ਚੰਡੀਗੜ੍ਹ: ਫਰਵਰੀ ਮਹੀਨੇ ਨੂੰ ਪਿਆਰ ਦਾ ਮਹੀਨਾ ਕਿਹਾ ਜਾਂਦਾ ਹੈ, ਹੁਣ ਇਹ ਪਿਆਰ ਦਾ ਮਹੀਨਾ ਆਪਣੇ ਅੰਤ ਵੱਲ ਵੱਧ ਰਿਹਾ ਹੈ ਅਤੇ ਪੰਜਾਬੀ ਇੰਡਸਟਰੀ ਦੇ ਫਿਲਮ ਨਿਰਮਾਤਾ ਆਪਣੇ ਦਰਸ਼ਕਾਂ ਨੂੰ ਖੁਸ਼ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੇ ਹਨ। ਪਿਛਲੇ ਦਿਨੀਂ 'ਕਲੀ ਜੋਟਾ' ਦੇ ਨਿਰਦੇਸ਼ਕ ਵਿਜੇ ਅਰੋੜਾ ਨੇ ਫਿਲਮ 'ਗੋਡੇ ਗੋਡੇ ਚਾਅ' ਦੀ ਰਿਲੀਜ਼ ਮਿਤੀ ਦਾ ਐਲਾਨ ਕਰਕੇ ਪ੍ਰਸ਼ੰਸਕਾਂ ਨੂੰ ਤੋਹਫ਼ਾ ਦਿੱਤਾ ਅਤੇ ਹੁਣ ਇੱਕ ਹੋਰ ਅਦਾਕਾਰ ਨੇ ਫਿਲਮ ਦਾ ਐਲਾਨ ਕਰ ਦਿੱਤਾ ਹੈ।
- " class="align-text-top noRightClick twitterSection" data="
">
ਜੀ ਹਾਂ...ਹਾਲ ਹੀ ਵਿੱਚ ਓ ਜੀ ਸਟੂਡੀਓਜ਼ ਨੇ ਇੱਕ ਆਉਣ ਵਾਲੀ ਰੁਮਾਂਟਿਕ ਫਿਲਮ ਦਾ ਐਲਾਨ ਕੀਤਾ ਹੈ। ਧੀਰਜ ਕੁਮਾਰ, ਈਸ਼ਾ ਰਿਖੀ ਅਤੇ ਰਘਵੀਰ ਬੋਲੀ ਦੀ ਸਟਾਰਰ ਵਾਲੀ ਇਸ ਫਿਲਮ ਦਾ ਪਹਿਲਾ ਲੁੱਕ ਪੋਸਟਰ ਭਾਵੇਂ ਰਿਲੀਜ਼ ਨਹੀਂ ਕੀਤਾ ਗਿਆ ਹੈ ਪਰ ਟੀਮ ਨੇ ਕਈ ਪ੍ਰਮੁੱਖ ਵੇਰਵਿਆਂ ਦਾ ਪਰਦਾਫਾਸ਼ ਕੀਤਾ ਹੈ। ਦਰਅਸਲ, 'ਵਾਰਨਿੰਗ' ਫੇਮ ਧੀਰਜ ਕੁਮਾਰ ਨੇ ਆਪਣੇ ਇੰਸਟਾਗ੍ਰਾਮ ਉਤੇ ਇੱਕ ਫਿਲਮ ਦਾ ਐਲਾਨ ਕੀਤਾ ਅਤੇ ਫਿਲਮ ਦੇ ਨਾਂ, ਰਿਲੀਜ਼ ਬਾਰੇ ਵੀ ਖੁਲਾਸੇ ਕੀਤੇ ਹਨ। ਧੀਰਜ ਨੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ ' Soch Toh Parey"- ਹਰ ਪਿਆਰ ਦੀ ਕਹਾਣੀ ਖੂਬਸੂਰਤ ਹੁੰਦੀ ਹੈ ਪਰ ਸਾਡੀ ਪਸੰਦ ਹੈ, ਸਿਨੇਮਾਘਰਾਂ 2023 ਵਿੱਚ।'
