ਹੈਦਰਾਬਾਦ: Bigg Boss OTT 2 ਨੂੰ 40 ਦਿਨ ਹੋ ਚੁੱਕੇ ਹਨ ਅਤੇ ਹੁਣ ਸ਼ੋਅ ਫਿਨਾਲੇ ਵੱਲ ਵਧ ਰਿਹਾ ਹੈ। ਘਰ ਵਿੱਚ ਬੀਤੀ ਰਾਤ ਟਿਕਟ ਟੂ ਫਿਨਾਲੇ ਟਾਸਕ ਹੋਇਆ। ਇਹ ਇੱਕ ਮਜ਼ੇਦਾਰ ਟਾਸਕ ਸੀ। ਜਿਸ ਵਿੱਚ ਘਰ ਵਾਲਿਆਂ ਨੇ ਇੱਕ ਵਾਇਰਲ ਪਲ ਕ੍ਰਿਏਟ ਕਰਨੇ ਸੀ। ਦੂਜੇ ਪਾਸੇ ਘਰ ਵਿੱਚ ਪੂਜਾ ਨੇ ਆਪਣੀ ਜ਼ਿੰਗਦੀ ਨਾਲ ਜੁੜਿਆ ਵੱਡਾ ਰਾਜ਼ ਖੋਲਿਆਂ। ਪੂਜਾ ਭੱਟ ਨੇ ਸ਼ੋਅ ਵਿੱਚ ਦੁਨੀਆਂ ਦੇ ਸਾਹਮਣੇ ਆਪਣੀ ਲਵ ਸਟੋਰੀ ਸੁਣਾਈ। ਸਲਮਾਨ ਖਾਨ ਦੇ ਹੋਸਟ ਵਾਲੇ ਸ਼ੋਅ ਵਿੱਚ ਟਿਕਟ ਟੂ ਫਿਨਾਲੇ ਵਿੱਚ ਕੀ-ਕੀ ਹੋਇਆ ਅਤੇ ਪੂਜਾ ਭੱਟ ਨੇ ਆਪਣੇ ਪਿਆਰ ਬਾਰੇ ਕਿਹੜੇ ਰਾਜ਼ ਖੋਲੇ, ਆਓ ਜਾਣਦੇ ਹਾਂ।
Bigg Boss OTT 2 ਦਾ 40ਵਾਂ ਦਿਨ: ਘਰ ਵਿੱਚ ਹੋਏ ਟਿਕਟ ਟੂ ਫਿਨਾਲੇ ਟਾਸਕ ਵਿੱਚ ਤਿਨ ਅਲੱਗ-ਅਲੱਗ ਟੀਮਾਂ ਬਣਾਈਆ ਗਈਆ ਸੀ। ਪਹਿਲੀ ਟੀਮ A ਵਿੱਚ ਜੈਦ ਹਦੀਦ, ਅਵਿਨਾਸ਼ ਸਚਦੇਵ ਅਤੇ ਆਸ਼ਿਕਾ ਭਾਟੀਆ, ਦੂਜੀ ਟੀਮ B ਵਿੱਚ ਅਭਿਸ਼ੇਕ ਮਲਹਾਨ, ਮਨੀਸ਼ਾ ਰਾਣੀ ਅਤੇ ਪੂਜਾ ਭੱਟ ਸੀ, ਤੀਜੀ ਟੀਮ C ਵਿੱਚ ਜਿਆ ਸ਼ੰਕਰ, ਐਲਵਿਸ਼ ਯਾਦਵ ਅਤੇ ਬੇਬੀਕਾ ਸੀ। ਇਸ ਵਿੱਚ ਟੀਮਾਂ ਨੂੰ ਮਜ਼ੇਦਾਰ ਟਾਸਕ ਦੌਰਾਨ ਇੱਕ ਸ਼ਾਨਦਾਰ ਵਾਇਰਲ ਪਲ ਕ੍ਰਿਏਟ ਕਰਨਾ ਸੀ ਅਤੇ ਜਿਸਦਾ ਵਾਇਰਲ ਪਲ ਸਭ ਤੋਂ ਜ਼ਿਆਦਾ ਵੋਟ ਹਾਸਲ ਕਰੇਗਾ, ਉਹ ਟਿਕਟ ਟੂ ਫਿਨਾਲੇ ਦੀ ਰੇਸ ਵਿੱਚ ਜਿੱਤ ਜਾਵੇਗਾ।
