ਚੰਡੀਗੜ੍ਹ: ਪਿਛੇ ਦਿਨੀਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਏ ਪੋਸਟਰ 'ਚ ਕਾਲੀ ਮਾਂ ਨੂੰ ਸਿਗਰਟ ਪੀਂਦੇ ਹੋਏ ਦਿਖਾਇਆ ਗਿਆ ਸੀ। ਜਿਸਨੂੰ ਲੈ ਕੇ ਦੇਸ਼ ਵਿੱਚ ਹੰਗਾਮਾ ਮੱਚ ਗਿਆ, ਅਤੇ ਹੁਣ ਬਾਲੀਵੁੱਡ ਅਤੇ ਪ੍ਰਸਿੱਧ ਪੰਜਾਬੀ ਕਲਾਕਾਰ ਰਾਣਾ ਜੰਗ ਬਹਾਦੁਰ ਨੂੰ ਜਲੰਧਰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਦੱਸ ਦਈਏ ਕਿ ਅਦਾਕਾਰ ਰਾਣਾ ਜੰਗ ਬਹਾਦੁਰ ਉੱਪਰ ਪੁਲੀਸ ਵੱਲੋਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ, ਜ਼ਿਕਰਯੋਗ ਹੈ ਕਿ ਰਾਣਾ ਜੰਗ ਬਹਾਦੁਰ ਵੱਲੋਂ ਭਗਵਾਨ ਵਾਲਮੀਕ ਜੀ ਬਾਰੇ ਗਲਤ ਟਿੱਪਣੀ ਕੀਤੀ ਗਈ ਸੀ ਅਤੇ ਜਲੰਧਰ ਪੁਲੀਸ ਵੱਲੋਂ ਇਸ ਉੱਪਰ ਮਾਮਲਾ ਦਰਜ ਕੀਤਾ ਗਿਆ ਸੀ, ਉਨ੍ਹਾਂ ਨੇ ਇਸ ਮਾਮਲੇ ਵਿੱਚ ਜ਼ਮਾਨਤ ਦੀ ਅਰਜ਼ੀ ਵੀ ਦਿੱਤੀ ਸੀ ਪਰ ਅਦਾਲਤ ਵੱਲੋਂ ਉਸ ਨੂੰ ਖਾਰਿਜ ਕਰ ਦਿੱਤਾ ਗਿਆ ਸੀ।
ਧਿਆਨ ਯੋਗ ਹੈ ਕਿ ਹਾਲ ਹੀ 'ਚ ਰਣਬੀਰ ਕਪੂਰ ਅਤੇ ਆਲੀਆ ਭੱਟ ਦੀ ਫਿਲਮ 'ਬ੍ਰਹਮਾਸਤਰ' ਦਾ ਟ੍ਰੇਲਰ ਰਿਲੀਜ਼ ਹੋਇਆ ਸੀ, ਜਿਸ 'ਚ ਰਣਬੀਰ ਮੰਦਰ ਜਾਂਦੇ ਸਮੇਂ ਜੁੱਤੀ ਪਾ ਕੇ ਨਜ਼ਰ ਆਏ ਸਨ। ਜਿਸ ਨੂੰ ਲੈ ਕੇ ਦਰਸ਼ਕਾਂ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਗਾਇਆ ਸੀ। ਸੋਸ਼ਲ ਮੀਡੀਆ 'ਤੇ ਵਾਇਰਲ ਹੋਏ ਪੋਸਟਰ 'ਚ ਕਾਲੀ ਮਾਂ ਨੂੰ ਸਿਗਰਟ ਪੀਂਦੇ ਹੋਏ ਦਿਖਾਇਆ ਗਿਆ ਹੈ।
ਇਸ ਸੰਬੰਧ 'ਚ ਲਖਨਊ ਦੇ ਹਜ਼ਰਤਗੰਜ ਥਾਣੇ 'ਚ ਫਿਲਮ ਨਿਰਮਾਤਾ ਸਮੇਤ 3 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਅਤੇ ਹੁਣ ਇਹ ਮਾਮਲਾ ਸਾਹਮਣੇ ਆ ਚੁੱਕਿਆ ਹੈ। ਉਸ 'ਤੇ ਇੱਕ ਟੀਵੀ ਚੈਨਲ ਦੇ ਪ੍ਰੋਗਰਾਮ ਵਿੱਚ ਭਗਵਾਨ ਵਾਲਮੀਕਿ ਬਾਰੇ ਗਲਤ ਸ਼ਬਦਾਂ ਦੀ ਵਰਤੋਂ ਕਰਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਹੈ।
ਕੀ ਕਿਹਾ ਅਦਾਕਾਰ ਨੇ: ਅਦਾਕਾਰ ਨੇ ਇੱਕ ਨਿੱਜੀ ਚੈਨਲ ਨੂੰ ਇੱਕ ਇੰਟਰਵਿਊ ਦਿੱਤਾ ਸੀ, ਜਿਸ ਵਿੱਚ ਉਸਨੇ ਇੱਕ ਸੁਆਲ ਦਾ ਜੁਆਬ ਦਿੰਦੇ ਹੋਏ ਕਿਹਾ ਸੀ ਕਿ 'ਕੋਈ ਕਿਸੇ ਨੂੰ ਦੇਖ ਕੇ ਅਸਰ ਨਹੀਂ ਕਰਦਾ, ਭਗਵਾਨ ਵਾਲਮੀਕੀ ਇੱਕ ਡਾਕੂ ਸੀ, ਪਰ ਉਹਨਾਂ ਨੂੰ ਦੇਖ ਕੇ ਕੋਈ ਵੀ ਡਾਕੂ ਨਹੀਂ ਬਣਿਆ ਅਤੇ ਉਹਨਾਂ ਨੇ ਰਮਾਇਣ ਵੀ ਲਿਖੀ ਕਿਸੇ ਨੇ ਉਸਨੂੰ ਪੜ੍ਹ ਕੇ ਵੀ ਅਸਰ ਨਹੀਂ ਕੀਤਾ।'
ਇਹ ਵੀ ਪੜ੍ਹੋ:ਰਣਵੀਰ ਸਿੰਘ ਦੇ ਜਨਮਦਿਨ 'ਤੇ ਅਰਜੁਨ ਕਪੂਰ ਨੇ ਕਿਹਾ- 'ਇਕ ਖਲਨਾਇਕ ਦੀ ਦੂਜੇ ਖਲਨਾਇਕ ਨੂੰ ਸਲਾਮ'