ਚੰਡੀਗੜ੍ਹ: ਪੰਜਾਬੀ ਸਿਨੇਮਾ ਅਤੇ ਮੁੰਬਈ ਗਲੈਮਰ ਵਰਲਡ ਵਿੱਚ ਮਾਣਮੱਤੀ ਪਹਿਚਾਣ ਅਤੇ ਸ਼ਾਨਦਾਰ ਵਜ਼ੂਦ ਸਥਾਪਿਤ ਕਰ ਚੁੱਕੀ ਹੈ ਖੂਬਸੂਰਤ ਅਦਾਕਾਰਾ ਸੁਰਭੀ ਮਹੇਂਦਰੂ, ਜੋ ਕੈਨੇਡਾ ਦੇ ਲੰਮੇ ਕਰੀਅਰ ਰੁਝੇਵਿਆਂ ਉਪਰੰਤ ਆਪਣੇ ਵਤਨ ਵੱਲ ਪਰਤ ਆਈ ਹੈ, ਜੋ ਜਲਦ ਹੀ ਕਈ ਬਾਲੀਵੁੱਡ ਅਤੇ ਪਾਲੀਵੁੱਡ ਦੇ ਅਹਿਮ ਪ੍ਰੋਜੈਕਟਾਂ ਦਾ ਪ੍ਰਭਾਵੀ ਹਿੱਸਾ ਬਣੀ ਨਜ਼ਰ ਆਵੇਗੀ।
ਮੂਲ ਰੂਪ ਵਿੱਚ ਪੰਜਾਬ ਦੀ ਇਤਿਹਾਸਿਕ ਅਤੇ ਧਾਰਮਿਕ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਨਾਲ ਸੰਬੰਧਤ ਇਹ ਹੋਣਹਾਰ ਅਦਾਕਾਰਾ ਬਤੌਰ ਮਾਡਲ ਬੇਸ਼ੁਮਾਰ ਮਿਊਜ਼ਿਕ ਵੀਡੀਓਜ਼ ਵਿੱਚ ਆਪਣੀ ਨਾਯਾਬ ਅਦਾਕਾਰੀ ਸਮਰੱਥਾ ਦਾ ਬਾਖ਼ੂਬੀ ਇਜ਼ਹਾਰ ਕਰਵਾ ਚੁੱਕੀ ਹੈ, ਜਿਸ ਵੱਲੋਂ ਕੀਤੇ ਗਏ ਸਫਲ ਮਿਊਜ਼ਿਕ ਵੀਡੀਓਜ਼ ਵਿੱਚ 'ਜੱਟੀ ਦੇ ਨੈਣ' (ਮਿਲਿੰਦ ਗਾਬਾ-ਰੋਸ਼ਨ ਪ੍ਰਿੰਸ-ਟਾਈਮਜ਼ ਮਿਊਜ਼ਿਕ), 'ਰੀਝ ਦਿਲ ਦੀ' (ਓਮਕਾਰ ਸੰਧੂ ), 'ਲਹਿੰਗਾ' (ਮਾਸਟਰ ਸਲੀਮ), 'ਪਰੀ' ਅਤੇ 'ਲਵਲੀ ਵਰਸਿਜ਼ ਪੀਯੂ' (ਰਵਿੰਦਰ ਗਰੇਵਾਲ -ਸ਼ਿਪਰਾ ਗੋਇਲ), 'ਮੋਹਾਲੀ ਵਾਲੀਏ' (ਜੌਰਡਨ ਸੰਧੂ), 'ਸਾਂਵਲਾ ਮਾਹੀ'(ਗਿਰਿਕ ਮਾਨ), 'ਵਾਦਾ'(ਦਿਲਜਾਨ), 'ਮੌਸਮ'( ਸੁਰਜੀਤ ਭੁੱਲਰ) ਆਦਿ ਸ਼ੁਮਾਰ ਰਹੇ ਹਨ।
ਇਸ ਤੋਂ ਇਲਾਵਾ ਜੇਕਰ ਉਸ ਵੱਲੋਂ ਹੁਣ ਤੱਕ ਦੇ ਕਰੀਅਰ ਦੌਰਾਨ ਕੀਤੀਆਂ ਪ੍ਰਮੁੱਖ ਪੰਜਾਬੀ ਫਿਲਮਾਂ ਦੀ ਗੱਲ ਕੀਤੀ ਜਾਵੇ ਤਾਂ ਇੰਨਾਂ ਵਿੱਚ ਰਵਿੰਦਰ ਗਰੇਵਾਲ ਸਟਾਰਰ 'ਜੱਜ ਸਿੰਘ ਐਲਐਲਬੀ' ਅਤੇ 'ਜਹੀਨ' ਆਦਿ ਵੀ ਸ਼ਾਮਿਲ ਰਹੀਆਂ ਹਨ, ਜਿੰਨਾਂ ਵਿੱਚ ਉਸ ਦੀ ਉਮਦਾ ਪਰਫਾਰਮੈਂਸ ਨੂੰ ਦਰਸ਼ਕਾਂ ਅਤੇ ਫਿਲਮ ਕ੍ਰਿਟਿਕਸ ਵੱਲੋਂ ਕਾਫ਼ੀ ਸਰਾਹਿਆ ਗਿਆ ਹੈ।
