ETV Bharat / entertainment

Diljit Dosanjh Praised Shehnaaz Gill: ਦਿਲਜੀਤ ਦੁਸਾਂਝ ਨੇ ਲਾਈਵ ਹੋ ਕੇ ਕੀਤੀ ਸ਼ਹਿਨਾਜ਼ ਗਿੱਲ ਦੀ ਰੱਜ ਕੇ ਤਾਰੀਫ਼, ਬੋਲੇ-ਸਾਨੂੰ ਮਾਣ ਆ ਸ਼ਹਿਨਾਜ਼ 'ਤੇ - ਦਿਲਜੀਤ ਦੁਸਾਂਝ ਦੀ ਫਿਲਮ

Diljit Dosanjh live on Instagram: ਹਾਲ ਹੀ ਵਿੱਚ ਅਦਾਕਾਰ-ਗਾਇਕ ਦਿਲਜੀਤ ਦੁਸਾਂਝ ਆਪਣੇ ਪ੍ਰਸ਼ੰਸਕਾਂ ਲਈ ਲਾਈਵ ਹੋਏ ਸਨ। ਇਸ ਦੌਰਾਨ ਗਾਇਕ ਦਿਲਜੀਤ ਦੁਸਾਂਝ ਨੇ ਸ਼ਹਿਨਾਜ਼ ਗਿੱਲ ਦੀ ਤਾਰੀਫ਼ ਕੀਤੀ।

Etv Bharat
Etv Bharat
author img

By ETV Bharat Punjabi Team

Published : Sep 30, 2023, 4:41 PM IST

ਚੰਡੀਗੜ੍ਹ: ਪਾਲੀਵੁੱਡ ਦੀਆਂ ਬਹੁਤ ਸਾਰੀਆਂ ਅਜਿਹੀਆਂ ਹਸਤੀਆਂ ਹਨ, ਜਿਹਨਾਂ ਨੇ ਪੰਜਾਬ ਦਾ ਨਾਂ ਪੂਰੇ ਦੇਸ਼ ਵਿੱਚ ਰੌਸ਼ਨ ਕੀਤਾ ਹੈ, ਇਸੇ ਲੜੀ ਵਿੱਚ ਦੋ ਅਜਿਹੀਆਂ ਹਸਤੀਆਂ ਹਨ, ਜਿਹਨਾਂ ਦਾ ਨਾਂ ਸਭ ਤੋਂ ਮੂਹਰੇ ਆਉਂਦਾ ਹੈ। ਜੀ ਹਾਂ...ਤੁਸੀਂ ਸਮਝ ਗਏ ਹੋਵੋਗੇ ਕਿ ਅਸੀਂ ਕਿਸ ਦੀ ਗੱਲ ਕਰ ਰਹੇ ਹਨ। ਅਸੀਂ 'ਪੰਜਾਬ ਦੀ ਕੈਟਰੀਨਾ ਕੈਫ' ਸ਼ਹਿਨਾਜ਼ ਅਤੇ ਗਾਇਕ ਦਿਲਜੀਤ ਦੁਸਾਂਝ ਦੀ ਗੱਲ ਕਰ ਰਹੇ ਹਾਂ।

ਦੋਵੇਂ ਹਸਤੀਆਂ ਆਪਣੀ ਆਪਣੀ ਕਲਾ ਨਾਲ ਸਫ਼ਲਤਾ ਦੀਆਂ ਉਚਾਈਆਂ ਨੂੰ ਛੂਹ ਰਹੀਆਂ ਹਨ। ਪ੍ਰਸ਼ੰਸਕ ਇਹਨਾਂ ਨੂੰ ਫਿਲਮ 'ਹੌਂਸਲਾ ਰੱਖ' ਵਿੱਚ ਇੱਕਠੇ ਪਹਿਲਾਂ ਹੀ ਦੇਖ ਚੁੱਕੇ ਹਨ। ਇਹਨਾਂ ਦੀ ਦੋਸਤੀ ਕਾਫੀ ਗੂੜੀ ਹੈ। ਇਸ ਦੀ ਤਾਜ਼ਾ ਉਦਾਹਰਣ ਇੰਸਟਾਗ੍ਰਾਮ ਦਾ ਲਾਈਵ ਸੈਸ਼ਨ ਹੈ। ਜੀ ਹਾਂ...ਹਾਲ ਹੀ ਵਿੱਚ ਦਿਲਜੀਤ ਅਤੇ ਸ਼ਹਿਨਾਜ਼ (Diljit Dosanjh prases Shehnaaz Kaur Gill) ਨੇ ਲਾਈਵ ਸੈਸ਼ਨ ਕੀਤਾ, ਜਿਸ ਵਿੱਚ ਅਦਾਕਾਰ-ਗਾਇਕ ਦਿਲਜੀਤ ਨੇ ਸ਼ਹਿਨਾਜ਼ ਗਿੱਲ ਦੀ ਰੱਜ ਕੇ ਤਾਰੀਫ਼ ਕੀਤੀ।

