ਫ਼ਰੀਦਕੋਟ: ਹਾਲੀਆਂ ਨਿਰਦੇਸ਼ਿਤ ਫ਼ਿਲਮ ‘ਵੱਡਾ ਕਲਾਕਾਰ’ ਨਾਲ ਪੰਜਾਬੀ ਸਿਨੇਮਾਂ ਖੇਤਰ ਵਿਚ ਬਤੌਰ ਨਿਰਦੇਸ਼ਕ ਸ਼ਾਨਦਾਰ ਡੈਬਯੂ ਕਰਨ ਵਾਲੇ ਨੌਜਵਾਨ ਫ਼ਿਲਮਕਾਰ ਕੁਲਦੀਪ ਕੌਸ਼ਿਕ ਹੁਣ ਆਪਣੀ ਨਵੀਂ ਹਿੰਦੀ ਫ਼ਿਲਮ ਕਬੱਡੀ ਨਾਰੀ ਹੀ ਸ਼ਕਤੀ ਹੈ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਇਹ ਬਹੁਚਰਚਿਤ ਫ਼ਿਲਮ ਆਉਣ ਵਾਲੇ ਜੂਨ ਮਹੀਨੇ ਦੇਸ਼ ਵਿਦੇਸ਼ ਵਿਚ ਰਿਲੀਜ਼ ਕੀਤੀ ਜਾ ਰਹੀ ਹੈ। ਮੱਧਪ੍ਰਦੇਸ਼ ਦੇ ਛੱਤੀਸ਼ਗੜ੍ਹ ਬੈਕਡਰਾਪ ਨੂੰ ਕੇਂਦਰਿਤ ਕਰਦਿਆਂ ਬਣਾਈ ਗਈ ਇਹ ਫ਼ਿਲਮ ਮਹਿਲਾਵਾਂ ਖਾਸ ਕਰ ਜੋ ਪੇਂਡੂ ਖਿੱਤੇ ਨਾਲ ਸਬੰਧ ਰੱਖਦੀਆਂ ਹਨ ਦੀ ਅਜੌਕੀ ਮਾਨਸਿਕ , ਆਰਥਿਕ ਸਥਿੱਤੀ ਨੂੰ ਉਜਾਗਰ ਕਰੇਗੀ।
ਇਸ ਫ਼ਿਲਮ ਸਬੰਧੀ ਗੱਲ ਕਰਦਿਆਂ ਨਿਰਦੇਸ਼ਕ ਕੌਸ਼ਿਕ ਦੱਸਦੇ ਹਨ ਕਿ ਬਤੌਰ ਨਿਰਦੇਸ਼ਕ ਆਮ ਲੀਕ ਤੇ ਚੱਲਣਾ ਉਨ੍ਹਾਂ ਦਾ ਕਦੇਂ ਵੀ ਉਦੇਸ਼ ਨਹੀਂ ਰਿਹਾ ਅਤੇ ਇਸੇ ਸੋਚ ਦੇ ਚਲਦਿਆਂ ਉਹ ਆਪਣੇ ਹਰ ਫ਼ਿਲਮ ਪ੍ਰੋਜੈਕਟ ਵਿਚ ਕੁਝ ਨਾ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਦੱਸਿਆ ਕਿ ਅਜ਼ਾਦ ਦੇਸ਼ ਹੋਣ ਦੇ ਬਾਵਜੂਦ ਹਾਲੇ ਵੀ ਭਾਰਤ ਦੇ ਕਈ ਪੱਛੜ੍ਹੇ ਹਿੱਸਿਆ ਵਿਚ ਅਜਿਹੇ ਸਰਮਾਏਦਾਰੀ ਅਤੇ ਜਗੀਰਦਾਰੀ ਸਿਸਟਮ ਦਾ ਪੂਰੀ ਤਰ੍ਹਾਂ ਬੋਲਬਾਲਾ ਹੈ। ਜੋ ਔਰਤਾਂ ਨੂੰ ਸਮਾਜਿਕ ਬਰਾਬਰੀ ਅਤੇ ਉਨ੍ਹਾਂ ਦੇ ਬਣਦੇ ਹੱਕ ਕਦੇਂ ਵੀ ਨਹੀਂ ਦੇਣਾ ਚਾਹੁੰਦਾ।
