ਹੈਦਰਾਬਾਦ: ਰੋਨੀ ਸਕ੍ਰੂਵਾਲਾ ਦਾ ਉੱਘੇ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ 'ਤੇ ਆਧਾਰਿਤ ਨਵਾਂ ਉੱਦਮ 'ਪੰਜਾਬ 95' ਦਰਸ਼ਕਾਂ ਨੂੰ ਆਕਰਸ਼ਿਤ ਕਰਨ ਲਈ ਤਿਆਰ ਹੈ। ਬੇਹੱਦ ਪ੍ਰਤਿਭਾਸ਼ਾਲੀ ਗਾਇਕ-ਅਦਾਕਾਰ ਦਿਲਜੀਤ ਦੁਸਾਂਝ ਦੀ ਮੁੱਖ ਭੂਮਿਕਾ ਵਾਲੀ 'ਪੰਜਾਬ 95' ਇਸ ਸਾਲ ਦੀ ਇਕੋ-ਇਕ ਅਜਿਹੀ ਫਿਲਮ ਹੈ, ਜਿਸ ਨੂੰ ਭਾਰਤ ਤੋਂ ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ (TIFF) 'ਚ ਸ਼ਾਨਦਾਰ ਪ੍ਰੀਮੀਅਰ ਮਿਲਿਆ ਹੈ।
ਨਿਰਮਾਤਾਵਾਂ ਨੇ ਪੋਸਟਰ ਨੂੰ ਸਾਂਝਾ ਕਰਦੇ ਹੋਏ ਕਿਹਾ ਹੈ ਕਿ ਇਹ ਫਿਲਮ ਸੱਚੀਆਂ ਘਟਨਾਵਾਂ ਉਤੇ ਆਧਾਰਿਤ ਹੈ, 'ਪੰਜਾਬ 95' RSVP ਦੇ ਘਰ ਤੋਂ ਇੱਕ ਹੋਰ ਸੋਚਣ ਵਾਲੀ ਮਾਸਟਰਪੀਸ ਬਣਨ ਦਾ ਵਾਅਦਾ ਕਰਦੀ ਹੈ। ਫਿਲਮ ਵਿੱਚ ਦਿਲਜੀਤ ਦੁਸਾਂਝ, ਅਰਜੁਨ ਰਾਮਪਾਲ ਅਤੇ ਸੁਰਿੰਦਰ ਵਿੱਕੀ ਕਲਾਕਾਰ ਅਗਵਾਈ ਕਰ ਰਹੇ ਹਨ, ਇਸ ਫਿਲਮ ਵਿੱਚ ਜਸਵੰਤ ਸਿੰਘ ਖਾਲੜਾ ਦੇ ਜੀਵਨ ਅਤੇ ਮਨੁੱਖੀ ਅਧਿਕਾਰ ਕਾਰਕੁਨ ਵਜੋਂ ਉਨ੍ਹਾਂ ਦੇ ਸ਼ਾਨਦਾਰ ਸਫ਼ਰ ਦਾ ਇੱਕ ਦਿਲਚਸਪ ਚਿੱਤਰਨ ਹੋਣ ਦੀ ਉਮੀਦ ਹੈ।
- ਆਜ਼ਾਦ ਨਿਰਦੇਸ਼ਕ ਵਜੋਂ ਨਵੀਂ ਸਿਨੇਮਾ ਪਾਰੀ ਵੱਲ ਵਧਿਆ ਗੁਰਪ੍ਰੀਤ ਗਿੱਲ, ਕਈ ਚਰਚਿਤ ਅਤੇ ਸਫ਼ਲ ਫਿਲਮਾਂ ਨਾਲ ਜੁੜੇ ਰਹਿਣ ਦਾ ਸਿਹਰਾ ਕਰ ਚੁੱਕਾ ਹੈ ਹਾਸਿਲ
- Upcoming Film Khadari: ਹੁਣ ਫ਼ਰਵਰੀ 'ਚ ਹੋਵੇਗਾ ਧਮਾਕਾ, ਗੁਰਨਾਮ ਭੁੱਲਰ ਦੀ ਫਿਲਮ 'ਖਿਡਾਰੀ' ਦੀ ਰਿਲੀਜ਼ ਡੇਟ ਦਾ ਐਲਾਨ