ਅਦਾਕਾਰ ਨੇ ਪਹਿਲਾਂ ਸ਼ਹਿਨਾਜ਼ (Diljit Dosanjh prases Shehnaaz Kaur Gill) ਦੀ ਮੰਮੀ ਨਾਲ ਗੱਲ ਕਰਨ ਦੀ ਇੱਛਾ ਜਤਾਈ। ਫਿਰ ਅਦਾਕਾਰ ਨੇ ਕਿਹਾ ਕਿ 'ਸ਼ਹਿਨਾਜ਼ ਜ਼ਮੀਨ ਤੋਂ ਉੱਠ ਕੇ ਅੱਜ ਉੱਚਾਈਆਂ ਪ੍ਰਾਪਤ ਕਰ ਰਹੀ ਹੈ, ਮੈਨੂੰ ਸ਼ਹਿਨਾਜ਼ ਗਿੱਲ ਉਤੇ ਮਾਣ ਹੈ। ਸ਼ਹਿਨਾਜ਼ ਗਿੱਲ ਨੇ ਅੱਜ ਆਪਣੀ ਮਿਹਨਤ ਨਾਲ ਪੂਰੀ ਦੁਨੀਆਂ ਵਿੱਚ ਨਾਂ ਬਣਾ ਲਿਆ ਹੈ'।

ਇਸ ਤੋਂ ਇਲਾਵਾ ਅਦਾਕਾਰ ਨੇ ਇਹ ਵੀ ਕਿਹਾ ਕਿ ਇਸ ਫੀਲਡ ਵਿੱਚ ਕੁੜੀਆਂ ਨੂੰ ਕਾਫੀ ਸੰਘਰਸ਼ ਕਰਨਾ ਪੈਂਦਾ ਹੈ, ਜੋ ਕਿ ਕਾਫੀ ਮੁਸ਼ਕਿਲ ਹੁੰਦਾ ਹੈ। ਪਰ ਸ਼ਹਿਨਾਜ਼ ਨੇ ਇਸ ਨੂੰ ਪਾਰ ਕੀਤਾ ਅਤੇ ਅੱਜ ਸਾਨੂੰ ਸਾਰਿਆਂ ਨੂੰ ਸ਼ਹਿਨਾਜ਼ ਉਤੇ ਮਾਣ ਹੈ।

ਇਸ ਦੌਰਾਨ ਵਰਕਫਰੰਟ ਦੀ ਗੱਲ ਕਰੀਏ ਤਾਂ ਦਿਲਜੀਤ ਦੁਸਾਂਝ ਇੰਨੀਂ ਦਿਨੀਂ ਆਪਣੀ ਨਵੀਂ ਐਲਬਮ 'ਗੋਸਟ' ਦਾ ਆਨੰਦ ਮਾਣ ਰਹੇ ਹਨ। ਉਹ 28 ਸਤੰਬਰ ਨੂੰ ਰਿਲੀਜ਼ ਹੋਈ ਸੀ। ਇਸ ਤੋਂ ਇਲਾਵਾ ਅਦਾਕਾਰ-ਗਾਇਕ ਕੋਲ ਫਿਲਮ 'ਚਮਕੀਲਾ' ਅਤੇ 'ਰੰਨਾਂ 'ਚ ਧੰਨਾ' ਵੀ ਹੈ।

ਸ਼ਹਿਨਾਜ਼ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਅਦਾਕਾਰਾ ਇੰਨੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਥੈਂਕ ਯੂ ਫਾਰ ਕਮਿੰਗ' ਦੇ ਪ੍ਰਮੋਸ਼ਨ ਵਿੱਚ ਰੁੱਝੀ ਹੋਈ ਹੈ। ਇਹ ਫਿਲਮ 6 ਅਕਤੂਬਰ ਨੂੰ ਰਿਲੀਜ਼ ਹੋਵੇਗੀ। ਇਸ ਤੋਂ ਇਲਾਵਾ ਅਦਾਕਾਰਾ ਕੋਲ ਦਿਲਜੀਤ ਅਤੇ ਸੋਨਮ ਬਾਜਵਾ ਨਾਲ 'ਰੰਨਾਂ 'ਚ ਧੰਨਾ' ਵੀ ਹੈ, ਜਿਸ ਦੀ ਸ਼ੂਟਿੰਗ ਜਲਦ ਹੀ ਸ਼ੁਰੂ ਹੋ ਜਾਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.