ਟਿਕਟ ਟੂ ਫਿਨਾਲੇ ਟਾਸਕ 'ਚ ਕੀ ਕੁਝ ਹੋਇਆ?: ਟਾਸਕ ਦੇ ਦੌਰਾਨ ਟੀਮ C ਦੀ ਜਿਆ ਸ਼ੰਕਰ ਨੇ ਟੀਮ B ਦੇ ਅਭਿਸ਼ੇਕ ਮਲਹਾਨ ਨਾਲ ਮਸਤੀ ਕੀਤੀ ਅਤੇ ਉਨ੍ਹਾਂ ਨੂੰ ਛੇੜਿਆ। ਜਿਆ ਨੇ ਅਭਿਸ਼ੇਕ ਨੂੰ ਕਿਹਾ ਕਿ ਜਦੋ ਤੋਂ ਮੈਂ ਉਨ੍ਹਾਂ ਨਾਲ ਬੈੱਡ ਸ਼ੇਅਰ ਕੀਤਾ ਹੈ, ਉਦੋ ਤੋਂ ਹਰ ਦਿਨ ਉਨ੍ਹਾਂ ਦਾ ਚਿਹਰਾ ਦੇਖਦੀ ਹੈ, ਜਦਕਿ ਮਜ਼ਾਕ 'ਚ ਅਭਿਸ਼ੇਕ ਨੇ ਕਿਹਾ ਕਿ ਉਹ ਮਰਦਾ ਨੂੰ ਪਸੰਦ ਕਰਦੇ ਹਨ ਅਤੇ ਉਨ੍ਹਾਂ ਨੂੰ A ਟੀਮ ਦੇ ਅਭਿਨਾਸ਼ ਪਸੰਦ ਹਨ।
ਇਹ ਟੀਮ ਜਿੱਤੀ ਟਿਕਟ ਟੂ ਫਿਨਾਲੇ ਟਾਸਕ: ਦੂਜੇ ਪਾਸੇ ਟਾਸਕ ਖਤਮ ਹੋਣ ਤੋਂ ਬਾਅਦ ਲੋਕਾਂ ਨੇ ਟੀਮ C ਨੂੰ ਜਿਤਾਇਆ। ਹੁਣ ਟੀਮ C ਦੇ ਖਿਡਾਰੀ ਜਿਆ ਸ਼ੰਕਰ, ਐਲਵਿਸ਼ ਯਾਦਵ ਅਤੇ ਬੇਬੀਕਾ ਸਿੱਧੇ ਫਾਈਨਲ ਵਿੱਚ ਜਗ੍ਹਾਂ ਬਣਾਉਣ 'ਚ ਕਾਮਯਾਬ ਹੋ ਚੁੱਕੇ ਹਨ।
ਪੂਜਾ ਭੱਟ ਦੀ ਲਵ ਸਟੋਰੀ: ਦੂਜੇ ਪਾਸੇ ਪੂਜਾ ਭੱਟ ਨੇ ਆਪਣੀ ਲਵ ਸਟੋਰੀ 'ਤੇ ਗੱਲ ਕੀਤੀ। ਪੂਜਾ ਨੇ ਦੱਸਿਆ ਕਿ ਪਿਆਰ ਦੇ ਪ੍ਰਤੀ ਉਨ੍ਹਾਂ ਦੀਆਂ ਭਾਵਨਾਵਾਂ ਪਿਛਲੇ ਕੁਝ ਸਮੇਂ ਤੋਂ ਹੋਰ ਵੀ ਜ਼ਿਆਦਾ ਮਜ਼ਬੂਤ ਹੋ ਗਈਆ ਹਨ। ਪੂਜਾ ਨੇ ਇਹ ਵੀ ਕਿਹਾ ਕਿ ਉਹ ਆਪਣੇ ਪਿਆਰ ਨੂੰ ਲੈ ਕੇ ਬਹੁਤ ਹੀ Possessive ਸੀ, ਪਰ ਪੂਜਾ ਨੇ ਕਿਹਾ ਕਿ ਉਨ੍ਹਾਂ ਦੀਆਂ ਉਮੀਦਾਂ ਹੁਣ ਬਦਲ ਚੁੱਕੀਆਂ ਹਨ। ਪੂਜਾ ਨੇ ਕਿਹਾ ਕਿ ਉਨ੍ਹਾਂ ਨੂੰ ਹੁਣ ਇੱਕ ਅਜਿਹੇ ਇੰਨਸਾਨ ਦੀ ਤਲਾਸ਼ ਹੈ, ਜੋ ਉਨ੍ਹਾਂ ਨੂੰ ਸਮਝੇ ਅਤੇ ਆਪਣੇ ਦੁੱਖ ਉਨ੍ਹਾਂ ਨਾਲ ਸ਼ੇਅਰ ਕਰੇ।