ਚੰਡੀਗੜ੍ਹ: ਸਿਨੇਮਾ ਖੇਤਰ ਵਿਚ ਕਲਾ ਅਤੇ ਪਹਿਰਾਵੇ ਪੱਖੋਂ ਆਪਣੇ ਵਜ਼ੂਦ ਦਾ ਇਜ਼ਹਾਰ ਕਰਵਾ ਰਹੀਆਂ ਪੰਜਾਬੀ ਫਿਲਮਾਂ ਨੂੰ ਆਲਮੀ ਪੱਧਰ 'ਤੇ ਇਹ ਮਾਣਮੱਤਾ ਮੁਕਾਮ ਦੇਣ ਵਿਚ ਪਰਦੇ ਪਿੱਛੇ ਕਈ ਅਹਿਮ ਅਤੇ ਪ੍ਰਤਿਭਾਵਾਨ ਸ਼ਖ਼ਸੀਅਤਾਂ ਅਹਿਮ ਯੋਗਦਾਨ ਪਾ ਰਹੀਆਂ ਹਨ, ਜਿੰਨ੍ਹਾਂ ਵਿਚੋਂ ਹੀ ਇਕ ਨਾਂਅ ਨਵਦੀਪ ਅਗਰੋਈਆ ਦਾ ਹੈ।
ਜੋ ਅੱਜ ਉਚਕੋਟੀ ਕਾਸਟਿਊਮ ਡਿਜ਼ਾਈਨਰ ਵਜੋਂ ਤੇਜ਼ੀ ਨਾਲ ਇਸ ਖਿੱਤੇ ਵਿਚ ਉਭਰਦਿਆਂ ਆਪਣਾ ਅਲਹਦਾ ਅਤੇ ਸਫ਼ਲ ਮੁਕਾਮ ਹਾਸਿਲ ਕਰਨ ਵਿਚ ਕਾਮਯਾਬ ਹੋ ਰਿਹਾ ਹੈ। ਪੰਜਾਬ ਦੇ ਮਾਲਵਾ ਖਿੱਤੇ ਨਾਲ ਸੰਬੰਧਤ ਅਤੇ ਕਿਸੇ ਸਮੇਂ ਪੱਛੜੇ ਮੰਨੇ ਜਾਂਦੇ ਇਲਾਕੇ ਮਾਨਸਾ ਨਾਲ ਸੰਬੰਧਿਤ ਇਸ ਹੋਣਹਾਰ ਨੌਜਵਾਨ ਵੱਲੋਂ ਹੁਣ ਤੱਕ ਕੀਤੀਆਂ ਫਿਲਮਾਂ ਵਿਚ ‘ਬੈਚ 2013’, ‘ਯਾਰ ਅਣਮੁੱਲੇ ਰਿਟਰਨ’, ‘ਬਲੈਕੀਆ’, ‘ਨਿਸ਼ਾਨਾ’, ‘ਸ਼ਰੀਕ 2’ ਅਤੇ ਅੱਗੇ ਆਉਣ ਵਾਲੀਆਂ ਵਿਚ ‘ਫਿਰ ਮਾਮਲਾ ਗੜ੍ਹਬੜ੍ਹ ਹੈ’ ਆਦਿ ਸ਼ਾਮਿਲ ਹਨ।
ਨਾਰਦਰਨ ਇੰਡੀਆ ਇੰਸਟੀਚਿਊਟ ਆਫ਼ ਫੈਸ਼ਨ ਟੈਕਨਾਲੋਜੀ ਵੱਲੋਂ ਕਰਵਾਏ ਸਾਲਾਨਾ ਫੈਸ਼ਨ ਸਮਾਗਮ ਵਿਚ ਮੋਸਟ ਕਮਰਸ਼ੀਅਲ ਕੁਲੈਕਸ਼ਨ ਦਾ ਸਨਮਾਨ ਹਾਸਿਲ ਕਰਨ ਵਾਲੇ ਇਸ ਪ੍ਰਤਿਭਾਸ਼ਾਲੀ ਹੁਨਰਮੰਦ ਦੇ ਪਿਤਾ ਬਲਵੀਰ ਸਿੰਘ ਅਗਰੋਈਆ ਵੀ ਬਤੌਰ ਟੇਲਰ ਮਾਲਵਾਭਰ ਵਿਚ ਆਪਣੀ ਸਤਿਕਾਰਿਤ ਪਹਿਚਾਣ ਰੱਖਦੇ ਹਨ, ਜਿੰਨ੍ਹਾਂ ਨੂੰ ਆਪਣਾ ਪ੍ਰੇਰਨਾਸ੍ਰੋਤ ਮੰਨਣ ਵਾਲੇ ਨਵਦੀਪ ਅਨੁਸਾਰ ਬਚਪਨ ਤੋਂ ਹੀ ਉਸ ਨੂੰ ਗਲੈਮਰ ਇੰਡਸਟਰੀ ਦੀ ਚਕਾਚੌਂਧ ਆਪਣੇ ਵੱਲ ਪ੍ਰਭਾਵਿਤ ਕਰਨ ਲੱਗ ਪਈ ਸੀ, ਪਰ ਇਸ ਖੇਤਰ ਵਿਚ ਆਗਮਣ ਲਈ ਉਸ ਨੇ ਜ਼ਰ੍ਹਾ ਵੀ ਜਲਦਬਾਜੀ ਨਹੀ ਕੀਤੀ ਅਤੇ ਪੜ੍ਹਾਅ ਦਰ ਪੜ੍ਹਾਅ ਅਪਣੇ ਪਿਤਾ ਪੁਰਖੀ ਕਿੱਤੇ ਵਿਚ ਨਿਪੁੰਨਤਾ ਹਾਸਿਲ ਕਰਨ ਤੋਂ ਬਾਅਦ ਹੀ ਕਾਸਟਿਊਮ ਡਿਜਾਈਨਰ ਦੇ ਤੌਰ 'ਤੇ ਇਸ ਇੰਡਸਟਰੀ ਵਿਚ ਕਦਮ ਧਰਿਆ।
- Vivek Mashru: ਐਕਟਿੰਗ ਛੱਡ ਕੇ ਹੁਣ ਇਸ ਕੰਮ 'ਚ ਲੱਗਿਆ ਇਹ ਸੀਆਈਡੀ ਫੇਮ ਐਕਟਰ, ਪਛਾਣ ਕਰਨੀ ਹੋਵੇਗੀ ਮੁਸ਼ਕਿਲ
- Suhana Khan: ਸ਼ਾਹਰੁਖ ਖਾਨ ਦੀ ਲਾਡਲੀ ਬਣੇਗੀ ਕਿਸਾਨ? ਮੁੰਬਈ 'ਚ ਖਰੀਦੀ ਕਰੋੜਾਂ ਦੀ ਖੇਤੀ ਵਾਲੀ ਜ਼ਮੀਨ
- Carry On Jatta 3: ਰਿਲੀਜ਼ ਤੋਂ ਪਹਿਲਾਂ ਹੀ 'ਕੈਰੀ ਆਨ ਜੱਟਾ 3' ਨੇ ਰਚਿਆ ਇਤਿਹਾਸ, 30 ਦੇਸ਼ਾਂ 'ਚ ਹੋਵੇਗੀ ਰਿਲੀਜ਼
ਪੰਜਾਬੀ ਸਿਨੇਮਾ ਦੇ ਕਈ ਮੰਨੇ ਪ੍ਰਮੰਨੇ ਨਿਰਦੇਸ਼ਕਾਂ ਅਤੇ ਐਕਟਰਜ਼ ਦੀਆਂ ਫਿਲਮਾਂ ਲਈ ਪ੍ਰਭਾਵੀ ਕਾਸਟਿਊਮ ਜਿੰਮੇਵਾਰੀਆਂ ਨੂੰ ਅੰਜ਼ਾਮ ਦੇ ਚੁੱਕਾ ਹੈ ਨਵਦੀਪ ਅਗਰੋਈਆ, ਜਿੰਨ੍ਹਾਂ ਵਿਚ ਕ੍ਰਮਵਾਰ ਨਵਨੀਅਤ ਸਿੰਘ, ਸੁਖਮਿੰਦਰ ਧੰਜਲ, ਹੈਰੀ ਭੱਟੀ, ਜਿੰਮੀ ਸ਼ੇਰਗਿੱਲ, ਗੁੱਗੂ ਗਿੱਲ, ਦੇਵ ਖਰੌੜ, ਇਹਾਨਾ ਢਿੱਲੋਂ, ਰਾਣਾ ਜੰਗ ਬਹਾਦਰ, ਆਸੀਸ਼ ਦੁੱਗਲ, ਯੋਗਰਾਜ ਸਿੰਘ, ਯੁਵਰਾਜ ਹੰਸ, ਪ੍ਰਭ ਗਿੱਲ, ਹਰੀਸ਼ ਵਰਮਾ, ਨਵਪ੍ਰੀਤ ਬੰਗਾ, ਕਰਮਜੀਤ ਅਨਮੋਲ, ਸਰਦਾਰ ਸੋਹੀ, ਕਾਇਨਾਤ ਅਰੋੜਾ, ਸਵ. ਸਿੱਧੂ ਮੂਸੇ ਵਾਲਾ, ਹੋਬੀ ਧਾਲੀਵਾਲ, ਸ਼ੈਰੀ ਮਾਨ, ਲੱਕੀ ਧਾਲੀਵਾਲ, ਗੁਰਪ੍ਰੀਤ ਘੁੱਗੀ ਆਦਿ ਵੱਡੇ ਨਾਮ ਸ਼ਾਮਿਲ ਰਹੇ ਹਨ।
ਪੰਜਾਬੀ ਫਿਲਮ ਇੰਡਸਟਰੀ ਵਿਚ ਕੁਝ ਸਮੇਂ ਦੌਰਾਨ ਕਾਸਟਿਊਮ ਡਿਜਾਈਨਰ ਦੇ ਤੌਰ 'ਤੇ ਆਪਣੀ ਅਨੂਠੀ ਕਾਬਲੀਅਤ ਦਾ ਬਾਖੂਬੀ ਲੋਹਾ ਮੰਨਵਾਉਣ ਵਿਚ ਸਫ਼ਲ ਰਹੇ ਨਵਦੀਪ ਦੱਸਦੇ ਹਨ ਕਿ ਉਸ ਲਈ ਇਹ ਬਹੁਤ ਹੀ ਖੁਸ਼ਕਿਸਮਤੀ ਵਾਲੀ ਗੱਲ ਹੈ ਕਿ ਹੁਣ ਤੱਕ ਕੀਤੀ ਹਰ ਫਿਲਮ ਦੇ ਨਿਰਦੇਸ਼ਕਾਂ ਅਤੇ ਐਕਟਰਜ਼ ਵੱਲੋਂ ਉਸ ਦੇ ਕੀਤੇ ਕਾਰਜਾਂ ਦੀ ਭਰਪੂਰ ਸਲਾਹੁਤਾ ਕੀਤੀ ਗਈ ਹੈ, ਜਿਸ ਨਾਲ ਉਸ ਦੇ ਮਨ ਅੰਦਰ ਇਸ ਦਿਸ਼ਾ ਵਿਚ ਹੋਰ ਚੰਗੇਰ੍ਹਾਂ ਕਰਨ ਦਾ ਉਤਸ਼ਾਹ ਪੈਦਾ ਹੋਇਆ ਹੈ।
ਪਾਲੀਵੁੱਡ ਤੋਂ ਬਾਅਦ ਬਾਲੀਵੁੱਡ ਵਿਚ ਵੀ ਮਜ਼ਬੂਤ ਪੈੜ੍ਹਾਂ ਸਿਰਜਣ ਵੱਲ ਵੱਧ ਰਿਹਾ ਨਵਦੀਪ ਅਨੁਸਾਰ ਉਸ ਵੱਲੋਂ ਆਪਣੇ ਹਰ ਪ੍ਰੋਜੈਕਟ ਨਾਲ ਸਬੰਧਤ ਕਾਸਟਿਊਮ ਪਹਿਲੂਆਂ 'ਤੇ ਬਾਰੀਕੀ ਨਾਲ ਅਧਿਐਨ ਅਤੇ ਤਿਆਰੀ ਕੀਤੀ ਜਾਂਦੀ ਹੈ ਤਾਂ ਕਿ ਉਸ ਵੱਲੋਂ ਤਿਆਰ ਕੀਤੇ ਜਾਣ ਵਾਲੇ ਪਹਿਰਾਵੇ ਫਿਲਮ ਅਤੇ ਪਾਤਰਾਂ ਨੂੰ ਅਸਲ ਰੂਪ ਦੇਣ ਵਿਚ ਅਹਿਮ ਭੂਮਿਕਾ ਨਿਭਾ ਸਕਣ ਅਤੇ ਕਿਸੇ ਵੀ ਪੱਖੋਂ ਬਣਾਵਟੀ ਨਾ ਲੱਗਣ।