ETV Bharat / entertainment

ਤਾਪਸੀ ਪੰਨੂ ਨਾਲ ਕਸ਼ਮੀਰ 'ਚ ਸ਼ੂਟਿੰਗ ਕਰਦੇ ਨਜ਼ਰ ਆਏ ਸ਼ਾਹਰੁਖ ਖਾਨ, ਦੇਖੋ ਵੀਡੀਓ - ਪਠਾਨ ਅਦਾਕਾਰ

ਪਠਾਨ ਅਦਾਕਾਰ ਸ਼ਾਹਰੁਖ ਖਾਨ ਹਾਲ ਹੀ 'ਚ 'ਡੰਕੀ' ਦੀ ਸ਼ੂਟਿੰਗ ਲਈ ਕਸ਼ਮੀਰ ਗਏ ਸਨ। ਸੋਸ਼ਲ ਮੀਡੀਆ 'ਤੇ ਇਕ ਨਵੀਂ ਵੀਡੀਓ ਅਤੇ ਤਸਵੀਰ ਸਾਹਮਣੇ ਆਈ ਹੈ, ਜਿਸ 'ਚ ਉਨ੍ਹਾਂ ਦੀ ਕੋ-ਸਟਾਰ ਤਾਪਸੀ ਪੰਨੂ ਵੀ ਮੌਜੂਦ ਹੈ।

ਸ਼ਾਹਰੁਖ ਖਾਨ
ਸ਼ਾਹਰੁਖ ਖਾਨ
author img

By

Published : Apr 27, 2023, 4:21 PM IST

ਮੁੰਬਈ (ਬਿਊਰੋ): 'ਪਠਾਨ' ਦੀ ਸ਼ਾਨਦਾਰ ਸਫਲਤਾ ਤੋਂ ਬਾਅਦ ਸ਼ਾਹਰੁਖ ਖਾਨ ਦੋ ਬੈਕ-ਟੂ-ਬੈਕ ਫਿਲਮਾਂ 'ਜਵਾਨ' ਅਤੇ 'ਡੰਕੀ' ਲੈ ਕੇ ਆ ਰਹੇ ਹਨ। ਇਨ੍ਹੀਂ ਦਿਨੀਂ ਕਿੰਗ ਖਾਨ 'ਡੰਕੀ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਲੰਡਨ, ਸਾਊਦੀ ਅਰਬ 'ਚ ਸ਼ੂਟਿੰਗ ਕਰਨ ਤੋਂ ਬਾਅਦ ਸੁਪਰਸਟਾਰ ਫਿਲਮ ਦੇ ਸ਼ਡਿਊਲ ਲਈ ਕਸ਼ਮੀਰ ਚਲੇ ਗਏ ਹਨ। ਹਾਲ ਹੀ 'ਚ ਸ਼ਾਹਰੁਖ ਖਾਨ ਦਾ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਉਹ ਬਾਲੀਵੁੱਡ ਅਦਾਕਾਰਾ ਤਾਪਸੀ ਪੰਨੂ ਨਾਲ ਨਜ਼ਰ ਆ ਰਹੇ ਹਨ। ਇਸ ਤੋਂ ਪਹਿਲਾਂ ਸੁਪਰਸਟਾਰ ਨੂੰ ਕਸ਼ਮੀਰ ਦੇ ਸੋਨਮਰਗ ਦੇ ਇੱਕ ਹੋਟਲ ਵਿੱਚ ਦਾਖਲ ਹੁੰਦੇ ਦੇਖਿਆ ਗਿਆ ਸੀ।

ਕਸ਼ਮੀਰ ਤੋਂ ਸ਼ਾਹਰੁਖ ਖਾਨ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਜਿਸ ਨੂੰ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕ ਹੈਰਾਨ ਹਨ। ਵਾਇਰਲ ਵੀਡੀਓ 'ਚ ਸ਼ਾਹਰੁਖ ਖਾਨ ਅਤੇ ਉਨ੍ਹਾਂ ਦੀ ਕੋ-ਸਟਾਰ ਤਾਪਸੀ ਪੰਨੂ 'ਡੰਕੀ' ਦੇ ਸੈੱਟ 'ਤੇ ਨਜ਼ਰ ਆ ਰਹੇ ਹਨ। ਵੀਡੀਓ ਨੂੰ ਦੇਖ ਕੇ ਲੱਗਦਾ ਹੈ ਕਿ ਦੋਵੇਂ ਕਿਸੇ ਸ਼ਾਪਿੰਗ ਸੀਨ ਦੀ ਸ਼ੂਟਿੰਗ ਕਰ ਰਹੇ ਹਨ। ਸ਼ਾਹਰੁਖ ਨੂੰ ਲਾਲ ਰੰਗ ਦੀ ਜੈਕੇਟ 'ਚ ਦੇਖਿਆ ਜਾ ਸਕਦਾ ਹੈ। ਜਦੋਂ ਕਿ ਤਾਪਸੀ ਨੇ ਸਰਦੀਆਂ ਦੀ ਜੈਕੇਟ ਪਾਈ ਹੋਈ ਹੈ। ਦੋਵਾਂ ਨੂੰ ਕੱਪੜੇ ਖਰੀਦਣ ਵੱਲ ਜਾਂਦੇ ਹੋਏ ਦੇਖਿਆ ਜਾ ਸਕਦਾ ਹੈ।