- Punjabi Film Drame Aale: ਹੁਣ ਸਟੇਜ ‘ਤੇ ਨਹੀਂ ਸਿਨਮਾਘਰਾਂ ਵਿੱਚ ਹੋਵੇਗਾ ਅਸਲ ਡਰਾਮਾ, ਹਰੀਸ਼ ਵਰਮਾ-ਸ਼ਰਨ ਕੌਰ ਦੀ ਫਿਲਮ 'ਡਰਾਮੇ ਆਲੇ' ਦੀ ਰਿਲੀਜ਼ ਦਾ ਐਲਾਨ
ਨਿਰਮਾਤਾਵਾਂ ਨੇ 25 ਜੁਲਾਈ ਨੂੰ ਸੋਸ਼ਲ ਮੀਡੀਆ 'ਤੇ ਫਿਲਮ ਦੇ ਪਹਿਲੇ ਲੁੱਕ ਪੋਸਟਰ ਨੂੰ ਰਿਲੀਜ਼ ਕੀਤਾ। ਫਿਲਮ ਦੀ ਆਪਣੀ ਪਹਿਲੀ ਝਲਕ ਨੂੰ ਸਾਂਝਾ ਕਰਦੇ ਹੋਏ ਦੁਸਾਂਝ ਨੇ ਇੰਸਟਾਗ੍ਰਾਮ 'ਤੇ ਲਿਖਿਆ "ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ...ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿਖੇ ਵਿਸ਼ਵ ਪ੍ਰੀਮੀਅਰ। ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਜੀ ਦੇ ਜੀਵਨ 'ਤੇ ਆਧਾਰਤ, ਪੰਜਾਬ '95 ਦੀ ਪਹਿਲੀ ਝਲਕ ਪੇਸ਼ ਕਰ ਰਹੇ ਹਾਂ।"
ਦੱਸ ਦੇਈਏ ਕਿ ਪਹਿਲਾਂ ਇਸ ਫਿਲਮ ਦਾ ਨਾਂ ਘੱਲੂਘਾਰਾ ਸੀ, ਉਦੋਂ ਤੋਂ ਇਹ ਫਿਲਮ ਲਾਈਮਲਾਈਟ ਵਿੱਚ ਆ ਗਈ ਸੀ। ਸੈਂਸਰ ਬੋਰਡ ਨੂੰ ਫਿਲਮ ਨੂੰ ਲੈ ਕੇ ਸਰਟੀਫਿਕੇਟ ਦੇਣ 'ਚ 6 ਮਹੀਨੇ ਤੋਂ ਜ਼ਿਆਦਾ ਦਾ ਸਮਾਂ ਲੱਗਿਆ ਅਤੇ ਏ ਸਰਟੀਫਿਕੇਟ ਦੇ ਨਾਲ 21 ਕੱਟ ਲਾਉਣ ਦੇ ਸੁਝਾਅ ਦਿੱਤੇ ਗਏ। ਜਿਸ ਤੋਂ ਬਾਅਦ ਨਿਰਮਾਤਾਵਾਂ ਨੇ CBFC ਦੇ ਖਿਲਾਫ ਬੰਬੇ ਹਾਈ ਕੋਰਟ ਦਾ ਰੁਖ਼ ਕੀਤਾ ਸੀ।
ਜਸਵੰਤ ਸਿੰਘ ਖਾਲੜਾ ਇੱਕ ਮਨੁੱਖੀ ਅਧਿਕਾਰ ਕਾਰਕੁਨ ਸਨ, ਜਿਨ੍ਹਾਂ ਨੇ ਪੁਲਿਸ ਦੁਆਰਾ ਹਜ਼ਾਰਾਂ ਅਣਪਛਾਤੇ ਲੋਕਾਂ ਦੇ ਅਗਵਾ, ਕਤਲ ਅਤੇ ਸਸਕਾਰ ਦੇ ਸਬੂਤ ਲੱਭਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ।