ਚੰਡੀਗੜ੍ਹ: ਪੰਜਾਬੀ ਸਿਨੇਮਾ ਦੀਆਂ ਬਹੁ-ਚਰਚਿਤ ਅਤੇ ਸੁਪਰ-ਡੁਪਰ ਹਿੱਟ ਫਿਲਮਾਂ ਵਿੱਚ ਸ਼ੁਮਾਰ ਰਹੀਆਂ 'ਜੱਟ ਐਂਡ ਜੂਲੀਅਟ' ਅਤੇ 'ਜੱਟ ਐਂਡ ਜੂਲੀਅਟ 2' ਦੇ ਤੀਸਰੇ ਭਾਗ 'ਜੱਟ ਐਂਡ ਜੂਲੀਅਟ 3' ਦਾ ਲੰਦਨ ਵਿਖੇ ਆਗਾਜ਼ ਕਰ ਦਿੱਤਾ ਗਿਆ ਹੈ, ਜਿਸ ਨੂੰ ਇਸ ਵਾਰ ਜਗਦੀਪ ਸਿੰਘ ਸਿੱਧੂ ਵੱਲੋਂ ਨਿਰਦੇਸ਼ਿਤ ਕੀਤਾ ਜਾਵੇਗਾ।
'ਵਾਈਟ ਹਿੱਲ ਸਟੂਡੀਓਜ਼, 'ਸਪੀਡ ਰਿਕਾਰਡਜ' ਦੇ ਬੈਨਰਜ਼ ਹੇਠ ਬਣਨ ਜਾ ਰਹੀ ਇਸ ਫਿਲਮ ਦੇ ਨਿਰਮਾਤਾਵਾਂ ਵਿੱਚ ਗੁਣਬੀਰ ਸਿੰਘ ਸਿੱਧੂ, ਮਨਮੋਰਡ ਸਿੱਧੂ, ਦਿਨੇਸ਼ ਔਲਖ ਸ਼ਾਮਿਲ ਹਨ, ਜਦਕਿ ਇਸ ਵਿੱਚ ਲੀਡ ਭੂਮਿਕਾਵਾਂ ਇਸ ਵਾਰ ਫਿਰ ਦਿਲਜੀਤ ਦੁਸਾਂਝ ਅਤੇ ਨੀਰੂ ਬਾਜਵਾ ਅਦਾ ਕਰਨਗੇ।
ਫਿਲਮ ਦੀ ਨਿਰਮਾਣ ਟੀਮ ਅਨੁਸਾਰ ਸਾਲ 2012 ਦੇ ਜੂਨ ਮਹੀਨੇ ਵਿੱਚ ਰਿਲੀਜ਼ ਹੋਈ 'ਜੱਟ ਐਂਡ ਜੂਲੀਅਟ' ਨੇ ਬਾਕਸ ਆਫਿਸ ਉਪਰ ਧਮਾਲ ਮਚਾ ਦਿੱਤੀ ਸੀ, ਜਿਸ ਨੇ ਪੰਜਾਬੀ ਸਿਨੇਮਾ ਨੇ ਗਲੋਬਲ ਪੱਧਰ 'ਤੇ ਨਵੇਂ ਆਯਾਮ ਅਤੇ ਮਾਣ ਦੇਣ ਵਿੱਚ ਵੀ ਅਹਿਮ ਭੂਮਿਕਾ ਨਿਭਾਈ। ਇਸ ਉਪਰੰਤ ਸਾਲ 2013 ਵਿੱਚ ਰਿਲੀਜ਼ ਕੀਤੇ ਗਈ ਇਸੇ ਫਿਲਮ ਦੇ ਦੂਸਰੇ ਸੀਕਵਲ 'ਜੱਟ ਐਂਡ ਜੂਲੀਅਟ 2' ਨੂੰ ਦੁਨੀਆਭਰ ਦੇ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਅਤੇ ਇਹ ਵੀ ਕਾਰੋਬਾਰ ਪੱਖੋਂ ਕਈ ਨਵੇਂ ਮੀਲ ਪੱਥਰ ਸਥਾਪਿਤ ਕਰਨ ਵਿੱਚ ਸਫ਼ਲ ਰਹੀ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਉਕਤ ਫਿਲਮ ਦੇ ਦੋਨਾਂ ਭਾਗਾਂ ਨੂੰ ਮਿਲੀ ਭੰਪਰ ਸਫਲਤਾ ਤੋਂ ਬਾਅਦ ਇਸ ਵਾਰ ਫਿਰ ਨਵੀਂ ਅਤੇ ਅਲਹਦਾ ਕੰਟੈਂਟ ਅਤੇ ਮੁਹਾਂਦਰੇ ਨਾਲ ਇਸ ਤੀਸਰੇ ਸੀਕਵਲ ਨੂੰ ਬਣਾਉਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਵਿੱਚ ਇਸ ਵਾਰ ਕਈ ਨਵੇਂ ਸਿਨੇਮਾ ਰੰਗ ਵੇਖਣ ਨੂੰ ਮਿਲਣਗੇ।
- Film Gudiya First Song: ਅੱਜ ਰਿਲੀਜ਼ ਹੋਵੇਗਾ ਆਉਣ ਵਾਲੀ ਹੌਰਰ ਪੰਜਾਬੀ ਫਿਲਮ 'ਗੁੜੀਆ' ਦਾ ਪਹਿਲਾਂ ਗੀਤ, ਯੁਵਰਾਜ ਹੰਸ ਅਤੇ ਜੀਡੀ 47 ਵੱਲੋਂ ਦਿੱਤੀਆਂ ਗਈਆਂ ਹਨ ਆਵਾਜ਼ਾਂ
- Kulwinder Billa Son: ਗਾਇਕ ਕੁਲਵਿੰਦਰ ਬਿੱਲਾ ਦੇ ਘਰ ਗੂੰਜੀ ਕਿਲਕਾਰੀ, ਪਤਨੀ ਨੇ ਦਿੱਤਾ ਪੁੱਤਰ ਨੂੰ ਜਨਮ
- Sargun Mehta In London: ਇਸ ਨਵੀਂ ਫਿਲਮ ਦੀ ਸ਼ੂਟਿੰਗ ਲਈ ਲੰਦਨ ਪੁੱਜੀ ਸਰਗੁਣ ਮਹਿਤਾ, ਸਮੀਪ ਕੰਗ ਵੱਲੋਂ ਕੀਤਾ ਜਾ ਰਿਹਾ ਹੈ ਨਿਰਦੇਸ਼ਨ
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਉਕਤ ਸੀਰੀਜ਼ ਦੀਆਂ ਦੋਨੋ ਪਿਛਲੀਆਂ ਫਿਲਮਾਂ ਨੂੰ ਪੰਜਾਬੀ ਸਿਨੇਮਾ ਦੇ ਬਹੁਤ ਹੀ ਬਾਕਮਾਲ ਅਤੇ ਤਕਨੀਕੀ ਪੱਖੋਂ ਉੱਤਮ ਸਿਨੇਮਾ ਕੁਸ਼ਲਤਾ ਅਤੇ ਮੁਹਾਰਤ ਰੱਖਦੇ ਨੌਜਵਾਨ ਨਿਰਦੇਸ਼ਕ ਅਨੁਰਾਗ ਸਿੰਘ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਸੀ, ਜੋ ਹਿੰਦੀ ਸਿਨੇਮਾ ਲਈ ਕੇਸਰੀ ਜਿਹੀ ਵੱਡੀ ਫਿਲਮ ਦਾ ਵੀ ਨਿਰਦੇਸ਼ਨ ਕਰ ਚੋਖੀ ਭੱਲ ਸਿਨੇਮਾ ਖਿੱਤੇ ਵਿਚ ਸਥਾਪਿਤ ਕਰ ਚੁੱਕੇ ਹਨ। ਪਰ ਇਸ ਵਾਰ ਉਨ੍ਹਾਂ ਦੀ ਬਜਾਏ ਕਈ ਹਿੱਟ ਪੰਜਾਬੀ ਫਿਲਮਾਂ ਨਾਲ ਜੁੜੇ ਰਹੇ ਜਗਦੀਪ ਸਿੰਘ ਸਿੱਧੂ ਇਸ ਤੀਸਰੇ ਸੀਕਵਲ ਦੀ ਕਮਾਂਡ ਸੰਭਾਲਣਗੇ, ਜੋ 'ਸਰਗੀ', 'ਨਿੱਕਾ ਜ਼ੈਲਦਾਰ', 'ਨਿੱਕਾ ਜ਼ੈਲਦਾਰ 2', 'ਕਿਸਮਤ', 'ਕਿਸਮਤ 2', 'ਸੁਫ਼ਨਾ', 'ਮੋਹ' ਜਿਹੀਆਂ ਕਈ ਕਾਮਯਾਬ ਫਿਲਮਾਂ ਦਾ ਲੇਖਣ ਅਤੇ ਨਿਰਦੇਸ਼ਨ ਕਰ ਚੁੱਕੇ ਹਨ।
ਨਿਰਮਾਣ ਪੜ੍ਹਾਅ ਤੋਂ ਹੀ ਦਰਸ਼ਕਾਂ ਦੀ ਉਤਸੁਕਤਾ ਦਾ ਕੇਦਰਬਿੰਦੂ ਬਣੀ ਉਕਤ ਫਿਲਮ ਦੁਆਰਾ ਲੰਮੇਂ ਸਮੇਂ ਬਾਅਦ ਦਿਲਜੀਤ ਦੁਸਾਂਝ ਅਤੇ ਨੀਰੂ ਬਾਜਵਾ ਇੱਕ ਸਾਥ ਸਕਰੀਨ ਸ਼ੇਅਰ ਕਰਦੇ ਵਿਖਾਈ ਦੇਣਗੇ, ਜੋ ਇੱਕ ਵਾਰ ਫਿਰ ਪੁਲਿਸ ਭੂਮਿਕਾਵਾਂ ਅਦਾ ਕਰ ਰਹੇ ਹਨ।
ਫਿਲਮ ਦੇ ਬੀਤੀ ਸ਼ਾਮ ਹੋਏ ਰਸਮੀ ਮਹੂਰਤ ਉਪਰੰਤ ਸਟਾਰਟ ਟੂ ਫ਼ਿਨਿਸ਼ ਸ਼ਡਿਊਲ ਦੀ ਸ਼ੁਰੂਆਤ ਨਾਲੋਂ ਨਾਲ ਕਰ ਦਿੱਤੀ ਗਈ ਹੈ, ਜਿਸ ਅਧੀਨ ਅਗਲੇ ਕਈ ਦਿਨ੍ਹਾਂ ਤੱਕ ਲੰਦਨ ਦੀਆਂ ਵੱਖ-ਵੱਖ ਲੋਕੇਸ਼ਨਾਂ 'ਤੇ ਇਹ ਸ਼ੂਟ ਮੁਕੰਮਲ ਕੀਤਾ ਜਾਵੇਗਾ।