ਇਕ ਟਵਿੱਟਰ ਯੂਜ਼ਰ ਨੇ ਸ਼ਾਹਰੁਖ ਅਤੇ ਤਾਪਸੀ ਦੀ ਵੀਡੀਓ ਅਤੇ ਤਸਵੀਰਾਂ ਸ਼ੇਅਰ ਕੀਤੀਆਂ ਅਤੇ ਕੈਪਸ਼ਨ 'ਚ ਲਿਖਿਆ 'ਕਸ਼ਮੀਰ ਤੋਂ ਡੰਕੀ ਫਿਲਮ ਦੇ ਗੀਤ ਦੀ ਸ਼ੂਟਿੰਗ ਦੀਆਂ ਫੋਟੋਆਂ ਅਤੇ ਵੀਡੀਓਜ਼। ਲੀਕ ਹੋਇਆ ਗੀਤ ਕਮਾਲ ਦਾ ਸੀ। ਇਸ ਦੇ ਨਾਲ ਹੀ ਇਕ ਹੋਰ ਯੂਜ਼ਰ ਨੇ ਤਾਪਸੀ ਪੰਨੂ ਦਾ ਵੀਡੀਓ ਪੋਸਟ ਕੀਤਾ ਅਤੇ ਕੈਪਸ਼ਨ 'ਚ ਲਿਖਿਆ, 'ਡੰਕੀ ਦੇ ਗੀਤ ਦੀ ਸ਼ੂਟਿੰਗ ਲਈ ਸੋਨਮਰਗ। ਤਾਪਸੀ ਪੰਨੂ ਕਸ਼ਮੀਰ ਵਿੱਚ।'

ਫਿਲਮ 'ਡੰਕੀ' 'ਚ ਸ਼ਾਹਰੁਖ ਖਾਨ ਦੇ ਨਾਲ ਤਾਪਸੀ ਪੰਨੂ, ਵਿੱਕੀ ਕੌਸ਼ਲ, ਬੋਮਨ ਇਰਾਨੀ ਅਤੇ ਸਤੀਸ਼ ਸ਼ਾਹ ਵੀ ਮੁੱਖ ਭੂਮਿਕਾਵਾਂ 'ਚ ਨਜ਼ਰ ਆਉਣ ਵਾਲੇ ਹਨ। ਇਹ ਫਿਲਮ 22 ਦਸੰਬਰ 2023 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਇਸ ਫਿਲਮ ਦਾ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

ਡੰਕੀ ਤੋਂ ਇਲਾਵਾ ਸ਼ਾਹਰੁਖ ਬਾਲੀਵੁੱਡ ਸਟਾਰ ਸਲਮਾਨ ਖਾਨ ਦੀ ਫਿਲਮ 'ਟਾਈਗਰ 3' 'ਚ ਕੈਮਿਓ ਕਰਨ ਜਾ ਰਹੇ ਹਨ। ਦੂਜੇ ਪਾਸੇ, ਕਿੰਗ ਖਾਨ ਐਟਲੀ ਦੀ ਆਉਣ ਵਾਲੀ ਐਕਸ਼ਨ ਫਿਲਮ 'ਜਵਾਨ' ਵਿੱਚ ਨਜ਼ਰ ਆਉਣਗੇ, ਜਿਸ ਵਿੱਚ ਨਯਨਤਾਰਾ, ਵਿਜੇ ਸੇਤੂਪਤੀ, ਸਾਨਿਆ ਮਲਹੋਤਰਾ ਅਤੇ ਸੁਨੀਲ ਗਰੋਵਰ ਵੀ ਹਨ।

ਇਹ ਵੀ ਪੜ੍ਹੋ:Punjabi Movies in May 2023: ਮਈ ਮਹੀਨੇ 'ਚ ਹੋਵੇਗਾ ਡਬਲ ਧਮਾਕਾ, ਦਿਲਜੀਤ ਤੋਂ ਲੈ ਕੇ ਇਹਨਾਂ ਦਿੱਗਜ ਕਲਾਕਾਰਾਂ ਦੀਆਂ ਰਿਲੀਜ਼ ਹੋਣਗੀਆਂ ਫਿਲਮਾਂ

ETV Bharat Logo

Copyright © 2025 Ushodaya Enterprises Pvt. Ltd., All Rights Reserved.