ਚੰਡੀਗੜ੍ਹ: ਐਮੀ ਵਿਰਕ ਅਤੇ ਦੇਵ ਖਰੌੜ ਇੰਨੀਂ ਦਿਨੀਂ ਆਪਣੀ ਫਿਲਮ ਮੌੜ ਨੂੰ ਲੈ ਕੇ ਕਾਫੀ ਚਰਚਾ ਵਿੱਚ ਹਨ, ਇਹ ਫਿਲਮ ਅਗਲੇ ਮਹੀਨੇ ਵੱਡੇ ਪਰਦੇ ਉਤੇ ਆਉਣ ਲਈ ਤਿਆਰ ਹੈ। ਹੁਣ ਇਥੇ ਅਸੀਂ ਤੁਹਾਡੇ ਉਤਸ਼ਾਹ ਨੂੰ ਹੋਰ ਵਧਾਉਣ ਦਾ ਕੰਮ ਕੀਤਾ ਹੈ। ਜੀ ਹਾਂ...ਅਸੀਂ ਇਥੇ ਦੋਵੇਂ ਦਿੱਗਜ ਅਦਾਕਾਰਾਂ ਦੀਆਂ ਫੋਟੋਆਂ ਲੈ ਕੇ ਆਏ ਹਾਂ। ਜੋ ਕਿ ਉਹਨਾਂ ਦੇ ਫਿਲਮ ਵਿਚਲੇ ਕਿਰਦਾਰ ਨੂੰ ਬਿਆਨ ਕਰਨਗੀਆਂ।
- " class="align-text-top noRightClick twitterSection" data="
">
ਐਮੀ ਵਿਰਕ ਦੀ ਲੁੱਕ: ਇਸ ਤਸਵੀਰ ਵਿੱਚ ਐਮੀ ਵਿਰਕ ਘੋੜੇ ਉਤੇ ਬੈਠਾ ਹੈ, ਉਸ ਨੇ ਪੱਗ ਬੰਨੀ ਹੋਈ ਹੈ ਅਤੇ ਕੁੜਤੇ ਨਾਲ ਚਾਦਰਾ ਪਾਇਆ ਹੋਇਆ ਹੈ। ਅਦਾਕਾਰ ਕਿਸੇ ਰੇਤ ਵਾਲੀ ਜਗ੍ਹਾਂ ਉਤੇ ਨਜ਼ਰ ਆ ਰਹੇ ਹਨ। ਲੁੱਕ ਕਾਫੀ ਰਾਜ਼ ਨਾਲ ਭਰੀ ਹੋਈ ਹੈ।
ਦੇਵ ਖਰੌੜ ਦੀ ਲੁੱਕ: ਦੇਵ ਖਰੌੜ ਦੀ ਲੁੱਕ ਵੀ ਲਗਪਗ ਐਮੀ ਵਿਰਕ ਵਰਗੀ ਹੀ ਹੈ, ਦੋਨਾਂ ਦੇ ਕੱਪੜੇ ਇੱਕੋ ਜਿਹੇ ਹੀ ਹਨ, ਇਥੇ ਦੇਵ ਦੀ ਪੱਗ ਬੰਨਣ ਦਾ ਸਟਾਈਲ ਐਮੀ ਤੋਂ ਵੱਖਰਾ ਦੇਖਿਆ ਜਾ ਸਕਦਾ ਹੈ। ਦੇਵ ਦੇ ਹੱਥ ਵਿੱਚ ਬੰਦੂਕ ਨਜ਼ਰ ਆ ਰਹੀ ਹੈ, ਅਦਾਕਾਰ ਪੂਰੇ ਰੋਹਬ ਵਿੱਚ ਨਜ਼ਰ ਆ ਰਹੇ ਹਨ।
- " class="align-text-top noRightClick twitterSection" data="
">
- The Kerala Story: ਅਦਾ ਸ਼ਰਮਾ ਨੂੰ ਮਿਲੀ ਧਮਕੀ, ਸੰਪਰਕ ਨੰਬਰ ਵੀ ਹੋਇਆ ਲੀਕ, ਸਮਰਥਨ 'ਚ ਆਏ ਪ੍ਰਸ਼ੰਸਕ
- RRKPK: ਰਣਵੀਰ ਸਿੰਘ 'ਪੰਜਾਬੀ ਜੱਟ', ਆਲੀਆ ਭੱਟ ਬਣੀ 'ਬੰਗਾਲੀ ਬਿਊਟੀ ਗਰਲ', ਇਥੇ 'ਰੌਕੀ ਅਤੇ ਰਾਣੀ' ਦੇ ਵੱਖਰੀ ਸੋਚ ਵਾਲੇ ਪਰਿਵਾਰਾਂ ਨੂੰ ਮਿਲੋ
