ਚੰਡੀਗੜ੍ਹ: ਇੱਕ ਹੋਰ ਨਵੀਂ ਪੰਜਾਬੀ ਫਿਲਮ ਆਉਣ ਵਾਲੀ ਹੈ। ਕੁੱਝ ਸਮਾਂ ਪਹਿਲਾਂ ਇੱਕ ਨਵੀਂ ਪੰਜਾਬੀ ਫਿਲਮ "ਰੱਬ ਦੀ ਮੇਹਰ" ਦਾ ਐਲਾਨ ਕੀਤਾ ਗਿਆ ਸੀ ਅਤੇ ਹੁਣ ਇਸ ਫਿਲਮ ਦੀ ਰਿਲੀਜ਼ ਮਿਤੀ ਦਾ ਐਲਾਨ ਹੋ ਗਿਆ ਹੈ। ਇਸ ਵਿੱਚ ਧੀਰਜ ਕੁਮਾਰ, ਅਜੇ ਸਰਕਾਰੀਆ, ਕਸ਼ਿਸ਼ ਰਾਏ ਅਤੇ ਹਨੀ ਮੱਟੂ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ।
ਕੁੱਝ ਸਮਾਂ ਧੀਰਜ ਕੁਮਾਰ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਰੱਬ ਦੀ ਮੇਹਰ ਦੇ ਕਲਾਕਾਰਾਂ ਅਤੇ ਕਰੂ ਨਾਲ ਤਸਵੀਰ ਸਾਂਝੀ ਕੀਤੀ ਸੀ ਅਤੇ ਦੱਸਿਆ ਕਿ ਇਸ ਫਿਲਮ ਦਾ ਨਿਰਮਾਣ ਸ਼ੁਰੂ ਹੋ ਗਿਆ ਹੈ। ਹੁਣ ਇਸ ਫਿਲਮ ਦੀ ਰਿਲੀਜ਼ ਮਿਤੀ ਸਾਹਮਣੇ ਆ ਗਈ ਹੈ। ਇਸ ਨੂੰ ਸਾਂਝਾ ਕਰਦੇ ਹੋਏ ਧੀਰਜ ਕੁਮਾਰ ਨੇ ਲਿਖਿਆ 'ਰੱਬ ਦੀ ਮੇਹਰ, ਮਜ਼ਹਬ ਤੋਂ ਪਾਰ ਦੀ ਗੱਲ ਹੈ। ਅੰਤ ਵਿੱਚ, ਉਡੀਕ ਖਤਮ ਹੋ ਗਈ ਹੈ, ਇੱਕ ਪ੍ਰੇਮ ਕਹਾਣੀ ਜੋ ਤੁਹਾਨੂੰ ਪਿਆਰ ਵਿੱਚ ਪਾ ਦੇਵੇਗੀ। #worldwide 22 ਸਤੰਬਰ 2023 ਨੂੰ ਰਿਲੀਜ਼ ਹੋ ਰਹੀ ਹੈ।' ਫਿਲਮ ਦੀ ਰਿਲੀਜ਼ ਮਿਤੀ 22 ਸਤੰਬਰ 2023 ਦੱਸੀ ਜਾ ਰਹੀ ਹੈ।
- Prakash Raj: 'ਚੰਦਰਯਾਨ 3' 'ਤੇ ਟਵੀਟ ਕਰਨਾ ਪ੍ਰਕਾਸ਼ ਰਾਜ ਨੂੰ ਪਿਆ ਭਾਰੀ, ਪੁਲਿਸ ਨੇ ਮਾਮਲਾ ਕੀਤਾ ਦਰਜ
- Punjabi Cinema: ਪੰਜਾਬੀ ਸਿਨੇਮਾ ਨੂੰ ਚੰਗਾ ਮੁਹਾਂਦਰਾ ਦੇ ਰਹੇ ਨੇ ਇਹ ਅਦਾਕਾਰ, ਸਪੋਰਟਿੰਗ ਰੋਲ ਹੋਣ ਦੇ ਬਾਵਜੂਦ ਲੀਡ ਐਕਟਰਜ਼ 'ਤੇ ਪੈ ਰਹੇ ਨੇ ਭਾਰੀ
- Dream Girl 2: 'ਡ੍ਰੀਮ ਗਰਲ 2' ਦੀਆਂ ਇੰਨੀਆਂ ਵਿਕ ਚੁੱਕੀਆਂ ਨੇ ਟਿਕਟਾਂ, ਰਿਲੀਜ਼ ਦੇ ਲਈ ਅਜੇ ਵੀ ਨੇ ਦੋ ਦਿਨ ਬਾਕੀ
ਤੁਹਾਨੂੰ ਦੱਸ ਦਈਏ ਕਿ ਇਹ ਫਿਲਮ ਵਿੱਚ ਇੱਕ ਅੰਤਰ-ਧਰਮ ਪ੍ਰੇਮ ਕਹਾਣੀ ਦਿਖਾਈ ਜਾਵੇਗੀ ਅਤੇ ਇਹ 2004 ਦੀ ਬਲਾਕਬਸਟਰ ਫਿਲਮ 'ਵੀਰ ਜ਼ਰਾ' ਤੋਂ ਪ੍ਰੇਰਿਤ ਹੈ।
ਫਿਲਮ ਬਾਰੇ ਹੋਰ ਗੱਲ ਕਰੀਏ ਤਾਂ ਫਿਲਮ ਰੱਬ ਦੀ ਮੇਹਰ ਡਿਗਿਆਨਾ ਫਿਲਮਜ਼ ਪ੍ਰੋਡਕਸ਼ਨ PVT ਦੀ ਪੇਸ਼ਕਾਰੀ ਹੈ, ਜੋ ਲਿਮਿਟੇਡ ਕੇ ਰਾਏ ਪ੍ਰੋਡਕਸ਼ਨ ਦੇ ਸਹਿਯੋਗ ਨਾਲ ਤਿਆਰ ਕੀਤੀ ਗਈ ਹੈ। ਫਿਲਮ ਦਾ ਨਿਰਦੇਸ਼ਨ ਅਭੈ ਛਾਬੜਾ ਨੇ ਕੀਤਾ ਹੈ ਜਦੋਂ ਕਿ ਇਸ ਨੂੰ ਤਜਿੰਦਰ ਪਾਲ ਸਿੰਘ ਘੁੰਮਣ ਅਤੇ ਅੰਜੂ ਮੋਂਗਾ ਨੇ ਪ੍ਰੋਡਿਊਸ ਕੀਤਾ ਹੈ। ਇਹ ਫਿਲਮ 22 ਸਤੰਬਰ 2023 ਨੂੰ ਰਿਲੀਜ਼ ਹੋਣ ਦੇ ਨਾਲ ਹੀ ਤੁਹਾਨੂੰ ਪਿਆਰ ਵਿੱਚ ਪਾ ਦੇਵੇਗੀ।