ਮੁੰਬਈ (ਬਿਊਰੋ): ਹਿੰਦੀ ਫਿਲਮਾਂ ਦੇ ਮਸ਼ਹੂਰ ਅਦਾਕਾਰ ਅਤੇ ਕਈ ਫਿਲਮਾਂ 'ਚ ਮੰਨੋਰੰਜਕ ਭੂਮਿਕਾਵਾਂ ਨਿਭਾਉਣ ਵਾਲੇ ਹਰੀਸ਼ ਮਗਨ ਦਾ ਦੇਹਾਂਤ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ 76 ਸਾਲ ਦੀ ਉਮਰ 'ਚ ਕਈ ਹਿੰਦੀ ਫਿਲਮਾਂ 'ਚ ਕਿਰਦਾਰ ਨਿਭਾਉਣ ਵਾਲੇ ਇਸ ਕਲਾਕਾਰ ਨੇ ਆਖਰੀ ਸਾਹ ਲਿਆ। ਹਾਲਾਂਕਿ ਉਸ ਦੀ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਜਾਣਕਾਰੀ 'ਚ ਪਤਾ ਲੱਗਾ ਹੈ ਕਿ ਉਹ ਆਪਣੇ ਪਿੱਛੇ ਪਤਨੀ ਪੂਜਾ, ਇਕ ਬੇਟਾ ਸਿਧਾਰਥ ਅਤੇ ਬੇਟੀ ਆਰੂਸ਼ੀ ਛੱਡ ਗਿਆ ਹੈ।
ਸਿਨੇ ਟੀਵੀ ਆਰਟਿਸਟ ਐਸੋਸੀਏਸ਼ਨ ਨੇ ਉਨ੍ਹਾਂ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਹ ਇੱਕ ਮਹਾਨ ਕਲਾਕਾਰ ਸਨ ਅਤੇ ਹਮੇਸ਼ਾ ਹੀ ਫਿਲਮ ਅਤੇ ਸਿਨੇ ਜਗਤ ਨੂੰ ਸਮਰਪਿਤ ਰਹੇ। ਉਨ੍ਹਾਂ ਨੇ ਆਪਣੇ ਇੰਸਟੀਚਿਊਟ ਰਾਹੀਂ ਕਈ ਕਲਾਕਾਰਾਂ ਨੂੰ ਫਿਲਮ ਜਗਤ ਲਈ ਤਿਆਰ ਕੀਤਾ।
- Bigg Boss OTT 2: ਹੁਣ 'ਬਿੱਗ ਬੌਸ ਓਟੀਟੀ 2' 'ਚ ਪੰਜਾਬੀ ਤੜਕਾ ਲਾਉਣ ਆ ਰਹੇ ਨੇ ਸੋਨਮ ਬਾਜਵਾ-ਗਿੱਪੀ ਗਰੇਵਾਲ
- ਪੰਜਾਬੀ ਓਟੀਟੀ ਸੀਰੀਜ਼ ‘ਯਾਰ ਚੱਲੇ ਬਾਹਰ’ 'ਚ ਕੰਮ ਕਰ ਚੁੱਕੀ ਅਦਾਕਾਰਾ ਜੋਤ ਅਰੋੜਾ ਹੁਣ ਕਈ ਅਹਿਮ ਪ੍ਰੋਜੈਕਟਾਂ 'ਚ ਆਵੇਗੀ ਨਜ਼ਰ
- Punjabi Film Tufang: ਕੱਲ ਰਿਲੀਜ਼ ਹੋਵੇਗਾ ਅਪਕਮਿੰਗ ਪੰਜਾਬੀ ਫ਼ਿਲਮ ‘ਤੁਫੰਗ’ ਦਾ ਨਵਾ ਗੀਤ, ਫ਼ਿਲਮ ਹੋਵੇਗੀ ਇਸ ਦਿਨ ਰਿਲੀਜ਼
ਤੁਹਾਨੂੰ ਦੱਸ ਦੇਈਏ ਕਿ ਹਰੀਸ਼ ਮਗਨ ਦਾ ਜਨਮ 6 ਦਸੰਬਰ 1946 ਨੂੰ ਹੋਇਆ ਸੀ। ਪੂਨੇ ਦੇ FTII ਇੰਸਟੀਚਿਊਟ ਤੋਂ ਗ੍ਰੈਜੂਏਟ ਹੋਣ ਤੋਂ ਬਾਅਦ ਉਸਨੇ ਕਈ ਹਿੰਦੀ ਫੀਚਰ ਫਿਲਮਾਂ ਵਿੱਚ ਯਾਦਗਾਰ ਭੂਮਿਕਾਵਾਂ ਨਿਭਾਈਆਂ। ਉਸ ਦਾ ਰੋਲ ਛੋਟਾ ਪਰ ਵਧੀਆ ਸੀ। ਉਨ੍ਹਾਂ ਨੇ ਅਮਿਤਾਭ ਬੱਚਨ ਨਾਲ 'ਨਮਕ ਹਲਾਲ', 'ਚੁਪਕੇ ਚੁਪਕੇ', 'ਮੁਕੱਦਰ ਕਾ ਸਿਕੰਦਰ', 'ਸ਼ਹਿਨਸ਼ਾਹ' ਵਰਗੀਆਂ ਫਿਲਮਾਂ 'ਚ ਕੰਮ ਕੀਤਾ। ਇਸ ਤੋਂ ਇਲਾਵਾ ਉਸ ਨੇ 'ਖੁਸ਼ਬੂ', 'ਇਨਕਾਰ', 'ਗੋਲਮਾਲ' ਵਰਗੀਆਂ ਫਿਲਮਾਂ 'ਚ ਵੀ ਕਿਰਦਾਰ ਨਿਭਾਏ ਸਨ। ਉਨ੍ਹਾਂ ਨੇ ਆਖਰੀ ਵਾਰ 1997 'ਚ ਆਈ ਫਿਲਮ 'ਉਫ ਯੇ ਮੁਹੱਬਤ' 'ਚ ਕੰਮ ਕੀਤਾ ਸੀ।
ਤੁਹਾਨੂੰ ਦੱਸ ਦੇਈਏ ਕਿ ਹਰੀਸ਼ ਮਗਨ ਮੁੰਬਈ ਦੇ ਜੂਹੀ ਇਲਾਕੇ ਵਿੱਚ ਐਕਟਿੰਗ ਸਕੂਲ ਚਲਾਉਂਦੇ ਸਨ। ਹਰੀਸ਼ ਮਗਨ ਐਕਟਿੰਗ ਇੰਸਟੀਚਿਊਟ ਵਿੱਚ ਕੰਮ ਕਰਨ ਦੇ ਨਾਲ ਉਸਨੇ ਰੋਸ਼ਨ ਤਨੇਜਾ ਐਕਟਿੰਗ ਸਕੂਲ ਵਿੱਚ ਇੱਕ ਇੰਸਟ੍ਰਕਟਰ ਵਜੋਂ ਵੀ ਕੰਮ ਕੀਤਾ।