ਚੰਡੀਗੜ੍ਹ: ਬਾਲੀਵੁੱਡ ਵਿਚ ਬੇਹਤਰੀਨ ਅਦਾਕਾਰ ਵਜੋਂ ਚੋਖੀ ਸਲਾਹੁਤਾ ਅਤੇ ਉੱਚ ਬੁਲੰਦੀਆਂ ਦਾ ਸਫ਼ਰ ਤੇਜ਼ੀ ਨਾਲ ਤੈਅ ਕਰਦੇ ਜਾ ਰਹੇ ਪੰਜਾਬੀ ਮੂਲ ਐਕਟਰ ਮਾਨਵ ਵਿਜ, ਅਦਾਕਾਰ ਲੰਮੇ ਸਮੇਂ ਬਾਅਦ ਇੱਕ ਵਾਰ ਫਿਰ ਆਪਣੀ ਅਸਲ ਮਿੱਟੀ ਅਤੇ ਸਿਨੇਮਾ ਨਾਲ ਜੁੜੀ ਪੰਜਾਬੀ ਫਿਲਮ ਦੁਆਰਾ ਦਰਸ਼ਕਾਂ ਸਨਮੁੱਖ ਹੋਣ ਜਾ ਰਹੇ ਹਨ, ਜਿੰਨ੍ਹਾਂ ਦੀ ਇਹ ਨਵੀਂ ਫਿਲਮ ‘ਰੋਡੇ ਕਾਲਜ’ ਜਲਦ ਰਿਲੀਜ਼ (Manav Vij punjabi films rode college) ਹੋਣ ਜਾ ਰਹੀ ਹੈ।
ਮੂਲ ਰੂਪ ਵਿਚ ਮਾਲਵਾ ਦੇ ਸਰਹੱਦੀ ਜ਼ਿਲ੍ਹੇ ਫ਼ਿਰੋਜ਼ਪੁਰ ਨਾਲ ਸੰਬੰਧਤ ਇਸ ਹੋਣਹਾਰ ਅਦਾਕਾਰ (Manav Vij) ਨੇ ਆਪਣੇ ਫਿਲਮ ਕਰੀਅਰ ਦੀ ਸ਼ੁਰੂਆਤ ਸਾਲ 2002 ਵਿਚ ਆਈ ਪੀਰੀਅਡ ਪੰਜਾਬੀ ਫਿਲਮ ‘ਸ਼ਹੀਦ ਏ ਆਜ਼ਮ’ ਨਾਲ ਕੀਤੀ, ਜਿਸ ਤੋਂ ਬਾਅਦ ਉਹ ‘ਅਸਾਂ ਨੂੰ ਮਾਣ ਵਤਨਾਂ ਦਾ’, ‘ਦੇਸ਼ ਹੋਇਆ ਪਰਦੇਸ’, ‘ਮੰਨਤ’, ‘ਮਿੰਨੀ ਪੰਜਾਬ’, ‘ਆਪਣੀ ਬੋਲੀ ਆਪਣਾ ਦੇਸ਼’, ‘ਮਿੰਨੀ ਪੰਜਾਬ’, ‘ਬੁਰਰ੍ਹਾ’, ‘ਸਿਕੰਦਰ’, ‘ਦਿਲ ਵਿਲ ਪਿਆਰ ਵਿਆਰ’, ‘ਪੰਜਾਬ 1984’, 'ਖਿੱਦੋ ਖੂੰਡੀ', 'ਡੀ.ਐਸ.ਪੀ ਦੇਵ' ਆਦਿ ਜਿਹੀਆਂ ਕਈ ਚਰਚਿਤ ਅਤੇ ਸਫ਼ਲ ਫਿਲਮਾਂ ਵਿਚ ਲੀਡ ਅਤੇ ਅਹਿਮ ਭੂਮਿਕਾਵਾਂ ਨਿਭਾ ਚੁੱਕੇ ਹਨ।
ਪੰਜਾਬੀ ਤੋਂ ਬਾਅਦ ਹਿੰਦੀ ਸਿਨੇਮਾ ਵਿੱਚ ਵੀ ਮਜ਼ਬੂਤ ਪੈੜਾਂ ਸਿਰਜਦੇ ਜਾ ਰਹੇ ਇਹ ਬਾਕਮਾਲ ਐਕਟਰ ਕਈ ਬਿੱਗ ਬਜਟ ਅਤੇ ਮਲਟੀ-ਸਟਾਰਰ ਹਿੰਦੀ ਫਿਲਮਾਂ ਵਿਚ ਵੀ ਮਹੱਤਵਪੂਰਨ ਕਿਰਦਾਰ ਅਦਾ ਕਰ ਚੁੱਕੇ ਹਨ, ਜਿੰਨ੍ਹਾਂ ਵਿਚ ਹਾਲ ਹੀ ਵਿਚ ਰਿਲੀਜ਼ ਹੋਈ ਅਕਸ਼ੈ ਕੁਮਾਰ ਸਟਾਰਰ ‘ਸਮਰਾਟ ਪ੍ਰਿਥਵੀਰਾਜ’ ਤੋਂ ਇਲਾਵਾ ਆਮਿਰ ਖਾਨ ਨਾਲ ‘ਲਾਲ ਸਿੰਘ ਚੱਢਾ’, ਸਲਮਾਨ ਖਾਨ ਦੀ ‘ਭਾਰਤ’, ਸ਼ਾਹਿਦ ਕਪੂਰ-ਦਲਜੀਤ ਦੁਸਾਂਝ ਸਟਾਰਰ ‘ਉੜਤਾ ਪੰਜਾਬ’, ਜਾਹਨਵੀ ਕਪੂਰ ਦੀ ਮੁੱਖ ਭੂਮਿਕਾ ਵਾਲੀ ‘ਗੁੰਜਨ ਸਕਸੈਨਾ’, ‘ਰੇਸ 3’, ‘ਇੰਦੂ ਸਰਕਾਰ’, ‘ਬ੍ਰਿਜ ਮੋਹਨ ਅਮਰ ਰਹੇ’, ‘ਨਾਮ ਸ਼ਬਾਨਾ’, ‘ਫ਼ਲੌਰੀ’, ‘ਰੰਗੂਨ’, ‘ਲਖਨਊ ਸੈਂਟਰਲ’ ਆਦਿ ਸ਼ੁਮਾਰ ਰਹੀਆਂ ਹਨ।
- Surjit Kohinoor Song: ਸੰਗੀਤਕ ਖੇਤਰ ਵਿਚ ਦਸਤਕ ਦੇਣ ਲਈ ਤਿਆਰ ਹੈ ਦਵਿੰਦਰ ਕੋਹੀਨੂਰ ਦਾ ਲਾਡਲਾ ਸੁਰਜੀਤ ਕੋਹੀਨੂਰ, ‘ਫੇਸਬੁੱਕ ਲਾਈਵ’ ਨਾਲ ਕਰੇਗਾ ਸ਼ਾਨਦਾਰ ਸ਼ੁਰੂਆਤ
- Short Film Mazdoor: ਪੰਜਾਬੀ ਲਘੂ ਫਿਲਮ ‘ਮਜ਼ਦੂਰ’ ਦਾ ਪਹਿਲਾਂ ਲੁੱਕ ਆਇਆ ਸਾਹਮਣੇ, ਫਿਲਮ ਦੁਆਰਾ ਬਤੌਰ ਨਿਰਦੇਸ਼ਕ ਨਵੀਂ ਫਿਲਮੀ ਪਾਰੀ ਦਾ ਆਗਾਜ਼ ਕਰਨਗੇ ਰਤਨ ਔਲਖ
- Maujaan Hi Maujaan Trailer: ਸਲਮਾਨ ਖਾਨ ਅੱਜ ਲਾਂਚ ਕਰਨਗੇ ਗਿੱਪੀ ਗਰੇਵਾਲ ਸਟਾਰਰ ‘ਮੌਜਾਂ ਹੀ ਮੌਜਾਂ’ ਦਾ ਟ੍ਰੇਲਰ, ਸਮੀਪ ਕੰਗ ਵੱਲੋਂ ਕੀਤਾ ਗਿਆ ਹੈ ਨਿਰਦੇਸ਼ਨ
ਹਿੰਦੀ, ਪੰਜਾਬੀ ਸਿਨੇਮਾ (Manav Vij Punjabi films) ਦੇ ਨਾਲ ਟੈਲੀਵਿਜ਼ਨ ਦੀ ਦੁਨੀਆਂ ਦਾ ਵੀ ਮੰਨਿਆਂ, ਪ੍ਰਮੰਨਿਆ ਚਿਹਰਾ ਰਹੇ ਇਹ ਵਰਸਟਾਈਲ ਐਕਟਰ ਛੋਟੇ ਪਰਦੇ ਦੇ ਕਈ ਮਕਬੂਲ ਸੋਅਜ਼ ਦਾ ਵੀ ਹਿੱਸਾ ਰਹੇ ਹਨ, ਜਿੰਨ੍ਹਾਂ ਵਿੱਚ 'ਕਿਉਂਕਿ ਸਾਸ ਭੀ ਕਭੀ ਬਹੂ ਥੀ', 'ਕਿਸ ਦੇਸ਼ ਮੇਂ ਹੈ ਮੇਰਾ ਦਿਲ', 'ਮਿਤਵਾ ਫ਼ੂਲ ਕਮਲ ਕੇ', 'ਪਰਛਾਈਂ' ਪ੍ਰਮੁੱਖ ਰਹੇ ਹਨ।
