ETV Bharat / entertainment

Carry On Jatta 3: ਖੁਸ਼ਖਬਰੀ...ਸਤੰਬਰ ਦੀ ਇਸ ਤਾਰੀਖ਼ ਨੂੰ ਓਟੀਟੀ 'ਤੇ ਰਿਲੀਜ਼ ਹੋਵੇਗੀ 'ਕੈਰੀ ਆਨ ਜੱਟਾ 3', ਨੋਟ ਕਰੋ ਡੇਟ - pollywood latest news

ਪੰਜਾਬੀ ਇੰਡਸਟਰੀ ਦੇ ਸਭ ਤੋਂ ਵੱਡੇ ਬਾਕਸ-ਆਫਿਸ ਬੰਬਾਂ ਵਿੱਚੋਂ ਇੱਕ 'ਕੈਰੀ ਆਨ ਜੱਟਾ 3' ਹੈ, ਜਿਸਨੇ 29 ਜੂਨ 2023 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਬਾਅਦ ਰਿਕਾਰਡ ਤੋੜ ਕਮਾਈ ਕੀਤੀ ਹੈ। ਫਿਲਮ ਹੁਣ ਓਟੀਟੀ ਪਲੇਟਫਾਰਮ ਚੌਪਾਲ ਉਤੇ ਰਿਲੀਜ਼ ਲਈ ਤਿਆਰ ਹੈ।

Carry On Jatta 3
Carry On Jatta 3
author img

By

Published : Aug 14, 2023, 1:28 PM IST

ਚੰਡੀਗੜ੍ਹ: ਬਹੁਤ ਜਿਆਦਾ ਰੇਟਿੰਗ ਵਾਲੀਆਂ ਪੰਜਾਬੀ ਫਿਲਮਾਂ ਵਿਚੋਂ ਹੀ ਇੱਕ 'ਕੈਰੀ ਆਨ ਜੱਟਾ 3' ਹੈ, ਜਿਸ ਨੇ ਆਪਣੀ ਕਹਾਣੀ ਅਤੇ ਮੰਨੋਰੰਜਨ ਨਾਲ ਸਰੋਤਿਆਂ ਦਾ ਦਿਲ ਜਿੱਤ ਲਿਆ ਹੈ। ਫਿਲਮ ਹੁਣ ਓਟੀਟੀ ਉਤੇ ਪੈਰ ਧਰਨ ਜਾ ਰਹੀ ਹੈ। ਜੀ ਹਾਂ...ਤੁਸੀਂ ਸਹੀ ਪੜ੍ਹਿਆ ਹੈ। 29 ਜੂਨ 2023 ਨੂੰ ਰਿਲੀਜ਼ ਹੋਈ 'ਕੈਰੀ ਆਨ ਜੱਟਾ 3' ਦਾ ਪ੍ਰਸ਼ੰਸਕ ਕਾਫੀ ਸਮੇਂ ਤੋਂ ਓਟੀਟੀ ਉਤੇ ਆਉਣ ਦਾ ਇੰਤਜ਼ਾਰ ਕਰ ਰਹੇ ਸਨ। ਹੁਣ ਇਹ ਇੰਤਜ਼ਾਰ ਖਤਮ ਹੁੰਦਾ ਨਜ਼ਰ ਆ ਰਿਹਾ ਹੈ। ਕਿਉਂਕਿ ਫਿਲਮ ਨਿਰਮਾਤਾ ਨੇ ਫਿਲਮ ਦੇ ਓਟੀਟੀ ਉਤੇ ਰਿਲੀਜ਼ ਹੋਣ ਬਾਰੇ ਅਪਡੇਟ ਸਾਂਝਾ ਕੀਤਾ ਹੈ।

ਤੁਹਾਨੂੰ ਦੱਸ ਦਈਏ ਕਿ ਆਉਣ ਵਾਲੇ ਮਹੀਨੇ ਭਾਵ ਕਿ ਸਤੰਬਰ ਮਹੀਨੇ ਦੀ 7 ਤਾਰੀਖ਼ ਤੋਂ ਬਾਅਦ ਤੁਸੀਂ ਓਟੀਟੀ ਪਲੇਟਫਾਰਮ ਚੌਪਾਲ ਉਤੇ 'ਕੈਰੀ ਆਨ ਜੱਟਾ 3' ਨੂੰ ਦੇਖ ਸਕਦੇ ਹੋ। ਇਸ ਬਾਰੇ ਖੁਦ ਨਿਰਮਾਤਾ ਅਤੇ ਅਦਾਕਾਰ ਗਿੱਪੀ ਗਰੇਵਾਲ ਨੇ ਦੱਸਿਆ ਹੈ। ਅਦਾਕਾਰ ਨੇ ਇਸ ਨਾਲ ਸੰਬੰਧਤ ਆਈਜੀ ਸਟੋਰੀ ਸਾਂਝੀ ਕੀਤੀ ਹੈ। ਜਿਸ ਵਿੱਚ ਲਿਖਿਆ ਹੈ, 'ਕੈਰੀ ਆਨ ਜੱਟਾ 3 @chaupaltv 'ਤੇ 7 ਸਤੰਬਰ ਨੂੰ...ਹਾਂ ਤਿਆਰ ਹੋ ਜਾਓ “ਕੈਰੀ ਆਨ ਜੱਟਾ 3” ਨੂੰ ਥੀਏਟਰ ਤੋਂ ਬਾਅਦ ਆਪਣੇ ਘਰ ਸਾਰੇ ਪਰਿਵਾਰ ਨਾਲ ਦੇਖਣ ਲਈ, ਕਿਉਂਕੀ ਆ ਰਹੀ ਹੈ ਮੈਡ ਫੈਮਿਲੀ ਸਿਰਫ਼ @chaupaltv 7 ਸਤੰਬਰ ਨੂੰ, ਤਾਂ ਖਿੱਚ ਲਓ ਤਿਆਰੀ।'

ਤੁਹਾਨੂੰ ਦੱਸ ਦਈਏ ਕਿ 'ਕੈਰੀ ਆਨ ਜੱਟਾ' ਦਾ ਪਹਿਲਾਂ ਭਾਗ ਅਤੇ ਦੂਜਾ ਭਾਗ ਵੀ ਬੇਹੱਦ ਸਫ਼ਲ ਰਹੇ ਸਨ ਅਤੇ ਪ੍ਰਸ਼ੰਸਕ ਇਸ ਭਾਗ ਦਾ ਕਾਫੀ ਸਮੇਂ ਤੋਂ ਇੰਤਜ਼ਾਰ ਕਰ ਰਹੇ ਸਨ। 'ਕੈਰੀ ਆਨ ਜੱਟਾ 3' ਦਾ ਨਿਰਦੇਸ਼ਨ ਸਮੀਪ ਕੰਗ ਨੇ ਕੀਤਾ ਹੈ ਅਤੇ ਇਸ ਵਿੱਚ ਗਿੱਪੀ ਗਰੇਵਾਲ ਤੋਂ ਇਲਾਵਾ ਬਿਨੂੰ ਢਿਲੋਂ, ਜਸਵਿੰਦਰ ਭੱਲਾ, ਸੋਨਮ ਬਾਜਵਾ, ਗੁਰਪ੍ਰੀਤ ਘੁੱਗੀ ਅਤੇ ਕਰਮਜੀਤ ਅਨਮੋਲ ਮੁੱਖ ਭੂਮਿਕਾ ਵਿੱਚ ਹਨ।

ਫਿਲਮ ਨੇ ਰਿਲੀਜ਼ ਤੋਂ ਬਾਅਦ ਕਈ ਰਿਕਾਰਡ ਤੋੜੇ ਹਨ ਅਤੇ 100 ਕਰੋੜ ਤੋਂ ਜਿਆਦਾ ਦੀ ਕਮਾਈ ਕਰਕੇ ਪੰਜਾਬੀ ਸਿਨੇਮਾ ਵਿੱਚ ਕਈ ਮੀਲ ਪੱਥਰ ਵੀ ਸਥਾਪਿਤ ਕੀਤੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.