ਫਿਲਮ 'ਸੋਚ ਤੋਂ ਪਰ੍ਹੇ' ਨੂੰ ਪੰਕਜ ਵਰਮਾ ਦੁਆਰਾ ਲਿਖਿਆ ਗਿਆ ਹੈ, ਫਿਲਮ ਦਾ ਨਿਰਦੇਸ਼ਨ ਵੀ ਪੰਕਜ ਵਰਮਾ ਹੀ ਕਰ ਰਹੇ ਹਨ। ਫਿਲਮ ਨੂੰ ਪ੍ਰੋਡਿਊਸ ਸੁਰਿੰਦਰ ਸੋਹਣਪਾਲ, ਇੰਦਰ ਨਾਗਪਾਲ ਅਤੇ ਸ਼ਿਵ ਧੰਮਨ ਦੁਆਰਾ ਕੀਤਾ ਜਾ ਰਿਹਾ ਹੈ। ਪ੍ਰਸ਼ੰਸਕ ਬਹੁਤ ਉਤਸ਼ਾਹਿਤ ਹਨ ਕਿਉਂਕਿ ਇੱਕ ਹੋਰ ਨਵੀਂ ਪੰਜਾਬੀ ਫਿਲਮ ਵੱਡੇ ਪਰਦੇ 'ਤੇ ਆਪਣਾ ਰਸਤਾ ਤਿਆਰ ਕਰ ਰਹੀ ਹੈ। ਦਿਲਚਸਪ ਗੱਲ਼ ਇਹ ਹੈ ਕਿ ਇਹ ਪਹਿਲੀ ਵਾਰ ਹੋਵੇਗਾ ਜਦੋਂ ਪ੍ਰਸ਼ੰਸਕ ਸਿਲਵਰ ਸਕ੍ਰੀਨ 'ਤੇ ਤਿੰਨ ਸ਼ਲਾਘਾਯੋਗ ਸਿਤਾਰਿਆਂ ਨੂੰ ਇਕੱਠੇ ਦੇਖਣਗੇ। ਹਾਲਾਂਕਿ ਅਸੀਂ ਧੀਰਜ ਅਤੇ ਰਘਵੀਰ ਨੂੰ ਹਾਲ ਹੀ ਵਿੱਚ ਕ੍ਰਿਮੀਨਲ ਵਿੱਚ ਈਸ਼ਾ ਰਿਖੀ ਦੇ ਨਾਲ ਦੇਖਿਆ ਹੈ, ਪਰ ਹੁਣ ਪਿਆਰ ਦੀ ਕਹਾਣੀ ਵਿੱਚ ਇਹ ਪ੍ਰਸ਼ੰਸਕਾਂ ਨੂੰ ਖੁਸ਼ ਕਰਨ ਵਿੱਚ ਕਾਮਯਾਬ ਹੁੰਦੇ ਹਨ ਜਾਂ ਨਹੀਂ ਇਹ ਤਾਂ ਟਾਈਮ ਹੀ ਦੱਸੇਗਾ।
ਹੁਣ ਜੇਕਰ ਧੀਰਜ ਕੁਮਾਰ ਦੇ ਵਰਕਫੰਟ ਦੀ ਗੱਲ਼ ਕਰੀਏ ਤਾਂ ਧੀਰਜ ਕੁਮਾਰ ਇੰਨੀਂ ਦਿਨੀਂ ਗਿੱਪੀ ਗਰੇਵਾਲ ਦੀ ਫਿਲਮ 'ਵਾਰਨਿੰਗ 2' ਦੀ ਸ਼ੂਟਿੰਗ ਵਿੱਚ ਰੁੱਝੇ ਹੋਏ ਹਨ। ਅਦਾਕਾਰਾ ਈਸ਼ਾ ਰਿਖੀ ਦੀ ਗੱਲ਼ ਕਰੀਏ ਤਾਂ ਅਦਾਕਾਰਾ ਬਾਰੇ ਹਾਲ ਹੀ ਵਿੱਚ ਸੁਣਨ ਨੂੰ ਮਿਲਿਆ ਸੀ ਕਿ ਅਦਾਕਾਰਾ ਰੈਪਰ ਬਾਦਸ਼ਾਹ ਨੂੰ ਡੇਟ ਕਰ ਰਹੀ ਹੈ, ਰਿਪੋਰਟਾਂ ਮੁਤਾਬਕਾਂ ਦੋਨਾਂ ਨੂੰ ਕਈ ਪਾਰਟੀਆਂ ਵਿੱਚ ਇੱਕਠੇ ਦੇਖਿਆ ਗਿਆ ਸੀ। ਪਾਲੀਵੁੱਡ ਵਿੱਚ ਅਦਾਕਾਰਾ 'ਨਵਾਬਜ਼ਾਦੇ' ਅਤੇ 'ਦੋ ਦੂਣੀ ਪੰਜ' ਵਰਗੀਆਂ ਫਿਲਮਾਂ ਲਈ ਜਾਣੀ ਜਾਂਦੀ ਹੈ।
ਇਹ ਵੀ ਪੜ੍ਹੋ: Parmish Verma: OMG!...ਗਾਇਕ ਪਰਮੀਸ਼ ਵਰਮਾ ਨੇ ਖਰੀਦੀ ਇੰਨੀ ਮਹਿੰਗੀ ਲਗਜ਼ਰੀ ਕਾਰ, ਦੇਖੋ ਵੀਡੀਓ