ETV Bharat / entertainment

ਦੀਪਿਕਾ ਪਾਦੂਕੋਣ ਦਾ ਗੀਤ 'ਬੇਸ਼ਰਮ ਰੰਗ' ਨੇ ਇੰਦੌਰ 'ਚ ਮਚਾਇਆ ਹੰਗਾਮਾ, ਸਾੜੇ ਪੁਤਲੇ - ਪਿਕਾ ਪਾਦੂਕੋਣ ਦੀ ਭਗਵੇਂ ਰੰਗ ਦੀ ਬਿਕਨੀ

ਸ਼ਾਹਰੁਖ ਖਾਨ ਦੀ ਆਉਣ ਵਾਲੀ ਫਿਲਮ 'ਪਠਾਨ' ਦੇ ਗੀਤ 'ਬੇਸ਼ਰਮ ਰੰਗ' 'ਚ ਦੀਪਿਕਾ ਪਾਦੂਕੋਣ ਦੀ ਭਗਵੇਂ ਰੰਗ ਦੀ ਬਿਕਨੀ ਨੇ ਹੰਗਾਮਾ ਮਚਾ ਦਿੱਤਾ ਹੈ। ਮੱਧ ਪ੍ਰਦੇਸ਼ ਵਿੱਚ ਇਸ ਫਿਲਮ ਦਾ ਜ਼ੋਰਦਾਰ ਵਿਰੋਧ ਹੋ ਰਿਹਾ ਹੈ।

Etv Bharat
Etv Bharat
author img

By

Published : Dec 15, 2022, 12:16 PM IST

ਹੈਦਰਾਬਾਦ: ਚਾਰ ਸਾਲ ਬਾਅਦ ਲੀਡ ਐਕਟਰ ਦੇ ਰੂਪ 'ਚ ਵਾਪਸੀ ਕਰ ਰਹੇ ਬਾਲੀਵੁੱਡ ਦੇ 'ਬਾਦਸ਼ਾਹ' ਸ਼ਾਹਰੁਖ ਖਾਨ ਦੀਆਂ ਮੁਸ਼ਕਿਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਇੱਥੇ ਦੱਸ ਦੇਈਏ ਕਿ ਸ਼ਾਹਰੁਖ ਖਾਨ ਫਿਲਮ 'ਪਠਾਨ' ਨਾਲ ਸਿਲਵਰ ਸਕ੍ਰੀਨ 'ਤੇ ਧਮਾਕਾ ਕਰਨ ਦੀ ਪੂਰੀ ਤਿਆਰੀ ਕਰ ਰਹੇ ਹਨ ਅਤੇ ਮੱਧ ਪ੍ਰਦੇਸ਼ ਦੇ ਲੋਕਾਂ ਦੇ ਦਿਲਾਂ 'ਚ ਇਸ ਫਿਲਮ ਲਈ ਨਫਰਤ ਦੀ ਅੱਗ ਉਬਲ ਰਹੀ ਹੈ। ਦਰਅਸਲ ਹਾਲ ਹੀ 'ਚ ਫਿਲਮ 'ਪਠਾਨ' ਦਾ ਪਹਿਲਾ ਗੀਤ 'ਬੇਸ਼ਰਮ ਰੰਗ' ਰਿਲੀਜ਼ ਹੋਇਆ ਸੀ, ਜਿਸ 'ਚ ਦੀਪਿਕਾ ਪਾਦੂਕੋਣ ਨੇ ਭਗਵੇਂ ਰੰਗ ਦੀ ਬਿਕਨੀ ਪਾਈ ਹੋਈ ਹੈ। ਗੀਤ 'ਚ ਦੀਪਿਕਾ ਨੇ ਭਗਵੇਂ ਰੰਗ ਦੀ ਬਿਕਨੀ 'ਚ ਬੋਲਡ ਲੁੱਕ ਦਿਖਾਈ ਹੈ, ਜਿਸ 'ਤੇ ਹਿੰਦੂ ਮਹਾਸਭਾ ਦਾ ਗੱਸਾ ਕਾਫੀ ਵੱਧ ਗਿਆ ਹੈ। ਹੁਣ ਫ਼ਿਲਮ ਨਿਰਮਾਤਾਵਾਂ ਨੂੰ ਸਾਫ਼-ਸਾਫ਼ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਇਸ ਗੀਤ ਵਿੱਚ ਬਦਲਾਅ ਕੀਤਾ ਜਾਵੇ ਨਹੀਂ ਤਾਂ ਉਹ ਫ਼ਿਲਮ ਨੂੰ ਸੂਬੇ ਵਿੱਚ ਰਿਲੀਜ਼ ਨਹੀਂ ਹੋਣ ਦੇਣਗੇ।

