ਚੰਡੀਗੜ੍ਹ: ਪੰਜਾਬੀ ਸਿਨੇਮਾ ਲਈ 2023 ਕਾਫੀ ਚੰਗਾ ਰਿਹਾ ਹੈ, ਇਸ ਸਾਲ ਕਈ ਅਜਿਹੀਆਂ ਫਿਲਮਾਂ ਰਿਲੀਜ਼ ਹੋਈਆਂ ਹਨ, ਜਿਹਨਾਂ ਨੇ ਨਵੇਂ ਮੀਲ ਪੱਥਰ ਸਥਾਪਿਤ ਕੀਤੇ ਹਨ, ਇਹਨਾਂ ਫਿਲਮਾਂ ਨੂੰ ਜੇਕਰ ਤੁਸੀਂ ਹਲੇ ਤੱਕ ਨਹੀਂ ਦੇਖਿਆ ਤਾਂ ਯਕੀਨਨ ਤੁਹਾਨੂੰ ਸਮਾਂ ਕੱਢ ਕੇ ਦੇਖ ਲੈਣੀਆਂ ਚਾਹੀਦੀਆਂ ਹਨ। ਹੁਣ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ 2023 ਆਪਣੇ ਅੰਤ ਵੱਲ ਵੱਧ ਰਿਹਾ ਹੈ ਅਤੇ ਨਵੀਆਂ ਉਮੰਗਾਂ, ਉਮੀਦਾਂ ਅਤੇ ਚਾਵ੍ਹਾਂ-ਮਲ੍ਹਾਰਾਂ ਨਾਲ ਨਵਾਂ ਸਾਲ ਦਸਤਕ ਦੇਵੇਗਾ।
ਇਸ ਤੋਂ ਪਹਿਲਾਂ ਈਟੀਵੀ ਭਾਰਤ ਤੁਹਾਡੇ ਸਾਰਿਆਂ ਲਈ ਇੱਕ ਖਾਸ ਤੋਹਫਾ ਲੈ ਕੇ ਆਇਆ ਹੈ, ਜੀ ਹਾਂ, ਤੁਸੀਂ ਸਹੀ ਪੜਿਆ ਹੈ...ਇਥੇ ਅਸੀਂ ਪਾਲੀਵੁੱਡ ਫਿਲਮਾਂ ਦੀ ਇੱਕ ਸੂਚੀ ਤਿਆਰ ਕੀਤੀ ਹੈ, ਇਸ ਸੂਚੀ ਵਿੱਚ ਅਸੀਂ ਉਹਨਾਂ ਫਿਲਮਾਂ ਨੂੰ ਸ਼ਾਮਿਲ ਕੀਤਾ ਹੈ, ਜੋ 2023 ਦੀਆਂ ਸੁਰਖ਼ੀਆਂ ਵਿੱਚ ਰਹੀਆਂ ਹਨ, ਇਹਨਾਂ ਫਿਲਮਾਂ ਨੇ ਨਾ ਸਿਰਫ਼ ਕਲੈਕਸ਼ਨ ਪੱਖੋਂ ਹੀ ਨਵੀਆਂ ਉਦਾਹਰਨਾਂ ਕਾਇਮ ਕੀਤੀਆਂ ਹਨ ਬਲਕਿ ਇਹਨਾਂ ਨੇ ਵਿਸ਼ੇ ਪੱਖੋਂ ਵੀ ਪ੍ਰਸ਼ੰਸਕਾਂ ਅਤੇ ਆਲੋਚਕਾਂ ਦਾ ਦਿਲ ਜਿੱਤਿਆ ਹੈ। ਆਓ ਇਸ ਲਿਸਟ ਉਤੇ ਸਰਸਰੀ ਨਜ਼ਰ ਮਾਰੀਏ...।
ਕੈਰੀ ਆਨ ਜੱਟਾ 3: ਇਸ ਸੂਚੀ ਵਿੱਚ ਸਭ ਤੋਂ ਪਹਿਲਾਂ ਸਾਲ ਦੀ ਸੁਪਰਹਿੱਟ ਫਿਲਮ 'ਕੈਰੀ ਆਨ ਜੱਟਾ 3' ਹੈ, ਇਸ ਫਿਲਮ ਨੇ 100 ਕਰੋੜ ਦੀ ਕਮਾਈ ਕਰਕੇ ਪਾਲੀਵੁੱਡ ਵਿੱਚ ਨਵੇਂ ਰਿਕਾਰਡ ਕਾਇਮ ਕੀਤੇ ਹਨ। 29 ਜੂਨ 2023 ਨੂੰ ਰਿਲੀਜ਼ ਹੋਈ ਇਸ ਹਿੱਟ ਫਿਲਮ ਵਿੱਚ ਗਿੱਪੀ ਗਰੇਵਾਲ, ਬਿਨੂੰ ਢਿੱਲੋਂ, ਕਰਮਜੀਤ ਅਨਮੋਲ, ਸੋਨਮ ਬਾਜਵਾ, ਜਸਵਿੰਦਰ ਭੱਲਾ ਅਤੇ ਗੁਰਪ੍ਰੀਤ ਘੁੱਗੀ ਵਰਗੇ ਮੰਝੇ ਹੋਏ ਕਲਾਕਾਰ ਹਨ। 15 ਕਰੋੜ ਦੇ ਬਜਟ ਉਤੇ ਬਣੀ ਇਸ ਫਿਲਮ ਨੇ 100 ਕਰੋੜ ਤੋਂ ਜਿਆਦਾ ਦੀ ਕਮਾਈ ਕੀਤੀ ਹੈ ਅਤੇ ਅਜਿਹਾ ਕਰਨ ਵਾਲੀ ਇਹ ਪਹਿਲੀ ਫਿਲਮ ਹੈ।