- ਰਿਲੀਜ਼ ਲਈ ਤਿਆਰ ਹੈ ਇਹ ਅਰਥ ਭਰਪੂਰ ਪੰਜਾਬੀ ਫਿਲਮ, ਇਸ ਓਟੀਟੀ ਪਲੇਟਫ਼ਾਰਮ 'ਤੇ ਭਲਕੇ ਹੋਵੇਗੀ ਆਨ ਸਟ੍ਰੀਮ
- Prince Kanwaljit Singh Upcoming Movies: ਨਵੇਂ ਵਰ੍ਹੇ 'ਚ ਹੋਰ ਮਾਅਰਕੇ ਮਾਰਨ ਵੱਲ ਵੱਧਦੇ ਨਜ਼ਰ ਆਉਣਗੇ ਪ੍ਰਿੰਸ ਕੰਵਲਜੀਤ ਸਿੰਘ, ਇੰਨਾ ਫਿਲਮਾਂ ਵਿੱਚ ਆਉਣਗੇ ਨਜ਼ਰ
- Jatt and Juliet 3 Shooting: ਸੰਪੂਰਨਤਾ ਪੜਾਅ ਵੱਲ ਵਧੀ ਦਿਲਜੀਤ ਦੁਸਾਂਝ ਦੀ ਨਵੀਂ ਪੰਜਾਬੀ ਫਿਲਮ, ਜਗਦੀਪ ਸਿੱਧੂ ਕਰ ਰਹੇ ਨੇ ਨਿਰਦੇਸ਼ਨ
ਪੰਜਾਬ ਤੋਂ ਲੈ ਕੇ ਮਾਇਆਨਗਰੀ ਮੁੰਬਈ ਤੱਕ ਆਪਣੀ ਬੇਹਤਰੀਨ ਅਦਾਕਾਰੀ ਦੀ ਧਾਂਕ ਜਮਾ ਚੁੱਕੀ ਇਹ ਉਮਦਾ ਅਦਾਕਾਰਾ ਕਈ ਨਾਮਵਰ ਐਡ ਫਿਲਮ ਮੇਕਰਜ਼ ਦੁਆਰਾ ਕੀਤੀਆਂ ਵੱਡੀਆਂ ਐਡ ਫਿਲਮਾਂ ਕਰਨ ਦਾ ਵੀ ਮਾਣ ਵੀ ਹਾਸਲ ਕਰ ਚੁੱਕੀ ਹੈ, ਜਿੰਨਾਂ ਦੱਸਿਆ ਕਿ ਅਉਣ ਵਾਲੇ ਦਿਨਾਂ ਵਿੱਚ ਵੀ ਕਈ ਮਸ਼ਹੂਰ ਬ੍ਰਾਂਡ ਦੀ ਐਡ ਫਿਲਮਾਂ ਵਿੱਚ ਨਜ਼ਰੀ ਪਵੇਗੀ, ਜਿੰਨਾਂ ਦੀ ਸ਼ੂਟਿੰਗ ਦਾ ਉਹ ਜਲਦ ਹਿੱਸਾ ਬਣਨ ਜਾ ਰਹੀ ਹੈ।
ਪੜਾਅ ਦਰ ਪੜਾਅ ਪਾਲੀਵੁੱਡ ਅਤੇ ਬਾਲੀਵੁੱਡ ਵਿੱਚ ਹੋਰ ਮਜ਼ਬੂਤ ਪੈੜਾਂ ਸਿਰਜਣ ਵਾਲਾ ਅੱਗੇ ਵੱਧ ਰਹੀ ਇਸ ਦਿਲਕਸ਼ ਅਦਾਕਾਰਾ ਨੇ ਆਪਣੀਆਂ ਅਗਾਮੀ ਯੋਜਨਾਵਾਂ ਸੰਬੰਧੀ ਚਰਚਾ ਕਰਦਿਆਂ ਅੱਗੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਪੰਜਾਬੀ ਫਿਲਮਾਂ ਦਾ ਹਿੱਸਾ ਬਣਨਾ ਉਸਦੀ ਵਿਸ਼ੇਸ਼ ਤਰਜੀਹ ਰਹੇਗੀ, ਜਿਸ ਮੱਦੇਨਜ਼ਰ ਉਸ ਦੀ ਤਾਂਘ ਸੱਚੀਆਂ ਕਹਾਣੀਆਂ ਅਧਾਰਿਤ ਅਤੇ ਪੁਰਾਤਨ ਪੰਜਾਬ ਦੀ ਤਰਜ਼ਮਾਨੀ ਕਰਦੀਆਂ ਫਿਲਮਾਂ ਦਾ ਹਿੱਸਾ ਬਣਨ ਦੀ ਹੈ, ਤਾਂ ਜੋ ਇੰਨਾਂ ਵਿੱਚ ਨਿਭਾਈਆਂ ਭੂਮਿਕਾਵਾਂ ਦੇ ਚੱਲਦਿਆਂ ਦਰਸ਼ਕ ਮਨਾਂ ਵਿੱਚ ਅਸਰ ਛੱਡ ਜਾਣ ਵਾਲਾ ਕੁਝ ਅਲਹਦਾ ਕੀਤਾ ਜਾ ਸਕੇ।