'ਪਠਾਨ' ਦਾ ਵਿਰੋਧ ਸ਼ੁਰੂ: ਅਜਿਹੇ 'ਚ ਸ਼ਾਹਰੁਖ-ਦੀਪਿਕਾ ਦੀ ਇਹ ਫਿਲਮ ਮੁਸ਼ਕਲ 'ਚ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇੰਦੌਰ 'ਚ ਫਿਲਮ ਦਾ ਜ਼ੋਰਦਾਰ ਵਿਰੋਧ ਹੋ ਰਿਹਾ ਹੈ। ਸਥਾਨਕ ਸ਼ਿਵਾਜੀ ਗਰੁੱਪ ਨੇ ਵਿਵਾਦਿਤ ਸੀਨ ਨੂੰ ਹਟਾਉਣ ਜਾਂ ਐਡਿਟ ਕਰਨ ਦੀ ਮੰਗ ਕੀਤੀ ਹੈ। ਇੰਨਾ ਹੀ ਨਹੀਂ ਇੰਦੌਰ 'ਚ ਲੋਕ ਗੁੱਸੇ 'ਚ ਹਨ ਅਤੇ ਉਹ ਸ਼ਾਹਰੁਖ-ਦੀਪਿਕਾ ਦੇ ਪੁਤਲੇ ਫੂਕ ਰਹੇ ਹਨ। ਪ੍ਰਦਰਸ਼ਨਕਾਰੀਆਂ ਨੇ ਸੜਕ 'ਤੇ ਡੇਰੇ ਲਾਏ ਹੋਏ ਹਨ। ਹੁਣ ਸ਼ਾਹਰੁਖ-ਦੀਪਿਕਾ ਦੀ ਫਿਲਮ 'ਪਠਾਨ' ਦਾ ਪੂਰੀ ਤਰ੍ਹਾਂ ਨਾਲ ਬਾਈਕਾਟ ਕੀਤਾ ਜਾ ਰਿਹਾ ਹੈ।

  • " class="align-text-top noRightClick twitterSection" data="">

ਮੰਤਰੀ ਨਰੋਤਮ ਮਿਸ਼ਰਾ ਨੇ ਵੀ ਚੇਤਾਵਨੀ ਦਿੱਤੀ ਸੀ: ਇਸ ਤੋਂ ਪਹਿਲਾਂ ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਗੀਤ 'ਚ ਭਗਵਾ ਬਿਕਨੀ ਪਹਿਨ ਦੀਪਿਕਾ ਪਾਦੂਕੋਣ 'ਤੇ ਹੰਗਾਮਾ ਕੀਤਾ ਸੀ। ਮੰਤਰੀ ਨੇ ਸਾਫ਼ ਲਹਿਜੇ ਵਿੱਚ ਕਿਹਾ ਸੀ ਕਿ ਗੀਤ ਦੇ ਉਹ ਸੀਨ ਬਦਲੇ ਜਾਣੇ ਚਾਹੀਦੇ ਹਨ। ਮੰਤਰੀ ਨੇ ਇਹ ਵੀ ਚਿਤਾਵਨੀ ਦਿੱਤੀ ਸੀ ਕਿ ਜੇਕਰ ਅਜਿਹਾ ਨਾ ਹੋਇਆ ਤਾਂ ਉਹ ਫਿਲਮ 'ਪਠਾਨ' ਨੂੰ ਮੱਧ ਪ੍ਰਦੇਸ਼ 'ਚ ਰਿਲੀਜ਼ ਨਹੀਂ ਹੋਣ ਦੇਣਗੇ।

ਫਿਲਮ ਕਦੋਂ ਰਿਲੀਜ਼ ਹੋਵੇਗੀ?: ਸ਼ਾਹਰੁਖ ਖਾਨ, ਦੀਪਿਕਾ ਪਾਦੂਕੋਣ, ਜੌਨ ਅਬ੍ਰਾਹਮ ਅਤੇ ਟਾਈਗਰ ਸ਼ਰਾਫ (ਕੈਮਿਓ ਰੋਲ) ਸਟਾਰਰ ਫਿਲਮ 'ਪਠਾਨ' ਅਗਲੇ ਸਾਲ ਗਣਤੰਤਰ ਦਿਵਸ ਦੇ ਮੌਕੇ 'ਤੇ 25 ਜਨਵਰੀ (2023) ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦੇ ਟ੍ਰੇਲਰ ਨੇ ਪਹਿਲਾਂ ਹੀ ਧਮਾਲ ਮਚਾ ਦਿੱਤਾ ਹੈ ਅਤੇ ਹੁਣ ਸ਼ਾਹਰੁਖ ਦੇ ਪ੍ਰਸ਼ੰਸਕ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਹੁਣ ਫਿਲਮ ਦੀ ਰਿਲੀਜ਼ 'ਚ ਸਿਰਫ ਡੇਢ ਮਹੀਨਾ ਬਚਿਆ ਹੈ। ਹੁਣ ਦੇਖਣਾ ਹੋਵੇਗਾ ਕਿ ਫਿਲਮ 'ਪਠਾਨ' ਨੂੰ ਬਾਕਸ ਆਫਿਸ 'ਤੇ ਕਿਹੋ ਜਿਹਾ ਹੁੰਗਾਰਾ ਮਿਲਦਾ ਹੈ।

ਇਹ ਵੀ ਪੜ੍ਹੋ:25 ਫ਼ਰਵਰੀ ਤੋਂ ਸ਼ੁਰੂ ਹੋ ਰਿਹਾ ਹੈ 'ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਸ੍ਰੀਗੰਗਾਨਗਰ', ਇਥੇ ਹੋਰ ਵਿਸਥਾਰ ਨਾਲ ਪੜ੍ਹੋ!

ETV Bharat Logo

Copyright © 2024 Ushodaya Enterprises Pvt. Ltd., All Rights Reserved.