ਬਹੁਤ ਹੀ ਥੋੜੇ ਸਮੇਂ ਵਿੱਚ ਮੁੰਬਈ ਅਤੇ ਪੰਜਾਬੀ ਫਿਲਮ ਇੰਡਸਟਰੀ ਵਿਚ ਵਿਲੱਖਣ ਮੁਕਾਮ ਅਤੇ ਵਜ਼ੂਦ ਹਾਸਿਲ ਕਰਨ ਵਿਚ ਸਫ਼ਲ ਰਹੇ ਮਾਨਵ ਰਿਲੀਜ਼ ਹੋਣ ਜਾ ਰਹੀ ਆਪਣੀ ਉਕਤ ਨਵੀਂ ਪੰਜਾਬੀ ਫਿਲਮ ਨੂੰ ਲੈ ਕੇ ਖਾਸੇ ਉਤਸ਼ਾਹਿਤ ਹਨ, ਜਿੰਨ੍ਹਾਂ ਦੱਸਿਆ ਕਿ ਹੈਪੀ ਰੋਡੇ ਵੱਲੋਂ ਲਿਖੀ ਅਤੇ ਨਿਰਦੇਸ਼ਿਤ ਕੀਤੀ ਇਸ ਫਿਲਮ ਵਿਚ ਉਹ ਕਾਫ਼ੀ ਅਲਹਦਾ ਅਤੇ ਚੁਣੌਤੀਭਰੇ ਕਿਰਦਾਰ ਵਿਚ ਨਜ਼ਰ ਆਉਣਗੇ ਅਤੇ ਇਸ ਵਿਚ ਦਰਸ਼ਕ ਉਸ ਨੂੰ ਇਕ ਹੋਰ ਨਵੇਂ ਰੂਪ ਵਿਚ ਵੇਖਣਗੇ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾਂ ਮੋਗਾ ਦੇ ਕਸਬਾ ਬਾਘਾਪੁਰਾਣਾ ਦੇ ਆਸਪਾਸ ਸ਼ੂਟ ਕੀਤੀ ਗਈ ਇਹ ਫਿਲਮ ਉਨਾਂ ਲਈ ਕਾਫ਼ੀ ਯਾਦਗਾਰੀ ਤਜ਼ਰਬਾ ਰਹੀ ਹੈ, ਜਿਸ ਦੌਰਾਨ ਯੋਗਰਾਜ ਸਿੰਘ ਜਿਹੇ ਕਈ ਮੰਝੇ ਹੋਏ ਐਕਟਰਜ਼ ਨਾਲ ਪ੍ਰੋਫਾਰਮ ਕਰਨਾ ਵੀ ਅਨਮੋਲ ਪਲ਼ ਰਹੇ ਹਨ। ਪੰਜਾਬੀ ਨਾਲੋਂ ਹਿੰਦੀ ਫਿਲਮਾਂ ਵਿਚ ਜਿਆਦਾ ਮਸ਼ਰੂਫ ਚੱਲ ਰਹੇ ਇਹ ਐਕਟਰ ਕਿਸ ਸਿਨੇਮਾ ਨੂੰ ਵੱਧ ਸਮਾਂ ਦੇਣਾ ਪਸੰਦ ਕਰਦੇ ਹਨ, ਸੰਬੰਧੀ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਉਨਾਂ ਕਿਹਾ ਕਿ ਸਿਨੇਮਾ ਕੋਈ ਵੀ ਹੋਵੇ, ਤਰਜ਼ੀਹ ਹਮੇਸ਼ਾ ਚੰਗੇ ਕਿਰਦਾਰ ਕਰਨ ਦੀ ਰਹਿੰਦੀ ਹੈ ਅਤੇ ਜਿਸ ਵੀ ਭਾਸ਼ਾ ਵਿਚ ਕੁਝ ਨਿਵੇਕਲਾ ਕਰਨ ਨੂੰ ਮਿਲਦਾ ਹੈ, ਉਸ ਨਾਲ ਜ਼ਰੂਰ ਜੁੜਨਾ ਪਸੰਦ ਕਰਦਾ ਹਾਂ, ਫਿਰ ਉਹ ਚਾਹੇ ਬਾਲੀਵੁੱਡ ਹੋਵੇ ਜਾਂ ਪਾਲੀਵੁੱਡ।