- Cannes 2023: ਅਦਿਤੀ ਰਾਓ ਨੇ ਪੀਲੇ ਰੰਗ ਦੇ ਗਾਊਨ 'ਚ ਦਿਖਾਈ ਗਲੈਮਰਸ ਲੁੱਕ, ਪ੍ਰਸ਼ੰਸਕ ਬੋਲੇ- 'ਉਫ! ਇੰਨੀ ਖੂਬਸੂਰਤ'
ਫਿਲਮ ਦਾ ਟੀਜ਼ਰ: ਖਬਰਾਂ ਮੁਤਾਬਕ ਫਿਲਮ ਦਾ ਕਾਫੀ ਹਿੱਸਾ ਰਾਜਸਥਾਨ 'ਚ ਸ਼ੂਟ ਕੀਤਾ ਗਿਆ ਹੈ। ਵਾਅਦੇ ਅਨੁਸਾਰ ਨਿਰਮਾਤਾ ਨੇ 14 ਮਈ ਨੂੰ ਫਿਲਮ ਦਾ ਟੀਜ਼ਰ ਸਾਂਝਾ ਕੀਤਾ ਸੀ, ਟੀਜ਼ਰ ਦੇ ਸ਼ੂਟ ਦਾ ਵੱਡਾ ਹਿੱਸਾ ਰੇਤਲੇ ਖੇਤਰ ਵਿੱਚ ਦੇਖਿਆ ਗਿਆ। ਟੀਜ਼ਰ ਬਹੁਤ ਹੀ ਵਿਲੱਖਣ ਹੈ ਅਤੇ ਦਰਸ਼ਕਾਂ ਨੂੰ ਵੱਖ-ਵੱਖ ਤਰ੍ਹਾਂ ਦੇ ਸਿਨੇਮੈਟਿਕ ਅਨੁਭਵਾਂ ਦਿੰਦਾ ਹੈ ਅਤੇ ਦਰਸ਼ਕਾਂ ਨੂੰ ਹੈਰਾਨ ਕਰ ਦਿੰਦਾ ਹੈ। ਬੈਕਗ੍ਰਾਉਂਡ ਡਾਇਲਾਗ ਨੇ ਇੱਕ ਉਤਸ਼ਾਹ ਪੈਦਾ ਕੀਤਾ ਹੈ, ਜੋ ਸਾਨੂੰ ਆਪਣੀਆਂ ਸੀਟਾਂ 'ਤੇ ਟਿਕੇ ਰੱਖਦਾ ਹੈ ਅਤੇ ਅਸੀਂ ਬਿਨ੍ਹਾਂ ਅੱਖਾਂ ਝਪਕਦਿਆਂ 1 ਮਿੰਟ 12 ਸਕਿੰਟ ਦਾ ਵੀਡੀਓ ਦੇਖ ਸਕਦੇ ਹਾਂ।
ਫਿਲਮ ਦੀ ਕਾਸਟ ਬਾਰੇ: ਇਹ ਪਹਿਲੀ ਵਾਰ ਹੈ ਜਦੋਂ ਐਮੀ ਅਤੇ ਦੇਵ ਸਕ੍ਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ। ਇਸ ਤੋਂ ਇਲਾਵਾ ਜਤਿੰਦਰ ਮੌਹਰ ਦੁਆਰਾ ਨਿਰਦੇਸ਼ਤ ਇਸ ਫਿਲਮ ਵਿੱਚ ਮੈਨੂਅਲ ਰੰਧਾਵਾ, ਕੁਲਜਿੰਦਰ ਸਿੰਘ ਸਿੱਧੂ, ਵਿਕਰਮਜੀਤ ਵਿਰਕ, ਅਮੀਕ ਵਿਰਕ ਅਤੇ ਕਈ ਹੋਰ ਵੀ ਮੰਝੇ ਹੋਏ ਅਦਾਕਾਰ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ।
ਪ੍ਰਸ਼ੰਸਕ ਇੰਨੀ ਵੱਡੀ ਫਿਲਮ ਵਿੱਚ ਉਨ੍ਹਾਂ ਦੀ ਆਨ-ਸਕਰੀਨ ਦਿੱਖ ਨੂੰ ਦੇਖਣ ਲਈ ਉਤਸ਼ਾਹਿਤ ਹਨ। ਮੌੜ ਦੀ ਰਿਲੀਜ਼ ਮਿਤੀ 9 ਜੂਨ 2023 ਹੈ ਅਤੇ ਪ੍ਰਸ਼ੰਸਕਾਂ ਨੇ ਪਹਿਲਾਂ ਹੀ ਆਪਣੇ ਕੈਲੰਡਰਾਂ 'ਤੇ ਇਸ ਦਿਨ ਨੂੰ ਚਿੰਨ੍ਹਿਤ ਕੀਤਾ ਹੋਇਆ ਹੈ।