ਮਸਤਾਨੇ: 2023 ਦੀਆਂ ਫਿਲਮਾਂ ਵਿੱਚ ਦੂਜਾ ਸਥਾਨ ਤਰਸੇਮ ਜੱਸੜ ਅਤੇ ਸਿੰਮੀ ਚਾਹਲ ਦੀ ਫਿਲਮ 'ਮਸਤਾਨੇ' ਨੇ ਪ੍ਰਾਪਤ ਕੀਤਾ ਹੈ, ਦੁਨੀਆਭਰ ਵਿੱਚੋਂ ਇਸ ਫਿਲਮ ਨੇ 69 ਕਰੋੜ ਦੀ ਕਮਾਈ ਕੀਤੀ ਹੈ, ਇਸ ਨਾਲ ਇਹ ਫਿਲਮ ਪੰਜਾਬੀ ਸਿਨੇਮਾ ਦੀ ਦੂਜੀ ਸਭ ਤੋਂ ਜਿਆਦਾ ਕਮਾਈ ਕਰਨ ਵਾਲੀ ਫਿਲਮ ਵੀ ਬਣ ਗਈ ਹੈ, 25 ਅਗਸਤ ਨੂੰ ਰਿਲੀਜ਼ ਹੋਈ ਇਸ ਫਿਲਮ ਵਿੱਚ ਤਰਸੇਮ ਜੱਸੜ ਤੋਂ ਇਲਾਵਾ ਸਿੰਮੀ ਚਾਹਲ, ਕਰਮਜੀਤ ਅਨਮੋਲ, ਗੁਰਪ੍ਰੀਤ ਘੁੱਗੀ, ਅਵਤਾਰ ਗਿੱਲ ਵਰਗੇ ਸ਼ਾਨਦਾਰ ਕਲਾਕਾਰ ਹਨ।
- Top 50 Asian Celebrities List: ਯੂਕੇ ਦੀਆਂ 50 ਏਸ਼ੀਆਈ ਮਸ਼ਹੂਰ ਹਸਤੀਆਂ 'ਚ ਨੰਬਰ 1 'ਤੇ ਹਨ ਸ਼ਾਹਰੁਖ ਖਾਨ, ਆਲੀਆ-ਪ੍ਰਿਅੰਕਾ ਨੂੰ ਮਿਲਿਆ ਇਹ ਸਥਾਨ
- Guru Randhawa And Shehnaaz Gill Video: ਗੁਰੂ ਰੰਧਾਵਾ ਨਾਲ ਮਸਤੀ ਕਰਦੀ ਨਜ਼ਰ ਆਈ ਸ਼ਹਿਨਾਜ਼ ਗਿੱਲ, ਪ੍ਰਸ਼ੰਸਕ ਬੋਲੇ-Lovely
- Satinder Sartaj Upcoming Film: ਸੰਪੂਰਨਤਾ ਪੜਾਅ ਵੱਲ ਵਧੀ ਸਤਿੰਦਰ ਸਰਤਾਜ ਦੀ ਇਹ ਨਵੀਂ ਫਿਲਮ, ਕਈ ਨਾਮੀ ਐਕਟਰਜ਼ ਵੀ ਆਉਣਗੇ ਨਜ਼ਰ
ਕਲੀ ਜੋਟਾ: ਪਾਲੀਵੁੱਡ ਦੀਆਂ ਹਿੱਟ ਫਿਲਮਾਂ ਵਿੱਚ ਤੀਜਾ ਸਥਾਨ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਸਟਾਰਰ ਫਿਲਮ 'ਕਲੀ ਜੋਟਾ' ਨੇ ਹਾਸਿਲ ਕੀਤਾ ਹੈ, ਦਿਲਚਸਪ ਗੱਲ ਇਹ ਹੈ ਕਿ ਨੀਰੂ ਬਾਜਵਾ ਅਤੇ ਸਰਤਾਜ ਦੀ ਇਹ ਫਿਲਮ 2023 ਦੀ ਰਿਲੀਜ਼ ਹੋਈ ਪਹਿਲੀ ਫਿਲਮ ਹੈ, 3 ਫਰਵਰੀ 2023 ਨੂੰ ਰਿਲੀਜ਼ ਹੋਈ ਇਸ ਫਿਲਮ ਨੇ 42 ਕਰੋੜ ਤੋਂ ਜਿਆਦਾ ਦੀ ਕਮਾਈ ਕੀਤੀ ਹੈ। ਸਟਾਰ ਕਾਸਟ ਤੋਂ ਇਲਾਵਾ ਫਿਲਮ ਵਿੱਚ ਪ੍ਰਿੰਸ ਕੰਵਲਜੀਤ ਅਤੇ ਰੁਪਿੰਦਰ ਰੂਪੀ ਵਰਗੇ ਕਲਾਕਾਰ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ।