ਇਸ ਫ਼ਿਲਮ ਦੀ ਕਹਾਣੀ: ਉਨ੍ਹਾਂ ਦੱਸਿਆ ਕਿ ਇਹ ਫ਼ਿਲਮ ਇਸੇ ਤਰ੍ਹਾਂ ਦੇ ਸਿਸਟਮ ਖ਼ਿਲਾਫ਼ ਬਾਗੀ ਹੋਣ ਵਾਲੀਆਂ ਅਤੇ ਕੁਝ ਕਰ ਗੁਜਰਣ ਦੀ ਚਾਹ ਰੱਖਦੀਆਂ ਮਹਿਲਾਵਾਂ ਦੀ ਕਹਾਣੀ ਹੈ। ਇਸ ਫ਼ਿਲਮ ਦੁਆਰਾ ਇਹ ਸੰਦੇਸ਼ ਦੇਣ ਦੀ ਵੀ ਕੋਸ਼ਿਸ਼ ਕੀਤੀ ਗਈ ਹੈ ਕਿ ਜੇਕਰ ਔਰਤਾਂ ਕੁਝ ਕਰ ਲੈਣ ਦੀ ਠਾਣ ਲੈਣ ਤਾਂ ਵੱਡੀ ਤੋਂ ਵੱਡੀ ਮੁਸ਼ਿਕਲ ਵੀ ਉਨ੍ਹਾਂ ਦੇ ਰਾਹ ’ਚ ਅੜਿੱਕਾ ਨਹੀਂ ਢਾਹ ਸਕਦੀ। ਉਨ੍ਹਾਂ ਦੱਸਿਆ ਕਿ ਰੌਕੀ ਦਾਸਵਾਨੀ ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਫ਼ਿਲਮ ਦੇ ਨਿਰਮਾਤਾ ਸੁਨੀਲ ਤਾਇਲ ਅਤੇ ਸਹਿ ਨਿਰਮਾਤਾ ਵਿਕਾਸ ਜੈਨ ਹਨ। ਇਸ ਤੋਂ ਇਲਾਵਾ ਸਿਨੇਮਾਟੋਗਾ੍ਰਫੀ ਕ੍ਰਿਸ਼ਨਾਂ ਰਮਨ ਦੀ ਹੈ। ਪ੍ਰੋਡੋਕਸ਼ਨ ਡਿਜਾਇਨਰ ਪ੍ਰਸੋਨਜੀਤ ਚਾਦਾ ਹਨ। ਜਦਕਿ ਐਡੀਟਿੰਗ ਹਾਰਦਿਕ ਸਿੰਘ ਰੀਨ, ਮਿਊਜ਼ਿਕ ਨਿਰਦੇਸ਼ਨ ਕਿਸ਼ਨਾ ਲਾਲ ਚਾਂਦਨੀ, ਕੁਨਾਲ ਸਿੰਘ, ਗੀਤਕਾਰ ਸ਼ੋਭਨਾ ਠਾਕੁਰ , ਕੁਨਾਲ ਸਿਨਹਾ , ਬੈਕਗਰਾਊਂਡ ਸਕੌਰ ਕਿਸ੍ਰਨਾ ਲਾਲ ਚਾਂਦਨੀ ਆਦਿ ਵੱਲੋਂ ਸਿਰਜਿਆ ਗਿਆ ਹੈ।
ਕਿਸਮਤ ਵਿਚ ਕਲਾਕਾਰ ਦੀ ਬਜਾਏ ਨਿਰਦੇਸ਼ਕ ਬਣਨਾ: ਦਿੱਲੀ ਦੇ ਜੰਮਪਲ ਕੁਲਦੀਪ ਦੱਸਦੇ ਹਨ ਕਿ ਉਹ ਬਤੌਰ ਐਕਟਰ ਬਣਨ ਦੀ ਤਾਂਘ ਲੈ ਕੇ ਲਗਭਗ 15 ਸਾਲ ਪਹਿਲਾ ਮੁੰਬਈ ਮਹਾਨਗਰੀ ਗਏ ਸਨ ਪਰ ਸ਼ਾਇਦ ਉਨ੍ਹਾਂ ਦੀ ਕਿਸਮਤ ਵਿਚ ਕਲਾਕਾਰ ਦੀ ਬਜਾਏ ਨਿਰਦੇਸ਼ਕ ਬਣਨਾ ਲਿਖਿਆ ਸੀ। ਉਨ੍ਹਾਂ ਕਿਹਾ ਕਿ ਉਹ ਖੁਸ਼ਕਿਸਮਤ ਰਹੇ ਹਨ ਕਿ ਮੁੰਬਈ ਨਗਰੀ ਵਿਚ ਕੀਤਾ ਉਨ੍ਹਾਂ ਦਾ ਸੰਘਰਸ਼ ਰੰਗ ਲਿਆਇਆ ਹੈ। ਜਿਸ ਦੇ ਚਲਦਿਆਂ ਉਹ ਪੜ੍ਹਾਅ ਦਰ ਪੜ੍ਹਾਅ ਅਪਣਿਆਂ ਸੁਪਨਿਆਂ ਦੀ ਪੂਰਤੀ ਕਰਨ ਵਿਚ ਸਫ਼ਲ ਹੋ ਪਾ ਰਹੇ ਹਨ।
ਇਹ ਵੀ ਪੜ੍ਹੋ :- New Punjabi Film: ਨਵੀਂ ਪੰਜਾਬੀ ਫ਼ਿਲਮ ’ਚ ਸਾਵਨ ਰੂਪੋਵਾਲੀ ਨੂੰ ਨਿਰਦੇਸ਼ਿਤ ਕਰਨਗੇ ਰਵੀ ਵਰਮਾਂ