ਚੰਡੀਗੜ੍ਹ: ਪੰਜਾਬੀ ਸਿਨੇਮਾ ਨੂੰ ਹੋਰ ਸ਼ਾਨਦਾਰ ਅਤੇ ਗਲੋਬਲੀ ਅਧਾਰ ਦੇਣ ਵਿੱਚ ਇੰਨੀਂ ਦਿਨੀਂ ਬਾਲੀਵੁੱਡ ਨਾਲ ਜੁੜੇ ਕਈ ਐਕਟਰਜ਼ ਅਹਿਮ ਭੂਮਿਕਾ ਨਿਭਾ ਰਹੇ ਹਨ, ਜਿਸ ਦੀ ਲੜੀ ਵਜੋਂ ਇਸ ਸਿਨੇਮਾ ਦਾ ਪ੍ਰਭਾਵੀ ਹਿੱਸਾ ਬਣਨ ਜਾ ਰਹੇ ਹਨ ਦਿੱਗਜ ਅਦਾਕਾਰ ਯਸ਼ਪਾਲ ਸ਼ਰਮਾ, ਜੋ ਆਨ ਫਲੌਰ ਪੰਜਾਬੀ ਫਿਲਮ 'ਕੁੜੀ ਹਰਿਆਣੇ ਵੱਲ ਦੀ' ਦਾ ਅਹਿਮ ਹਿੱਸਾ ਬਣਾਏ ਗਏ ਹਨ, ਜਿੰਨਾਂ ਦੀ ਇਸ ਇੱਕ ਹੋਰ ਮਹੱਤਵਪੂਰਨ ਪੰਜਾਬੀ ਫਿਲਮ ਦਾ ਨਿਰਦੇਸ਼ਨ ਰਾਕੇਸ਼ ਧਵਨ ਕਰ ਰਹੇ ਹਨ।
'ਰਮਾਰਾ ਫਿਲਮਜ਼' ਦੇ ਬੈਨਰ ਹੇਠ ਬਣਨ ਜਾ ਰਹੀ ਇਸ ਫਿਲਮ ਦਾ ਨਿਰਮਾਣ ਪਵਨ ਗਿੱਲ, ਅਮਨ ਗਿੱਲ ਅਤੇ ਸੰਨੀ ਗਿੱਲ ਕਰ ਰਹੇ ਹਨ, ਜਿੰਨਾਂ ਵੱਲੋਂ ਬਿੱਗ ਸੈਟਅੱਪ ਅਧੀਨ ਨਿਰਮਿਤ ਕੀਤੀ ਜਾ ਰਹੀ ਇਸ ਫਿਲਮ ਵਿੱਚ ਐਮੀ ਵਿਰਕ ਅਤੇ ਸੋਨਮ ਬਾਜਵਾ ਦੀ ਜੋੜੀ ਇੱਕ ਵਾਰ ਫਿਰ ਆਪਣਾ ਸਿਨੇਮਾ ਚਾਰਮ ਵਿਖਾਉਂਦੀ ਨਜ਼ਰ ਆਵੇਗੀ।
ਉਨਾਂ ਤੋਂ ਇਲਾਵਾ ਪਾਲੀਵੁੱਡ ਦੇ ਕਈ ਹੋਰ ਕਲਾਕਾਰ ਵੀ ਇਸ ਵਿੱਚ ਮਹੱਤਵਪੂਰਨ ਕਿਰਦਾਰਾਂ ਨੂੰ ਪਲੇ ਕਰਦੇ ਵਿਖਾਈ ਦੇਣਗੇ। ਉਕਤ ਫਿਲਮ ਦੇ ਲੇਖਕ ਅਤੇ ਨਿਰਦੇਸ਼ਕ ਰਾਕੇਸ਼ ਧਵਨ ਜਿੱਥੇ ਲੇਖਕ ਦੇ ਤੌਰ 'ਤੇ 'ਮਿੱਤਰਾਂ ਦਾ ਨਾਂ ਚੱਲਦਾ', 'ਚੱਲ ਮੇਰਾ ਪੁੱਤ 2', ਚੱਲ ਮੇਰਾ ਪੁੱਤ 3', 'ਮੈਰਿਜ ਪੈਲੇਸ', 'ਵਧਾਈਆਂ ਜੀ ਵਧਾਈਆਂ', 'ਹੌਂਸਲਾ ਰੱਖ', 'ਆਸ਼ਕੀ ਨਾਟ ਅਲਾਊਂਡ' ਆਦਿ ਬਹੁ-ਚਰਚਿਤ ਅਤੇ ਸਫ਼ਲ ਪੰਜਾਬੀ ਫਿਲਮਾਂ ਨਾਲ ਜੁੜੇ ਰਹੇ ਹਨ।
- Kudi Haryane Val Di: ਸੋਨਮ ਬਾਜਵਾ-ਐਮੀ ਵਿਰਕ ਨੇ ਕੀਤਾ ਦਿਲ ਨੂੰ ਛੂਹਣ ਵਾਲੀ ਪ੍ਰੇਮ ਕਹਾਣੀ ਦਾ ਐਲਾਨ, ਫਿਲਮ ਅਗਲੇ ਸਾਲ ਹੋਵੇਗੀ ਰਿਲੀਜ਼
