ETV Bharat / entertainment

Bigg Boss 17: ਸੁਸ਼ਾਂਤ ਸਿੰਘ ਰਾਜਪੂਤ ਨਾਲ ਬ੍ਰੇਕਅੱਪ 'ਤੇ ਪਹਿਲੀ ਵਾਰ ਬੋਲੀ ਅੰਕਿਤਾ ਲੋਖੰਡੇ, ਦੱਸਿਆ ਕਿਵੇਂ ਹੋਏ ਦੋਵੇਂ ਵੱਖ - bollywood latest news

Bigg Boss 17: ਮਸ਼ਹੂਰ ਟੀਵੀ ਅਦਾਕਾਰਾ ਅੰਕਿਤਾ ਲੋਖੰਡੇ ਇਸ ਸਮੇਂ ਆਪਣੇ ਪਤੀ ਵਿੱਕੀ ਜੈਨ ਨਾਲ ਬਿੱਗ ਬੌਸ 17 ਦੇ ਘਰ ਵਿੱਚ ਹੈ। ਇੱਥੇ ਪਹਿਲੀ ਵਾਰ ਅਦਾਕਾਰਾ ਨੇ ਆਪਣੇ ਐਕਸ ਬੁਆਏਫ੍ਰੈਂਡ ਅਤੇ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨਾਲ ਆਪਣੇ ਰਿਸ਼ਤੇ 'ਤੇ ਆਪਣੀ ਚੁੱਪੀ ਤੋੜੀ ਹੈ ਅਤੇ ਦੱਸਿਆ ਹੈ ਕਿ ਅਜਿਹਾ ਕੀ ਹੋਇਆ ਸੀ, ਜਿਸ ਕਾਰਨ ਦੋਵੇਂ ਵੱਖ ਹੋ ਗਏ ਸਨ।

Bigg Boss 17
Bigg Boss 17
author img

By ETV Bharat Punjabi Team

Published : Oct 31, 2023, 11:24 AM IST

ਹੈਦਰਾਬਾਦ: ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਅਤੇ ਅੰਕਿਤਾ ਲੋਖੰਡੇ ਦੀ ਐਕਸ ਪ੍ਰੇਮੀ ਜੋੜੀ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਦਰਅਸਲ, ਇਨ੍ਹੀਂ ਦਿਨੀਂ ਅੰਕਿਤਾ ਲੋਖੰਡੇ ਸਲਮਾਨ ਖਾਨ ਦੇ ਸਭ ਤੋਂ ਮਸ਼ਹੂਰ ਅਤੇ ਵਿਵਾਦਿਤ ਟੀਵੀ ਰਿਐਲਿਟੀ ਸ਼ੋਅ ਬਿੱਗ ਬੌਸ ਦੇ ਸੀਜ਼ਨ 17 ਵਿੱਚ ਨਜ਼ਰ ਆ ਰਹੀ ਹੈ।

ਅੰਕਿਤਾ ਇੱਥੇ ਆਪਣੇ ਪਤੀ ਵਿੱਕੀ ਜੈਨ ਨਾਲ ਗਈ ਹੈ। ਬਿੱਗ ਬੌਸ ਦੇ ਘਰ 'ਚ ਪਹਿਲੀ ਵਾਰ ਅੰਕਿਤਾ ਨੇ ਸੁਸ਼ਾਂਤ ਨਾਲ ਆਪਣੇ ਰਿਸ਼ਤੇ 'ਤੇ ਚੁੱਪੀ ਤੋੜੀ ਹੈ। ਜ਼ਿਕਰਯੋਗ ਹੈ ਕਿ ਮਰਹੂਮ ਅਦਾਕਾਰ ਸੁਸ਼ਾਂਤ ਦੀ ਬਾਲੀਵੁੱਡ 'ਚ ਐਂਟਰੀ ਤੋਂ ਬਾਅਦ ਇਹ ਜੋੜੀ ਟੁੱਟ ਗਈ ਸੀ ਅਤੇ ਇਸ ਜੋੜੀ ਦੇ ਲੱਖਾਂ ਪ੍ਰਸ਼ੰਸਕਾਂ ਦੇ ਦਿਲ ਵੀ ਮੁਰਝਾ ਗਏ ਸਨ।

