ਚੰਡੀਗੜ੍ਹ: ਬਾਲੀਵੁੱਡ ਦੀਆਂ ਚਰਚਿਤ ਫਿਲਮਾਂ ਵਿਚ ਸ਼ਾਮਿਲ ਰਹੀ ਅਤੇ ਸਾਲ 2016 ਵਿਚ ਰਿਲੀਜ਼ ਹੋਈ ‘ਰੁਸਤਮ’ ਟਿਕਟ ਖਿੜ੍ਹਕੀ 'ਤੇ ਕਾਰੋਬਾਰ ਦੇ ਨਵੇਂ ਅਧਿਆਏ ਕਾਇਮ ਕਰਨ ਵਿਚ ਸਫ਼ਲ ਰਹੀ ਸੀ, ਜਿਸ ਦੁਆਰਾ ਅਦਾਕਾਰ ਅਕਸ਼ੈ ਕੁਮਾਰ, ਸਕਰੀਨ ਪਲੇ ਲੇਖਕ ਵਿਪੁਲ ਕੇ ਰਾਵਲ ਅਤੇ ਨਿਰਦੇਸ਼ਕ ਟਿਨੂ ਸੁਰੇਸ਼ ਦੇਸਾਈ ਦੀ ਤਿੱਕੜੀ ਪਹਿਲੀ ਵਾਰ ਇਕੱਠੀ ਹੋਈ ਸੀ, ਜੋ ਹੁਣ ਇਕ ਵਾਰ ਫਿਰ ਆਪਣੀ ਨਵੀਂ ਫਿਲਮ ‘ਮਿਸ਼ਨ ਰਾਣੀਗੰਜ’ ਨਾਲ ਇਕ ਹੋਰ ਸਿਨੇਮਾ ਇਤਿਹਾਸ ਰਚਣ ਵੱਲ ਵਧ ਰਹੀ ਹੈ।
ਉਕਤ ਫਿਲਮ ਜੋ ਕਰੀਬ 50 ਕਰੋੜ ਦੀ ਲਾਗਤ ਨਾਲ ਬਣੀ ਸੀ, ਵੱਲੋਂ ਬਾਕਿਸ ਆਫ਼ਿਸ 'ਤੇ 250 ਕਰੋੜ ਦੇ ਲਗਭਗ ਬਿਜਨੈੱਸ ਕੀਤਾ ਗਿਆ ਸੀ, ਜਿਸ ਦੇ ਲੰਮੇ ਸਮੇਂ ਬਾਅਦ ਹੁਣ ਇਕ ਵਾਰ ਫਿਰ ਇਸ ਨਵੇਂ ਪ੍ਰੋਜੈਕਟ ਨੂੰ ਲੈ ਕੇ ਇਹ ਤਿੰਨੋਂ ਹਸਤੀਆਂ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੀਆਂ ਹਨ। ਇਸੇ ਸੰਬੰਧੀ ਆਪਣੇ ਮਨ ਦੇ ਵਲਵਲ੍ਹੇ ਸਾਂਝੇ ਕਰਦਿਆਂ ਲੇਖਕ ਵਿਪੁਲ ਕੇ ਰਾਵਲ ਨੇ ਦੱਸਿਆ ਕਿ ਰੁਸਤਮ ਨਾਲ ਬਣੀ ਸਾਡੀ ਉਕਤ ਟੀਮ ਦੀ ਸਾਂਝ ਨੂੰ ਹੁਣ ਹੋਰ ਗੂੜ੍ਹੀ ਹੋਣ ਜਾ ਰਹੀ ਹੈ, ਕਿਉਂਕਿ ਪਹਿਲੇ ਪ੍ਰੋਜੈਕਟ ਦੀ ਤਰ੍ਹਾਂ ਮਿਸ਼ਨ ਰਾਣੀਗੰਜ ਨੂੰ ਵੀ ਅਸਾਂ ਬਹੁਤ ਹੀ ਜੀਅ ਜਾਨ ਨਾਲ ਅਤੇ ਸਖ਼ਤ ਮਿਹਨਤ ਨਾਲ ਵਜ਼ੂਦ ਵਿਚ ਲਿਆਂਦਾ ਹੈ, ਜਿਸ ਲਈ ਕਈ ਮਹੀਨਿਆਂ ਤੱਕ ਕੀਤੀ ਗਈ ਤੱਥ ਖੋਜ ਦਾ ਪੀਰੀਅਡ ਵੀ ਬਹੁਤ ਹੀ ਯਾਦਗਾਰੀ ਅਤੇ ਨਾਂ ਭੁੱਲਣ ਵਾਲਾ ਸਿਨੇਮਾ ਤਜ਼ਰਬਾ ਰਿਹਾ ਹੈ।
- Jawan Collection Day 3: ਤਿੰਨ ਦਿਨਾਂ 'ਚ 200 ਕਰੋੜ ਦਾ ਅੰਕੜਾ ਪਾਰ ਕਰ ਲਵੇਗੀ ਫਿਲਮ 'ਜਵਾਨ', ਜਾਣੋ ਕਲੈਕਸ਼ਨ
- Welcome To The Jungle: ਸਿਲਵਰ ਸਕਰੀਨ 'ਤੇ ਬਤੌਰ ਅਦਾਕਾਰ ਸ਼ਾਨਦਾਰ ਵਾਪਸੀ ਕਰਨ ਲਈ ਤਿਆਰ ਗਾਇਕ ਮੀਕਾ ਸਿੰਘ, ਇਸ ਬਹੁ-ਚਰਚਿਤ ਫ਼ਿਲਮ 'ਚ ਆਉਣਗੇ ਨਜ਼ਰ
- Hum Toh Deewane: ਉਰਵਸ਼ੀ ਰੌਤੇਲਾ ਨਾਲ ਰੁਮਾਂਸ ਕਰਨਗੇ ਐਲਵਿਸ਼, ਗੀਤ ਦੀ ਰਿਲੀਜ਼ ਡੇਟ ਦਾ ਕੀਤਾ ਐਲਾਨ
ਉਨ੍ਹਾਂ ਦੱਸਿਆ ਕਿ ਬਾਇਓਪਿਕ ਅਤੇ ਪੀਰੀਅਡ ਫਿਲਮਾਂ ਨੂੰ ਸਿਨੇਮਾ ਸਕਰੀਨ 'ਤੇ ਅਸਲ ਪਰਸਥਿਤੀਆਂ ਅਨੁਸਾਰ ਜੀਵੰਤ ਕਰਨਾ ਆਸਾਨ ਨਹੀਂ ਹੁੰਦਾ, ਕਿਉਂਕਿ ਇਸ ਲਈ ਬਹੁਤ ਸਾਰੇ ਅਜਿਹੇ ਹਾਲਾਤਾਂ ਨਾਲ ਰੁਬਰੂ ਹੋਣਾ ਪੈਂਦਾ ਹੈ, ਜਿੰਨ੍ਹਾਂ ਨੂੰ ਹੰਢਾਉਣਾ ਹਰ ਇਕ ਦੇ ਵੱਸ ਦੀ ਗੱਲ ਨਹੀਂ ਹੁੰਦਾ। ਹਿੰਦੀ ਸਿਨੇਮਾ ਖੇਤਰ ਵਿਚ ਵਿਲੱਖਣ ਪਹਿਚਾਣ ਕਾਇਮ ਕਰਨ ਵਿਚ ਸਫ਼ਲ ਰਹੀ ਲੇਖਕ ਵਿਪੁਲ ਕੇ ਰਾਵਲ ਅਤੇ ਨਿਰਦੇਸ਼ਕ ਟਿਨੂ ਸੁਰੇਸ਼ ਦੇਸਾਈ ਅਨੁਸਾਰ ਅਸੀਂ ਅਕਸ਼ੈ ਕੁਮਾਰ ਅਤੇ ਨਿਰਮਾਣ ਹਾਊਸ ਦੇ ਤਹਿ ਦਿਲੋਂ ਤੋਂ ਧੰਨਵਾਦੀ ਹਾਂ, ਜਿੰਨ੍ਹਾਂ ਇਸ ਬਹੁਤ ਹੀ ਸ਼ਾਨਦਾਰ ਸਿਨੇਮਾ ਪ੍ਰੋਜੈਕਟ ਲਈ ਇਕ ਵਾਰ ਸਾਡੇ ਪ੍ਰਤੀ ਵਿਸ਼ਵਾਸ਼ ਪ੍ਰਗਟਾਇਆ, ਜਿੰਨ੍ਹਾਂ ਅਤੇ ਦਰਸ਼ਕਾਂ ਦੀ ਹਰ ਕਸੌਟੀ 'ਤੇ ਖਰਾ ਉਤਰਣ ਲਈ ਸਾਡੇ ਵੱਲੋਂ ਕੋਈ ਕਸਰ ਬਾਕੀ ਨਹੀਂ ਛੱਡੀ ਗਈ ਹੈ।
ਉਨ੍ਹਾਂ ਕਿਹਾ ਕਿ ਸਾਲਾਂ ਪਹਿਲਾਂ ਘਟਿਤ ਹੋਈਆਂ ਖਤਰਨਾਕ ਪਰਸਥਿਤੀਆਂ ਅਧੀਨ ਕੋਇਲੇ ਦੀ ਖ਼ਦਾਨ ਵਿਚ ਫ਼ਸੇ ਬੇਸ਼ੁਮਾਰ ਮਜ਼ਦੂਰ ਲੋਕਾਂ ਨੂੰ ਆਪਣੀ ਜਾਨ 'ਤੇ ਖੇਡ ਕੇ ਬਾਹਰ ਕੱਢਣ ਵਿਚ ਕਾਮਯਾਬ ਰਹੇ ਸਨ ਕੈਪਸੂਲ ਗਿੱਲ ਦੇ ਰੂਪ ਵਿਚ ਜਾਣੇ ਜਾਂਦੇ ਜਸਵੰਤ ਸਿੰਘ ਗਿੱਲ, ਜਿੰਨ੍ਹਾਂ ਦੀ ਇਸ ਫ਼ਖ਼ਰ ਭਰੀ ਕੋਸ਼ਿਸ਼ ਨੂੰ ਸਿਲਵਰ ਸਕਰੀਨ 'ਤੇ ਹੁਬਹੂ ਰੂਪ ਵਿਚ ਪ੍ਰਤੀਬਿੰਬ ਕਰਨਾ ਬਹੁਤ ਹੀ ਔਖਾ ਕਾਰਜ ਸੀ, ਪਰ ਇਸ ਦੇ ਬਾਵਜੂਦ ਅਸੀ ਕਈ ਮਹੀਨੇ ਰਾਣੀਗੰਜ ਵਿਚ ਬਿਤਾਏ ਅਤੇ ਘਟਨਾ ਦੇ ਚਸ਼ਮਦੀਦ ਰਹੇ ਲੋਕਾਂ ਨਾਲ ਗੱਲ ਕੀਤੀ।
ਇਸ ਦੌਰਾਨ ਸੰਬੰਧਤ ਸਮੇਂ ਦੀਆਂ ਮਾਨਸਿਕ ਅਤੇ ਤਕਨੀਕੀ ਪਰਸਥਿਤੀਆਂ ਦਾ ਵੀ ਪੂਰਾ ਚਿਤਰਣ ਕੀਤਾ ਗਿਆ ਤਾਂ ਕਿ ਫਿਲਮ ਨੂੰ ਫਿਲਮਾਉਣ ਸਮੇਂ ਕੋਈ ਵੀ ਦ੍ਰਿਸ਼ ਜਾਂ ਕਹਾਣੀ ਸਾਰ ਬਣਾਵਟੀ ਨਾ ਲੱਗੇ। ਉਨ੍ਹਾਂ ਕਿਹਾ ਕਿ ਉਮੀਦ ਕਰਦੇ ਹਾਂ ਕਿ ‘ਰੁਸਤਮ’ ਦੀ ਤਰ੍ਹਾਂ ਇਸ ਫਿਲਮ, ਜਿਸ ਨੂੰ ਬਹੁਤ ਹੀ ਮੁਸ਼ਕਿਲ ਸ਼ੂਟਿੰਗ ਹਾਲਾਤਾਂ ਅਧੀਨ ਅਸਲ ਲੋਕੇਸਨਜ਼ 'ਤੇ ਫ਼ਿਲਮਾਇਆ ਗਿਆ ਹੈ, ਨੂੰ ਵੀ ਦਰਸ਼ਕਾਂ ਦਾ ਭਰਪੂਰ ਪਿਆਰ ਅਤੇ ਸਨੇਹ ਮਿਲੇਗਾ।