- Sonam, Wamiqa and Sara: ਇਥੇ ਦੇਖੋ ਸੋਨਮ, ਵਾਮਿਕਾ ਅਤੇ ਸਾਰਾ ਗੁਰਪਾਲ ਦੀਆਂ ਸਾੜੀ ਵਿੱਚ ਦਿਲਕਸ਼ ਤਸਵੀਰਾਂ
- Harrdy Sandhu Kolkata Concert Postponed: ਗਾਇਕ ਹਾਰਡੀ ਸੰਧੂ ਦਾ ਕੋਲਕਾਤਾ ਕੰਨਸਰਟ ਹੋਇਆ ਮੁਲਤਵੀ, ਸਾਹਮਣੇ ਆਇਆ ਇਹ ਵੱਡਾ ਕਾਰਨ
ਉਥੇ ਹੀ ਉਨਾਂ ਵੱਲੋਂ ਨਿਰਦੇਸ਼ਿਤ ਵਜੋਂ ਕੀਤੀਆਂ ਫਿਲਮਾਂ ਵੀ ਖਾਸੀ ਚਰਚਾ ਅਤੇ ਸਲਾਹੁਤਾ ਹਾਸਿਲ ਕਰਨ ਵਿੱਚ ਸਫ਼ਲ ਰਹੀਆਂ ਹਨ, ਜਿੰਨਾਂ ਵਿੱਚ 'ਆਜਾ ਮੈਕਸੀਕੋ ਚੱਲੀਏ', 'ਅੰਨੀ ਦਿਆ ਮਜ਼ਾਕ ਏ' ਆਦਿ ਸ਼ੁਮਾਰ ਰਹੀਆਂ ਹਨ, ਜਿੰਨਾਂ ਦੀ ਨਿਰਦੇਸ਼ਕ ਦੇ ਤੌਰ 'ਤੇ ਐਮੀ ਵਿਰਕ ਨਾਲ ਇਹ ਲਗਾਤਾਰ ਤੀਜੀ ਫਿਲਮ ਹੈ ਜਦਕਿ ਯਸ਼ਪਾਲ ਸ਼ਰਮਾ ਨਾਲ ਇਹ ਉਨਾਂ ਦੀ ਪਹਿਲੀ ਡਾਇਰੈਕਟੋਰੀਅਲ ਫਿਲਮ ਹੈ, ਜਿੰਨਾਂ ਨਾਲ ਨਿਰਦੇਸ਼ਕ ਵਜੋਂ ਕੰਮ ਕਰਨ ਨੂੰ ਲੈ ਕੇ ਉਹ ਕਾਫ਼ੀ ਉਤਸ਼ਾਹਿਤ ਹਨ।
ਓਧਰ ਜੇਕਰ ਅਦਾਕਾਰ ਯਸ਼ਪਾਲ ਸ਼ਰਮਾ ਵੱਲੋਂ ਕੀਤੀਆਂ ਹਾਲੀਆਂ ਪੰਜਾਬੀ ਫਿਲਮਾਂ ਦੀ ਗੱਲ ਕੀਤੀ ਜਾਵੇ ਤਾਂ ਇੰਨਾਂ ਵਿੱਚ 'ਜੱਟ ਜੇਮਜ਼ ਬਾਂਡ', 'ਮੁਖਤਿਆਰ ਚੱਢਾ', 'ਸਰਦਾਰ ਜੀ 2', 'ਲਵਰ', 'ਟਾਈਗਰ' ਆਦਿ ਸ਼ਾਮਿਲ ਰਹੀਆਂ ਹਨ, ਜਿੰਨਾਂ ਤੋਂ ਬਾਅਦ ਆਪਣੀ ਉਕਤ ਨਵੀਂ ਫਿਲਮ ਵਿੱਚ ਕਾਫ਼ੀ ਪ੍ਰਭਾਵਸ਼ਾਲੀ ਕਿਰਦਾਰ ਵਿੱਚ ਨਜ਼ਰੀ ਪੈਣਗੇ ਬਾਲੀਵੁੱਡ ਦੇ ਇਹ ਬਿਹਤਰੀਨ ਐਕਟਰ, ਜੋ ਇਸ ਫਿਲਮ ਵਿੱਚ ਹਰਿਆਣਵੀ ਰੰਗਾਂ ਵਿੱਚ ਰੰਗਿਆਂ ਰੋਲ ਅਦਾ ਕਰ ਰਹੇ ਹਨ, ਜਿੰਨਾਂ ਵੱਲੋਂ ਆਪਣੇ ਹਿੱਸੇ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਗਈ ਹੈ।