ਤੁਹਾਨੂੰ ਦੱਸ ਦੇਈਏ ਕਿ ਬਿੱਗ ਬੌਸ 17 ਦੇ ਘਰ ਵਿੱਚ ਕੰਗਨਾ ਰਣੌਤ ਦੇ ਰਿਐਲਿਟੀ ਸ਼ੋਅ ਲਾਕ ਅੱਪ ਦੇ ਪਹਿਲੇ ਸੀਜ਼ਨ ਦੇ ਜੇਤੂ ਅਤੇ ਕਾਮੇਡੀਅਨ ਮੁੰਨਾਵਰ ਫਾਰੂਕੀ ਵੀ ਪ੍ਰਤੀਯੋਗੀ ਦੇ ਰੂਪ ਵਿੱਚ ਘਰ ਵਿੱਚ ਹਨ। ਬਿੱਗ ਬੌਸ 17 ਦੀ ਸ਼ੁਰੂਆਤ 15 ਅਕਤੂਬਰ ਨੂੰ ਹੋਈ ਸੀ, ਹੁਣ ਇਹ ਸ਼ੋਅ 17ਵੇਂ ਦਿਨ ਵਿੱਚ ਦਾਖ਼ਲ ਹੋ ਗਿਆ ਹੈ। ਇਸ ਦੇ ਨਾਲ ਹੀ ਬਿੱਗ ਬੌਸ 17 ਦੇ 16ਵੇਂ ਦਿਨ ਅੰਕਿਤਾ ਨੇ ਆਪਣੇ ਪੁਰਾਣੇ ਰਿਸ਼ਤੇ ਬਾਰੇ ਖੁਲਾਸਾ ਕੀਤਾ ਹੈ। ਅੰਕਿਤਾ ਘਰ 'ਚ ਮੁੰਨਾਵਰ ਨਾਲ ਗੱਲ ਕਰ ਰਹੀ ਸੀ ਅਤੇ ਅਦਾਕਾਰਾ ਨੇ ਵਿਵਾਦਿਤ ਕਾਮੇਡੀਅਨ ਨੂੰ ਦੱਸਿਆ ਕਿ ਉਹ ਸੁਸ਼ਾਂਤ ਸਿੰਘ ਰਾਜਪੂਤ ਨਾਲ 7 ਸਾਲਾਂ ਤੋਂ ਰਿਲੇਸ਼ਨਸ਼ਿਪ 'ਚ ਸੀ।

ਅੰਕਿਤਾ ਨੇ ਅੱਗੇ ਦੱਸਿਆ ਕਿ ਸੱਤ ਸਾਲ ਤੱਕ ਡੇਟ ਕਰਨ ਤੋਂ ਬਾਅਦ ਉਨ੍ਹਾਂ ਦਾ ਬ੍ਰੇਕਅੱਪ ਹੋ ਗਿਆ। ਅੰਕਿਤਾ ਨੇ ਕਿਹਾ, 'ਇਕ ਰਾਤ ਉਹ ਅਚਾਨਕ ਗਾਇਬ ਹੋ ਗਿਆ, ਜਦੋਂ ਉਸ ਨੂੰ ਸਫਲਤਾ ਮਿਲੀ ਤਾਂ ਲੋਕ ਉਸ ਦੇ ਕੰਨ ਭਰਨ ਲੱਗੇ, ਉਸ ਸਮੇਂ ਸਾਡੇ ਵਿਚਕਾਰ ਕੋਈ ਪਿਆਰ ਨਹੀਂ ਸੀ, ਜਦੋਂ ਵੀ ਮੈਂ ਉਸ ਦੀਆਂ ਅੱਖਾਂ ਵਿਚ ਦੇਖਿਆ ਤਾਂ ਮੈਨੂੰ ਪਹਿਲਾਂ ਵਰਗਾ ਪਿਆਰ ਨਹੀਂ ਦਿਖਿਆ। ਉਸਨੇ ਬ੍ਰੇਕਅੱਪ ਬਾਰੇ ਵੀ ਮੈਨੂੰ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ, ਉਸਨੇ ਮੈਨੂੰ ਇਹ ਵੀ ਨਹੀਂ ਦੱਸਿਆ ਕਿ ਉਹ ਮੇਰੇ ਤੋਂ ਕਿਉਂ ਵੱਖ ਹੋਇਆ, ਉਹ ਮੇਰੇ ਸੰਪਰਕ ਵਿੱਚ ਸੀ।'

ਤੁਹਾਨੂੰ ਦੱਸ ਦੇਈਏ ਕਿ ਸੁਸ਼ਾਂਤ ਸਿੰਘ ਨਾਲ ਬ੍ਰੇਕਅੱਪ ਤੋਂ ਬਾਅਦ ਅੰਕਿਤਾ ਲੋਖੰਡੇ ਪੂਰੀ ਤਰ੍ਹਾਂ ਨਾਲ ਟੁੱਟ ਗਈ ਸੀ ਅਤੇ 14 ਜੂਨ 2020 ਨੂੰ ਸੁਸ਼ਾਂਤ ਦੀ ਮੌਤ ਤੋਂ ਬਾਅਦ ਉਸ ਨੂੰ ਬਹੁਤ ਵੱਡਾ ਝਟਕਾ ਲੱਗਿਆ ਸੀ ਪਰ ਸਮੇਂ ਦੇ ਨਾਲ ਅੰਕਿਤਾ ਨੇ ਖੁਦ ਨੂੰ ਸੰਭਾਲਿਆ ਅਤੇ ਬਿਜ਼ਨੈੱਸਮੈਨ ਵਿੱਕੀ ਜੈਨ ਨਵਾਂ ਦੋਸਤ ਮਿਲ ਗਿਆ ਅਤੇ ਹੁਣ ਉਹ ਅਦਾਕਾਰਾ ਦਾ ਲਾਈਫ ਪਾਰਟਨਰ ਹੈ ਅਤੇ ਹੁਣ ਉਸ ਦੇ ਨਾਲ ਆਪਣਾ ਖੁਸ਼ਹਾਲ ਵਿਆਹੁਤਾ ਜੀਵਨ ਬਤੀਤ ਕਰ ਰਹੀ ਹੈ। ਅੰਕਿਤਾ ਆਪਣੇ ਪਤੀ ਵਿੱਕੀ ਨਾਲ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.