ਜੋੜੀ: ਦਿਲਜੀਤ ਦੁਸਾਂਝ ਅਤੇ ਨਿਮਰਤ ਖਹਿਰਾ ਸਟਾਰਰ ਪੰਜਾਬੀ ਫਿਲਮ 'ਜੋੜੀ' ਨੇ ਇਸ ਸਾਲ ਦੀਆਂ ਹਿੱਟ ਫਿਲਮਾਂ ਵਿੱਚ ਚੌਥਾ ਸਥਾਨ ਹਾਸਿਲ ਕੀਤਾ ਹੈ, 5 ਮਈ 2023 ਨੂੰ ਰਿਲੀਜ਼ ਹੋਈ ਇਸ ਫਿਲਮ ਨੇ ਬਾਕਸ ਆਫਿਸ ਉਤੇ 36 ਕਰੋੜ ਦੀ ਕਮਾਈ ਕੀਤੀ ਹੈ, ਫਿਲਮ ਦੇ ਗੀਤਾਂ ਨੇ ਪ੍ਰਸ਼ੰਸਕਾਂ ਨੂੰ ਕਾਫੀ ਖਿੱਚਿਆ ਹੈ।
ਗੋਡੇ ਗੋਡੇ ਚਾਅ: ਸੋਨਮ ਬਾਜਵਾ, ਤਾਨੀਆ, ਗੁਰਜੱਜ ਅਤੇ ਗੀਤਾਜ਼ ਬਿੰਦਰਖੀਆ ਸਟਾਰਰ ਫਿਲਮ ਗੋਡੇ ਗੋਡੇ ਚਾਅ ਨੇ 26 ਮਈ 2023 ਨੂੰ ਸਿਨੇਮਾਘਰਾਂ ਵਿੱਚ ਦਸਤਕ ਦਿੱਤੀ ਸੀ, ਰੁਮਾਂਟਿਕ-ਕਾਮੇਡੀ ਵਾਲੇ ਰੰਗਾਂ ਵਿੱਚ ਰੰਗੀ ਇਸ ਫਿਲਮ ਨੇ ਬਾਕਸ ਆਫਿਸ ਉਤੇ 25 ਕਰੋੜ ਤੋਂ ਜਿਆਦਾ ਦੀ ਕਮਾਈ ਕੀਤੀ ਸੀ, ਫਿਲਮ ਦੇ ਵਿਸ਼ੇ ਨੇ ਪ੍ਰਸ਼ੰਸਕਾਂ ਨੂੰ ਕਾਫੀ ਪ੍ਰਭਾਵਿਤ ਕੀਤਾ ਸੀ। ਗੀਤਾਂ ਉਤੇ ਵੀ ਪ੍ਰਸ਼ੰਸਕਾਂ ਦਾ ਕਾਫੀ ਧਿਆਨ ਰਿਹਾ ਸੀ।
ਉਲੇਖਯੋਗ ਹੈ ਕਿ ਇਹਨਾਂ ਫਿਲਮਾਂ ਤੋਂ ਇਲਾਵਾ ਕਈ ਫਿਲਮਾਂ ਅਜਿਹੀਆਂ ਵੀ ਹਨ, ਜੋ ਭਾਵੇਂ ਕਿ ਬਾਕਸ ਆਫਿਸ ਉਤੇ ਜਿਆਦਾ ਕਲੈਕਸ਼ਨ ਨਹੀਂ ਕਰ ਪਾਈਆਂ ਪਰ ਇਹਨਾਂ ਦੀ ਵੱਖਰਤਾ ਨੇ ਪ੍ਰਸ਼ੰਸਕਾਂ ਨੂੰ ਕਾਫੀ ਖੁਸ਼ ਕੀਤਾ ਹੈ। ਇਸ ਵਿੱਚ ਦੇਵ ਖਰੌੜ ਅਤੇ ਐਮੀ ਵਿਰਕ ਸਟਾਰਰ 'ਮੌੜ', ਐਮੀ ਵਿਰਕ ਅਤੇ ਪਰੀ ਪੰਧੇਰ ਦੀ 'ਅੰਨ੍ਹੀ ਦਿਆ ਮਜ਼ਾਕ ਏ', ਨੀਰੂ ਬਾਜਵਾ ਸਟਾਰਰ ਫਿਲਮ 'ਚੱਲ ਜਿੰਦੀਏ', ਗਿੱਪੀ ਗਰੇਵਾਲ ਅਤੇ ਤਾਨੀਆ ਸਟਾਰਰ 'ਮਿੱਤਰਾਂ ਦਾ ਨਾਂ ਚੱਲਦਾ' ਵਰਗੀਆਂ ਫਿਲਮਾਂ ਸ਼ਾਮਿਲ ਹਨ।