰ ਦੇ ਹਫ਼ਤੇ ਨੂੰ ਮਨਾਉਣ ਲਈ 14 ਫਰਵਰੀ 2024 ਨੂੰ ਪਰਦੇ 'ਤੇ ਆਉਣ ਵਾਲੀ ਹੈ। ਫਿਲਮ ਨੂੰ ਵ੍ਹਾਈਟ ਹਿੱਲ ਸਟੂਡੀਓਜ਼ ਦੁਆਰਾ ਦੁਨੀਆ ਭਰ ਵਿੱਚ ਰਿਲੀਜ਼ ਕੀਤਾ ਜਾਵੇਗਾ।
ਰਾਕੇਸ਼ ਧਵਨ ਬਾਰੇ: ਪ੍ਰਸਿੱਧ ਫਿਲਮ ਨਿਰਮਾਤਾ ਰਾਕੇਸ਼ ਧਵਨ ਜਿਸ ਨੇ 'ਆਜਾ ਮੈਕਸੀਕੋ ਚੱਲੀਏ', 'ਹੌਂਸਲਾ ਰੱਖ', 'ਚੱਲ ਮੇਰਾ ਪੁੱਤ' ਅਤੇ ਹੋਰ ਬਹੁਤ ਸਾਰੀਆਂ ਹਿੱਟ ਫਿਲਮਾਂ ਵਿੱਚ ਕੰਮ ਕੀਤਾ ਹੈ।